ਪਤਰਸ ਨੇ ਯਿਸੂ ਦਾ ਇਨਕਾਰ ਕੀਤਾ
ਨੌਜਵਾਨਾਂ ਲਈ
ਪਤਰਸ ਨੇ ਯਿਸੂ ਦਾ ਇਨਕਾਰ ਕੀਤਾ
ਹਿਦਾਇਤਾਂ: ਕਿਸੇ ਸ਼ਾਂਤ ਜਗ੍ਹਾ ਬੈਠ ਕੇ ਇਹ ਪ੍ਰਾਜੈਕਟ ਕਰੋ। ਹਵਾਲੇ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਤੁਸੀਂ ਵੀ ਉੱਥੇ ਹੋ। ਮਨ ਦੀਆਂ ਅੱਖਾਂ ਨਾਲ ਦੇਖੋ ਕਿ ਕੀ ਹੋ ਰਿਹਾ ਹੈ। ਆਵਾਜ਼ਾਂ ਸੁਣੋ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਇਨ੍ਹਾਂ ਹਵਾਲਿਆਂ ਬਾਰੇ ਸੋਚੋ।—ਮੱਤੀ 26:31-35, 69-75 ਪੜ੍ਹੋ।
ਤੁਹਾਡੇ ਖ਼ਿਆਲ ਵਿਚ ਉਸ ਸਮੇਂ ਕਿੰਨੇ ਲੋਕ ਹਾਜ਼ਰ ਸਨ?
_______
ਕੀ ਪਤਰਸ ਨਾਲ ਗੱਲ ਕਰਨ ਵਾਲੇ ਲੋਕਾਂ ਦਾ ਰਵੱਈਆ ਦੋਸਤਾਨਾ ਸੀ ਜਾਂ ਗੁੱਸੇ ਭਰਿਆ ਸੀ? ਜਾਂ ਕੀ ਉਹ ਐਵੇਂ ਹੀ ਸਮਾਂ ਲੰਘਾਉਣ ਲਈ ਉਸ ਨਾਲ ਗੱਲ ਕਰ ਰਹੇ ਸਨ?
_______
ਤੁਹਾਡੇ ਖ਼ਿਆਲ ਵਿਚ ਪਤਰਸ ਦੇ ਉੱਤੇ ਦੋਸ਼ ਲਾਏ ਜਾਣ ਸਮੇਂ ਉਹ ਕਿਵੇਂ ਮਹਿਸੂਸ ਕਰ ਰਿਹਾ ਸੀ?
_______
ਪਤਰਸ ਨੇ ਯਿਸੂ ਦਾ ਇਨਕਾਰ ਕਿਉਂ ਕੀਤਾ ਸੀ? ਕੀ ਇਹ ਪਿਆਰ ਦੀ ਕਮੀ ਕਾਰਨ ਸੀ ਜਾਂ ਕਿਸੇ ਹੋਰ ਕਾਰਨ ਕਰਕੇ?
_______
ਹੋਰ ਰਿਸਰਚ ਕਰੋ।—ਲੂਕਾ 22:31-34; ਮੱਤੀ 26:55-58; ਯੂਹੰਨਾ 21:9-17 ਪੜ੍ਹੋ।
ਤੁਹਾਨੂੰ ਕਿਉਂ ਲੱਗਦਾ ਹੈ ਕੀ ਪਤਰਸ ਨੇ ਆਪਣੇ ਉੱਤੇ ਜ਼ਿਆਦਾ ਭਰੋਸਾ ਰੱਖਣ ਕਾਰਨ ਗ਼ਲਤੀ ਕੀਤੀ ਸੀ?
_______
ਯਿਸੂ ਨੇ ਪਤਰਸ ਉੱਤੇ ਕਿਵੇਂ ਭਰੋਸਾ ਦਿਖਾਇਆ, ਭਾਵੇਂ ਉਹ ਜਾਣਦਾ ਸੀ ਕਿ ਪਤਰਸ ਇਕ ਵੱਡੀ ਗ਼ਲਤੀ ਕਰ ਬੈਠੇਗਾ?
_______
ਭਾਵੇਂ ਪਤਰਸ ਨੇ ਯਿਸੂ ਦਾ ਇਨਕਾਰ ਕੀਤਾ ਸੀ, ਪਰ ਉਸ ਨੇ ਹੋਰਨਾਂ ਚੇਲਿਆਂ ਨਾਲੋਂ ਜ਼ਿਆਦਾ ਦਲੇਰੀ ਕਿਵੇਂ ਦਿਖਾਈ?
_______
ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਪਤਰਸ ਨੂੰ ਮਾਫ਼ ਕਰ ਚੁੱਕਾ ਸੀ?
_______
ਤੁਹਾਡੇ ਖ਼ਿਆਲ ਵਿਚ ਯਿਸੂ ਨੇ ਤਿੰਨ ਵਾਰ ਪਤਰਸ ਨੂੰ ਕਿਉਂ ਪੁੱਛਿਆ, “ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”
_______
ਯਿਸੂ ਨਾਲ ਗੱਲ ਕਰਨ ਤੋਂ ਬਾਅਦ ਪਤਰਸ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਅਤੇ ਕਿਉਂ?
_______
_______
ਸਿੱਖੀਆਂ ਗੱਲਾਂ ਉੱਤੇ ਅਮਲ ਕਰੋ। ਲਿਖੋ ਕਿ ਤੁਸੀਂ ਹੇਠਾਂ ਦੱਸੀਆਂ ਗੱਲਾਂ ਬਾਰੇ ਕੀ ਸਿੱਖਿਆ:
ਇਨਸਾਨ ਦਾ ਡਰ।
_______
ਚੇਲਿਆਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਯਿਸੂ ਦੀ ਹਮਦਰਦੀ।
_______
ਇਸ ਬਿਰਤਾਂਤ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਚੰਗਾ ਲੱਗਾ ਅਤੇ ਕਿਉਂ?
_______
_______ (w08 1/1)