ਗਿਲਿਅਡ ਦੇ ਵਿਦਿਆਰਥੀਆਂ ਨੂੰ “ਖੁਦਾਈ ਕਰਨ” ਦੀ ਹੱਲਾਸ਼ੇਰੀ ਮਿਲੀ
123ਵਾਂ ਗਿਲਿਅਡ ਗ੍ਰੈਜੂਏਸ਼ਨ
ਗਿਲਿਅਡ ਦੇ ਵਿਦਿਆਰਥੀਆਂ ਨੂੰ “ਖੁਦਾਈ ਕਰਨ” ਦੀ ਹੱਲਾਸ਼ੇਰੀ ਮਿਲੀ
ਸ਼ਨੀਵਾਰ, 8 ਸਤੰਬਰ 2007 ਨੂੰ 41 ਦੇਸ਼ਾਂ ਤੋਂ ਆਏ 6,352 ਭੈਣ-ਭਰਾ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 123ਵੀਂ ਕਲਾਸ ਦੇ ਗ੍ਰੈਜੂਏਸ਼ਨ ਲਈ ਹਾਜ਼ਰ ਹੋਏ। ਪ੍ਰੋਗ੍ਰਾਮ ਸਵੇਰ ਦੇ 10 ਵਜੇ ਸ਼ੁਰੂ ਹੋਇਆ ਤੇ ਇਸ ਦੇ ਚੇਅਰਮੈਨ ਭਰਾ ਐਂਟਨੀ ਮੌਰਿਸ, ਜੋ ਪ੍ਰਬੰਧਕ ਸਭਾ ਦੇ ਮੈਂਬਰ ਹਨ, ਨੇ ਸਾਰਿਆਂ ਦਾ ਨਿੱਘਾ ਸੁਆਗਤ ਕੀਤਾ। ਹਾਜ਼ਰੀਨ ਨੂੰ ਪ੍ਰੋਗ੍ਰਾਮ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦੇਣ ਪਿੱਛੋਂ ਭਰਾ ਮੌਰਿਸ ਨੇ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਭਰਾ ਗੈਰੀ ਬਰੋ ਨੂੰ ਸਟੇਜ ਤੇ ਆਉਣ ਲਈ ਕਿਹਾ।
ਭਰਾ ਬਰੋ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਯਹੋਵਾਹ ਦੀ ਇੱਛਾ ਪੂਰੀ ਕਰਨ ਵਾਲੇ ਉਸ ਦੇ ਸਾਰੇ ਭਗਤ ਉਸ ਦੀਆਂ ਨਜ਼ਰਾਂ ਵਿਚ ਖੂਬਸੂਰਤ ਹਨ, ਭਾਵੇਂ ਉਨ੍ਹਾਂ ਦਾ ਰੰਗ-ਰੂਪ ਜਿੱਦਾਂ ਦਾ ਮਰਜ਼ੀ ਹੋਵੇ। (ਯਿਰ. 13:11) ਉਸ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਹਮੇਸ਼ਾ ਯਹੋਵਾਹ ਦੀ ਇੱਛਾ ਪੂਰੀ ਕਰਦੇ ਰਹਿਣ। ਫਿਰ ਪ੍ਰਬੰਧਕ ਸਭਾ ਦੇ ਮੈਂਬਰ ਗੇਰਟ ਲੋਸ਼ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਯਹੋਵਾਹ ਤੋਂ ਇਨਾਮ ਦੀ ਉਮੀਦ ਰੱਖਣੀ ਜਾਇਜ਼ ਹੈ। (ਇਬ. 11:6) ਲੇਕਿਨ ਯਹੋਵਾਹ ਵਾਸਤੇ ਸਾਡਾ ਪਿਆਰ ਦਿਲੋਂ ਹੋਣਾ ਚਾਹੀਦਾ ਹੈ।
ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਦੇ ਓਵਰਸੀਅਰ ਵਿਲੀਅਮ ਸੈਮੂਏਲਸਨ ਨੇ ਬੜੇ ਜੋਸ਼ ਨਾਲ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਕੰਮ ਵਿਚ ਮਗਨ ਰਹਿਣ ਤੇ ਆਪਣੇ ਚਾਲ-ਚਲਣ ਨੂੰ ਨੇਕ ਰੱਖ ਕੇ ਲੋਕਾਂ ਲਈ ਇਕ ਵਧੀਆ ਮਿਸਾਲ ਬਣਨ। * ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਦੇ ਐਸਿਸਟੈਂਟ ਓਵਰਸੀਅਰ ਸੈਮ ਰੌਬਰਸਨ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਹਮੇਸ਼ਾ ਦੂਸਰਿਆਂ ਵਿਚ ਚੰਗੇ ਗੁਣ ਦੇਖਣ। ਇਸ ਤਰ੍ਹਾਂ ਕਰ ਕੇ ਉਹ ਸਾਰੇ ‘ਭਾਈਆਂ ਨਾਲ ਪ੍ਰੇਮ ਰੱਖ ਸਕਣਗੇ।’—1 ਪਤ. 2:17.
ਇਨ੍ਹਾਂ ਜੋਸ਼-ਭਰੇ ਭਾਸ਼ਣਾਂ ਤੋਂ ਬਾਅਦ ਗਿਲਿਅਡ ਦੇ ਇੰਸਟ੍ਰਕਟਰ ਮਾਰਕ ਨੂਮੇਰ ਨੇ ਕੁਝ ਵਿਦਿਆਰਥੀਆਂ ਦੀ ਇੰਟਰਵਿਊ ਲਈ ਜਿਨ੍ਹਾਂ ਨੂੰ ਗਿਲਿਅਡ ਦਾ ਕੋਰਸ ਕਰਦਿਆਂ ਪ੍ਰਚਾਰ ਦੌਰਾਨ ਚੰਗੇ ਤਜਰਬੇ ਹੋਏ ਸਨ। ਇਨ੍ਹਾਂ ਨੇ ਆਪਣੇ ਤਜਰਬੇ ਹਾਜ਼ਰੀਨਾਂ ਨੂੰ ਦੱਸੇ। ਸੁਣਨ ਵਾਲਿਆਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਪ੍ਰਚਾਰ ਲਈ ਇਨ੍ਹਾਂ ਵਿਦਿਆਰਥੀਆਂ ਦਾ ਪਿਆਰ ਸੱਚਾ ਹੈ ਤੇ ਉਹ ਦੂਸਰਿਆਂ ਦੀ ਮਦਦ ਕਰਨੀ ਚਾਹੁੰਦੇ ਹਨ। ਪੈਟਰਸਨ ਦਾ ਬੈਥਲ ਆਫ਼ਿਸ ਵਿਚ ਕੰਮ ਕਰਦੇ ਕੈਂਟ ਫਿਸ਼ਰ ਨੇ ਅਗਲੇ ਕੁਝ ਮਿੰਟਾਂ ਲਈ ਤਿੰਨ ਦੇਸ਼ਾਂ ਤੋਂ ਆਏ ਬ੍ਰਾਂਚ ਕਮੇਟੀ ਦੇ ਮੈਂਬਰਾਂ ਦੀ ਇੰਟਰਵਿਊ ਲਈ ਜਿੱਥੇ ਪਹਿਲਾਂ ਹੀ ਮਿਸ਼ਨਰੀ ਘੱਲੇ ਗਏ ਹਨ। ਇਸ ਪ੍ਰੋਗ੍ਰਾਮ ਲਈ ਹਾਜ਼ਰ ਭੈਣਾਂ-ਭਰਾਵਾਂ ਵਿਚਕਾਰ ਕਈ ਵਿਦਿਆਰਥੀਆਂ ਦੇ ਮਾਪੇ ਵੀ ਸਨ। ਇਨ੍ਹਾਂ ਭਰਾਵਾਂ ਨੇ ਹਾਜ਼ਰੀਨਾਂ ਨੂੰ ਤਸੱਲੀ ਦਿੱਤੀ ਕਿ ਨਵੇਂ ਮਿਸ਼ਨਰੀਆਂ ਨੂੰ ਜਿੱਥੇ ਵੀ ਭੇਜਿਆ ਜਾਵੇਗਾ, ਉੱਥੇ ਉਨ੍ਹਾਂ ਦੀ ਚੰਗੀ ਦੇਖ-ਭਾਲ ਕੀਤੀ ਜਾਵੇਗੀ। ਪ੍ਰੋਗ੍ਰਾਮ ਦੇ ਅਗਲੇ ਭਾਗ ਵਿਚ ਟ੍ਰਾਂਸਲੇਸ਼ਨ ਸਰਵਿਸਿਸ ਡਿਪਾਰਟਮੈਂਟ ਦੇ ਮੈਂਬਰ ਇਜ਼ੈਕ ਮੁਰੇ ਨੇ ਲੰਬੇ ਸਮੇਂ ਤੋਂ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦੀ ਇੰਟਰਵਿਊ ਲਈ। ਇਨ੍ਹਾਂ ਦੀਆਂ ਗੱਲਾਂ ਸੁਣ ਕੇ ਵਿਦਿਆਰਥੀਆਂ ਨੂੰ ਉਸ ਖ਼ੁਸ਼ੀ ਦੀ ਥੋੜ੍ਹੀ-ਬਹੁਤੀ ਝਲਕ ਮਿਲੀ ਜੋ ਉਨ੍ਹਾਂ ਨੂੰ ਆਪ ਹੋਵੇਗੀ।
ਪ੍ਰਬੰਧਕ ਸਭਾ ਦੇ ਮੈਂਬਰ ਭਰਾ ਜੈਫਰੀ ਜੈਕਸਨ ਨੇ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਸਭ ਕੁਝ ਸੁਣਨ ਪਿੱਛੋਂ ਤੁਸੀਂ ਹੁਣ ਕੀ ਕਰੋਗੇ?” ਭਰਾ ਜੈਕਸਨ ਨੇ ਇਕ ਮਿਸ਼ਨਰੀ ਦੇ ਤੌਰ ਤੇ ਦੱਖਣੀ ਸ਼ਾਂਤ ਮਹਾਂਸਾਗਰ ਵਿਚ ਤਕਰੀਬਨ 25 ਸਾਲ ਸੇਵਾ ਕੀਤੀ। ਉਸ ਨੇ ਆਪਣੇ ਭਾਸ਼ਣ ਵਿਚ ਯਿਸੂ ਦੇ ਪਹਾੜੀ ਉਪਦੇਸ਼ ਵਿਚ ਦਰਜ ਇਕ ਦ੍ਰਿਸ਼ਟਾਂਤ ਉੱਤੇ ਚਰਚਾ ਕੀਤੀ। ਉਸ ਨੇ ਕਿਹਾ ਕਿ ਇਸ ਦ੍ਰਿਸ਼ਟਾਂਤ ਵਿਚ ਯਿਸੂ ਨੇ ਦੋ ਆਦਮੀਆਂ ਦਾ ਜ਼ਿਕਰ ਕੀਤਾ, ਇਕ ਬੁੱਧਵਾਨ ਤੇ ਦੂਜਾ ਮੂਰਖ। ਇਨ੍ਹਾਂ ਦੋਹਾਂ ਨੇ ਘਰ ਉਸਾਰੇ। ਭਰਾ ਮੱਤੀ 7:24-27; ਲੂਕਾ 6:48.
