ਤਬਦੀਲੀਆਂ ਦੇ ਬਾਵਜੂਦ ਰੱਬ ਦੀ ਮਿਹਰ ਪਾਉਣੀ
ਤਬਦੀਲੀਆਂ ਦੇ ਬਾਵਜੂਦ ਰੱਬ ਦੀ ਮਿਹਰ ਪਾਉਣੀ
ਕੀ ਤੁਹਾਡੀ ਜ਼ਿੰਦਗੀ ਵਿਚ ਹਾਲਾਤ ਬਦਲ ਰਹੇ ਹਨ? ਕੀ ਤੁਸੀਂ ਇਨ੍ਹਾਂ ਬਦਲਦੇ ਹਾਲਾਤਾਂ ਨੂੰ ਆਸਾਨੀ ਨਾਲ ਕਬੂਲ ਕਰ ਰਹੇ ਹੋ? ਅਸੀਂ ਸਾਰਿਆਂ ਨੇ ਅਜਿਹੀ ਸਥਿਤੀ ਦਾ ਜਾਂ ਤਾਂ ਸਾਮ੍ਹਣਾ ਕੀਤਾ ਹੈ ਜਾਂ ਕਿਸੇ-ਨਾ-ਕਿਸੇ ਦਿਨ ਕਰਾਂਗੇ। ਪੁਰਾਣੇ ਜ਼ਮਾਨੇ ਦੀਆਂ ਕੁਝ ਮਿਸਾਲਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਅਜਿਹੇ ਹਾਲਾਤ ਪੈਦਾ ਹੋਣ ਤੇ ਸਾਨੂੰ ਕਿਹੜੇ ਗੁਣ ਅਪਣਾਉਣੇ ਚਾਹੀਦੇ ਹਨ।
ਦਾਊਦ ਦੀ ਮਿਸਾਲ ਲੈ ਲਓ। ਉਸ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਸਨ। ਉਹ ਸਿਰਫ਼ ਇਕ ਭੇਡਾਂ ਚਾਰਨ ਵਾਲਾ ਮੁੰਡਾ ਸੀ ਜਦੋਂ ਪਰਮੇਸ਼ੁਰ ਦੇ ਕਹਿਣੇ ਤੇ ਸਮੂਏਲ ਨਬੀ ਨੇ ਉਸ ਨੂੰ ਰਾਜਾ ਬਣਨ ਲਈ ਚੁਣਿਆ। ਆਪਣੀ ਜਵਾਨੀ ਵਿਚ ਹੀ ਉਹ ਗੋਲਿਅਥ ਨਾਂ ਦੇ ਫਲਿਸਤੀ ਦੈਂਤ ਨਾਲ ਲੜਨ ਲਈ ਅੱਗੇ ਆਇਆ। (1 ਸਮੂ. 17:26-32, 42) ਨੌਜਵਾਨ ਦਾਊਦ ਨੂੰ ਰਾਜਾ ਸ਼ਾਊਲ ਦੇ ਸ਼ਾਹੀ ਦਰਬਾਰ ਵਿਚ ਰਹਿਣ ਦਾ ਸੱਦਾ ਮਿਲਿਆ ਅਤੇ ਉਸ ਨੂੰ ਸੈਨਾ ਦਾ ਸਰਦਾਰ ਬਣਾਇਆ ਗਿਆ। ਉਹ ਤਾਂ ਸੋਚ ਵੀ ਨਹੀਂ ਸੀ ਸਕਦਾ ਕਿ ਉਸ ਦੀ ਜ਼ਿੰਦਗੀ ਇੰਨੀ ਬਦਲ ਜਾਵੇਗੀ ਤੇ ਉਸ ਨਾਲ ਅੱਗੇ ਕੀ ਹੋਵੇਗਾ।
ਦਾਊਦ ਸ਼ਾਊਲ ਦੀ ਅੱਖ ਵਿਚ ਰੜਕਣ ਲੱਗਾ। (1 ਸਮੂ. 18:8, 9; 19:9, 10) ਆਪਣੀ ਜਾਨ ਬਚਾਉਣ ਲਈ ਦਾਊਦ ਨੂੰ ਭੱਜਣਾ ਪਿਆ ਤੇ ਕਈ ਸਾਲਾਂ ਤਕ ਲੁਕ-ਛਿਪ ਕੇ ਰਹਿਣਾ ਪਿਆ। ਇਸਰਾਏਲ ਦਾ ਰਾਜਾ ਬਣਨ ਤੋਂ ਬਾਅਦ ਵੀ ਉਸ ਦੇ ਹਾਲਾਤ ਬਦਲਦੇ ਰਹੇ। ਮਿਸਾਲ ਲਈ, ਉਸ ਨੇ ਵਿਭਚਾਰ ਕੀਤਾ ਤੇ ਫਿਰ ਆਪਣੇ ਪਾਪ ਉੱਤੇ ਪਰਦਾ ਪਾਉਣ ਲਈ ਉਸ ਨੇ ਕਤਲ ਵੀ ਕੀਤਾ। ਨਤੀਜੇ ਵਜੋਂ ਉਸ ਦੇ ਘਰ ਵਿਚ ਬਹੁਤ ਸਾਰੀਆਂ ਮੁਸੀਬਤਾਂ ਆਈਆਂ। ਮਿਸਾਲ ਲਈ, ਦਾਊਦ ਦਾ ਪੁੱਤਰ ਅਬਸ਼ਾਲੋਮ ਉਸ ਦੇ ਖ਼ਿਲਾਫ਼ ਹੋ ਗਿਆ। (2 ਸਮੂ. 12:10-12; 15:1-14) ਫਿਰ ਵੀ ਜਦੋਂ ਦਾਊਦ ਨੇ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਮਾਫ਼ ਕਰ ਕੇ ਉਸ ਉੱਤੇ ਮਿਹਰ ਕੀਤੀ।
ਤੁਹਾਡੇ ਹਾਲਾਤ ਵੀ ਬਦਲ ਸਕਦੇ ਹਨ। ਸਿਹਤ ਦੀ ਸਮੱਸਿਆ, ਪੈਸਿਆਂ ਦੀ ਤੰਗੀ, ਪਰਿਵਾਰ ਵਿਚ ਮੁਸ਼ਕਲਾਂ ਜਾਂ ਆਪਣੇ ਕੰਮਾਂ ਕਰਕੇ ਸਾਡੀ ਜ਼ਿੰਦਗੀ ਵਿਚ ਤਬਦੀਲੀਆਂ ਆ ਸਕਦੀਆਂ ਹਨ। ਅਜਿਹੀਆਂ ਤਬਦੀਲੀਆਂ ਦਾ ਸਾਮ੍ਹਣਾ ਕਰਨ ਲਈ ਕਿਹੜੇ ਗੁਣ ਸਾਡੀ ਮਦਦ ਕਰ ਸਕਦੇ ਹਨ?
ਨਿਮਰਤਾ ਦਾ ਗੁਣ ਸਾਡੀ ਮਦਦ ਕਰਦਾ ਹੈ
ਨਿਮਰ ਇਨਸਾਨ ਦੂਜਿਆਂ ਨੂੰ ਤਰਜੀਹ ਦੇਣ ਲਈ ਤਿਆਰ ਹੁੰਦਾ ਹੈ। ਜਿਹੜਾ ਬੰਦਾ ਸੱਚੀਂ ਨਿਮਰ ਹੈ, ਉਹ ਆਪਣੇ ਅਤੇ ਦੂਜਿਆਂ ਦੇ ਚੰਗੇ ਤੇ ਮਾੜੇ ਗੁਣਾਂ ਨੂੰ ਸਹੀ-ਸਹੀ ਦੇਖਦਾ ਹੈ। ਜੇ ਅਸੀਂ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣਾਂ ਤੇ ਕੰਮਾਂ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਉਨ੍ਹਾਂ ਦੀ ਕਦਰ ਕਰਾਂਗੇ। ਇਸ ਦੇ ਨਾਲ-ਨਾਲ ਨਿਮਰ ਹੋਣ ਕਰਕੇ ਅਸੀਂ ਸਮਝ ਸਕਾਂਗੇ ਕਿ ਸਾਡੇ ਨਾਲ ਕੋਈ ਘਟਨਾ ਕਿਉਂ ਵਾਪਰੀ ਅਤੇ ਅਸੀਂ ਉਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।
1 ਸਮੂ. 15:28; 16:1, 12, 13) ਪਰਮੇਸ਼ੁਰ ਨੇ ਯੋਨਾਥਾਨ ਨੂੰ ਨਹੀਂ, ਸਗੋਂ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ। ਕਿਹਾ ਜਾ ਸਕਦਾ ਹੈ ਕਿ ਸ਼ਾਊਲ ਦੀ ਅਣਆਗਿਆਕਾਰੀ ਕਰਕੇ ਯੋਨਾਥਾਨ ਉੱਤੇ ਵੀ ਮਾੜਾ ਅਸਰ ਪਿਆ। ਯੋਨਾਥਾਨ ਨੇ ਰਾਜ-ਗੱਦੀ ਤੇ ਨਹੀਂ ਬੈਠਣਾ ਸੀ ਭਾਵੇਂ ਉਸ ਨੇ ਆਪ ਕੋਈ ਗ਼ਲਤੀ ਨਹੀਂ ਕੀਤੀ। (1 ਸਮੂ. 20:30, 31) ਯੋਨਾਥਾਨ ਨੇ ਇਸ ਹਾਲਤ ਵਿਚ ਕੀ ਕੀਤਾ? ਕੀ ਉਹ ਰਾਜਾ ਬਣਨ ਦਾ ਮੌਕਾ ਗੁਆਉਣ ਕਰਕੇ ਦਾਊਦ ਨਾਲ ਨਾਰਾਜ਼ ਹੋ ਕੇ ਉਸ ਤੋਂ ਜਲ਼ਦਾ ਸੀ? ਨਹੀਂ। ਭਾਵੇਂ ਉਹ ਉਮਰ ਵਿਚ ਵੱਡਾ ਸੀ ਅਤੇ ਉਸ ਕੋਲ ਦਾਊਦ ਨਾਲੋਂ ਜ਼ਿਆਦਾ ਤਜਰਬਾ ਸੀ, ਫਿਰ ਵੀ ਉਹ ਦਾਊਦ ਦਾ ਵਫ਼ਾਦਾਰ ਰਿਹਾ। (1 ਸਮੂ. 23:16-18) ਨਿਮਰ ਹੋਣ ਕਰਕੇ ਉਹ ਸਮਝ ਸਕਿਆ ਕਿ ਦਾਊਦ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਇਸ ਲਈ ਉਹ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਹੀਂ ਸਮਝਦਾ ਸੀ।’ (ਰੋਮੀ. 12:3) ਯੋਨਾਥਾਨ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਕੀ ਚਾਹੁੰਦਾ ਸੀ, ਇਸ ਲਈ ਉਹ ਯਹੋਵਾਹ ਦੇ ਫ਼ੈਸਲੇ ਨੂੰ ਮੰਨਣ ਲਈ ਤਿਆਰ ਸੀ।
ਅਸੀਂ ਸ਼ਾਊਲ ਦੇ ਪੁੱਤਰ ਯੋਨਾਥਾਨ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਸ ਦੀ ਜ਼ਿੰਦਗੀ ਅਜਿਹੀਆਂ ਘਟਨਾਵਾਂ ਕਰਕੇ ਬਦਲ ਗਈ ਜਿਨ੍ਹਾਂ ਉੱਤੇ ਉਸ ਦਾ ਕੋਈ ਕੰਟ੍ਰੋਲ ਨਹੀਂ ਸੀ। ਜਦੋਂ ਸਮੂਏਲ ਨੇ ਸ਼ਾਊਲ ਨੂੰ ਦੱਸਿਆ ਕਿ ਯਹੋਵਾਹ ਉਸ ਤੋਂ ਰਾਜ ਵਾਪਸ ਲੈ ਰਿਹਾ ਹੈ, ਤਾਂ ਉਸ ਨੇ ਇਹ ਨਹੀਂ ਕਿਹਾ ਕਿ ਯੋਨਾਥਾਨ ਰਾਜਾ ਬਣੇਗਾ। (ਇਹ ਸੱਚ ਹੈ ਕਿ ਤਬਦੀਲੀਆਂ ਨਾਲ ਕਈ ਵਾਰ ਕੋਈ ਮੁਸ਼ਕਲ ਵੀ ਆ ਸਕਦੀ ਹੈ। ਯੋਨਾਥਾਨ ਨਾਲ ਵੀ ਅਜਿਹਾ ਕੁਝ ਹੋਇਆ ਸੀ। ਇਕ ਪਾਸੇ, ਉਸ ਦਾ ਦੋਸਤ ਦਾਊਦ ਸੀ ਜਿਸ ਨੂੰ ਯਹੋਵਾਹ ਨੇ ਰਾਜਾ ਬਣਨ ਲਈ ਚੁਣਿਆ ਸੀ। ਦੂਜੇ ਪਾਸੇ, ਉਸ ਦਾ ਪਿਤਾ ਸ਼ਾਊਲ ਸੀ ਜੋ ਅਜੇ ਵੀ ਰਾਜ ਕਰ ਰਿਹਾ ਸੀ, ਪਰ ਜਿਸ ਨੂੰ ਯਹੋਵਾਹ ਰੱਦ ਕਰ ਚੁੱਕਾ ਸੀ। ਕੋਈ ਸ਼ੱਕ ਨਹੀਂ ਕਿ ਯੋਨਾਥਾਨ ਯਹੋਵਾਹ ਦੀ ਮਿਹਰ ਚਾਹੁੰਦਾ ਸੀ, ਪਰ ਇਨ੍ਹਾਂ ਹਾਲਾਤਾਂ ਵਿਚ ਉਹ ਕਾਫ਼ੀ ਟੈਨਸ਼ਨ ਵਿਚ ਹੋਣਾ। ਸਾਨੂੰ ਵੀ ਕਾਫ਼ੀ ਟੈਨਸ਼ਨ ਹੋ ਸਕਦੀ ਹੈ ਜਦੋਂ ਸਾਡੇ ਹਾਲਾਤ ਬਦਲਦੇ ਹਨ। ਪਰ ਜੇ ਅਸੀਂ ਯਹੋਵਾਹ ਦਾ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਇਨ੍ਹਾਂ ਤਬਦੀਲੀਆਂ ਦਾ ਸਾਮ੍ਹਣਾ ਕਰਦੇ ਹੋਏ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿ ਸਕਾਂਗੇ।
ਹਲੀਮੀ ਦੀ ਮਹੱਤਤਾ
ਭਾਵੇਂ ਕੋਈ ਬੰਦਾ ਨਿਮਰ ਹੋਵੇ, ਪਰ ਹੋ ਸਕਦਾ ਹੈ ਕਿ ਉਹ ਆਪਣੀਆਂ ਹੱਦਾਂ ਵਿਚ ਰਹਿਣਾ ਨਹੀਂ ਜਾਣਦਾ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਪਛਾਣੇ ਅਤੇ ਇਹ ਵੀ ਕਬੂਲ ਕਰੇ ਕਿ ਨਾ ਉਹ ਸਾਰਾ ਕੁਝ ਜਾਣਦਾ ਹੈ ਅਤੇ ਨਾ ਉਹ ਸਾਰਾ ਕੁਝ ਕਰ ਸਕਦਾ ਹੈ।
ਦਾਊਦ ਆਪਣੀਆਂ ਹੱਦਾਂ ਵਿਚ ਰਹਿਣਾ ਜਾਣਦਾ ਸੀ। ਭਾਵੇਂ ਯਹੋਵਾਹ ਨੇ ਉਸ ਨੂੰ ਰਾਜਾ ਬਣਨ ਲਈ ਚੁਣਿਆ ਸੀ, ਪਰ ਉਸ ਨੂੰ ਰਾਜ-ਗੱਦੀ ਕਈ ਸਾਲ ਬਾਅਦ ਮਿਲੀ। ਕੀ ਯਹੋਵਾਹ ਨੇ ਦਾਊਦ ਨੂੰ ਦੱਸਿਆ ਕਿ ਉਸ ਨੂੰ ਕਿਉਂ ਇੰਨੀ ਦੇਰ ਲਈ ਇੰਤਜ਼ਾਰ ਕਰਨਾ ਪਿਆ? ਨਹੀਂ। ਬਾਈਬਲ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਭਾਵੇਂ ਦਾਊਦ ਇਸ ਕਰਕੇ ਮਾਯੂਸ ਹੋ ਸਕਦਾ ਸੀ, ਪਰ ਉਹ ਜ਼ਿਆਦਾ ਪਰੇਸ਼ਾਨ ਨਹੀਂ ਹੋਇਆ। ਉਹ ਆਪਣੀਆਂ ਹੱਦਾਂ ਵਿਚ ਰਹਿਣਾ ਜਾਣਦਾ ਸੀ ਅਤੇ ਸਮਝਦਾ ਸੀ ਕਿ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਸੀ। ਇਸ ਲਈ ਆਪਣੀ ਜਾਨ ਬਚਾਉਣ ਲਈ ਵੀ ਉਸ ਨੇ ਸ਼ਾਊਲ ਨੂੰ ਨਹੀਂ ਜਾਨੋਂ ਮਾਰਿਆ ਅਤੇ ਆਪਣੇ ਸਾਥੀ ਅਬੀਸ਼ਈ ਨੂੰ ਵੀ ਸ਼ਾਊਲ ਦੀ ਜਾਨ ਲੈਣ ਤੋਂ ਰੋਕਿਆ।—1 ਸਮੂ. 26:6-9.
