ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਦਾ ਪ੍ਰਬੰਧ
ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਦਾ ਪ੍ਰਬੰਧ
“[ਪਰਮੇਸ਼ੁਰ] . . . ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ।”—ਅਫ਼ਸੀਆਂ 1:11.
1. ਯਹੋਵਾਹ ਦੇ ਗਵਾਹ 12 ਅਪ੍ਰੈਲ 2006 ਨੂੰ ਕਿਉਂ ਇਕੱਠੇ ਹੋਣਗੇ?
ਬੁੱਧਵਾਰ, 12 ਅਪ੍ਰੈਲ 2006 ਦੀ ਸ਼ਾਮ ਨੂੰ ਤਕਰੀਬਨ 1 ਕਰੋੜ 60 ਲੱਖ ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਜਿੱਥੇ-ਕਿਤੇ ਵੀ ਉਹ ਇਕੱਠੇ ਹੋਣਗੇ ਉੱਥੇ ਇਕ ਮੇਜ਼ ਉੱਤੇ ਅਖ਼ਮੀਰੀ ਰੋਟੀ ਤੇ ਲਾਲ ਮੈ ਰੱਖੀ ਜਾਵੇਗੀ। ਇਹ ਚੀਜ਼ਾਂ ਯਿਸੂ ਦੇ ਸਰੀਰ ਅਤੇ ਵਹਾਏ ਗਏ ਲਹੂ ਨੂੰ ਦਰਸਾਉਂਦੀਆਂ ਹਨ। ਪਹਿਲਾਂ ਤਾਂ ਇਕ ਭਾਸ਼ਣ ਦਿੱਤਾ ਜਾਵੇਗਾ ਜਿਸ ਵਿਚ ਯਿਸੂ ਦੀ ਮੌਤ ਤੇ ਬਲੀਦਾਨ ਦੀ ਮਹੱਤਤਾ ਬਾਰੇ ਸਮਝਾਇਆ ਜਾਵੇਗਾ। ਇਸ ਭਾਸ਼ਣ ਤੋਂ ਬਾਅਦ ਪਹਿਲਾਂ ਰੋਟੀ ਤੇ ਫਿਰ ਮੈ ਸਾਰਿਆਂ ਨੂੰ ਵਾਰੀ ਸਿਰ ਫੜਾਈ ਜਾਵੇਗੀ। ਯਹੋਵਾਹ ਦੇ ਗਵਾਹਾਂ ਦੀਆਂ ਚੰਨ ਕਲੀਸਿਯਾਵਾਂ ਵਿਚ ਹੀ ਇਕ ਜਾਂ ਦੋ ਵਿਅਕਤੀ ਇਹ ਰੋਟੀ ਖਾਣਗੇ ਤੇ ਮੈ ਪੀਣਗੇ। ਪਰ ਦੂਸਰੇ ਜ਼ਿਆਦਾਤਰ ਲੋਕ ਨਾ ਤਾਂ ਇਹ ਰੋਟੀ ਖਾਣਗੇ ਅਤੇ ਨਾ ਹੀ ਮੈ ਪੀਣਗੇ। ਕਿਉਂ ਸਿਰਫ਼ ਸਵਰਗ ਨੂੰ ਜਾਣ ਦੀ ਆਸ਼ਾ ਰੱਖਣ ਵਾਲੇ ਮਸੀਹੀ ਹੀ ਰੋਟੀ ਖਾਣਗੇ ਤੇ ਮੈ ਪੀਣਗੇ, ਪਰ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਆਸ਼ਾ ਰੱਖਣ ਵਾਲੇ ਮਸੀਹੀ ਇਸ ਤਰ੍ਹਾਂ ਨਹੀਂ ਕਰਨਗੇ?
2, 3. (ੳ) ਯਹੋਵਾਹ ਨੇ ਆਪਣੇ ਮਕਸਦ ਅਨੁਸਾਰ ਕੀ-ਕੀ ਬਣਾਇਆ? (ਅ) ਯਹੋਵਾਹ ਨੇ ਧਰਤੀ ਅਤੇ ਇਨਸਾਨਾਂ ਨੂੰ ਕਿਸ ਮਕਸਦ ਲਈ ਬਣਾਇਆ ਸੀ?
2 ਯਹੋਵਾਹ ਦੇ ਹਰ ਕੰਮ ਪਿੱਛੇ ਇਕ ਮਕਸਦ ਹੁੰਦਾ ਹੈ। ਆਪਣਾ ਮਕਸਦ ਪੂਰਾ ਕਰਨ ਲਈ ਉਹ “ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ।” (ਅਫ਼ਸੀਆਂ 1:11) ਸਭ ਤੋਂ ਪਹਿਲਾਂ ਉਸ ਨੇ ਆਪਣਾ ਇਕਲੌਤਾ ਪੁੱਤਰ ਬਣਾਇਆ। (ਯੂਹੰਨਾ 1:1, 14; ਪਰਕਾਸ਼ ਦੀ ਪੋਥੀ 3:14) ਇਸ ਪੁੱਤਰ ਰਾਹੀਂ ਯਹੋਵਾਹ ਨੇ ਸਵਰਗ ਵਿਚ ਆਪਣੇ ਕਈ ਹੋਰ ਪੁੱਤਰ ਯਾਨੀ ਫ਼ਰਿਸ਼ਤੇ ਬਣਾਏ ਤੇ ਫਿਰ ਉਸ ਨੇ ਬ੍ਰਹਿਮੰਡ, ਧਰਤੀ ਤੇ ਇਨਸਾਨਾਂ ਨੂੰ ਰਚਿਆ।—ਅੱਯੂਬ 38:4, 7; ਜ਼ਬੂਰਾਂ ਦੀ ਪੋਥੀ 103:19-21; ਯੂਹੰਨਾ 1:2, 3; ਕੁਲੁੱਸੀਆਂ 1:15, 16.
3 ਕਈ ਧਰਮ ਸਿਖਾਉਂਦੇ ਹਨ ਕਿ ਧਰਤੀ ਇਨਸਾਨਾਂ ਦੀ ਪਰੀਖਿਆ ਲਈ ਬਣਾਈ ਗਈ ਹੈ ਜਿਸ ਤੋਂ ਬਾਅਦ ਉਹ ਸਵਰਗ ਨੂੰ ਜਾਂਦੇ ਹਨ। ਪਰ ਯਹੋਵਾਹ ਨੇ ਧਰਤੀ ਨੂੰ ਇਸ ਮਕਸਦ ਲਈ ਨਹੀਂ ਬਣਾਇਆ ਸੀ। ਉਸ ਨੇ ਧਰਤੀ ਨੂੰ “ਵੱਸਣ ਲਈ” ਸਾਜਿਆ ਸੀ। (ਯਸਾਯਾਹ 45:18) ਯਹੋਵਾਹ ਨੇ ਧਰਤੀ ਇਨਸਾਨਾਂ ਲਈ ਤੇ ਇਨਸਾਨਾਂ ਨੂੰ ਧਰਤੀ ਲਈ ਬਣਾਇਆ। (ਜ਼ਬੂਰਾਂ ਦੀ ਪੋਥੀ 115:16) ਉਹ ਚਾਹੁੰਦਾ ਸੀ ਕਿ ਸਾਰੀ ਧਰਤੀ ਸੁੰਦਰ ਬਾਗ਼ ਜਿਹੀ ਬਣੇ ਤੇ ਧਰਮੀ ਇਨਸਾਨ ਉਸ ਦੀ ਵਾਹੀ ਤੇ ਦੇਖ-ਭਾਲ ਕਰਨ। ਪਹਿਲੇ ਇਨਸਾਨੀ ਜੋੜੇ ਨੂੰ ਸਵਰਗ ਜਾਣ ਦੀ ਉਮੀਦ ਕਦੀ ਨਹੀਂ ਦਿੱਤੀ ਗਈ ਸੀ।—ਉਤਪਤ 1:26-28; 2:7, 8, 15.
ਯਹੋਵਾਹ ਦੇ ਮਕਸਦ ਦਾ ਵਿਰੋਧ
4. ਮਨੁੱਖਜਾਤੀ ਦੇ ਇਤਿਹਾਸ ਦੇ ਸ਼ੁਰੂ ਵਿਚ ਯਹੋਵਾਹ ਦੀ ਹਕੂਮਤ ਬਾਰੇ ਕਿਹੜੇ ਸਵਾਲ ਖੜ੍ਹੇ ਕੀਤੇ ਗਏ ਸਨ?
4 ਪਰਮੇਸ਼ੁਰ ਨੇ ਫ਼ਰਿਸ਼ਤਿਆਂ ਨੂੰ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਸੀ। ਪਰ ਇਕ ਫ਼ਰਿਸ਼ਤਾ ਆਪਣੀ ਮਨ-ਮਰਜ਼ੀ ਕਰਨ ਲੱਗ ਪਿਆ। ਉਹ ਯਹੋਵਾਹ ਦੇ ਖ਼ਿਲਾਫ਼ ਹੋ ਗਿਆ ਤੇ ਉਸ ਨੇ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਪਹਿਲੇ ਇਨਸਾਨੀ ਜੋੜੇ ਨੂੰ ਆਪਣੀ ਮਨ-ਮਰਜ਼ੀ ਕਰਨ ਲਈ ਉਕਸਾਇਆ ਤੇ ਯਹੋਵਾਹ ਦੀ ਹਕੂਮਤ ਉਤਪਤ 3:1-6) ਸ਼ਤਾਨ ਨੇ ਪਰਮੇਸ਼ੁਰ ਦੀ ਤਾਕਤ ਬਾਰੇ ਸਵਾਲ ਨਹੀਂ ਕੀਤਾ, ਸਗੋਂ ਉਸ ਦੀ ਹਕੂਮਤ ਬਾਰੇ ਸਵਾਲ ਖੜ੍ਹਾ ਕੀਤਾ ਸੀ। ਕੀ ਯਹੋਵਾਹ ਆਪਣੀ ਹਕੂਮਤ ਸਹੀ ਤਰੀਕੇ ਨਾਲ ਚਲਾਉਂਦਾ ਹੈ? ਕੀ ਉਸ ਕੋਲ ਹਕੂਮਤ ਕਰਨ ਦਾ ਹੱਕ ਹੈ? ਇਸ ਤਰ੍ਹਾਂ ਮਨੁੱਖਜਾਤੀ ਦੇ ਇਤਿਹਾਸ ਦੇ ਸ਼ੁਰੂ ਵਿਚ ਹੀ ਯਹੋਵਾਹ ਦੀ ਹਕੂਮਤ ਕਰਨ ਦੇ ਹੱਕ ਨੂੰ ਲਲਕਾਰਿਆ ਗਿਆ ਸੀ।
ਅਧੀਨ ਰਹਿਣ ਵਾਲੇ ਸਾਰਿਆਂ ਦੀ ਸ਼ਾਂਤੀ ਭੰਗ ਕਰ ਦਿੱਤੀ। (5. ਹੋਰ ਕਿਹੜਾ ਸਵਾਲ ਖੜ੍ਹਾ ਕੀਤਾ ਗਿਆ ਸੀ ਅਤੇ ਇਹ ਹੋਰ ਕਿਨ੍ਹਾਂ ਉੱਤੇ ਲਾਗੂ ਹੁੰਦਾ ਸੀ?
5 ਯਹੋਵਾਹ ਦੀ ਹਕੂਮਤ ਕਰਨ ਦੇ ਹੱਕ ਨੂੰ ਲਲਕਾਰਨ ਤੋਂ ਇਲਾਵਾ, ਅੱਯੂਬ ਦੇ ਜ਼ਮਾਨੇ ਵਿਚ ਸ਼ਤਾਨ ਨੇ ਇਕ ਹੋਰ ਸਵਾਲ ਖੜ੍ਹਾ ਕੀਤਾ। ਉਸ ਨੇ ਦਾਅਵਾ ਕੀਤਾ ਕਿ ਯਹੋਵਾਹ ਦੇ ਸੇਵਕ ਸਿਰਫ਼ ਇਸ ਲਈ ਉਸ ਦੀ ਸੇਵਾ ਕਰਦੇ ਤੇ ਉਸ ਦੇ ਅਧੀਨ ਰਹਿੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। ਸ਼ਤਾਨ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਰੀਖਿਆ ਲਈ ਜਾਵੇ, ਤਾਂ ਉਹ ਪਰਮੇਸ਼ੁਰ ਤੋਂ ਆਪਣਾ ਮੂੰਹ ਮੋੜ ਲੈਣਗੇ। (ਅੱਯੂਬ 1:7-11; 2:4, 5) ਭਾਵੇਂ ਇਹ ਗੱਲ ਪਹਿਲਾਂ ਇਕ ਇਨਸਾਨ ਬਾਰੇ ਕਹੀ ਗਈ ਸੀ, ਪਰ ਇਹ ਫ਼ਰਿਸ਼ਤਿਆਂ ਉੱਤੇ ਵੀ ਲਾਗੂ ਹੁੰਦੀ ਸੀ। ਇੱਥੋਂ ਤਕ ਕਿ ਯਹੋਵਾਹ ਦੇ ਇਕਲੌਤੇ ਪੁੱਤਰ ਦੀ ਵਫ਼ਾਦਾਰੀ ਉੱਤੇ ਵੀ ਸ਼ੱਕ ਕੀਤਾ ਗਿਆ ਸੀ।
6. ਯਹੋਵਾਹ ਆਪਣੇ ਮਕਸਦ ਨੂੰ ਨਾ ਭੁੱਲਦੇ ਹੋਏ ਆਪਣੇ ਨਾਂ ਤੇ ਪੂਰਾ ਕਿਵੇਂ ਉੱਤਰਿਆ?
6 ਯਹੋਵਾਹ ਆਪਣੇ ਮਕਸਦ ਨੂੰ ਨਹੀਂ ਭੁੱਲਿਆ ਤੇ ਆਪਣੇ ਨਾਂ ਤੇ ਪੂਰਾ ਉੱਤਰ ਕੇ ਉਹ ਇਕ ਨਬੀ ਤੇ ਮੁਕਤੀਦਾਤਾ ਬਣਿਆ। * ਉਸ ਨੇ ਸ਼ਤਾਨ ਨੂੰ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) “ਤੀਵੀਂ” ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ। ਉਸ ਦੀ ਸੰਤਾਨ ਰਾਹੀਂ ਯਹੋਵਾਹ ਨੇ ਸ਼ਤਾਨ ਦੇ ਸਵਾਲਾਂ ਦਾ ਜਵਾਬ ਦੇਣਾ ਸੀ ਅਤੇ ਆਦਮ ਦੀ ਔਲਾਦ ਨੂੰ ਮੁਕਤੀ ਤੇ ਜੀਵਨ ਦੀ ਉਮੀਦ ਦੇਣੀ ਸੀ।—ਰੋਮੀਆਂ 5:21; ਗਲਾਤੀਆਂ 4:26, 31.
‘ਆਪਣੀ ਇੱਛਿਆ ਦਾ ਭੇਤ’
7. ਯਹੋਵਾਹ ਨੇ ਪੌਲੁਸ ਰਸੂਲ ਰਾਹੀਂ ਆਪਣਾ ਕਿਹੜਾ ਮਕਸਦ ਪ੍ਰਗਟ ਕੀਤਾ ਸੀ?
7 ਅਫ਼ਸੁਸ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਸੋਹਣੀ ਤਰ੍ਹਾਂ ਸਮਝਾਇਆ ਕਿ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਦਾ ਕਿਹੜਾ ਪ੍ਰਬੰਧ ਕੀਤਾ ਹੈ। ਪੌਲੁਸ ਨੇ ਲਿਖਿਆ: “ਉਹ ਨੇ ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਉਸ ਵਿੱਚ ਧਾਰਿਆ ਸੀ। ਭਈ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ ਤਾਂ ਜੋ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ।” (ਅਫ਼ਸੀਆਂ 1:9, 10) ਯਹੋਵਾਹ ਦਾ ਸ਼ਾਨਦਾਰ ਮਕਸਦ ਇਹੀ ਹੈ ਕਿ ਸਾਰੇ ਜੀਉਂਦੇ ਪ੍ਰਾਣੀ ਉਸ ਦੀ ਹਕੂਮਤ ਦੇ ਅਧੀਨ ਰਹਿਣ ਤੇ ਪੂਰੇ ਵਿਸ਼ਵ ਵਿਚ ਸ਼ਾਂਤੀ ਹੋਵੇ। (ਪਰਕਾਸ਼ ਦੀ ਪੋਥੀ 4:11) ਉਦੋਂ ਸਾਰੀ ਸ੍ਰਿਸ਼ਟੀ ਯਹੋਵਾਹ ਦੇ ਪਵਿੱਤਰ ਨਾਂ ਦੀ ਮਹਿਮਾ ਕਰੇਗੀ, ਸ਼ਤਾਨ ਝੂਠਾ ਸਾਬਤ ਹੋ ਚੁੱਕਾ ਹੋਵੇਗਾ ਤੇ ਯਹੋਵਾਹ ਦੀ ਮਰਜ਼ੀ “ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ” ਪੂਰੀ ਹੋਵੇਗੀ।—ਮੱਤੀ 6:10.
8. ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਜੁਗਤ” ਕੀਤਾ ਗਿਆ ਹੈ, ਉਸ ਦਾ ਕੀ ਮਤਲਬ ਹੈ?
8 ਪੌਲੁਸ ਦੇ ਸ਼ਬਦਾਂ ਅਨੁਸਾਰ ਯਹੋਵਾਹ ਦਾ ‘ਨੇਕ ਇਰਾਦਾ’ * ਯਹੋਵਾਹ ਨੇ ਇਕ ਵਧੀਆ ਪ੍ਰਬੰਧ ਕੀਤਾ ਜਿਸ ਰਾਹੀਂ ਉਸ ਦਾ ਮਕਸਦ ਪੂਰਾ ਹੋਣਾ ਸੀ। ਪਰ ਇਹ ਪ੍ਰਬੰਧ ਸਦੀਆਂ ਤੋਂ ਇਕ “ਭੇਤ” ਬਣਿਆ ਰਿਹਾ ਜਿਸ ਨੂੰ ਯਹੋਵਾਹ ਨੇ ਸਮੇਂ ਦੇ ਬੀਤਣ ਨਾਲ ਸਹਿਜੇ-ਸਹਿਜੇ ਪ੍ਰਗਟ ਕੀਤਾ।—ਅਫ਼ਸੀਆਂ 1:10; 3:9.
ਜਾਂ ਮਕਸਦ ਇਕ “ਜੁਗਤ” ਰਾਹੀਂ ਪੂਰਾ ਹੋਣਾ ਸੀ। ਇੱਥੇ ਜਿਸ ਸ਼ਬਦ ਦਾ ਤਰਜਮਾ “ਜੁਗਤ” ਕੀਤਾ ਗਿਆ ਹੈ, ਯੂਨਾਨੀ ਭਾਸ਼ਾ ਵਿਚ ਉਸ ਦਾ ਮਤਲਬ ਹੈ “ਘਰ ਦਾ ਪ੍ਰਬੰਧ।” ਇੱਥੇ “ਜੁਗਤ” ਕਿਸੇ ਕੰਮ ਨੂੰ ਪੂਰਾ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ।9. ਯਹੋਵਾਹ ਨੇ ਆਪਣੇ ਮਕਸਦ ਦਾ ਭੇਤ ਹੌਲੀ-ਹੌਲੀ ਕਿਵੇਂ ਖੋਲ੍ਹਿਆ?
9 ਯਹੋਵਾਹ ਨੇ ਕਈ ਨੇਮਾਂ ਰਾਹੀਂ ਹੌਲੀ-ਹੌਲੀ ਪ੍ਰਗਟ ਕੀਤਾ ਕਿ ਅਦਨ ਦੇ ਬਾਗ਼ ਵਿਚ ਜਿਸ ਸੰਤਾਨ ਦਾ ਵਾਅਦਾ ਕੀਤਾ ਗਿਆ ਸੀ, ਉਸ ਬਾਰੇ ਉਸ ਦਾ ਮਕਸਦ ਕਿਵੇਂ ਪੂਰਾ ਹੋਣਾ ਸੀ। ਉਸ ਨੇ ਅਬਰਾਹਾਮ ਨਾਲ ਨੇਮ ਬੰਨ੍ਹਿਆ ਕਿ ਇਹ ਸੰਤਾਨ ਉਸ ਦੇ ਘਰਾਣੇ ਵਿੱਚੋਂ ਆਵੇਗੀ ਤੇ ਇਸ ਸੰਤਾਨ ਰਾਹੀਂ “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” ਉਸ ਨੇਮ ਤੋਂ ਇਹ ਵੀ ਪਤਾ ਲੱਗਾ ਕਿ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਮੁੱਖ ਸੰਤਾਨ ਤੋਂ ਇਲਾਵਾ ਉਸ ਦੇ ਕਈ ਸਾਥੀ ਵੀ ਹੋਣਗੇ। (ਉਤਪਤ 22:17, 18) ਪੈਦਾਇਸ਼ੀ ਇਸਰਾਏਲੀਆਂ ਨਾਲ ਬੰਨ੍ਹੇ ਬਿਵਸਥਾ ਨੇਮ ਦੁਆਰਾ ਯਹੋਵਾਹ ਨੇ ਪ੍ਰਗਟ ਕੀਤਾ ਕਿ ਉਸ ਦੇ ਮਕਸਦ ਵਿਚ “ਜਾਜਕਾਂ ਦੀ ਬਾਦਸ਼ਾਹੀ” ਬਣਾਉਣੀ ਸ਼ਾਮਲ ਸੀ। (ਕੂਚ 19:5, 6) ਦਾਊਦ ਨਾਲ ਬੰਨ੍ਹੇ ਨੇਮ ਤੋਂ ਜ਼ਾਹਰ ਹੋਇਆ ਕਿ ਸੰਤਾਨ ਨੇ ਕਦੀ ਨਾ ਖ਼ਤਮ ਹੋਣ ਵਾਲੇ ਰਾਜ ਦਾ ਰਾਜਾ ਬਣਨਾ ਸੀ। (2 ਸਮੂਏਲ 7:12, 13; ਜ਼ਬੂਰਾਂ ਦੀ ਪੋਥੀ 89:3, 4) ਬਿਵਸਥਾ ਨੇਮ ਨੇ ਮਸੀਹਾ ਦੀ ਪਛਾਣ ਕਰਨ ਵਿਚ ਯਹੂਦੀਆਂ ਦੀ ਮਦਦ ਕੀਤੀ। ਮਸੀਹਾ ਦੇ ਆਉਣ ਤੋਂ ਬਾਅਦ ਯਹੋਵਾਹ ਨੇ ਆਪਣੇ ਮਕਸਦ ਦੀ ਪੂਰਤੀ ਬਾਰੇ ਹੋਰ ਗੱਲਾਂ ਪ੍ਰਗਟ ਕੀਤੀਆਂ। (ਗਲਾਤੀਆਂ 3:19, 24) ਮਸੀਹਾ ਦੇ ਸਾਥੀਆਂ ਨੇ ਹੀ “ਜਾਜਕਾਂ ਦੀ ਬਾਦਸ਼ਾਹੀ” ਬਣਨਾ ਸੀ। ਇਹ ਨਵਾਂ ਅਧਿਆਤਮਿਕ “ਇਸਰਾਏਲ” ਹੋਵੇਗਾ ਜਿਸ ਨਾਲ “ਇੱਕ ਨਵਾਂ ਨੇਮ” ਬੰਨ੍ਹਿਆ ਜਾਣਾ ਸੀ।—ਯਿਰਮਿਯਾਹ 31:31-34; ਇਬਰਾਨੀਆਂ 8:7-9. *
10, 11. (ੳ) ਯਹੋਵਾਹ ਨੇ ਸੰਤਾਨ ਦੀ ਸ਼ਨਾਖਤ ਕਿਸ ਤਰ੍ਹਾਂ ਕਰਵਾਈ? (ਅ) ਪਰਮੇਸ਼ੁਰ ਦਾ ਇਕਲੌਤਾ ਪੁੱਤਰ ਧਰਤੀ ਉੱਤੇ ਕਿਉਂ ਆਇਆ ਸੀ?
