ਭੈੜੇ ਸਮੇਂ
ਭੈੜੇ ਸਮੇਂ
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਨੁੱਖਜਾਤੀ ’ਤੇ “ਭੈੜੇ ਸਮੇਂ ਆ ਜਾਣਗੇ।” ਬਾਈਬਲ ਵਿਚ ਇਨ੍ਹਾਂ ਸਮਿਆਂ ਨੂੰ ‘ਅੰਤ ਦੇ ਦਿਨ’ ਕਿਹਾ ਗਿਆ ਹੈ। (2 ਤਿਮੋਥਿਉਸ 3:1-5; 2 ਪਤਰਸ 3:3-7) ਯਿਸੂ ਮਸੀਹ ਨੇ ਵੀ ਇਸ ਸਮੇਂ ਬਾਰੇ ਗੱਲ ਕੀਤੀ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਦੁਆਰਾ ਇਸ “ਜੁਗ ਦੇ ਅੰਤ” ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ ਸੀ। (ਮੱਤੀ 24:3) ਕੀ ਅਸੀਂ ਸੱਚ-ਮੁੱਚ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਰਹਿ ਰਹੇ ਹਾਂ? ਹੇਠਾਂ ਦਿੱਤੀਆਂ ਹਾਲ ਹੀ ਦੀਆਂ ਰਿਪੋਰਟਾਂ ਨਾਲ ਬਾਈਬਲ ਵਿਚ ਪਹਿਲਾਂ ਹੀ ਦੱਸੀਆਂ ਗਈਆਂ ਗੱਲਾਂ ਦੀ ਤੁਲਨਾ ਕਰੋ। ਫਿਰ ਦੇਖੋ ਕਿ ਕੀ ਅਸੀਂ ਸੱਚ-ਮੁੱਚ ਅੰਤ ਦੇ ਦਿਨਾਂ ਵਿਚ ਰਹਿੰਦੇ ਹਾਂ ਕਿ ਨਹੀਂ।
ਲੂਕਾ 21:10; ਪਰਕਾਸ਼ ਦੀ ਪੋਥੀ 6:4.
ਬਾਈਬਲ ਵਿਚ ਦੱਸਿਆ ਸੀ: ਦੁਨੀਆਂ ਭਰ ’ਚ ਲੜਾਈਆਂ—ਹਾਲ ਹੀ ਦੀਆਂ ਰਿਪੋਰਟਾਂ ਕਹਿੰਦੀਆਂ ਹਨ: “ਜਿੰਨੀਆਂ ਮੌਤਾਂ ਯਿਸੂ ਦੇ ਜਨਮ ਤੋਂ ਬਾਅਦ ਦੀਆਂ ਸਦੀਆਂ ’ਚ ਹੋਏ ਯੁੱਧਾਂ ਵਿਚ ਹੋਈਆਂ, ਉਸ ਨਾਲੋਂ ਤਿੰਨ ਗੁਣਾਂ ਜ਼ਿਆਦਾ ਮੌਤਾਂ 20ਵੀਂ ਸਦੀ ਵਿਚ ਹੋਏ ਯੁੱਧਾਂ ਵਿਚ ਹੋਈਆਂ।”—ਵਰਲਡਵਾਚ ਇੰਸਟੀਚਿਊਟ।
ਬਾਈਬਲ ਵਿਚ ਦੱਸਿਆ ਸੀ: ਖਾਣੇ ਦੀ ਕਮੀ ਅਤੇ ਬੀਮਾਰੀਆਂ—ਲੂਕਾ 21:11; ਪਰਕਾਸ਼ ਦੀ ਪੋਥੀ 6:5-8.
ਹਾਲ ਹੀ ਦੀਆਂ ਰਿਪੋਰਟਾਂ ਕਹਿੰਦੀਆਂ ਹਨ: 2004 ਵਿਚ ਤਕਰੀਬਨ 86 ਕਰੋੜ 30 ਲੱਖ ਲੋਕਾਂ ਨੂੰ ਚੰਗੀ ਤਰ੍ਹਾਂ ਖਾਣ ਨੂੰ ਨਹੀਂ ਸੀ ਮਿਲ ਰਿਹਾ। ਇਹ ਗਿਣਤੀ 2003 ਵਿਚ ਦੱਸੀ ਗਿਣਤੀ ਨਾਲੋਂ 70 ਲੱਖ ਜ਼ਿਆਦਾ ਸੀ।—ਯੂਨਾਇਟਿਡ ਨੇਸ਼ਨਜ਼ ਫੂਡ ਐਂਡ ਐਗ੍ਰਿਕਲਚਰ ਔਰਗਨਾਇਜ਼ੇਸ਼ਨ।
ਤਕਰੀਬਨ ਇਕ ਅਰਬ ਲੋਕ ਝੌਂਪੜ-ਪੱਟੀਆਂ ਵਿਚ ਰਹਿੰਦੇ ਹਨ; 2.6 ਅਰਬ ਲੋਕਾਂ ਲਈ ਨਹਾਉਣ-ਧੋਣ ਅਤੇ ਗੰਦਗੀ ਨੂੰ ਟਿਕਾਣੇ ਲਗਾਉਣ ਦੇ ਪ੍ਰਬੰਧ ਨਹੀਂ ਹਨ; 1.1 ਅਰਬ ਲੋਕ ਪੀਣ ਲਈ ਸਾਫ਼ ਪਾਣੀ ਤੋਂ ਵਾਂਝੇ ਹਨ।—ਵਰਲਡਵਾਚ ਇੰਸਟੀਚਿਊਟ।
50 ਕਰੋੜ ਲੋਕ ਮਲੇਰੀਏ ਤੋਂ ਪੀੜਤਿ ਹੁੰਦੇ ਹਨ; 4 ਕਰੋੜ ਲੋਕ ਐੱਚ. ਆਈ. ਵੀ. ਜਾਂ ਏਡਜ਼ ਦੇ ਸ਼ਿਕਾਰ ਹੁੰਦੇ ਹਨ; 2005 ਵਿਚ ਟੀ.ਬੀ. ਦੇ ਕਾਰਨ 16 ਲੱਖ ਲੋਕ ਮਾਰੇ ਗਏ।—ਵਿਸ਼ਵ ਸਿਹਤ ਸੰਗਠਨ।
ਬਾਈਬਲ ਵਿਚ ਦੱਸਿਆ ਸੀ: ਧਰਤੀ ਦੀ ਤਬਾਹੀ—ਪਰਕਾਸ਼ ਦੀ ਪੋਥੀ 11:18.
