ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2014
ਇਹ ਅੰਕ 45ਵੇਂ ਜ਼ਬੂਰ ਵਿਚ ਲਿਖੀਆਂ ਦਿਲਚਸਪ ਘਟਨਾਵਾਂ ਬਾਰੇ ਦੱਸਦਾ ਹੈ। ਇਨ੍ਹਾਂ ਲੇਖਾਂ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਸਾਡਾ ਦਾਤਾ, ਰਖਵਾਲਾ ਅਤੇ ਜਿਗਰੀ ਦੋਸਤ ਹੈ ਜਿਸ ਕਰਕੇ ਉਸ ਨਾਲ ਸਾਡਾ ਪਿਆਰ ਗੂੜ੍ਹਾ ਹੋਵੇਗਾ।
ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
45ਵੇਂ ਜ਼ਬੂਰ ਵਿਚ ਦੱਸੀਆਂ ਘਟਨਾਵਾਂ ਸਾਡੇ ਲਈ ਕੀ ਮਾਅਨੇ ਰੱਖਦੀਆਂ ਹਨ?
ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!
ਲਾੜੀ ਕੌਣ ਹੈ ਅਤੇ ਮਸੀਹ ਉਸ ਨੂੰ ਵਿਆਹ ਲਈ ਕਿਵੇਂ ਤਿਆਰ ਕਰਦਾ ਆਇਆ ਹੈ? ਵਿਆਹ ਦੀ ਖ਼ੁਸ਼ੀ ਵਿਚ ਕੌਣ ਸ਼ਰੀਕ ਹੋਣਗੇ?
ਸਾਰਫਥ ਦੀ ਵਿਧਵਾ ਨੂੰ ਮਿਲਿਆ ਨਿਹਚਾ ਦਾ ਇਨਾਮ
ਇਸ ਤੀਵੀਂ ਦੀ ਨਿਹਚਾ ਬਹੁਤ ਮਜ਼ਬੂਤ ਹੋਈ ਜਦ ਉਸ ਨੇ ਆਪਣੇ ਪੁੱਤ ਨੂੰ ਦੁਬਾਰਾ ਜੀਉਂਦਾ ਦੇਖਿਆ ਅਤੇ ਇਹ ਗੱਲ ਉਹ ਜ਼ਿੰਦਗੀ ਭਰ ਨਹੀਂ ਭੁੱਲੀ ਹੋਣੀ। ਅਸੀਂ ਉਸ ਤੋਂ ਕੀ ਸਿੱਖਦੇ ਹਾਂ?
ਯਹੋਵਾਹ —ਸਾਡਾ ਦਾਤਾ ਅਤੇ ਰਖਵਾਲਾ
ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਆਪਣਾ ਪਿਆਰ ਗੂੜ੍ਹਾ ਕਰੋ। ਜਾਣੋ ਕਿ ਤੁਸੀਂ ਆਪਣੇ ਦਾਤੇ ਅਤੇ ਰਖਵਾਲੇ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ।
ਯਹੋਵਾਹ —ਸਾਡਾ ਜਿਗਰੀ ਦੋਸਤ
ਅਬਰਾਹਾਮ ਅਤੇ ਗਿਦਾਊਨ ਦੀਆਂ ਮਿਸਾਲਾਂ ’ਤੇ ਗੌਰ ਕਰੋ ਜੋ ਯਹੋਵਾਹ ਪਰਮੇਸ਼ੁਰ ਦੇ ਕਰੀਬੀ ਦੋਸਤ ਸਨ। ਯਹੋਵਾਹ ਦਾ ਦੋਸਤ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਪਾਠਕਾਂ ਵੱਲੋਂ ਸਵਾਲ
ਪਹਿਲੀ ਸਦੀ ਵਿਚ ਯਹੂਦੀ ਲੋਕ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਿਉਂ ਕਰ ਰਹੇ ਸਨ?
‘ਯਹੋਵਾਹ ਦੀ ਮਨੋਹਰਤਾ ਨੂੰ ਤੱਕੋ’
ਇਜ਼ਰਾਈਲ ਦੇ ਰਾਜੇ ਦਾਊਦ ਨੇ ਸੱਚੀ ਭਗਤੀ ਲਈ ਪਰਮੇਸ਼ੁਰ ਦੇ ਇੰਤਜ਼ਾਮ ਉੱਤੇ ਧਿਆਨ ਲਾਇਆ। ਅਸੀਂ ਸੱਚੀ ਭਗਤੀ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?
ਇਤਿਹਾਸ ਦੇ ਪੰਨਿਆਂ ਤੋਂ
ਨਿਹਚਾ ਤਕੜੀ ਕਰਨ ਵਾਲੀ 100 ਸਾਲ ਪੁਰਾਣੀ ਫ਼ਿਲਮ
“ਸ੍ਰਿਸ਼ਟੀ ਦਾ ਫੋਟੋ-ਡਰਾਮਾ” ਪਹਿਲੀ ਵਾਰ 1914 ਵਿਚ ਦਿਖਾਇਆ ਗਿਆ ਸੀ। ਹੁਣ ਇਸ ਫ਼ਿਲਮ ਬਣੀ ਨੂੰ ਪੂਰੇ 100 ਸਾਲ ਹੋ ਗਏ ਹਨ। ਇਹ ਡਰਾਮਾ ਲੋਕਾਂ ਦੀ ਨਿਹਚਾ ਪੱਕੀ ਕਰਨ ਲਈ ਤਿਆਰ ਕੀਤਾ ਗਿਆ ਸੀ ਤਾਂਕਿ ਉਨ੍ਹਾਂ ਨੂੰ ਯਕੀਨ ਹੋਵੇ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ।