ਲੋੜਵੰਦਾਂ ਨਾਲ ਪ੍ਰੇਮ-ਭਰੀ-ਦਇਆ ਕਰੋ
ਲੋੜਵੰਦਾਂ ਨਾਲ ਪ੍ਰੇਮ-ਭਰੀ-ਦਇਆ ਕਰੋ
‘ਹਰ ਮਨੁੱਖ ਆਪਣੇ ਭਰਾ ਉੱਤੇ ਪ੍ਰੇਮ-ਭਰੀ-ਦਇਆ ਕਰੇ।’—ਜ਼ਕਰਯਾਹ 7:9.
1, 2. (ੳ) ਸਾਨੂੰ ਪ੍ਰੇਮ-ਭਰੀ-ਦਇਆ ਕਿਉਂ ਕਰਨੀ ਚਾਹੀਦੀ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?
ਯਹੋਵਾਹ ਪਰਮੇਸ਼ੁਰ ਦਾ ਬਚਨ ਸਾਨੂੰ “ਦਯਾ [ਪ੍ਰੇਮ-ਭਰੀ-ਦਇਆ]” ਨਾਲ ਪ੍ਰੇਮ ਕਰਨ ਲਈ ਪ੍ਰੇਰਦਾ ਹੈ। (ਮੀਕਾਹ 6:8) ਅਤੇ ਇਹ ਵੀ ਸਮਝਾਉਂਦਾ ਹੈ ਕਿ ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ। ਇਕ ਕਾਰਨ ਇਹ ਹੈ ਕਿ ‘ਪ੍ਰੇਮ-ਭਰੀ-ਦਇਆ ਕਰਨ ਵਾਲਾ ਮਨੁੱਖ ਆਪਣੀ ਹੀ ਜਾਨ ਦਾ ਭਲਾ ਕਰਦਾ ਹੈ।’ (ਕਹਾਉਤਾਂ 11:17) ਇਹ ਗੱਲ ਕਿੰਨੀ ਸੱਚੀ ਹੈ! ਦੂਸਰਿਆਂ ਉੱਤੇ ਪ੍ਰੇਮ-ਭਰੀ-ਦਇਆ ਕਰਨ ਦੁਆਰਾ ਗੂੜ੍ਹੇ ਰਿਸ਼ਤੇ ਕਾਇਮ ਹੁੰਦੇ ਹਨ। ਨਤੀਜੇ ਵਜੋਂ ਸਾਡੇ ਵਫ਼ਾਦਾਰ ਦੋਸਤ-ਮਿੱਤਰ ਹੋਣਗੇ, ਜੋ ਸੱਚ-ਮੁੱਚ ਇਕ ਅਣਮੋਲ ਬਰਕਤ ਹੈ!—ਕਹਾਉਤਾਂ 18:24.
2 ਇਸ ਤੋਂ ਇਲਾਵਾ ਬਾਈਬਲ ਸਾਨੂੰ ਦੱਸਦੀ ਹੈ ਕਿ “ਜਿਹੜਾ ਧਰਮ ਅਤੇ ਦਯਾ [ਪ੍ਰੇਮ-ਭਰੀ-ਦਇਆ] ਦਾ ਪਿੱਛਾ ਕਰਦਾ ਹੈ, ਉਹ ਜੀਉਣ . . . ਪਾਉਂਦਾ ਹੈ।” (ਕਹਾਉਤਾਂ 21:21) ਜੀ ਹਾਂ, ਜੇਕਰ ਅਸੀਂ ਪ੍ਰੇਮ-ਭਰੀ-ਦਇਆ ਕਰਾਂਗੇ ਤਾਂ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੋਵੇਗਾ ਅਤੇ ਭਵਿੱਖ ਵਿਚ ਸਾਨੂੰ ਬਰਕਤਾਂ ਮਿਲਣਗੀਆਂ। ਇਨ੍ਹਾਂ ਬਰਕਤਾਂ ਵਿਚ ਸਦਾ ਦਾ ਜੀਵਨ ਵੀ ਸ਼ਾਮਲ ਹੈ। ਪਰ ਅਸੀਂ ਪ੍ਰੇਮ-ਭਰੀ-ਦਇਆ ਕਿਵੇਂ ਕਰ ਸਕਦੇ ਹਾਂ? ਸਾਨੂੰ ਕਿਨ੍ਹਾਂ ਉੱਤੇ ਪ੍ਰੇਮ-ਭਰੀ-ਦਇਆ ਕਰਨੀ ਚਾਹੀਦੀ ਹੈ? ਅਤੇ ਕੀ ਪ੍ਰੇਮ-ਭਰੀ-ਦਇਆ ਅਤੇ ਦਇਆ ਜਾਂ ਮਿਹਰ ਕਰਨ ਵਿਚ ਕੋਈ ਫ਼ਰਕ ਹੈ?
ਦਇਆ ਅਤੇ ਪ੍ਰੇਮ-ਭਰੀ-ਦਇਆ
3. ਪ੍ਰੇਮ-ਭਰੀ-ਦਇਆ ਅਤੇ ਦਇਆ ਵਿਚ ਕੀ ਫ਼ਰਕ ਹੈ?
3 ਦਇਆ ਅਤੇ ਪ੍ਰੇਮ-ਭਰੀ-ਦਇਆ ਵਿਚ ਕਈ ਫ਼ਰਕ ਹਨ। ਮਿਸਾਲ ਲਈ, ਦਇਆ ਅਕਸਰ ਉਨ੍ਹਾਂ ਲੋਕਾਂ ਉੱਤੇ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਾਲ ਸਾਡਾ ਕੋਈ ਖ਼ਾਸ ਜਾਂ ਨਿੱਜੀ ਸੰਬੰਧ ਜਾਂ ਕੋਈ ਰਿਸ਼ਤਾ ਨਹੀਂ ਹੁੰਦਾ। ਪਰ ਜੇਕਰ ਅਸੀਂ ਕਿਸੇ ਉੱਤੇ ਪ੍ਰੇਮ-ਭਰੀ-ਦਇਆ ਉਤਪਤ 20:13; 2 ਸਮੂਏਲ 3:8; 16:17) ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਪ੍ਰੇਮ-ਭਰੀ-ਦਇਆ ਇਸ ਲਈ ਕੀਤੀ ਸੀ ਕਿਉਂਕਿ ਇਸ ਗੁਣ ਕਾਰਨ ਪਹਿਲਾਂ ਹੀ ਉਨ੍ਹਾਂ ਨਾਲ ਕੋਈ ਸੰਬੰਧ ਕਾਇਮ ਕੀਤਾ ਗਿਆ ਸੀ। (ਯਹੋਸ਼ੁਆ 2:1, 12-14; 1 ਸਮੂਏਲ 15:6; 2 ਸਮੂਏਲ 10:1, 2) ਇਨ੍ਹਾਂ ਦੋ ਗੁਣਾਂ ਦਾ ਫ਼ਰਕ ਦੇਖਣ ਲਈ ਚਲੋ ਆਪਾਂ ਬਾਈਬਲ ਵਿਚ ਦੋ ਉਦਾਹਰਣਾਂ ਵੱਲ ਧਿਆਨ ਦੇਈਏ ਜਿੱਥੇ ਇਕ ਵਿਚ ਇਨਸਾਨਾਂ ਦੇ ਆਪਸ ਵਿਚ ਦਇਆ ਪ੍ਰਗਟ ਕੀਤੀ ਜਾਂਦੀ ਹੈ ਅਤੇ ਦੂਸਰੇ ਵਿਚ ਪ੍ਰੇਮ-ਭਰੀ-ਦਇਆ।
ਕਰਦੇ ਹਾਂ, ਤਾਂ ਅਸੀਂ ਪਿਆਰ ਦੀ ਖ਼ਾਤਰ ਉਨ੍ਹਾਂ ਦੇ ਨਾਲ ਇਕ ਗੂੜ੍ਹਾ ਸੰਬੰਧ ਜੋੜਦੇ ਹਾਂ। ਬਾਈਬਲ ਵਿਚ ਜਿਨ੍ਹਾਂ ਇਨਸਾਨਾਂ ਨੇ ਇਕ ਦੂਜੇ ਉੱਤੇ ਪ੍ਰੇਮ-ਭਰੀ-ਦਇਆ ਕੀਤੀ ਸੀ ਉਨ੍ਹਾਂ ਦਾ ਸ਼ਾਇਦ ਆਪਸ ਵਿਚ ਪਹਿਲਾਂ ਹੀ ਇਕ ਗੂੜ੍ਹਾ ਰਿਸ਼ਤਾ ਸੀ। (4, 5. ਬਾਈਬਲ ਦੀਆਂ ਦੋ ਉਦਾਹਰਣਾਂ ਰਾਹੀਂ ਦਇਆ ਅਤੇ ਪ੍ਰੇਮ-ਭਰੀ-ਦਇਆ ਵਿਚ ਫ਼ਰਕ ਕਿਵੇਂ ਸਮਝਾਇਆ ਗਿਆ ਹੈ?