ਹਾਲ ਹੀ ਦੀਆਂ ਰਿਪੋਰਟਾਂ ਕਹਿੰਦੀਆਂ ਹਨ: “ਇਨਸਾਨਾਂ ਦੇ ਕੰਮਾਂ ਕਾਰਨ ਧਰਤੀ ਦੇ ਬਹੁਤ ਸਾਰੇ ਜੀਵ-ਜੰਤੂਆਂ ਦੀ ਹੋਂਦ ਖ਼ਤਰੇ ਵਿਚ ਹੈ।” “ਜੀਵ-ਜੰਤੂਆਂ ਅਤੇ ਕੁਦਰਤ ਤੋਂ ਇਨਸਾਨਾਂ ਨੂੰ ਦੋ-ਤਿਹਾਈ ਫ਼ਾਇਦਾ ਹੁੰਦਾ ਹੈ ਜੋ ਦੁਨੀਆਂ ਭਰ ਵਿਚ ਘੱਟਦਾ ਜਾ ਰਿਹਾ ਹੈ।”—ਮਿਲੇਨੀਅਮ ਈਕੋਸਿਸਟਮ ਅਸੈੱਸਮੈਂਟ।
‘ਕਾਰਖ਼ਾਨਿਆਂ ਵਿੱਚੋਂ ਨਿਕਲਦੇ ਧੂੰਏਂ ਤੇ ਰਸਾਇਣਾਂ ਨੇ ਧਰਤੀ ਦੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ ਜਿਸ ਕਰਕੇ ਸਾਰੀਆਂ ਜੀਵਿਤ ਚੀਜ਼ਾਂ ਖ਼ਤਰੇ ਵਿਚ ਹਨ।’—ਨਾਸਾ, ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼।
ਬਾਈਬਲ ਵਿਚ ਦੱਸਿਆ ਸੀ: ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ—ਮੱਤੀ 24:14; ਪਰਕਾਸ਼ ਦੀ ਪੋਥੀ 14:6, 7.
ਹਾਲ ਹੀ ਦੀਆਂ ਰਿਪੋਰਟਾਂ ਕਹਿੰਦੀਆਂ ਹਨ: 2007 ਦੌਰਾਨ 69,57,854 ਯਹੋਵਾਹ ਦੇ ਗਵਾਹਾਂ ਨੇ 236 ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ 1.4 ਅਰਬ ਤੋਂ ਜ਼ਿਆਦਾ ਘੰਟੇ ਲਾਏ।—ਯਹੋਵਾਹ ਦੇ ਗਵਾਹਾਂ ਦੀ 2008 ਯੀਅਰ ਬੁੱਕ।
ਇਨ੍ਹਾਂ ਗੱਲਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਧਰਤੀ ’ਤੇ ਇੰਨੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਵੀ ਅਸੀਂ ਭਵਿੱਖ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹਾਂ। ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ” ਦਾ ਜ਼ਿਕਰ ਕੀਤਾ ਸੀ। ਪਰ ਪਰਮੇਸ਼ੁਰ ਦਾ ਰਾਜ ਕੀ ਹੈ? ਪਰਮੇਸ਼ੁਰ ਦੇ ਰਾਜ ਦਾ ਇਨਸਾਨਾਂ ਦੇ ਭਵਿੱਖ ਨਾਲ ਕੀ ਸੰਬੰਧ ਹੈ? ਇਸ ਦਾ ਤੁਹਾਡੇ ’ਤੇ ਕੀ ਅਸਰ ਪਵੇਗਾ? (w08 8/1)
[ਸਫ਼ਾ 5 ਉੱਤੇ ਸੁਰਖੀ]
ਬਾਈਬਲ ਵਿਚ ਧਰਤੀ ਦੇ ਬੁਰੇ ਹਾਲਾਤਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