10 ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਲਈ ਧਰਤੀ ਉੱਤੇ ਵਾਅਦਾ ਕੀਤੀ ਹੋਈ ਸੰਤਾਨ ਦੇ ਆਉਣ ਦਾ ਸਮਾਂ ਆ ਪਹੁੰਚਿਆ। ਯਹੋਵਾਹ ਨੇ ਜਿਬਰਾਏਲ ਨਾਂ ਦੇ ਫ਼ਰਿਸ਼ਤੇ ਰਾਹੀਂ ਮਰਿਯਮ ਨੂੰ ਦੱਸਿਆ ਕਿ ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਜਿਸ ਦਾ ਨਾਂ ਯਿਸੂ ਰੱਖਿਆ ਜਾਣਾ ਸੀ। ਫ਼ਰਿਸ਼ਤੇ ਨੇ ਕਿਹਾ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਸੋ ਜਿਸ ਸੰਤਾਨ ਦਾ ਵਾਅਦਾ ਕੀਤਾ ਗਿਆ ਸੀ, ਉਸ ਦੀ ਸ਼ਨਾਖਤ ਸਪੱਸ਼ਟ ਹੋ ਗਈ।—ਗਲਾਤੀਆਂ 3:16; 4:4.
11 ਯਹੋਵਾਹ ਦੇ ਇਕਲੌਤੇ ਪੁੱਤਰ ਨੂੰ ਧਰਤੀ ਉੱਤੇ ਹਰ ਪੱਖੋਂ ਪਰਖਿਆ ਜਾਣਾ ਸੀ। ਸ਼ਤਾਨ ਦੇ ਸਵਾਲਾਂ ਦੇ ਜਵਾਬ ਦੇਣੇ ਇਸੇ ਦੇ ਹੱਥ ਵਿਚ ਸਨ। ਕੀ ਉਸ ਨੇ ਆਪਣੇ ਪਿਤਾ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਸੀ? ਇਹ ਗੱਲ ਇਕ ਭੇਤ ਰਹੀ। ਬਾਅਦ ਵਿਚ ਪੌਲੁਸ ਰਸੂਲ ਨੇ ਦੱਸਿਆ ਕਿ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਯਿਸੂ ਕਿਵੇਂ ਸ਼ਾਮਲ ਸੀ: “ਨਿਸੰਗ ਭਗਤੀ ਦਾ ਭੇਤ ਵੱਡਾ ਹੈ,—ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਤੋਂ ਵੇਖਿਆ ਗਿਆ, ਕੌਮਾਂ ਵਿੱਚ ਉਹ ਦਾ ਪਰਚਾਰ ਕੀਤਾ ਗਿਆ, ਜਗਤ ਵਿੱਚ ਉਸ ਉੱਤੇ ਨਿਹਚਾ ਕੀਤੀ ਗਈ, ਤੇਜ ਵਿੱਚ ਉਤਾਹਾਂ ਉਠਾ ਲਿਆ ਗਿਆ।” (1 ਤਿਮੋਥਿਉਸ 3:16) ਯਿਸੂ ਨੇ ਮੌਤ ਤਕ ਵਫ਼ਾਦਾਰ ਰਹਿ ਕੇ ਸ਼ਤਾਨ ਦੇ ਸਵਾਲਾਂ ਦਾ ਮੂੰਹ-ਤੋੜ ਜਵਾਬ ਦਿੱਤਾ। ਪਰ ਇਸ ਭੇਤ ਦੀਆਂ ਹੋਰ ਗੱਲਾਂ ਨੂੰ ਸਮਝਣਾ ਅਜੇ ਬਾਕੀ ਸੀ।
“ਪਰਮੇਸ਼ੁਰ ਦੇ ਰਾਜ ਦਾ ਭੇਤ”
12, 13. (ੳ) ‘ਪਰਮੇਸ਼ੁਰ ਦੇ ਰਾਜ ਦੇ ਭੇਤ’ ਦਾ ਇਕ ਪਹਿਲੂ ਕੀ ਹੈ? (ਅ) ਕੁਝ ਇਨਸਾਨਾਂ ਨੂੰ ਸਵਰਗੀ ਜੀਵਨ ਵਾਸਤੇ ਚੁਣਨ ਲਈ ਯਹੋਵਾਹ ਨੇ ਕੀ ਕੀਤਾ?