ਹੋ ਸਕਦਾ ਹੈ ਕਿ ਸਾਡੀ ਕਲੀਸਿਯਾ ਵਿਚ ਅਜਿਹੀ ਸਥਿਤੀ ਪੈਦਾ ਹੋਵੇ ਜਿਸ ਨੂੰ ਅਸੀਂ ਸਮਝਦੇ ਨਹੀਂ ਜਾਂ ਸ਼ਾਇਦ ਸਾਨੂੰ ਲੱਗਦਾ ਹੈ ਕਿ ਇਸ ਨੂੰ ਵਧੀਆ ਤਰੀਕੇ ਨਾਲ ਨਹੀਂ ਸੁਲਝਾਇਆ ਗਿਆ। ਕੀ ਅਸੀਂ ਆਪਣੀਆਂ ਹੱਦਾਂ ਵਿਚ ਰਹਿ ਕੇ ਇਹ ਗੱਲ ਕਬੂਲ ਕਰਾਂਗੇ ਕਿ ਯਿਸੂ ਕਲੀਸਿਯਾ ਦਾ ਸਿਰ ਹੈ ਅਤੇ ਉਹ ਕਲੀਸਿਯਾ ਦੇ ਬਜ਼ੁਰਗਾਂ ਰਾਹੀਂ ਕੰਮ ਕਰਦਾ ਹੈ? ਕੀ ਅਸੀਂ ਕਹਾ. 11:2.
ਇਹ ਜਾਣਦੇ ਹੋਏ ਹਲੀਮੀ ਨਾਲ ਇੰਤਜ਼ਾਰ ਕਰਾਂਗੇ ਕਿ ਯਹੋਵਾਹ ਦੀ ਮਿਹਰ ਪਾਉਣ ਲਈ ਸਾਨੂੰ ਯਿਸੂ ਮਸੀਹ ਦੀ ਅਗਵਾਈ ਵਿਚ ਚੱਲਣਾ ਚਾਹੀਦਾ ਹੈ? ਭਾਵੇਂ ਇਹ ਸਾਡੇ ਲਈ ਔਖਾ ਹੋਵੇ, ਪਰ ਕੀ ਅਸੀਂ ਇੱਦਾਂ ਕਰਾਂਗੇ?—ਮਸਕੀਨੀ ਨੂੰ ਭਾਲੋ
ਮਸਕੀਨ ਆਦਮੀ ਨਰਮ ਸੁਭਾਅ ਦਾ ਹੁੰਦਾ ਹੈ। ਨਰਮ ਸੁਭਾਅ ਦਾ ਬੰਦਾ ਦੁੱਖ ਵੇਲੇ ਸਬਰ ਕਰਦਾ ਹੈ, ਉਹ ਨਾ ਗੁੱਸੇ ਹੁੰਦਾ, ਨਾ ਰੋਸ ਰੱਖਦਾ ਅਤੇ ਨਾ ਬਦਲਾ ਲੈਣ ਬਾਰੇ ਸੋਚਦਾ ਹੈ। ਪਰ ਇਹ ਗੁਣ ਪੈਦਾ ਕਰਨਾ ਸੌਖਾ ਨਹੀਂ ਹੈ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਦੀ ਇਕ ਆਇਤ ਵਿਚ ‘ਧਰਤੀ ਦੇ ਸਾਰੇ ਮਸਕੀਨਾਂ’ ਨੂੰ ‘ਮਸਕੀਨੀ ਨੂੰ ਭਾਲਣ’ ਲਈ ਕਿਹਾ ਗਿਆ ਹੈ। (ਸਫ਼. 2:3) ਮਸਕੀਨੀ, ਨਿਮਰਤਾ ਅਤੇ ਹਲੀਮੀ ਇੱਕੋ ਜਿਹੇ ਗੁਣ ਹਨ ਅਤੇ ਇਨ੍ਹਾਂ ਦਾ ਸੰਬੰਧ ਭਲਾਈ ਅਤੇ ਨਰਮਾਈ ਨਾਲ ਹੈ। ਮਸਕੀਨ ਆਦਮੀ ਰੱਬ ਦੀ ਸੇਵਾ ਵਿਚ ਅੱਗੇ ਵੱਧ ਸਕਦਾ ਹੈ ਜੇ ਉਹ ਉਸ ਦਾ ਕਹਿਣਾ ਮੰਨੇ ਅਤੇ ਉਸ ਦੀ ਸਿੱਖਿਆ ਉੱਤੇ ਚੱਲੇ।