ਜੈਕਸਨ ਨੇ ਕਿਹਾ ਕਿ ਇਹ ਦੋ ਘਰ ਸ਼ਾਇਦ ਲਾਗੇ-ਲਾਗੇ ਹੀ ਬਣੇ ਹੋਣਗੇ। ਪਰ ਮੂਰਖ ਨੇ ਰੇਤੇ ਉੱਤੇ ਆਪਣਾ ਘਰ ਬਣਾਇਆ, ਜਦ ਕਿ ਬੁੱਧਵਾਨ ਆਦਮੀ ਉਦੋਂ ਤਕ ਮਿੱਟੀ ਪੁੱਟਦਾ ਰਿਹਾ ਜਦ ਤਕ ਉਸ ਨੂੰ ਪੱਕੀ ਨੀਂਹ ਨਹੀਂ ਮਿਲ ਗਈ ਜਿਸ ਉੱਤੇ ਉਸ ਨੇ ਆਪਣਾ ਘਰ ਬਣਾਇਆ। ਜਦ ਤੂਫ਼ਾਨ ਆਇਆ, ਤਾਂ ਪੱਥਰ ਤੇ ਬਣਿਆ ਘਰ ਖੜ੍ਹਾ ਰਿਹਾ, ਜਦ ਕਿ ਜਿਹੜਾ ਘਰ ਰੇਤੇ ਤੇ ਬਣਿਆ ਸੀ, ਉਹ ਘਰ ਢਹਿ-ਢੇਰੀ ਹੋ ਗਿਆ।—ਯਿਸੂ ਨੇ ਸਮਝਾਇਆ ਕਿ ਉਸ ਮੂਰਖ ਵਰਗੇ ਉਹ ਲੋਕ ਹੁੰਦੇ ਹਨ ਜੋ ਯਿਸੂ ਦੀਆਂ ਸਿੱਖਿਆਵਾਂ ਤਾਂ ਸੁਣਦੇ ਹਨ, ਪਰ ਅੱਗੋਂ ਕੁਝ ਨਹੀਂ ਕਰਦੇ। ਬੁੱਧਵਾਨ ਆਦਮੀ ਵਰਗੇ ਉਹ ਲੋਕ ਹੁੰਦੇ ਹਨ ਜੋ ਯਿਸੂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਤੇ ਚੱਲਦੇ ਹਨ। ਭਰਾ ਜੈਕਸਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ “ਜਦੋਂ ਤੁਸੀਂ ਬਾਈਬਲ ਸਟੱਡੀ ਰਾਹੀਂ ਸਿੱਖੀਆਂ ਗੱਲਾਂ ਨੂੰ ਮਿਸ਼ਨਰੀ ਸੇਵਾ ਕਰਦਿਆਂ ਲਾਗੂ ਕਰੋਗੇ, ਤਾਂ ਤੁਸੀਂ ਉਸ ਬੁੱਧਵਾਨ ਆਦਮੀ ਵਰਗੇ ਹੋਵੋਗੇ।” ਸੋ ਸਮਾਪਤੀ ਵਿਚ ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਦਿਆਰਥੀ ਆਪਣੀ ਮਿਸ਼ਨਰੀ ਸੇਵਾ ਸ਼ੁਰੂ ਕਰਦਿਆਂ ਹੀ “ਖੁਦਾਈ ਕਰਨ” ਲੱਗ ਪੈਣ।
ਪ੍ਰੋਗ੍ਰਾਮ ਦੇ ਅਖ਼ੀਰ ਵਿਚ ਵਿਦਿਆਰਥੀਆਂ ਨੂੰ ਡਿਪਲੋਮੇ ਵੰਡੇ ਗਏ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਕਿਸ ਦੇਸ਼ ਵਿਚ ਸੇਵਾ ਕਰਨ ਜਾਣਗੇ। ਫਿਰ ਭਰਾ ਮੌਰਿਸ ਨੇ ਵੀ ਕੁਝ ਉਤਸ਼ਾਹ-ਭਰੀਆਂ ਗੱਲਾਂ ਦੱਸੀਆਂ। ਉਸ ਨੇ ਕਿਹਾ ਕਿ ਉਹ ਹਮੇਸ਼ਾ ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲਣ ਅਤੇ ਤਾਕਤ ਲਈ ਯਹੋਵਾਹ ਨੂੰ ਦੁਆ ਕਰਨ। ਇਸ ਤਰ੍ਹਾਂ ਗ੍ਰੈਜੂਏਸ਼ਨ ਪ੍ਰੋਗ੍ਰਾਮ ਸਮਾਪਤ ਹੋ ਗਿਆ।
[ਫੁਟਨੋਟ]