12 ਗਲੀਲ ਵਿਚ ਪ੍ਰਚਾਰ ਕਰਦੇ ਸਮੇਂ ਯਿਸੂ ਨੇ ਸਮਝਾਇਆ ਕਿ ਇਹ ਭੇਤ ਪਰਮੇਸ਼ੁਰ ਦੇ ਰਾਜ ਨਾਲ ਜੁੜਿਆ ਹੋਇਆ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਸੁਰਗ ਦੇ ਰਾਜ [“ਪਰਮੇਸ਼ੁਰ ਦੇ ਰਾਜ,” ਮਰਕੁਸ 4:11] ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ” ਹੈ। (ਮੱਤੀ 13:11) ਇਸ ਭੇਤ ਦਾ ਇਕ ਪਹਿਲੂ ਇਹ ਸੀ ਕਿ ਯਹੋਵਾਹ ਨੇ “ਛੋਟੇ ਝੁੰਡ” ਦੇ 1,44,000 ਮੈਂਬਰਾਂ ਨੂੰ ਚੁਣਨਾ ਸੀ ਜਿਨ੍ਹਾਂ ਨੇ ਯਿਸੂ ਨਾਲ ਸਵਰਗ ਵਿਚ ਰਾਜ ਕਰਨਾ ਸੀ।—ਲੂਕਾ 12:32; ਪਰਕਾਸ਼ ਦੀ ਪੋਥੀ 14:1, 4.
13 ਇਨਸਾਨਾਂ ਨੂੰ ਧਰਤੀ ਉੱਤੇ ਰਹਿਣ ਲਈ ਬਣਾਇਆ ਗਿਆ ਸੀ, ਇਸ ਲਈ ਇਨਸਾਨਾਂ ਨੂੰ ਸਵਰਗੀ ਜੀਵਨ ਵਾਸਤੇ ਚੁਣ ਕੇ ਮਾਨੋ ਯਹੋਵਾਹ ਨੇ ਉਨ੍ਹਾਂ ਦੀ ‘ਨਵੀਂ ਸਰਿਸ਼ਟੀ’ ਕੀਤੀ ਸੀ। (2 ਕੁਰਿੰਥੀਆਂ 5:17) ਪਤਰਸ ਰਸੂਲ ਉਨ੍ਹਾਂ ਵਿੱਚੋਂ ਇਕ ਸੀ ਜਿਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਸੀ। ਉਸ ਨੇ ਲਿਖਿਆ: “ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ। ਅਰਥਾਤ ਓਸ ਅਵਨਾਸੀ, ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਕਾਰ ਲਈ ਜੋ ਸੁਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ।”—1 ਪਤਰਸ 1:3, 4.
14. (ੳ) ‘ਪਰਮੇਸ਼ੁਰ ਦੇ ਰਾਜ ਦੇ ਭੇਤ’ ਵਿਚ ਗ਼ੈਰ-ਯਹੂਦੀ ਕਿਵੇਂ ਸ਼ਾਮਲ ਸਨ? (ਅ) ਅਸੀਂ “ਪਰਮੇਸ਼ੁਰ ਦੀਆਂ ਡੂੰਘੀਆਂ” ਗੱਲਾਂ ਕਿਉਂ ਸਮਝ ਸਕੇ ਹਾਂ?
14 ਪਰਮੇਸ਼ੁਰ ਦੇ ਰਾਜ ਦਾ ਇਕ ਹੋਰ ਭੇਤ ਇਹ ਸੀ ਕਿ ਯਿਸੂ ਨਾਲ ਰਾਜ ਕਰਨ ਵਾਲਿਆਂ ਵਿਚ ਗ਼ੈਰ-ਯਹੂਦੀ ਵੀ ਹੋਣਗੇ। ਪੌਲੁਸ ਨੇ ਯਹੋਵਾਹ ਦੇ ਇਸ ਮਕਸਦ ਨੂੰ ਪੂਰਾ ਕਰਨ ਦੇ ਪ੍ਰਬੰਧ ਬਾਰੇ ਕਿਹਾ: “ਉਹ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪਰਕਾਸ਼ ਕੀਤਾ ਗਿਆ ਹੈ। ਅਰਥਾਤ ਏਹ ਕਿ ਮਸੀਹ ਵਿੱਚ ਖੁਸ਼ ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਕਾਰੀ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਸਾਂਝੀ ਹਨ।” (ਅਫ਼ਸੀਆਂ 3:5, 6) ਭੇਤ ਦੀ ਇਹ ਗੱਲ “ਪਵਿੱਤਰ ਰਸੂਲਾਂ” ਨੂੰ ਪ੍ਰਗਟ ਕੀਤੀ ਗਈ ਸੀ। ਅੱਜ ਅਸੀਂ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਹੀ “ਪਰਮੇਸ਼ੁਰ ਦੀਆਂ ਡੂੰਘੀਆਂ” ਗੱਲਾਂ ਨੂੰ ਸਮਝ ਸਕੇ ਹਾਂ।—1 ਕੁਰਿੰਥੀਆਂ 2:10; 4:1; ਕੁਲੁੱਸੀਆਂ 1:26, 27.
15, 16. ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਇਨਸਾਨਾਂ ਨੂੰ ਕਿਉਂ ਚੁਣਿਆ?