4 ਦਇਆ ਦੀ ਇਕ ਉਦਾਹਰਣ ਉਸ ਸਮੇਂ ਤੋਂ ਮਿਲਦੀ ਹੈ ਜਦੋਂ ਪੌਲੁਸ ਰਸੂਲ ਦੇ ਸਮੇਤ ਕੁਝ ਲੋਕਾਂ ਦਾ ਸਮੁੰਦਰੀ ਜਹਾਜ਼ ਡੁੱਬ ਗਿਆ ਸੀ। ਤੂਫ਼ਾਨੀ ਪਾਣੀ ਉਨ੍ਹਾਂ ਨੂੰ ਮਾਲਟਾ ਟਾਪੂ ਦੇ ਕਿਨਾਰੇ ਤਕ ਰੋੜ੍ਹ ਕੇ ਲੈ ਗਿਆ। (ਰਸੂਲਾਂ ਦੇ ਕਰਤੱਬ 27:37–28:1) ਭਾਵੇਂ ਕਿ ਮਾਲਟਾ ਦੇ ਲੋਕਾਂ ਨਾਲ ਉਨ੍ਹਾਂ ਦਾ ਕੋਈ ਸੰਬੰਧ ਜਾਂ ਰਿਸ਼ਤਾ ਨਹੀਂ ਸੀ, ਫਿਰ ਵੀ ਟਾਪੂਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕਰ ਕੇ ਉਨ੍ਹਾਂ ਦੇ ਨਾਲ “ਵੱਡਾ ਭਾਰਾ ਸਲੂਕ” ਕੀਤਾ। (ਰਸੂਲਾਂ ਦੇ ਕਰਤੱਬ 28:2, 7) ਉਨ੍ਹਾਂ ਨੇ ਦਇਆ ਕਰ ਕੇ ਪਰਾਹੁਣਚਾਰੀ ਤਾਂ ਜ਼ਰੂਰ ਕੀਤੀ ਸੀ ਪਰ ਇਹ ਘਟਨਾ ਅਚਾਨਕ ਹੀ ਵਾਪਰੀ ਸੀ ਅਤੇ ਦਇਆ ਓਪਰਿਆਂ ਉੱਤੇ ਕੀਤੀ ਗਈ ਸੀ। ਇਸ ਲਈ ਇਸ ਨੂੰ ਦਇਆ ਕਿਹਾ ਜਾਂਦਾ ਹੈ, ਨਾ ਕਿ ਪ੍ਰੇਮ-ਭਰੀ-ਦਇਆ।
5 ਇਸ ਦੇ ਉਲਟ ਉਸ ਪਰਾਹੁਣਚਾਰੀ ਵੱਲ ਧਿਆਨ ਦਿਓ ਜੋ ਰਾਜਾ ਦਾਊਦ ਨੇ ਆਪਣੇ ਦੋਸਤ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਦਿਖਾਈ ਸੀ। ਦਾਊਦ ਨੇ ਮਫ਼ੀਬੋਸ਼ਥ ਨੂੰ ਦੱਸਿਆ: “ਤੂੰ ਮੇਰੇ ਲੰਗਰ ਵਿੱਚੋਂ ਸਦਾ ਰੋਟੀ ਖਾਵੇਂਗਾ।” ਇਸ ਇੰਤਜ਼ਾਮ ਦਾ ਕਾਰਨ ਸਮਝਾਉਂਦੇ ਹੋਏ ਦਾਊਦ ਨੇ ਉਸ ਨੂੰ ਦੱਸਿਆ ਕਿ “ਮੈਂ ਤੇਰੇ ਪਿਉ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ [ਪ੍ਰੇਮ-ਭਰੀ-ਦਇਆ] ਕਰਾਂਗਾ।” (2 ਸਮੂਏਲ 9:6, 7, 13) ਇਹ ਠੀਕ ਹੈ ਕਿ ਦਾਊਦ ਦੀ ਪਰਾਹੁਣਚਾਰੀ ਨੂੰ ਪ੍ਰੇਮ-ਭਰੀ-ਦਇਆ ਦਾ ਪ੍ਰਗਟਾਵਾ ਕਿਹਾ ਗਿਆ ਸੀ ਕਿਉਂਕਿ ਉਸ ਨੇ ਇਹ ਪਹਿਲਾਂ ਤੋਂ ਹੀ ਇਕ ਕਾਇਮ ਰਿਸ਼ਤੇ ਪ੍ਰਤੀ ਵਫ਼ਾਦਾਰ ਰਹਿਣ ਲਈ ਕੀਤੀ ਸੀ। ਇਹ ਸਿਰਫ਼ ਦਇਆ ਦਾ ਹੀ ਪ੍ਰਗਟਾਵਾ ਨਹੀਂ ਸੀ। (1 ਸਮੂਏਲ 18:3; 20:15, 42) ਅੱਜ ਵੀ ਪਰਮੇਸ਼ੁਰ ਦੇ ਸੇਵਕ ਆਮ ਜਨਤਾ ਉੱਤੇ ਦਇਆ ਕਰਦੇ ਹਨ। ਪਰ ਉਹ ਪ੍ਰੇਮ-ਭਰੀ-ਦਇਆ ਆਪਣੇ ਸੰਗੀ ਭੈਣਾਂ-ਭਰਾਵਾਂ ਉੱਤੇ ਕਰਦੇ ਹਨ ਜੋ ਪਰਮੇਸ਼ੁਰ ਦੇ ਪਿਆਰੇ ਸੇਵਕਾਂ ਵਜੋਂ ਉਸ ਦੀ ਭਗਤੀ ਕਰਦੇ ਹਨ।—ਮੱਤੀ 5:45; ਗਲਾਤੀਆਂ 6:10.