^ ਪੈਰਾ 5 ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਸਿੱਖਿਆ ਕਮੇਟੀ ਦੇ ਨਿਰਦੇਸ਼ਨ ਅਧੀਨ ਚਲਾਇਆ ਜਾਂਦਾ ਹੈ। ਇਹ ਡਿਪਾਰਟਮੈਂਟ ਗਿਲਿਅਡ, ਬ੍ਰਾਂਚ ਕਮੇਟੀ ਮੈਂਬਰਾਂ ਦਾ ਸਕੂਲ ਤੇ ਸਫ਼ਰੀ ਨਿਗਾਹਬਾਨਾਂ ਦੇ ਸਕੂਲ ਦੀ ਨਿਗਰਾਨੀ ਕਰਦਾ ਹੈ।
[ਸਫ਼ਾ 31 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 10
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 24
ਵਿਦਿਆਰਥੀਆਂ ਦੀ ਗਿਣਤੀ: 56
ਔਸਤਨ ਉਮਰ: 33.5
ਸੱਚਾਈ ਵਿਚ ਔਸਤਨ ਸਾਲ: 17.9
ਫੁਲ-ਟਾਈਮ ਸੇਵਾ ਵਿਚ ਔਸਤਨ ਸਾਲ: 13.8
[ਸਫ਼ਾ 32 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 123ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।
(1) ਐੱਸਪਾਰਜ਼ਾ, ਈ.; ਪਾਪਾਯਾ, ਐੱਸ.; ਬੀਲਾਲ, ਏ.; ਸੁਅਰੇਜ਼, ਐੱਮ.; ਏਵਰਸ, ਈ.; ਡਿਮੀਚੀਨੋ, ਕੇ. (2) ਰੋਜ਼ਾ, ਐੱਮ.; ਫ਼ੂਜੀ, ਆਰ.; ਰਾਟੇ, ਓ.; ਲੇਵੇਟਨ, ਜੇ.; ਵੈੱਨ ਲੀਮਪੁਟਨ, ਐੱਮ. (3) ਬੋਸਕਾਈਨੋ, ਏ.; ਬੈੱਕ, ਕੇ.; ਬੁਡਾਨੋਫ, ਐੱਚ.; ਬ੍ਰਾਜ਼, ਸੀ.; ਪੈਲਟਸ, ਕੇ.; ਸੀਓ, ਏ. (4) ਲੇਵੇਟਨ, ਐੱਸ.; ਸਾਨਟਿੱਕੋ, ਐੱਚ.; ਕੌਂਟੀ, ਐੱਸ.; ਵਿਲਸਨ, ਜੇ.; ਰਾਇਲੱਟ, ਜੇ.; ਪੀਅਰਸ, ਐੱਸ.; ਫ਼ੂਜੀ, ਕੇ. (5) ਰੋਜ਼ਾ, ਡੀ.; ਬੋਸਕਾਈਨੋ, ਐੱਮ.; ਔਸਟਿਨ ਵੀ.; ਰੋਡੀਏਲ, ਪੀ.; ਬੀਲਾਲ, ਪੀ.; ਡਿਮੀਚੀਨੋ, ਪੀ. (6) ਰਾਟੇ, ਬੀ.; ਚੀਜ਼ਿੱਕ, ਡੀ.; ਕਲਾਰਕ, ਸੀ.; ਰਾਈਡੈੱਲ, ਏ.; ਐੱਸਪਾਰਜ਼ਾ, ਐੱਫ਼.; ਸੀਓ, ਪੀ.; ਵੈੱਨ ਲੀਮਪੁਟਨ, ਟੀ. (7) ਰੋਡੀਏਲ, ਜੇ.; ਏਵਰਸ, ਜੇ.; ਗ੍ਰੀਨ, ਜੇ.; ਚੀਜ਼ਿੱਕ, ਜੇ.; ਸਾਨਟਿੱਕੋ, ਐੱਮ.; ਰਾਇਲੱਟ, ਐੱਮ. (8) ਪੈਲਟਸ, ਐੱਲ.; ਔਸਟਿਨ, ਡੀ.; ਰਾਈਡੈੱਲ, ਟੀ.; ਬੈੱਕ, ਐੱਮ.; ਪੀਅਰਸ, ਡਬਲਯੂ.; ਕੌਂਟੀ, ਐੱਸ.; ਗ੍ਰੀਨ, ਐੱਸ. (9) ਸੁਅਰੇਜ਼, ਜੇ.; ਕਲਾਰਕ ਜੇ.; ਪਾਪਾਯਾ, ਐੱਸ.; ਬੁਡਾਨੋਫ, ਐੱਮ.; ਵਿਲਸਨ, ਆਰ.; ਬ੍ਰਾਜ਼, ਆਰ.