Skip to content

Skip to table of contents

ਕੀ ਗ਼ਰੀਬੀ ਦਾ ਕਦੀ ਅੰਤ ਹੋਵੇਗਾ?

ਕੀ ਗ਼ਰੀਬੀ ਦਾ ਕਦੀ ਅੰਤ ਹੋਵੇਗਾ?

ਕੀ ਗ਼ਰੀਬੀ ਦਾ ਕਦੀ ਅੰਤ ਹੋਵੇਗਾ?

“ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ।” (ਉਪਦੇਸ਼ਕ ਦੀ ਪੋਥੀ 4:1) ਬਿਨਾਂ ਸ਼ੱਕ, ਇਨ੍ਹਾਂ ਸਤਾਏ ਹੋਏ ਲੋਕਾਂ ਵਿੱਚੋਂ ਬਹੁਤ ਸਾਰੇ ਲੋਕ ਗ਼ਰੀਬ ਵੀ ਸਨ।

ਗ਼ਰੀਬੀ ਨੂੰ ਸਿਰਫ਼ ਪੈਸਿਆਂ ਨਾਲ ਹੀ ਨਹੀਂ ਮਾਪਿਆ ਜਾ ਸਕਦਾ। ਵਿਸ਼ਵ ਬੈਂਕ ਦੁਆਰਾ ਜੂਨ 2002 ਵਿਚ ਦਿੱਤੇ ਗਏ ਅੰਕੜਿਆਂ ਮੁਤਾਬਕ, “ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 1998 ਵਿਚ ਦੁਨੀਆਂ ਦੇ 1 ਅਰਬ 20 ਕਰੋੜ ਲੋਕ ਇਕ ਦਿਨ ਵਿਚ ਇਕ ਅਮਰੀਕੀ ਡਾਲਰ ਤੋਂ ਵੀ ਘੱਟ ਪੈਸੇ ਨਾਲ . . . ਅਤੇ 2 ਅਰਬ 80 ਕਰੋੜ ਲੋਕ ਇਕ ਦਿਨ ਵਿਚ ਦੋ ਅਮਰੀਕੀ ਡਾਲਰ ਤੋਂ ਵੀ ਘੱਟ ਪੈਸੇ ਨਾਲ ਗੁਜ਼ਾਰਾ ਕਰ ਰਹੇ ਸਨ।” ਭਾਵੇਂ ਕਿ ਇਨ੍ਹਾਂ ਲੋਕਾਂ ਦੀ ਗਿਣਤੀ ਪੁਰਾਣੇ ਅੰਕੜਿਆਂ ਨਾਲੋਂ ਘੱਟ ਹੈ, ਪਰ “ਜੇ ਗ਼ਰੀਬੀ ਕਾਰਨ ਪੈਦਾ ਹੋਣ ਵਾਲੇ ਮਨੁੱਖੀ ਦੁੱਖਾਂ ਨੂੰ ਦੇਖਿਆ ਜਾਵੇ, ਤਾਂ ਇਹ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਹੈ।”

ਕੀ ਗ਼ਰੀਬੀ ਦਾ ਕਦੀ ਅੰਤ ਹੋਵੇਗਾ? ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਕੰਗਾਲ ਤਾ ਸਦਾ ਤੁਹਾਡੇ ਨਾਲ ਹਨ।” (ਯੂਹੰਨਾ 12:8) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਗ਼ਰੀਬੀ ਤੇ ਇਸ ਦੇ ਦੁਖਦਾਈ ਨਤੀਜੇ ਹਮੇਸ਼ਾ ਲਈ ਰਹਿਣਗੇ? ਜੀ ਨਹੀਂ। ਭਾਵੇਂ ਯਿਸੂ ਨੇ ਕਦੇ ਵੀ ਆਪਣੇ ਚੇਲਿਆਂ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਉਹ ਅਮੀਰ ਹੋ ਜਾਣਗੇ, ਪਰ ਉਸ ਦੇ ਸ਼ਬਦਾਂ ਦਾ ਇਹ ਵੀ ਮਤਲਬ ਨਹੀਂ ਸੀ ਕਿ ਗ਼ਰੀਬਾਂ ਲਈ ਕੋਈ ਉਮੀਦ ਨਹੀਂ।

