ਯਿਸੂ ਨੇ ਕਿਉਂ ਕਿਹਾ ਸੀ ਕਿ “ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ”?
ਯਿਸੂ ਨੇ ਕਿਉਂ ਕਿਹਾ ਸੀ ਕਿ “ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ”?
ਪੁਰਾਣੇ ਜ਼ਮਾਨੇ ਵਿਚ ਵਾਈਨ ਆਮ ਹੀ ਮਸ਼ਕਾਂ ਵਿਚ ਰੱਖੀ ਜਾਂਦੀ ਸੀ। (ਯਹੋ. 9:13) ਮਸ਼ਕਾਂ ਘਰੇਲੂ ਜਾਨਵਰਾਂ ਜਿਵੇਂ ਮੇਮਣਿਆਂ ਜਾਂ ਬੱਕਰੀਆਂ ਦੀਆਂ ਖੱਲਾਂ ਦੀਆਂ ਬਣਾਈਆਂ ਹੁੰਦੀਆਂ ਸਨ। ਮਸ਼ਕ ਬਣਾਉਣ ਲਈ ਮਰੇ ਜਾਨਵਰ ਦਾ ਸਿਰ ਅਤੇ ਪੈਰ ਵੱਢ ਦਿੱਤੇ ਜਾਂਦੇ ਸਨ ਅਤੇ ਫਿਰ ਲੋਥ ਤੋਂ ਧਿਆਨ ਨਾਲ ਚਮੜੀ ਉਤਾਰੀ ਜਾਂਦੀ ਸੀ ਤਾਂਕਿ ਢਿੱਡ ਕੱਟਿਆ ਨਾ ਜਾਵੇ। ਫਿਰ ਚਮੜੀ ਨੂੰ ਧੁੱਪੇ ਰੱਖਿਆ ਜਾਂਦਾ ਸੀ ਅਤੇ ਸਾਰੀਆਂ ਮੋਰੀਆਂ ਸਿਊਂ ਦਿੱਤੀਆਂ ਜਾਂਦੀਆਂ ਸੀ, ਪਰ ਧੋਣ ਜਾਂ ਲੱਤ ਨੂੰ ਸਿਊਂਤਾ ਨਹੀਂ ਜਾਂਦਾ ਸੀ ਤਾਂਕਿ ਉਸ ਰਾਹੀਂ ਵਾਈਨ ਕੱਢੀ ਜਾ ਸਕੇ। ਇਹ ਮੋਰੀ ਡਾਟ ਨਾਲ ਬੰਦ ਕੀਤੀ ਜਾਂਦੀ ਸੀ ਜਾਂ ਰੱਸੀ ਨਾਲ ਬੰਨ੍ਹੀ ਜਾਂਦੀ ਸੀ।
ਸਮੇਂ ਦੇ ਬੀਤਣ ਨਾਲ ਚਮੜੀ ਸਖ਼ਤ ਹੋ ਜਾਂਦੀ ਸੀ ਅਤੇ ਉਸ ਵਿਚ ਲਚਕ ਨਹੀਂ ਰਹਿੰਦੀ ਸੀ। ਇਸ ਲਈ ਪੁਰਾਣੀ ਮਸ਼ਕ ਨਵੀਂ ਵਾਈਨ ਲਈ ਢੁਕਵੀਂ ਨਹੀਂ ਹੁੰਦੀ ਸੀ ਜੋ ਖ਼ਮੀਰੀ ਹੁੰਦੀ ਰਹਿੰਦੀ ਸੀ। ਵਾਈਨ ਖ਼ਮੀਰੀ ਹੁੰਦੀ ਰਹਿਣ ਨਾਲ ਪੁਰਾਣੀ ਸਖ਼ਤ ਚਮੜੇ ਦੀ ਮਸ਼ਕ ਫਟ ਸਕਦੀ ਸੀ। ਦੂਜੇ ਪਾਸੇ, ਨਵੀਆਂ ਮਸ਼ਕਾਂ ਜ਼ਿਆਦਾ ਪੋਲੀਆਂ ਹੋਣ ਕਰਕੇ ਉਸ ਦਬਾਓ ਨੂੰ ਸਹਿ ਸਕਦੀਆਂ ਸਨ ਜੋ ਖ਼ਮੀਰੀ ਹੋ ਰਹੀ ਨਵੀਂ ਵਾਈਨ ਕਾਰਨ ਵਧਦਾ ਜਾਂਦਾ ਸੀ। ਇਸ ਕਾਰਨ ਯਿਸੂ ਨੇ ਉਹ ਗੱਲ ਕਹੀ ਜੋ ਉਸ ਦੇ ਜ਼ਮਾਨੇ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਸੀ। ਉਸ ਨੇ ਕਿਹਾ ਸੀ ਕਿ ਜੇ ਕੋਈ ਪੁਰਾਣੀਆਂ ਬੋਤਲਾਂ ਵਿਚ ਨਵੀਂ ਵਾਈਨ ਪਾਵੇਗਾ ਤਾਂ ਕੀ ਹੋਵੇਗਾ: “ਨਵੀਂ ਮੈ ਮਸ਼ਕਾਂ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾਂ ਦਾ ਵੀ ਨਾਸ ਹੋ ਜਾਵੇਗਾ। ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਨੀ ਚਾਹੀਦੀ ਹੈ।”—ਲੂਕਾ 5:37, 38.