ਜਦ ਸਾਡੀ ਜ਼ਿੰਦਗੀ ਵਿਚ ਨਵਾਂ ਮੋੜ ਆਉਂਦਾ ਹੈ, ਤਾਂ ਮਸਕੀਨੀ ਦਾ ਗੁਣ ਸਾਡੀ ਕਿਵੇਂ ਮਦਦ ਕਰ ਸਕਦਾ ਹੈ? ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਕਈ ਲੋਕ ਤਬਦੀਲੀਆਂ ਨੂੰ ਪਸੰਦ ਨਹੀਂ ਕਰਦੇ। ਪਰ ਅਸਲ ਵਿਚ ਤਬਦੀਲੀਆਂ ਆਉਣ ਕਰਕੇ ਸਾਨੂੰ ਯਹੋਵਾਹ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ। ਇਹ ਅਸੀਂ ਮੂਸਾ ਦੀ ਜ਼ਿੰਦਗੀ ਤੋਂ ਦੇਖ ਸਕਦੇ ਹਾਂ।
ਜਦ ਮੂਸਾ 40 ਸਾਲਾਂ ਦਾ ਸੀ, ਤਾਂ ਉਸ ਵਿਚ ਵਧੀਆ ਗੁਣ ਸਨ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ ਕੀ ਬੀਤ ਰਹੀ ਸੀ ਅਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। (ਇਬ. 11:24-26) ਪਰ ਇਸ ਤੋਂ ਪਹਿਲਾਂ ਕਿ ਯਹੋਵਾਹ ਉਸ ਨੂੰ ਮਿਸਰ ਵਿੱਚੋਂ ਆਪਣੇ ਲੋਕਾਂ ਨੂੰ ਛੁਡਾਉਣ ਲਈ ਵਰਤੇ, ਮੂਸਾ ਦੀ ਜ਼ਿੰਦਗੀ ਵਿਚ ਅਜਿਹੀਆਂ ਤਬਦੀਲੀਆਂ ਆਈਆਂ ਜਿਨ੍ਹਾਂ ਕਰਕੇ ਉਹ ਹੋਰ ਵੀ ਮਸਕੀਨ ਬਣਿਆ। ਉਸ ਨੂੰ ਮਿਸਰ ਤੋਂ ਭੱਜ ਕੇ 40 ਸਾਲਾਂ ਲਈ ਮਿਦਯਾਨ ਦੇਸ਼ ਵਿਚ ਰਹਿਣਾ ਪਿਆ ਜਿੱਥੇ ਉਸ ਨੇ ਮਾਮੂਲੀ ਚਰਵਾਹੇ ਵਜੋਂ ਕੰਮ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ? ਉਸ ਦੀ ਜ਼ਿੰਦਗੀ ਵਿਚ ਆਈ ਇਸ ਤਬਦੀਲੀ ਨੇ ਉਸ ਨੂੰ ਬਿਹਤਰ ਇਨਸਾਨ ਬਣਾਇਆ। (ਗਿਣ. 12:3) ਉਸ ਨੇ ਆਪਣੀ ਮਰਜ਼ੀ ਕਰਨ ਦੀ ਬਜਾਇ ਪਰਮੇਸ਼ੁਰ ਦੀ ਮਰਜ਼ੀ ਕਰਨੀ ਸਿੱਖੀ।
ਮੂਸਾ ਦੀ ਮਸਕੀਨੀ ਦਾ ਸਬੂਤ ਦੇਖਣ ਲਈ ਆਓ ਆਪਾਂ ਦੇਖੀਏ ਕਿ ਉਦੋਂ ਕੀ ਹੋਇਆ ਸੀ ਜਦੋਂ ਯਹੋਵਾਹ ਨੇ ਕਿਹਾ ਕਿ ਇਸਰਾਏਲ ਕੌਮ ਦੀ ਅਣਆਗਿਆਕਾਰੀ ਕਰਕੇ ਉਹ ਉਸ ਨੂੰ ਰੱਦ ਕਰੇਗਾ ਅਤੇ ਮੂਸਾ ਦੀ ਸੰਤਾਨ ਨੂੰ ਵੱਡੀ ਕੌਮ ਬਣਾਵੇਗਾ। (ਗਿਣ. 14:11-20) ਮੂਸਾ ਨੇ ਇਸਰਾਏਲੀਆਂ ਲਈ ਬੇਨਤੀ ਕੀਤੀ। ਉਸ ਦੇ ਲਫ਼ਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਹ ਸੁਆਰਥੀ ਨਹੀਂ ਸੀ, ਸਗੋਂ ਪਰਮੇਸ਼ੁਰ ਦੀ ਵਡਿਆਈ ਅਤੇ ਆਪਣੇ ਭਰਾਵਾਂ ਦੀ ਭਲਾਈ ਚਾਹੁੰਦਾ ਸੀ। ਇਸ ਕੌਮ ਦਾ ਲੀਡਰ ਅਤੇ ਵਿਚੋਲਾ ਬਣਨ ਲਈ ਮਸਕੀਨੀ ਦੀ ਲੋੜ ਸੀ। ਜਦ ਮਿਰਯਮ ਅਤੇ ਹਾਰੂਨ ਮੂਸਾ ਦੇ ਖ਼ਿਲਾਫ਼ ਬੋਲੇ, ਤਾਂ ਬਾਈਬਲ ਕਹਿੰਦੀ ਹੈ ਕਿ ਮੂਸਾ “ਸਾਰਿਆਂ ਆਦਮੀਆਂ ਨਾਲੋਂ . . . ਬਹੁਤ ਅਧੀਨ ਸੀ।” (ਗਿਣ. 12:1-3, 9-15) ਲੱਗਦਾ ਹੈ ਕਿ ਮੂਸਾ ਨੇ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਜੇ ਮੂਸਾ ਨਿਮਰ ਨਾ ਹੁੰਦਾ, ਤਾਂ ਮਾਮਲਾ ਹੋਰ ਵਿਗੜ ਸਕਦਾ ਸੀ।
ਇਕ ਹੋਰ ਮੌਕੇ ਤੇ ਯਹੋਵਾਹ ਦੀ ਸ਼ਕਤੀ ਨਾਲ ਕੁਝ ਆਦਮੀ ਭਵਿੱਖਬਾਣੀ ਕਰਨ ਲੱਗ ਪਏ। ਮੂਸਾ ਦੇ ਸੇਵਕ ਯਹੋਸ਼ੁਆ ਨੇ ਸੋਚਿਆ ਕਿ ਇਹ ਆਦਮੀ ਠੀਕ ਨਹੀਂ ਕਰ ਰਹੇ ਸਨ। ਪਰ ਮੂਸਾ ਨੇ ਇਸ ਮਾਮਲੇ ਨੂੰ ਯਹੋਵਾਹ ਗਿਣ. 11:26-29) ਜੇ ਮੂਸਾ ਮਸਕੀਨ ਨਾ ਹੁੰਦਾ, ਤਾਂ ਉਹ ਇਸ ਗੱਲ ਤੋਂ ਖ਼ੁਸ਼ ਨਾ ਹੁੰਦਾ ਕਿ ਯਹੋਵਾਹ ਇਨ੍ਹਾਂ ਆਦਮੀਆਂ ਨੂੰ ਵਰਤ ਰਿਹਾ ਸੀ।
ਦੀਆਂ ਨਜ਼ਰਾਂ ਤੋਂ ਦੇਖਿਆ ਅਤੇ ਉਹ ਆਪਣਾ ਅਧਿਕਾਰ ਗੁਆਉਣ ਬਾਰੇ ਫ਼ਿਕਰ ਨਹੀਂ ਕਰਦਾ ਸੀ। (ਮਸਕੀਨ ਹੋਣ ਕਰਕੇ ਮੂਸਾ ਪਰਮੇਸ਼ੁਰ ਵੱਲੋਂ ਮਿਲਿਆ ਆਪਣਾ ਅਧਿਕਾਰ ਸਹੀ ਤਰ੍ਹਾਂ ਵਰਤ ਸਕਿਆ ਅਤੇ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕਿਆ। ਯਹੋਵਾਹ ਨੇ ਉਸ ਨੂੰ ਹੋਰੇਬ ਪਹਾੜ ਉੱਤੇ ਚੜ੍ਹ ਕੇ ਲੋਕਾਂ ਅੱਗੇ ਖੜ੍ਹਨ ਲਈ ਕਿਹਾ। ਪਰਮੇਸ਼ੁਰ ਨੇ ਇਕ ਦੂਤ ਰਾਹੀਂ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੂੰ ਨੇਮ ਦਾ ਵਿਚੋਲਾ ਬਣਾਇਆ। ਮੂਸਾ ਦੀ ਅਧੀਨਗੀ ਕਰਕੇ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲ ਸਕਿਆ ਅਤੇ ਪਰਮੇਸ਼ੁਰ ਦੀ ਮਿਹਰ ਉਸ ਉੱਤੇ ਰਹੀ।