6. ਇਨਸਾਨਾਂ ਦੁਆਰਾ ਕੀਤੀ ਗਈ ਪ੍ਰੇਮ-ਭਰੀ-ਦਇਆ ਬਾਰੇ ਬਾਈਬਲ ਵਿਚ ਕੀ ਦੱਸਿਆ ਜਾਂਦਾ ਹੈ?
6 ਪ੍ਰੇਮ-ਭਰੀ-ਦਇਆ ਦੀਆਂ ਕੁਝ ਹੋਰ ਖੂਬੀਆਂ ਦੇਖਣ ਲਈ ਅਸੀਂ ਬਾਈਬਲ ਦੇ ਤਿੰਨ ਬਿਰਤਾਂਤਾਂ ਵੱਲ ਧਿਆਨ ਦੇਵਾਂਗੇ ਜਿਨ੍ਹਾਂ ਵਿਚ ਇਸ ਗੁਣ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਦੇਖਾਂਗੇ ਕਿ ਇਨਸਾਨਾਂ ਦੁਆਰਾ ਕੀਤੀ ਗਈ ਪ੍ਰੇਮ-ਭਰੀ-ਦਇਆ (1) ਖ਼ਾਸ ਕੰਮਾਂ ਦੁਆਰਾ ਪ੍ਰਗਟ ਕੀਤੀ ਜਾਂਦੀ ਹੈ, (2) ਖ਼ੁਸ਼ੀ ਨਾਲ ਕੀਤੀ ਜਾਂਦੀ ਹੈ, ਅਤੇ (3) ਖ਼ਾਸ ਕਰਕੇ ਲੋੜਵੰਦਾਂ ਉੱਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਬਿਰਤਾਂਤ ਦਿਖਾਉਂਦੇ ਹਨ ਕਿ ਅੱਜ ਅਸੀਂ ਦੂਸਰਿਆਂ ਉੱਤੇ ਪ੍ਰੇਮ-ਭਰੀ-ਦਇਆ ਕਿਵੇਂ ਕਰ ਸਕਦੇ ਹਾਂ।
ਇਕ ਪਿਤਾ ਪ੍ਰੇਮ-ਭਰੀ-ਦਇਆ ਕਰਦਾ ਹੈ
7. ਅਬਰਾਹਾਮ ਦੇ ਨੌਕਰ ਨੇ ਬਥੂਏਲ ਅਤੇ ਲਾਬਾਨ ਨੂੰ ਕੀ ਦੱਸਿਆ ਸੀ, ਅਤੇ ਨੌਕਰ ਨੇ ਆਪਣੀ ਕਿਹੜੀ ਚਿੰਤਾ ਜ਼ਾਹਰ ਕੀਤੀ ਸੀ?
7ਉਤਪਤ 24:28-67 ਵਿਚ ਅਬਰਾਹਾਮ ਦੇ ਨੌਕਰ ਦੀ ਬਾਕੀ ਦੀ ਕਹਾਣੀ ਦੱਸੀ ਗਈ ਹੈ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ। ਰਿਬਕਾਹ ਨੂੰ ਮਿਲਣ ਤੋਂ ਬਾਅਦ, ਨੌਕਰ ਨੂੰ ਉਸ ਦੇ ਪਿਤਾ ਬਥੂਏਲ ਦੇ ਘਰ ਬੁਲਾਇਆ ਗਿਆ ਸੀ। (28-32 ਆਇਤਾਂ) ਉੱਥੇ ਜਾ ਕੇ ਨੌਕਰ ਨੇ ਦੱਸਿਆ ਕਿ ਉਹ ਅਬਰਾਹਾਮ ਦੇ ਪੁੱਤਰ ਲਈ ਤੀਵੀਂ ਦੀ ਭਾਲ ਵਿਚ ਆਇਆ ਸੀ। (33-47 ਆਇਤਾਂ) ਉਸ ਨੇ ਸਮਝਾਇਆ ਕਿ ਉਸ ਨੂੰ ਪੂਰਾ ਯਕੀਨ ਸੀ ਕਿ ਇਸ ਸਮੇਂ ਤਕ ਉਸ ਦੀ ਸਫ਼ਲਤਾ ਯਹੋਵਾਹ ਵੱਲੋਂ ਇਕ ਨਿਸ਼ਾਨੀ ਸੀ, “ਜਿਸ ਮੈਨੂੰ ਸਚਿਆਈ ਦੇ ਰਸਤੇ ਪਾਇਆ ਤਾਂਜੋ ਮੈਂ ਆਪਣੇ ਸਵਾਮੀ ਦੇ ਭਰਾ ਦੀ ਪੁੱਤ੍ਰੀ ਉਸ ਦੇ ਪੁੱਤ੍ਰ ਵਾਸਤੇ ਲਵਾਂ।” (48 ਆਇਤ) ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਕਰ ਦਿਲੋਂ ਆਪਣੀ ਕਹਾਣੀ ਦੱਸ ਕੇ ਉਮੀਦ ਰੱਖਦਾ ਸੀ ਕਿ ਬਥੂਏਲ ਅਤੇ ਉਸ ਦੇ ਪੁੱਤਰ ਲਾਬਾਨ ਨੂੰ ਯਕੀਨ ਹੋ ਜਾਵੇਗਾ ਕਿ ਉਸ ਦੇ ਮਕਸਦ ਦੇ ਪਿੱਛੇ ਯਹੋਵਾਹ ਦਾ ਹੱਥ ਸੀ। ਅੰਤ ਵਿਚ ਨੌਕਰ ਨੇ ਕਿਹਾ: “ਜੇਕਰ ਤੁਸੀਂ ਮੇਰੇ ਸਵਾਮੀ ਦੇ ਨਾਲ ਦਯਾ [ਪ੍ਰੇਮ-ਭਰੀ-ਦਇਆ] ਅਰ ਸਚਿਆਈ ਦਾ ਸਲੂਕ ਕਰਨਾ ਹੈ ਤਾਂ ਮੈਨੂੰ ਦੱਸੋ ਅਰ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ ਤਾਂਜੋ ਮੈਂ ਸੱਜੇ ਅਥਵਾ ਖੱਬੇ ਪਾਸੇ ਵੱਲ ਮੁੜਾਂ।”—49 ਆਇਤ.
8. ਰਿਬਕਾਹ ਦੇ ਸੰਬੰਧ ਵਿਚ ਗੱਲਬਾਤ ਬਾਰੇ ਬਥੂਏਲ ਦਾ ਕੀ ਖ਼ਿਆਲ ਸੀ?