ਇਨਸਾਨਾਂ ਨੇ ਗ਼ਰੀਬੀ ਹਟਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਹਨ ਅਤੇ ਕੋਸ਼ਿਸ਼ਾਂ ਵੀ ਕੀਤੀਆਂ ਹਨ, ਫਿਰ ਵੀ ਉਹ ਨਾਕਾਮ ਰਹੇ ਹਨ। ਪਰ ਪਰਮੇਸ਼ੁਰ ਦਾ ਬਚਨ ਬਾਈਬਲ ਸਾਨੂੰ ਭਰੋਸਾ ਦਿੰਦਾ ਹੈ ਕਿ ਜਲਦੀ ਹੀ ਅਜਿਹਾ ਸਮਾਂ ਆ ਰਿਹਾ ਹੈ ਜਦੋਂ ਕੋਈ ਵੀ ਇਨਸਾਨ ਗ਼ਰੀਬ ਨਹੀਂ ਹੋਵੇਗਾ। ਯਿਸੂ ਨੇ “ਗਰੀਬਾਂ ਨੂੰ ਖੁਸ਼ ਖਬਰੀ” ਸੁਣਾਈ ਸੀ। (ਲੂਕਾ 4:18) ਇਸ ਖ਼ੁਸ਼ ਖ਼ਬਰੀ ਵਿਚ ਇਹ ਵਾਅਦਾ ਵੀ ਸ਼ਾਮਲ ਹੈ ਕਿ ਗ਼ਰੀਬੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਜਦੋਂ ਪਰਮੇਸ਼ੁਰ ਦੇ ਰਾਜ ਅਧੀਨ ਇਸ ਧਰਤੀ ਉੱਤੇ ਵਧੀਆ ਹਾਲਾਤ ਹੋਣਗੇ, ਤਾਂ ਉਦੋਂ ਗ਼ਰੀਬੀ ਦਾ ਨਾਮੋ-ਨਿਸ਼ਾਨ ਵੀ ਨਹੀਂ ਰਹੇਗਾ।

ਉਹ ਦੁਨੀਆਂ ਅੱਜ ਦੀ ਦੁਨੀਆਂ ਨਾਲੋਂ ਕਿੰਨੀ ਵੱਖਰੀ ਹੋਵੇਗੀ! ਸਵਰਗੀ ਰਾਜਾ ਯਿਸੂ ਮਸੀਹ “ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।” ਜੀ ਹਾਂ, “ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 72:13, 14.

ਉਸ ਸਮੇਂ ਬਾਰੇ ਮੀਕਾਹ 4:4 ਕਹਿੰਦਾ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।” ਪਰਮੇਸ਼ੁਰ ਦਾ ਰਾਜ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਜਿਨ੍ਹਾਂ ਤੋਂ ਅੱਜ ਇਨਸਾਨ ਦੁਖੀ ਹਨ। ਇਹ ਰਾਜ ਬੀਮਾਰੀਆਂ ਅਤੇ ਮੌਤ ਨੂੰ ਵੀ ਹਟਾ ਦੇਵੇਗਾ। ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.

ਤੁਸੀਂ ਇਨ੍ਹਾਂ ਵਾਅਦਿਆਂ ਵਿਚ ਭਰੋਸਾ ਰੱਖ ਸਕਦੇ ਹੋ ਕਿਉਂਕਿ ਪਰਮੇਸ਼ੁਰ ਨੇ ਆਪ ਇਹ ਵਾਅਦੇ ਬਾਈਬਲ ਵਿਚ ਲਿਖਵਾਏ ਹਨ। ਕਿਉਂ ਨਾ ਤੁਸੀਂ ਆਪ ਉਨ੍ਹਾਂ ਸਬੂਤਾਂ ਦੀ ਜਾਂਚ ਕਰੋ ਜੋ ਦਿਖਾਉਂਦੇ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਭਰੋਸੇਯੋਗ ਹਨ?

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

FAO photo/M. Marzot