Skip to content

Skip to table of contents

ਅੱਜ-ਕੱਲ੍ਹ “ਸੰਤਾਂ” ਦੀ ਮਸ਼ਹੂਰੀ

ਅੱਜ-ਕੱਲ੍ਹ “ਸੰਤਾਂ” ਦੀ ਮਸ਼ਹੂਰੀ

ਅੱਜ-ਕੱਲ੍ਹ “ਸੰਤਾਂ” ਦੀ ਮਸ਼ਹੂਰੀ

ਅਮਰੀਕਾ ਵਿਚ 3 ਅਕਤੂਬਰ 1997 ਦੇ ਸਨ-ਸੈਂਟੀਨਲ ਨਾਂ ਦੇ ਅਖ਼ਬਾਰ ਨੇ ਕਿਹਾ: “ਕੀ ਤੁਹਾਨੂੰ ਉਹ ਜ਼ਮਾਨਾ ਯਾਦ ਹੈ ਜਦੋਂ ਅਸੀਂ ਸਾਰੇ ਮੰਨੇ-ਪ੍ਰਮੰਨੇ ਸੰਤਾਂ ਦੀ ਮਸ਼ਹੂਰੀ ਤੋਂ ਅੱਕ ਗਏ ਸਾਂ? ਪਰ 13 ਸਤੰਬਰ ਨੂੰ 42 ਲੱਖ ਅਮਰੀਕੀ ਲੋਕਾਂ ਨੇ ਆਪਣੇ ਟੈਲੀਵਿਯਨਾਂ ਤੇ ਮਦਰ ਟਰੀਜ਼ਾ ਦਾ ਦਾਹ-ਸੰਸਕਾਰ ਬੜੀ ਉਤਸੁਕਤਾ ਨਾਲ ਦੇਖਿਆ। ਉਸ ਦਾ ਦੇਹਾਂਤ 5 ਸਤੰਬਰ ਨੂੰ ਹੋਇਆ ਸੀ ਤੇ ਇਸ ਸਮੇਂ ਤੋਂ ਹੀ ਲੋਕ ਵੈਟੀਕਨ ਤੋਂ ਇਹ ਜ਼ਬਰਦਸਤ ਮੰਗ ਕਰ ਰਹੇ ਹਨ ਕਿ ਇਸ ਔਰਤ ਨੂੰ ਸੰਤਣੀ ਦਾ ਰੁਤਬਾ ਦੇਣਾ ਚਾਹੀਦਾ ਹੈ। ਥੋੜ੍ਹੇ ਹੀ ਲੋਕਾਂ ਨੂੰ ਇਹ ਯਕੀਨ ਹੈ ਕਿ ਉਸ ਨੂੰ ਇਹ ਰੁਤਬਾ ਦਿੱਤਾ ਜਾਵੇਗਾ।”

ਮਦਰ ਟਰੀਜ਼ਾ ਇਕ ਕੈਥੋਲਿਕ ਮਿਸ਼ਨਰੀ ਸੀ। ਲੋਕ ਸੋਚਦੇ ਹਨ ਕਿ ਉਹ ਇਕ ਅਸਲੀ ਸੰਤਣੀ ਸੀ ਕਿਉਂਕਿ ਉਹ ਲੋਕ-ਸੇਵਾ ਅਤੇ ਪੁੰਨ-ਦਾਨ ਦੇ ਕੰਮ ਕਰਦੀ ਸੀ। ਦੂਜਿਆਂ ਧਰਮਾਂ ਵਿਚ ਵੀ ਅਨੇਕ ਸੰਤ ਹੋਏ ਹਨ। ਪਰ ਰੋਮਨ ਕੈਥੋਲਿਕ ਚਰਚ ਦੀ ਤਰ੍ਹਾਂ ਉਨ੍ਹਾਂ ਨੂੰ ਸੰਤਾਂ ਦਾ ਦਰਜਾ ਨਹੀਂ ਦਿੱਤਾ ਜਾਂਦਾ।

ਪੋਪ ਜੌਨ ਪੌਲ ਦੂਜੇ ਨੇ ਆਪਣੀ ਹਕੂਮਤ ਅਧੀਨ 450 ਤੋਂ ਜ਼ਿਆਦਾ ਬੰਦਿਆਂ ਨੂੰ ਸੰਤਾਂ ਦਾ ਰੁਤਬਾ ਦਿੱਤਾ ਹੈ। ਇਹ ਗਿਣਤੀ 20ਵੀਂ ਸਦੀ ਦੇ ਸਾਰੇ ਦੂਜੇ ਪੋਪਾਂ ਦੁਆਰਾ ਬਣਾਏ ਸੰਤਾਂ ਨਾਲੋਂ ਕਿਤੇ ਜ਼ਿਆਦਾ ਹੈ। * “ਸੰਤਾਂ” ਦੀ ਇੰਨੀ ਸ਼ਰਧਾ ਕਿਉਂ ਕੀਤੀ ਜਾਂਦੀ ਹੈ ਜਦ ਕਿ ਕੈਥੋਲਿਕ ਲੋਕ ਕਈ ਸੰਤਾਂ ਨੂੰ ਜਾਣਦੇ ਵੀ ਨਹੀਂ ਹਨ?