15 ਸਵਰਗੀ ਸੀਯੋਨ ਪਹਾੜ ਉੱਤੇ ਲੇਲੇ ਯਿਸੂ ਮਸੀਹ ਦੇ ਪਰਕਾਸ਼ ਦੀ ਪੋਥੀ 14:1-4) ਅਦਨ ਦੇ ਬਾਗ਼ ਵਿਚ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਆਪਣੇ ਸਵਰਗੀ ਪੁੱਤਰਾਂ ਵਿੱਚੋਂ ਸਭ ਤੋਂ ਪਹਿਲੇ ਨੂੰ ਵਾਅਦਾ ਕੀਤੀ ਹੋਈ ਸੰਤਾਨ ਬਣਨ ਲਈ ਚੁਣਿਆ। ਪਰ ਯਹੋਵਾਹ ਨੇ ਮਸੀਹ ਨਾਲ ਰਾਜ ਕਰਨ ਲਈ ਧਰਤੀ ਤੋਂ 1,44,000 ਇਨਸਾਨਾਂ ਨੂੰ ਕਿਉਂ ਚੁਣਿਆ? ਪੌਲੁਸ ਰਸੂਲ ਨੇ ਸਮਝਾਇਆ ਕਿ ਇਹ ਇਨਸਾਨ “ਪਰਮੇਸ਼ੁਰ ਦੀ ਮਨਸ਼ਾ” ਅਤੇ ਉਸ ਦੀ “ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ” ਸੱਦੇ ਗਏ ਸਨ।—ਰੋਮੀਆਂ 8:17, 28-30; ਅਫ਼ਸੀਆਂ 1:5, 11; 2 ਤਿਮੋਥਿਉਸ 1:9.
ਨਾਲ ਖੜ੍ਹੇ “ਇੱਕ ਲੱਖ ਚੁਤਾਲੀ ਹਜ਼ਾਰ” ਲੋਕਾਂ ਬਾਰੇ ਕਿਹਾ ਗਿਆ ਹੈ ਕਿ ਉਹ “ਧਰਤੀਓਂ ਮੁੱਲ ਲਏ ਹੋਏ” ਹਨ ਅਤੇ “ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ” ਹਨ। (16 ਯਹੋਵਾਹ ਦਾ ਮਕਸਦ ਹੈ ਕਿ ਸਾਰੀ ਸ੍ਰਿਸ਼ਟੀ ਜਾਣ ਲਵੇ ਕਿ ਉਹੀ ਰਾਜ ਕਰਨ ਦਾ ਹੱਕਦਾਰ ਹੈ ਅਤੇ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ। ਯਹੋਵਾਹ ਨੇ ਆਪਣੀ ਬੇਮਿਸਾਲ ਬੁੱਧ ਨਾਲ ਕਿੰਨਾ ਵਧੀਆ ਪ੍ਰਬੰਧ ਕੀਤਾ ਹੈ! ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ਉੱਤੇ ਭੇਜਿਆ ਜਿੱਥੇ ਉਸ ਨੂੰ ਹਰ ਪੱਖੋਂ ਪਰਖਿਆ ਗਿਆ। ਇਸ ਤੋਂ ਇਲਾਵਾ, ਯਹੋਵਾਹ ਨੇ ਨਿਸ਼ਚਿਤ ਕੀਤਾ ਕਿ ਉਸ ਦੇ ਰਾਜ ਵਿਚ ਯਿਸੂ ਮਸੀਹ ਦੇ ਨਾਲ ਉਹ 1,44,000 ਇਨਸਾਨ ਰਾਜ ਕਰਨਗੇ ਜੋ ਮਸੀਹ ਵਾਂਗ ਮਰਦੇ ਦਮ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਗੇ।—ਅਫ਼ਸੀਆਂ 1:8-12; ਪਰਕਾਸ਼ ਦੀ ਪੋਥੀ 2:10, 11.
17. ਸਾਨੂੰ ਇਸ ਗੱਲ ਦੀ ਖ਼ੁਸ਼ੀ ਕਿਉਂ ਹੈ ਕਿ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਧਰਤੀ ਉੱਤੇ ਇਨਸਾਨਾਂ ਵਜੋਂ ਰਹਿ ਚੁੱਕੇ ਹਨ?
17 ਜਿਸ ਤਰ੍ਹਾਂ ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਭੇਜਿਆ ਅਤੇ ਉਸ ਨਾਲ ਰਾਜ ਕਰਨ ਲਈ 1,44,000 ਇਨਸਾਨਾਂ ਨੂੰ ਚੁਣਿਆ, ਇਸ ਤੋਂ ਆਦਮ ਦੀ ਔਲਾਦ ਲਈ ਯਹੋਵਾਹ ਦਾ ਡੂੰਘਾ ਪਿਆਰ ਝਲਕਦਾ ਹੈ। ਹਾਬਲ ਦੇ ਜ਼ਮਾਨੇ ਤੋਂ ਲੈ ਕੇ ਪੂਰੇ ਇਤਿਹਾਸ ਦੌਰਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਾਲੇ ਲੋਕਾਂ ਨੂੰ ਇਸ ਪ੍ਰਬੰਧ ਦਾ ਕੀ ਫ਼ਾਇਦਾ ਹੋਵੇਗਾ? ਯਹੋਵਾਹ ਦੇ ਮੁਢਲੇ ਮਕਸਦ ਅਨੁਸਾਰ ਉਨ੍ਹਾਂ ਨੂੰ ਮੌਤ ਅਤੇ ਪਾਪ ਦੀ ਗ਼ੁਲਾਮੀ ਤੋਂ ਛੁੱਟਣ ਅਤੇ ਮੁਕੰਮਲ ਬਣਨ ਵਿਚ ਮਦਦ ਦਿੱਤੀ ਜਾਵੇਗੀ। (ਰੋਮੀਆਂ 5:12) ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਉਦੋਂ ਸਾਡਾ ਰਾਜਾ ਸਾਡੇ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਵੇਗਾ, ਠੀਕ ਜਿਵੇਂ ਉਹ ਧਰਤੀ ਉੱਤੇ ਰਹਿੰਦਿਆਂ ਆਪਣੇ ਚੇਲਿਆਂ ਨਾਲ ਪੇਸ਼ ਆਇਆ ਸੀ! (ਮੱਤੀ 11:28, 29; ਇਬਰਾਨੀਆਂ 2:17, 18; 4:15; 7:25, 26) ਨਾਲੇ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਯਹੋਵਾਹ ਨੇ ਯਿਸੂ ਨਾਲ ਰਾਜ ਕਰਨ ਲਈ ਚੁਣਿਆ ਹੈ, ਉਹ ਸਾਡੇ ਵਰਗੀਆਂ ਦੁੱਖਾਂ-ਤਕਲੀਫ਼ਾਂ ਨੂੰ ਝੱਲ ਚੁੱਕੇ ਹਨ ਤੇ ਉਨ੍ਹਾਂ ਵਿਚ ਵੀ ਕਮੀਆਂ-ਕਮਜ਼ੋਰੀਆਂ ਸਨ। ਇਸ ਲਈ ਉਨ੍ਹਾਂ ਨੂੰ ਸਾਡੇ ਨਾਲ ਪੂਰੀ ਹਮਦਰਦੀ ਹੋਵੇਗੀ!—ਰੋਮੀਆਂ 7:21-25.
ਯਹੋਵਾਹ ਦਾ ਮਕਸਦ ਅਧੂਰਾ ਨਹੀਂ ਰਹੇਗਾ
18, 19. ਅਸੀਂ ਅਫ਼ਸੀਆਂ 1:8-11 ਵਿਚ ਪੌਲੁਸ ਦੇ ਸ਼ਬਦਾਂ ਨੂੰ ਕਿਵੇਂ ਬਿਹਤਰ ਤਰੀਕੇ ਨਾਲ ਸਮਝ ਸਕੇ ਹਾਂ ਅਤੇ ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
18 ਅਸੀਂ ਹੁਣ ਅਫ਼ਸੀਆਂ 1:8-11 ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖੇ ਪੌਲੁਸ ਰਸੂਲ ਦੇ ਸ਼ਬਦਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ। ਉਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਯਹੋਵਾਹ ਨੇ “ਆਪਣੀ ਇੱਛਿਆ ਦੇ ਭੇਤ” ਨੂੰ ਉਨ੍ਹਾਂ ਉੱਤੇ ਪ੍ਰਗਟ ਕੀਤਾ ਕਿ ਉਹ ਮਸੀਹ ਨਾਲ ਰਾਜ ਕਰਨਗੇ, ਨਾਲੇ ਪਰਮੇਸ਼ੁਰ ਨੇ ਆਪਣੀ “ਇੱਛਿਆ ਦੇ ਮਤੇ ਅਨੁਸਾਰ” ਉਨ੍ਹਾਂ ਨੂੰ ਚੁਣਿਆ ਸੀ। ਅਸੀਂ ਦੇਖ ਸਕਦੇ ਹਾਂ ਕਿ ਆਪਣਾ ਮਕਸਦ ਪੂਰਾ ਕਰਨ ਲਈ ਪਰਮੇਸ਼ੁਰ ਨੇ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੈ। ਇਸ ਤੋਂ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਕਿਉਂ ਕੇਵਲ ਥੋੜ੍ਹੇ ਜਿਹੇ ਮਸੀਹੀ ਹੀ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਮੈ ਪੀਂਦੇ ਤੇ ਰੋਟੀ ਖਾਂਦੇ ਹਨ।
19 ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਸਵਰਗ ਨੂੰ ਜਾਣ ਵਾਲੇ ਮਸੀਹੀਆਂ ਲਈ ਕੀ ਮਤਲਬ ਰੱਖਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਣ ਵਾਲੇ ਲੱਖਾਂ ਮਸੀਹੀਆਂ ਨੂੰ ਇਸ ਵਿਚ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ।
[ਫੁਟਨੋਟ]
^ ਪੈਰਾ 6 ਯਹੋਵਾਹ ਦੇ ਨਾਂ ਦਾ ਮਤਲਬ ਹੈ ਕਿ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਬਣ ਸਕਦਾ ਹੈ।—ਕੂਚ 3:14, ਫੁਟਨੋਟ।
^ ਪੈਰਾ 8 ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਪ੍ਰਬੰਧ ਉਸ ਦੇ ਜ਼ਮਾਨੇ ਵਿਚ ਚੱਲ ਰਿਹਾ ਸੀ। ਪਰ ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਤਾਂ 1914 ਵਿਚ ਸਥਾਪਿਤ ਹੋਇਆ ਸੀ।
^ ਪੈਰਾ 9 ਯਹੋਵਾਹ ਦੇ ਮਕਸਦ ਦੀ ਪੂਰਤੀ ਨਾਲ ਜੁੜੇ ਇਨ੍ਹਾਂ ਨੇਮਾਂ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ, 1 ਫਰਵਰੀ 1989, ਸਫ਼ੇ 10-15 (ਹਿੰਦੀ) ਅਤੇ 1 ਫਰਵਰੀ 1998, ਸਫ਼ੇ 7-17 ਦੇਖੋ।
ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ
• ਯਹੋਵਾਹ ਨੇ ਧਰਤੀ ਕਿਉਂ ਬਣਾਈ ਸੀ ਅਤੇ ਇਨਸਾਨਾਂ ਨੂੰ ਇਸ ਉੱਤੇ ਕਿਉਂ ਰੱਖਿਆ?
• ਇਹ ਜ਼ਰੂਰੀ ਕਿਉਂ ਸੀ ਕਿ ਯਹੋਵਾਹ ਦੇ ਇਕਲੌਤੇ ਪੁੱਤਰ ਨੂੰ ਧਰਤੀ ਉੱਤੇ ਪਰਖਿਆ ਜਾਂਦਾ?
• ਯਹੋਵਾਹ ਨੇ ਇਨਸਾਨਾਂ ਨੂੰ ਯਿਸੂ ਨਾਲ ਰਾਜ ਕਰਨ ਲਈ ਕਿਉਂ ਚੁਣਿਆ?
[ਸਵਾਲ]