8 ਯਹੋਵਾਹ ਤਾਂ ਪਹਿਲਾਂ ਹੀ ਅਬਰਾਹਾਮ ਉੱਤੇ ਪ੍ਰੇਮ-ਭਰੀ-ਦਇਆ ਕਰ ਚੁੱਕਾ ਸੀ। (ਉਤਪਤ 24:12, 14, 27) ਪਰ ਕੀ ਬਥੂਏਲ ਰਿਬਕਾਹ ਨੂੰ ਅਬਰਾਹਾਮ ਦੇ ਨੌਕਰ ਦੇ ਨਾਲ ਭੇਜ ਕੇ ਇਸੇ ਤਰ੍ਹਾਂ ਕਰਨ ਲਈ ਤਿਆਰ ਸੀ? ਕੀ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਦੇ ਨਾਲ-ਨਾਲ ਉਸ ਦਾ ਮਕਸਦ ਪੂਰਾ ਕਰਨ ਲਈ ਇਨ੍ਹਾਂ ਇਨਸਾਨਾਂ ਨੇ ਵੀ ਆਪਣੀ ਪ੍ਰੇਮ-ਭਰੀ-ਦਇਆ ਪ੍ਰਗਟ ਕਰਨੀ ਸੀ? ਜਾਂ ਕੀ ਨੌਕਰ ਨੇ ਐਵੇਂ ਹੀ ਲੰਬਾ ਸਫ਼ਰ ਕੀਤਾ ਸੀ? ਇਹ ਸੁਣ ਕੇ ਅਬਰਾਹਾਮ ਦੇ ਨੌਕਰ ਦਾ ਹੌਸਲਾ ਬਹੁਤ ਹੀ ਵਧਿਆ ਹੋਣਾ ਜਦ ਲਾਬਾਨ ਅਤੇ ਬਥੂਏਲ ਨੇ ਕਿਹਾ ਕਿ “ਏਹ ਗੱਲ ਯਹੋਵਾਹ ਵੱਲੋਂ ਆਈ ਹੈ।” (50 ਆਇਤ) ਉਨ੍ਹਾਂ ਨੂੰ ਅਹਿਸਾਸ ਸੀ ਕਿ ਇਸ ਮਾਮਲੇ ਦੇ ਪਿੱਛੇ ਯਹੋਵਾਹ ਦਾ ਹੱਥ ਸੀ ਅਤੇ ਉਨ੍ਹਾਂ ਨੇ ਹਿਚਕਿਚਾਉਣ ਤੋਂ ਬਿਨਾਂ ਫ਼ੈਸਲਾ ਕੀਤਾ। ਫਿਰ ਬਥੂਏਲ ਨੇ ਆਪਣੀ ਪ੍ਰੇਮ-ਭਰੀ-ਦਇਆ ਪ੍ਰਗਟ ਕਰਦੇ ਹੋਏ ਅੱਗੇ ਕਿਹਾ: “ਵੇਖੋ ਰਿਬਕਾਹ ਤੁਹਾਡੇ ਸਨਮੁਖ ਹੈ। ਉਹ ਨੂੰ ਲਓ ਅਰ ਜਾਓ ਤਾਂਜੋ ਉਹ ਤੁਹਾਡੇ ਸਵਾਮੀ ਦੇ ਪੁੱਤ੍ਰ ਦੀ ਤੀਵੀਂ ਹੋਵੇ ਜਿਵੇਂ ਯਹੋਵਾਹ ਦਾ ਬਚਨ ਹੈ।” (51 ਆਇਤ) ਰਿਬਕਾਹ ਰਾਜ਼ੀ-ਖ਼ੁਸ਼ੀ ਅਬਰਾਹਾਮ ਦੇ ਨੌਕਰ ਨਾਲ ਚਲੀ ਗਈ ਅਤੇ ਥੋੜ੍ਹੀ ਦੇਰ ਬਾਅਦ ਇਸਹਾਕ ਦੀ ਪਤਨੀ ਬਣੀ।—49, 52-58, 67 ਆਇਤਾਂ।
ਇਕ ਪੁੱਤਰ ਨੇ ਪ੍ਰੇਮ-ਭਰੀ-ਦਇਆ ਕੀਤੀ
9, 10. (ੳ) ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਕੀ ਕਰਨ ਲਈ ਕਿਹਾ ਸੀ? (ਅ) ਯੂਸੁਫ਼ ਨੇ ਆਪਣੇ ਪਿਤਾ ਉੱਤੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ?
9 ਅਬਰਾਹਾਮ ਦੇ ਪੋਤੇ ਯਾਕੂਬ ਉੱਤੇ ਵੀ ਪ੍ਰੇਮ-ਭਰੀ-ਦਇਆ ਕੀਤੀ ਗਈ ਸੀ। ਜਿਵੇਂ ਉਤਪਤ ਦੇ 47ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਯਾਕੂਬ ਉਸ ਸਮੇਂ ਮਿਸਰ ਵਿਚ ਰਹਿੰਦਾ ਹੁੰਦਾ ਸੀ ਅਤੇ “[ਉਸ] ਦੇ ਮਰਨ ਦੇ ਦਿਨ ਨੇੜੇ ਆਏ” ਸਨ। (27-29 ਆਇਤਾਂ) ਉਸ ਨੂੰ ਇਹ ਚਿੰਤਾ ਸੀ ਕਿ ਉਸ ਦੀ ਮੌਤ ਉਸ ਦੇਸ਼ ਤੋਂ ਬਾਹਰ ਹੋਵੇਗੀ ਜਿਸ ਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ। (ਉਤਪਤ 15:18; 35:10, 12; 49:29-32) ਯਾਕੂਬ ਨਹੀਂ ਚਾਹੁੰਦਾ ਸੀ ਕਿ ਉਹ ਮਿਸਰ ਵਿਚ ਦਫ਼ਨਾਇਆ ਜਾਵੇ, ਇਸ ਲਈ ਉਸ ਨੇ ਇੰਤਜ਼ਾਮ ਕੀਤਾ ਤਾਂਕਿ ਉਸ ਦੀ ਲਾਸ਼ ਕਨਾਨ ਦੇਸ਼ ਵਿਚ ਲਿਆਈ ਜਾਵੇ। ਯਾਕੂਬ ਦੀ ਇਹ ਖ਼ਾਹਸ਼ ਯੂਸੁਫ਼ ਨਾਲੋਂ ਬਿਹਤਰ ਹੋਰ ਕੋਈ ਨਹੀਂ ਸੀ ਪੂਰੀ ਕਰ ਸਕਦਾ ਕਿਉਂਕਿ ਯੂਸੁਫ਼ ਦੀ ਮਿਸਰ ਵਿਚ ਕਾਫ਼ੀ ਉੱਚੀ ਪਦਵੀ ਸੀ।
10 ਬਿਰਤਾਂਤ ਦੱਸਦਾ ਹੈ: “ਸੋ [ਯਾਕੂਬ ਨੇ] ਆਪਣੇ ਪੁੱਤ੍ਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਤਾਂ ਤੂੰ . . . ਕਿਰਪਾ [ਪ੍ਰੇਮ-ਭਰੀ-ਦਇਆ] ਅਰ ਸਚਿਆਈ ਨਾਲ ਮੇਰੇ ਸੰਗ ਵਰਤੀਂ। ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਲੇਟ ਜਾਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਰ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ।” (ਉਤਪਤ 47:29, 30) ਯੂਸੁਫ਼ ਨੇ ਵਾਅਦਾ ਕੀਤਾ ਕਿ ਉਹ ਉਸ ਦੀ ਆਗਿਆ ਪੂਰੀ ਕਰੇਗਾ ਅਤੇ ਕੁਝ ਸਮੇਂ ਬਾਅਦ ਯਾਕੂਬ ਪੂਰਾ ਹੋ ਗਿਆ। ਯੂਸੁਫ਼ ਅਤੇ ਉਸ ਦੇ ਭਰਾ ਯਾਕੂਬ ਦੀ ਲਾਸ਼ “ਕਨਾਨ ਦੇਸ ਵਿੱਚ ਲੈ ਗਏ ਅਰ ਉਹ ਨੂੰ ਮਕਫੇਲਾਹ ਦੀ ਪੈਲੀ ਦੀ ਗੁਫਾ ਵਿੱਚ ਦੱਬਿਆ ਜਿਸ ਪੈਲੀ ਨੂੰ ਅਬਰਾਹਾਮ ਨੇ . . . ਮੁੱਲ ਲਿਆ ਸੀ।” (ਉਤਪਤ 50:5-8, 12-14) ਇਸ ਤਰ੍ਹਾਂ ਯੂਸੁਫ਼ ਨੇ ਆਪਣੇ ਪਿਤਾ ਉੱਤੇ ਪ੍ਰੇਮ-ਭਰੀ-ਦਇਆ ਕੀਤੀ।
ਇਕ ਨੂੰਹ ਨੇ ਪ੍ਰੇਮ-ਭਰੀ-ਦਇਆ ਕੀਤੀ
11, 12. (ੳ) ਰੂਥ ਨੇ ਨਾਓਮੀ ਉੱਤੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ? (ਅ) ਰੂਥ ਨੇ “ਅੰਤ” ਵਿਚ “ਅੱਗੇ” ਨਾਲੋਂ ਵਧੀਆ ਪ੍ਰੇਮ-ਭਰੀ-ਦਇਆ ਕਿਵੇਂ ਪ੍ਰਗਟ ਕੀਤੀ ਸੀ?