ਸਾਡੇ ਬਾਰੇ ਕੀ? ਸੱਚਾਈ ਵਿਚ ਤਰੱਕੀ ਕਰਨ ਲਈ ਮਸਕੀਨ ਹੋਣਾ ਜ਼ਰੂਰੀ ਹੈ। ਪਰਮੇਸ਼ੁਰ ਦੇ ਜਿਨ੍ਹਾਂ ਲੋਕਾਂ ਨੂੰ ਸਨਮਾਨ ਅਤੇ ਅਧਿਕਾਰ ਦਿੱਤਾ ਗਿਆ ਹੈ ਉਨ੍ਹਾਂ ਸਾਰਿਆਂ ਲਈ ਇਹ ਗੁਣ ਜ਼ਰੂਰੀ ਹੈ। ਮਸਕੀਨ ਹੋਣ ਨਾਲ ਅਸੀਂ ਤਬਦੀਲੀਆਂ ਆਉਣ ਵੇਲੇ ਹੰਕਾਰੀ ਨਹੀਂ ਬਣਾਂਗੇ, ਸਗੋਂ ਸਹੀ ਰਵੱਈਏ ਨਾਲ ਇਨ੍ਹਾਂ ਦਾ ਸਾਮ੍ਹਣਾ ਕਰਾਂਗੇ। ਇਹ ਰਵੱਈਆ ਸਾਡੇ ਕੰਮਾਂ ਤੋਂ ਨਜ਼ਰ ਆਵੇਗਾ। ਕੀ ਅਸੀਂ ਤਬਦੀਲੀਆਂ ਕਬੂਲ ਕਰਾਂਗੇ? ਕੀ ਅਸੀਂ ਇਨ੍ਹਾਂ ਨੂੰ ਆਪਣੇ ਆਪ ਵਿਚ ਸੁਧਾਰ ਲਿਆਉਣ ਦਾ ਮੌਕਾ ਸਮਝਾਂਗੇ? ਜੇ ਹਾਂ, ਤਾਂ ਇਹ ਸਾਡੇ ਲਈ ਮਸਕੀਨੀ ਪੈਦਾ ਕਰਨ ਦਾ ਵਧੀਆ ਮੌਕਾ ਹੋਵੇਗਾ!
ਸਾਡੀ ਜ਼ਿੰਦਗੀ ਵਿਚ ਤਾਂ ਤਬਦੀਲੀਆਂ ਆਉਂਦੀਆਂ ਰਹਿਣਗੀਆਂ। ਕਈ ਵਾਰ ਇਹ ਸਮਝਣਾ ਸੌਖਾ ਨਹੀਂ ਹੁੰਦਾ ਕਿ ਇਹ ਕਿਉਂ ਆਉਂਦੀਆਂ ਹਨ। ਹੋ ਸਕਦਾ ਹੈ ਕਿ ਕਮੀਆਂ-ਕਮਜ਼ੋਰੀਆਂ ਅਤੇ ਟੈਨਸ਼ਨ ਹੋਣ ਕਰਕੇ ਸਾਡੇ ਲਈ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਮੁਸ਼ਕਲ ਹੋਵੇ। ਫਿਰ ਵੀ ਨਿਮਰਤਾ, ਹਲੀਮੀ ਅਤੇ ਮਸਕੀਨੀ ਵਰਗੇ ਗੁਣ ਸਾਡੀ ਮਦਦ ਕਰ ਸਕਦੇ ਹਨ ਤਾਂਕਿ ਅਸੀਂ ਤਬਦੀਲੀਆਂ ਕਬੂਲ ਕਰ ਸਕੀਏ ਅਤੇ ਯਹੋਵਾਹ ਦੀ ਮਿਹਰ ਸਾਡੇ ਉੱਤੇ ਰਹੇ।
[ਸਫ਼ਾ 4 ਉੱਤੇ ਸੁਰਖੀ]
ਨਿਮਰ ਬੰਦਾ ਆਪਣੇ ਚੰਗੇ ਤੇ ਮਾੜੇ ਗੁਣਾਂ ਨੂੰ ਸਹੀ-ਸਹੀ ਦੇਖਦਾ ਹੈ
[ਸਫ਼ਾ 5 ਉੱਤੇ ਸੁਰਖੀ]
ਸੱਚਾਈ ਵਿਚ ਤਰੱਕੀ ਕਰਨ ਲਈ ਮਸਕੀਨ ਹੋਣਾ ਜ਼ਰੂਰੀ ਹੈ
[ਸਫ਼ਾ 5 ਉੱਤੇ ਤਸਵੀਰ]
ਮੁਸ਼ਕਲਾਂ ਦਾ ਸਾਮ੍ਹਣਾ ਕਰਨ ਨਾਲ ਮੂਸਾ ਮਸਕੀਨ ਬਣਿਆ