ਨੌਤਰ ਦੇਮ ਯੂਨੀਵਰਸਿਟੀ ਦੇ ਇਕ ਪਾਦਰੀ ਨੇ ਕਿਹਾ: “ਲੋਕ ਸੰਸਾਰ ਵਿਚ ਪਵਿੱਤਰਤਾ ਦੇਖਣੀ ਚਾਹੁੰਦੇ ਹਨ। ਸੰਤ ਦਿਖਾਉਂਦੇ ਹਨ ਕਿ ਅੱਜ ਵੀ ਪਵਿੱਤਰਤਾ ਬਣਾਈ ਰੱਖੀ ਜਾ ਸਕਦੀ ਹੈ।” ਇਸ ਤੋਂ ਇਲਾਵਾ, ਇਹ ਸਮਝਿਆ ਜਾਂਦਾ ਹੈ ਕਿ “ਸੰਤਾਂ” ਦਾ ਪਰਮੇਸ਼ੁਰ ਨਾਲ ਇਕ ਖ਼ਾਸ ਰਿਸ਼ਤਾ ਹੈ ਅਤੇ ਕਿ ਉਹ ਰੱਬ ਨਾਲ ਸਾਡਾ ਮੇਲ ਕਰਾ ਸਕਦੇ ਹਨ। ਜਦੋਂ ਕਿਸੇ “ਸੰਤ” ਦੀਆਂ ਅਸਥੀਆਂ ਲੱਭਦੀਆਂ ਹਨ, ਤਾਂ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਲੋਕ ਵਿਸ਼ਵਾਸ ਕਰਦੇ ਹਨ ਕਿ ਇਨ੍ਹਾਂ ਵਿਚ ਸ਼ਕਤੀ ਹੈ।

ਇਕ ਕਿਤਾਬ ਅਨੁਸਾਰ ਸੋਲਵੀਂ ਸਦੀ ਵਿਚ ਇਟਲੀ ਦੇ ਟ੍ਰੈਂਟ ਸ਼ਹਿਰ ਵਿਚ ਹੋਈ ਇਕ ਵੱਡੀ ਸਭਾ ਨੇ ਵੀ ਇਸ ਕੈਥੋਲਿਕ ਸਿੱਖਿਆ ਨੂੰ ਦੁਹਰਾਇਆ: “ਅਸੀਂ ਇਹ ਸਿੱਟਾ ਕੱਢਿਆ ਹੈ ਕਿ ਜਦੋਂ ਅਸੀਂ ‘ਪ੍ਰਭੂ ਵਿਚ ਸੁੱਤੇ ਪਏ’ ਸੰਤਾਂ ਦਾ ਆਦਰ ਕਰਦੇ ਹਾਂ, ਉਨ੍ਹਾਂ ਕੋਲੋਂ ਆਪਣੇ ਲਈ ਰੱਬ ਨੂੰ ਬੇਨਤੀਆਂ ਕਰਾਉਂਦੇ ਹਾਂ ਅਤੇ ਉਨ੍ਹਾਂ ਦੀਆਂ ਪਵਿੱਤਰ ਅਸਥੀਆਂ ਦੀ ਪੂਜਾ ਕਰਦੇ ਹਾਂ, ਤਾਂ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। ਇਸ ਤਰ੍ਹਾਂ ਇਕ ਮਸੀਹੀ ਦੀ ਉਮੀਦ ਪੱਕੀ ਹੁੰਦੀ ਹੈ ਅਤੇ ਉਹ ਸੰਤਾਂ ਦੇ ਗੁਣਾਂ ਦੀ ਰੀਸ ਕਰਨ ਲਈ ਉਤਸ਼ਾਹਿਤ ਹੁੰਦਾ ਹੈ।” ਸੱਚੇ ਮਸੀਹੀ ਯਕੀਨਨ ਪਰਮੇਸ਼ੁਰ ਤਕ ਪਹੁੰਚਣ, ਉਸ ਦੀ ਮਦਦ ਲੈਣ ਅਤੇ ਨੇਕੀ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੁੰਦੇ ਹਨ। (ਯਾਕੂਬ 4:7, 8) ਪਰਮੇਸ਼ੁਰ ਦੇ ਬਚਨ ਅਨੁਸਾਰ ਸੱਚੇ ਸੰਤ ਕੌਣ ਹਨ? ਉਹ ਕੀ ਕੰਮ ਕਰਦੇ ਹਨ?

[ਫੁਟਨੋਟ]

^ ਪੈਰਾ 4 ਕਿਸੇ ਮਰੇ ਰੋਮਨ ਕੈਥੋਲਿਕ ਨੂੰ ਚਰਚ ਦੁਆਰਾ ਸੰਤ ਦੀ ਮਾਨਤਾ ਦੇਣ ਦਾ ਮਤਲਬ ਹੁੰਦਾ ਹੈ ਕਿ ਸਾਰੇ ਕੈਥੋਲਿਕ ਲੋਕ ਉਸ ਨੂੰ ਸ਼ਰਧਾ ਦੇ ਯੋਗ ਸਮਝਣ।