11 ਬਾਈਬਲ ਵਿਚ ਰੂਥ ਦੀ ਪੁਸਤਕ ਦੱਸਦੀ ਹੈ ਕਿ ਰੂਥ ਨਾਂ ਦੀ ਇਕ ਮੋਆਬਣ ਲੜਕੀ ਨੇ ਆਪਣੀ ਵਿਧਵਾ ਸੱਸ ਨਾਓਮੀ ਉੱਤੇ ਕਿਵੇਂ ਪ੍ਰੇਮ-ਭਰੀ-ਦਇਆ ਕੀਤੀ ਸੀ। ਰੂਥ ਆਪ ਵੀ ਇਕ ਵਿਧਵਾ ਸੀ। ਜਦ ਨਾਓਮੀ ਨੇ ਯਹੂਦਾਹ ਵਿਚ ਬੈਤਲਹਮ ਨੂੰ ਵਾਪਸ ਜਾਣ ਦਾ ਫ਼ੈਸਲਾ ਕੀਤਾ ਸੀ, ਤਾਂ ਰੂਥ ਨੇ ਪ੍ਰੇਮ-ਭਰੀ-ਦਇਆ ਅਤੇ ਦ੍ਰਿੜ੍ਹਤਾ ਪ੍ਰਗਟ ਕਰ ਕੇ ਉਸ ਨੂੰ ਕਿਹਾ: “ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਬਾਅਦ ਵਿਚ ਰੂਥ ਨੇ ਆਪਣੀ ਪ੍ਰੇਮ-ਭਰੀ-ਦਇਆ ਇਕ ਵਾਰ ਫਿਰ ਪ੍ਰਗਟ ਕੀਤੀ ਜਦ ਉਹ ਨਾਓਮੀ ਦੇ ਇਕ ਸਿਆਣੇ ਰਿਸ਼ਤੇਦਾਰ ਬੋਅਜ਼ ਨਾਲ ਵਿਆਹ ਕਰਾਉਣ ਲਈ ਤਿਆਰ ਹੋਈ। * (ਬਿਵਸਥਾ ਸਾਰ 25:5, 6; ਰੂਥ 3:6-9) ਬੋਅਜ਼ ਨੇ ਰੂਥ ਨੂੰ ਕਿਹਾ: “ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ [ਪ੍ਰੇਮ-ਭਰੀ-ਦਇਆ] ਕਰ ਵਿਖਾਈ ਇਸ ਲਈ ਜੋ ਤੂੰ ਗਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ।”—ਰੂਥ 3:10.
12 ਰੂਥ ਨੇ ਆਪਣੀ ਸੱਸ ਉੱਤੇ “ਅੱਗੇ,” ਯਾਨੀ ਪਹਿਲਾਂ ਵੀ ਇਕ ਵਾਰ ਪ੍ਰੇਮ-ਭਰੀ-ਦਇਆ ਕੀਤੀ ਸੀ ਜਦੋਂ ਉਹ ਆਪਣੇ ਟੱਬਰ ਨੂੰ ਛੱਡ ਕੇ ਨਾਓਮੀ ਦੇ ਨਾਲ ਰਹੀ ਸੀ। (ਰੂਥ 1:14; 2:11) ਪਰ “ਅੰਤ” ਵਿਚ ਜੋ ਪ੍ਰੇਮ-ਭਰੀ-ਦਇਆ ਰੂਥ ਨੇ ਬੋਅਜ਼ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋਣ ਦੁਆਰਾ ਕੀਤੀ ਸੀ ਉਹ ਇਸ ਨਾਲੋਂ ਵੀ ਵਧੀਆ ਸੀ। ਰੂਥ ਹੁਣ ਨਾਓਮੀ ਲਈ ਇਕ ਵਾਰਸ ਪੈਦਾ ਕਰ ਸਕਦੀ ਸੀ, ਜੋ ਕੰਮ ਉਹ ਖ਼ੁਦ ਬਿਰਧ ਹੋਣ ਕਰਕੇ ਪੂਰਾ ਨਹੀਂ ਕਰ ਸਕਦੀ ਸੀ। ਵਿਆਹ ਹੋਣ ਤੋਂ ਬਾਅਦ ਜਦੋਂ ਰੂਥ ਨੇ ਇਕ ਬੱਚਾ ਪੈਦਾ ਕੀਤਾ ਤਾਂ ਬੈਤਲਹਮ ਦੀਆਂ ਤੀਵੀਆਂ ਕਹਿਣ ਲੱਗੀਆਂ ਕਿ “ਨਾਓਮੀ ਦੇ ਲਈ ਪੁੱਤ੍ਰ ਜੰਮਿਆ।” (ਰੂਥ 4:14, 17) ਰੂਥ ਸੱਚ-ਮੁੱਚ ਇਕ “ਸਤਵੰਤੀ ਇਸਤ੍ਰੀ” ਸੀ, ਅਤੇ ਯਹੋਵਾਹ ਨੇ ਉਸ ਨੂੰ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣਨ ਦਾ ਬਹੁਤ ਹੀ ਵੱਡਾ ਸਨਮਾਨ ਦਿੱਤਾ।—ਰੂਥ 2:12; 3:11; 4:18-22; ਮੱਤੀ 1:1, 5, 6.
ਪ੍ਰੇਮ-ਭਰੀ-ਦਇਆ ਕੰਮਾਂ ਦੁਆਰਾ ਪ੍ਰਗਟ ਕੀਤੀ ਜਾਂਦੀ ਹੈ
13. ਬਥੂਏਲ, ਯੂਸੁਫ਼, ਅਤੇ ਰੂਥ ਨੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ?
13 ਕੀ ਤੁਸੀਂ ਧਿਆਨ ਦਿੱਤਾ ਕਿ ਬਥੂਏਲ, ਯੂਸੁਫ਼, ਅਤੇ ਰੂਥ ਨੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ? ਇਹ ਸਿਰਫ਼ ਸ਼ਬਦਾਂ ਨਾਲ ਹੀ ਨਹੀਂ ਸਗੋਂ ਕੁਝ ਖ਼ਾਸ ਕੰਮ ਕਰ ਕੇ ਪ੍ਰਗਟ ਕੀਤੀ ਗਈ ਸੀ। ਬਥੂਏਲ ਨੇ ਸਿਰਫ਼ ਇਹ ਨਹੀਂ ਸੀ ਕਿਹਾ ਕਿ “ਵੇਖੋ ਰਿਬਕਾਹ ਤੁਹਾਡੇ ਸਨਮੁਖ ਹੈ” ਪਰ ਉਸ ਨੇ ‘ਰਿਬਕਾਹ ਨੂੰ ਵਿਦਿਆ’ ਵੀ ਕੀਤਾ ਸੀ। (ਉਤਪਤ 24:51, 59) ਯੂਸੁਫ਼ ਨੇ ਸਿਰਫ਼ ਇਹ ਨਹੀਂ ਸੀ ਕਿਹਾ ਕਿ “ਮੈਂ ਤੇਰੇ ਆਖਣ ਦੇ ਅਨੁਸਾਰ ਕਰਾਂਗਾ” ਪਰ ਉਸ ਨੇ ਅਤੇ ਉਸ ਦੇ ਭਰਾਵਾਂ ਨੇ ਯਾਕੂਬ ਲਈ “ਓਵੇਂ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ।” (ਉਤਪਤ 47:30; 50:12, 13) ਰੂਥ ਨੇ ਸਿਰਫ਼ ਇਹ ਨਹੀਂ ਸੀ ਕਿਹਾ ਕਿ “ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ” ਪਰ ਉਸ ਨੇ ਆਪਣਾ ਟੱਬਰ ਛੱਡ ਕੇ ਨਾਓਮੀ ਦਾ ਸਾਥ ਦਿੱਤਾ ਅਤੇ ਉਹ “ਦੋਵੇਂ ਤੁਰ ਪਈਆਂ ਐਥੋਂ ਤੋੜੀ ਜੋ ਬੈਤਲਹਮ ਵਿੱਚ ਆਈਆਂ।” (ਰੂਥ 1:16, 19) ਯਹੂਦਾਹ ਵਿਚ ਵੀ ਰੂਥ ਨੇ “ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਉਹ ਨੇ ਕੀਤਾ।” (ਰੂਥ 3:6) ਜੀ ਹਾਂ, ਰੂਥ ਦੀ ਅਤੇ ਦੂਸਰਿਆਂ ਦੀ ਵੀ ਪ੍ਰੇਮ-ਭਰੀ-ਦਇਆ ਕੰਮਾਂ ਦੁਆਰਾ ਪ੍ਰਗਟ ਕੀਤੀ ਗਈ ਸੀ।
14. (ੳ) ਅੱਜ ਪਰਮੇਸ਼ੁਰ ਦੇ ਸੇਵਕ ਕੰਮਾਂ ਦੁਆਰਾ ਪ੍ਰੇਮ-ਭਰੀ-ਦਇਆ ਕਿਵੇਂ ਪ੍ਰਗਟ ਕਰਦੇ ਹਨ? (ਅ) ਤੁਹਾਡੇ ਇਲਾਕੇ ਵਿਚ ਮਸੀਹੀ ਭੈਣ-ਭਰਾ ਪ੍ਰੇਮ-ਭਰੀ-ਦਇਆ ਦੇ ਕਿਹੜੇ ਕੰਮ ਕਰਦੇ ਹਨ?
14 ਅੱਜ ਇਹ ਦੇਖ ਕੇ ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਕਿ ਪਰਮੇਸ਼ੁਰ ਦੇ ਸੇਵਕ ਕੰਮਾਂ ਦੁਆਰਾ ਪ੍ਰੇਮ-ਭਰੀ-ਦਇਆ ਪ੍ਰਗਟ ਕਰਦੇ ਹਨ। ਮਿਸਾਲ ਲਈ, ਉਨ੍ਹਾਂ ਬਾਰੇ ਸੋਚੋ ਜੋ ਆਪਣੇ ਕਮਜ਼ੋਰ, ਨਿਰਾਸ਼, ਜਾਂ ਦੁਖੀ ਭੈਣਾਂ-ਭਰਾਵਾਂ ਨੂੰ ਸਹਾਰਾ ਦਿੰਦੇ ਹਨ। (ਕਹਾਉਤਾਂ 12:25) ਜਾਂ ਉਨ੍ਹਾਂ ਅਨੇਕ ਗਵਾਹਾਂ ਵੱਲ ਧਿਆਨ ਦਿਓ ਜੋ ਵਫ਼ਾਦਾਰੀ ਨਾਲ ਆਪਣੀ ਕਾਰ ਵਿਚ ਸਿਆਣੇ ਭੈਣਾਂ-ਭਰਾਵਾਂ ਨੂੰ ਹਰ ਹਫ਼ਤੇ ਮਸੀਹੀ ਮੀਟਿੰਗਾਂ ਨੂੰ ਲੈ ਜਾਂਦੇ ਹਨ। ਐਨਾ 82 ਸਾਲਾਂ ਦੀ ਇਕ ਭੈਣ ਹੈ ਜਿਸ ਨੂੰ ਗਠੀਏ ਦਾ ਰੋਗ ਹੈ। ਉਸ ਦੇ ਅਗਲੇ ਸ਼ਬਦ ਕਈਆਂ ਹੋਰਨਾਂ ਦੇ ਜਜ਼ਬਾਤ ਵੀ ਪ੍ਰਗਟ ਕਰਦੇ ਹਨ ਕਿ “ਮੀਟਿੰਗਾਂ ਨੂੰ ਜਾਣ ਲਈ ਭਰਾਵਾਂ ਦੀ ਮਦਦ ਯਹੋਵਾਹ ਵੱਲੋਂ ਇਕ ਬਰਕਤ ਹੈ। ਮੈਂ ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਲਈ ਯਹੋਵਾਹ ਦਾ ਦਿਲੋਂ ਧੰਨਵਾਦ ਕਰਦੀ ਹਾਂ।” ਕੀ ਤੁਸੀਂ ਵੀ ਆਪਣੀ ਕਲੀਸਿਯਾ ਵਿਚ ਅਜਿਹੇ ਨੇਕ ਕੰਮਾਂ ਵਿਚ ਹਿੱਸਾ ਲੈਂਦੇ ਹੋ? (1 ਯੂਹੰਨਾ 3:17, 18) ਜੇਕਰ ਤੁਸੀਂ ਲੈਂਦੇ ਹੋ ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਹਾਡੀ ਪ੍ਰੇਮ-ਭਰੀ-ਦਇਆ ਦੀ ਬਹੁਤ ਹੀ ਕਦਰ ਕੀਤੀ ਜਾਂਦੀ ਹੈ।
ਪ੍ਰੇਮ-ਭਰੀ-ਦਇਆ ਖ਼ੁਸ਼ੀ ਨਾਲ ਕੀਤੀ ਜਾਂਦੀ ਹੈ
15. ਜਿਨ੍ਹਾਂ ਤਿੰਨ ਬਿਰਤਾਂਤਾਂ ਵੱਲ ਅਸੀਂ ਧਿਆਨ ਦਿੱਤਾ ਹੈ ਉਹ ਪ੍ਰੇਮ-ਭਰੀ-ਦਇਆ ਬਾਰੇ ਹੋਰ ਕਿਹੜੀ ਖੂਬੀ ਦਿਖਾਉਂਦੇ ਹਨ?
15 ਬਾਈਬਲ ਦੇ ਜਿਨ੍ਹਾਂ ਬਿਰਤਾਂਤਾਂ ਵੱਲ ਅਸੀਂ ਧਿਆਨ ਦਿੱਤਾ ਹੈ ਉਹ ਦਿਖਾਉਂਦੇ ਹਨ ਕਿ ਪ੍ਰੇਮ-ਭਰੀ-ਦਇਆ ਮਜਬੂਰਨ ਨਹੀਂ ਕੀਤੀ ਜਾਂਦੀ ਸਗੋਂ ਆਪਣੀ ਮਰਜ਼ੀ ਨਾਲ ਅਤੇ ਖ਼ੁਸ਼ੀ ਨਾਲ ਕੀਤੀ ਜਾਂਦੀ ਹੈ। ਬਥੂਏਲ ਅਤੇ ਰਿਬਕਾਹ ਨੇ ਰਾਜ਼ੀ-ਖ਼ੁਸ਼ੀ ਅਬਰਾਹਾਮ ਦੇ ਨੌਕਰ ਦੀ ਗੱਲ ਮੰਨੀ ਸੀ। (ਉਤਪਤ 24:51, 58) ਯੂਸੁਫ਼ ਨੇ ਵੀ ਕਿਸੇ ਹੋਰ ਦੀ ਪ੍ਰੇਰਣਾ ਤੋਂ ਬਿਨਾਂ ਪ੍ਰੇਮ-ਭਰੀ-ਦਇਆ ਪ੍ਰਗਟ ਕੀਤੀ ਸੀ। (ਉਤਪਤ 50:4, 5) ਰੂਥ ਦਾ “ਮਨ [ਨਾਓਮੀ] ਦੇ ਨਾਲ ਜਾਣ ਨੂੰ ਬੱਝ ਗਿਆ” ਸੀ। (ਰੂਥ 1:18) ਜਦ ਨਾਓਮੀ ਨੇ ਰੂਥ ਨੂੰ ਬੋਅਜ਼ ਕੋਲ ਜਾਣ ਲਈ ਸਲਾਹ ਦਿੱਤੀ ਸੀ ਤਾਂ ਰੂਥ ਦੀ ਪ੍ਰੇਮ-ਭਰੀ-ਦਇਆ ਨੇ ਉਸ ਨੂੰ ਇਹ ਕਹਿਣ ਲਈ ਪ੍ਰੇਰਿਆ: “ਜੋ ਕੁਝ ਤੂੰ ਮੈਨੂੰ ਆਖਦੀ ਹੈਂ ਮੈਂ ਸਭ ਕਰਾਂਗੀ।”—ਰੂਥ 3:1-5.
16, 17. ਬਥੂਏਲ, ਯੂਸੁਫ਼, ਅਤੇ ਰੂਥ ਦੀ ਪ੍ਰੇਮ-ਭਰੀ-ਦਇਆ ਅਹਿਮ ਕਿਉਂ ਸੀ, ਅਤੇ ਉਨ੍ਹਾਂ ਨੂੰ ਇਹ ਗੁਣ ਪ੍ਰਗਟ ਕਰਨ ਲਈ ਕਿਸ ਚੀਜ਼ ਨੇ ਪ੍ਰੇਰਿਆ ਸੀ?
ਉਤਪਤ 24:18-20) ਇਸੇ ਤਰ੍ਹਾਂ ਯੂਸੁਫ਼ ਆਪਣੇ ਪਿਤਾ ਦੀ ਆਗਿਆ ਦੀ ਪਾਲਣਾ ਕਰਨ ਵਿਚ ਆਪਣੀ ਮਰਜ਼ੀ ਕਰ ਸਕਦਾ ਸੀ ਕਿਉਂਕਿ ਯਾਕੂਬ ਤਾਂ ਮਰ ਚੁੱਕਾ ਸੀ ਅਤੇ ਉਸ ਨੂੰ ਆਪਣਾ ਬਚਨ ਪੂਰਾ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਸੀ। ਨਾਓਮੀ ਨੇ ਤਾਂ ਆਪ ਹੀ ਰੂਥ ਨੂੰ ਕਿਹਾ ਸੀ ਕਿ ਜੇ ਉਹ ਚਾਹੇ ਤਾਂ ਉਹ ਮੋਆਬ ਦੇ ਦੇਸ਼ ਵਿਚ ਰਹਿ ਸਕਦੀ ਸੀ। (ਰੂਥ 1:8) ਰੂਥ ਜੇ ਚਾਹੁੰਦੀ ਤਾਂ ਉਹ ਬੋਅਜ਼ ਦੀ ਬਜਾਇ ਕਿਸੇ ‘ਗਭਰੂ’ ਨਾਲ ਵਿਆਹ ਕਰਾ ਸਕਦੀ ਸੀ।
16 ਬਥੂਏਲ, ਯੂਸੁਫ਼, ਅਤੇ ਰੂਥ ਦੁਆਰਾ ਕੀਤੀ ਗਈ ਪ੍ਰੇਮ-ਭਰੀ-ਦਇਆ ਖ਼ਾਸ ਕਰਕੇ ਬਹੁਤ ਹੀ ਅਹਿਮ ਸੀ। ਕਿਉਂ? ਕਿਉਂਕਿ ਅਬਰਾਹਾਮ, ਯਾਕੂਬ, ਅਤੇ ਨਾਓਮੀ ਉਨ੍ਹਾਂ ਉੱਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਪਾ ਸਕਦੇ ਸਨ। ਬਥੂਏਲ ਆਪਣੀ ਧੀ ਨੂੰ ਵਿਦਾ ਕਰਨ ਲਈ ਕਾਨੂੰਨੀ ਤੌਰ ਤੇ ਮਜਬੂਰ ਨਹੀਂ ਸੀ। ਉਹ ਸੌਖਿਆਂ ਹੀ ਅਬਰਾਹਾਮ ਦੇ ਨੌਕਰ ਨੂੰ ਕਹਿ ਸਕਦਾ ਸੀ ਕਿ ‘ਨਹੀਂ, ਮੈਂ ਆਪਣੀ ਮਿਹਨਤੀ ਧੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ।’ (17 ਬਥੂਏਲ, ਯੂਸੁਫ਼, ਅਤੇ ਰੂਥ ਨੇ ਪ੍ਰੇਮ-ਭਰੀ-ਦਇਆ ਰਾਜ਼ੀ-ਖ਼ੁਸ਼ੀ ਪ੍ਰਗਟ ਕੀਤੀ ਸੀ; ਉਹ ਦਿਲੋਂ ਪ੍ਰੇਰਿਤ ਹੋਏ ਸਨ। ਉਨ੍ਹਾਂ ਨੇ ਇਹ ਗੁਣ ਉਨ੍ਹਾਂ ਪ੍ਰਤੀ ਪ੍ਰਗਟ ਕਰਨਾ ਆਪਣੀ ਜ਼ਿੰਮੇਵਾਰੀ ਸਮਝੀ ਸੀ ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਜਾਂ ਸੰਬੰਧ ਸੀ। ਰਾਜੇ ਦਾਊਦ ਨੇ ਵੀ ਮਫ਼ੀਬੋਸ਼ਥ ਉੱਤੇ ਪ੍ਰੇਮ-ਭਰੀ-ਦਇਆ ਕਰਨੀ ਆਪਣੀ ਜ਼ਿੰਮੇਵਾਰੀ ਸਮਝੀ ਸੀ।
18. (ੳ) ਮਸੀਹੀ ਬਜ਼ੁਰਗਾਂ ਨੂੰ ‘ਇੱਜੜ ਦੀ ਚਰਵਾਹੀ’ ਕਿਸ ਰਵੱਈਏ ਨਾਲ ਕਰਨੀ ਚਾਹੀਦੀ ਹੈ? (ਅ) ਮਸੀਹੀ ਭੈਣਾਂ-ਭਰਾਵਾਂ ਦੀ ਮਦਦ ਕਰਨ ਬਾਰੇ ਇਕ ਬਜ਼ੁਰਗ ਨੇ ਕੀ ਕਿਹਾ ਸੀ?
18 ਪ੍ਰੇਮ-ਭਰੀ-ਦਇਆ ਹਾਲੇ ਵੀ ਪਰਮੇਸ਼ੁਰ ਦੇ ਲੋਕਾਂ ਦਾ ਇਕ ਖ਼ਾਸ ਗੁਣ ਹੈ, ਜਿਨ੍ਹਾਂ ਵਿਚ ਉਹ ਭਰਾ ਵੀ ਸ਼ਾਮਲ ਹਨ ਜੋ ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਦੇ ਹਨ। (ਜ਼ਬੂਰ 110:3; 1 ਥੱਸਲੁਨੀਕੀਆਂ 5:12) ਇਹ ਬਜ਼ੁਰਗ ਜਾਂ ਨਿਗਾਹਬਾਨ ਉਸ ਕੰਮ ਨੂੰ ਪੂਰਾ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਹਨ, ਜਿਸ ਲਈ ਉਹ ਨਿਯੁਕਤ ਕੀਤੇ ਗਏ ਹਨ। (ਰਸੂਲਾਂ ਦੇ ਕਰਤੱਬ 20:28) ਪਰ ਫਿਰ ਵੀ ਉਹ ਇੱਜੜ ਦੀ ਚਰਵਾਹੀ ਦਾ ਕੰਮ ਅਤੇ ਕਲੀਸਿਯਾ ਵਿਚ ਹੋਰ ਵੀ ਪ੍ਰੇਮ-ਭਰੀ-ਦਇਆ ਨਾਲ ਕੀਤੇ ਗਏ ਕੰਮ “ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ” ਕਰਦੇ ਹਨ। (1 ਪਤਰਸ 5:2) ਬਜ਼ੁਰਗਾਂ ਲਈ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨੀ ਇਕ ਵੱਡੀ ਜ਼ਿੰਮੇਵਾਰੀ ਹੋਣ ਦੇ ਨਾਲ-ਨਾਲ ਇਕ ਖ਼ੁਸ਼ੀ ਵੀ ਹੈ। ਉਹ ਮਸੀਹ ਦੀਆਂ ਭੇਡਾਂ ਉੱਤੇ ਪ੍ਰੇਮ-ਭਰੀ-ਦਇਆ ਇਸ ਲਈ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਅਤੇ ਉਹ ਇਸ ਤਰ੍ਹਾਂ ਕਰਨਾ ਵੀ ਚਾਹੁੰਦੇ ਹਨ। (ਯੂਹੰਨਾ 21:15-17) ਇਕ ਮਸੀਹੀ ਬਜ਼ੁਰਗ ਨੇ ਕਿਹਾ ਕਿ “ਮੈਂ ਭਰਾਵਾਂ ਦੇ ਘਰ ਉਨ੍ਹਾਂ ਨੂੰ ਮਿਲਣ ਵਾਸਤੇ ਜਾਣਾ ਬਹੁਤ ਹੀ ਪਸੰਦ ਕਰਦਾ ਹਾਂ ਤਾਂਕਿ ਮੈਂ ਉਨ੍ਹਾਂ ਨੂੰ ਅਹਿਸਾਸ ਦਿਲਾ ਸਕਾਂ ਕਿ ਮੈਂ ਉਨ੍ਹਾਂ ਬਾਰੇ ਸੋਚ ਰਿਹਾ ਸਾਂ। ਮੈਨੂੰ ਭਰਾਵਾਂ ਦੀ ਮਦਦ ਕਰ ਕੇ ਬਹੁਤ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ!” ਪਿਆਰ ਕਰਨ ਵਾਲੇ ਦੂਸਰੇ ਵੀ ਬਜ਼ੁਰਗ ਇਨ੍ਹਾਂ ਸ਼ਬਦਾਂ ਨਾਲ ਦਿਲੋਂ ਸਹਿਮਤ ਹਨ।
ਲੋੜਵੰਦਾਂ ਉੱਤੇ ਪ੍ਰੇਮ-ਭਰੀ-ਦਇਆ ਕਰੋ
19. ਇਸ ਲੇਖ ਵਿਚ ਬਾਈਬਲ ਦੇ ਜਿਨ੍ਹਾਂ ਬਿਰਤਾਂਤਾਂ ਉੱਤੇ ਚਰਚਾ ਕੀਤੀ ਗਈ ਹੈ ਉਹ ਪ੍ਰੇਮ-ਭਰੀ-ਦਇਆ ਬਾਰੇ ਕਿਸ ਗੱਲ ਉੱਤੇ ਜ਼ੋਰ ਦਿੰਦੇ ਹਨ?
19 ਬਾਈਬਲ ਦੇ ਜਿਨ੍ਹਾਂ ਬਿਰਤਾਂਤਾਂ ਉੱਤੇ ਅਸੀਂ ਚਰਚਾ ਕੀਤੀ ਹੈ ਉਹ ਇਸ ਗੱਲ ਉੱਤੇ ਵੀ ਜ਼ੋਰ ਦਿੰਦੇ ਹਨ ਕਿ ਪ੍ਰੇਮ-ਭਰੀ-ਦਇਆ ਉਨ੍ਹਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ ਜੋ ਆਪਣੀ ਕੋਈ ਜ਼ਰੂਰਤ ਖ਼ੁਦ ਪੂਰੀ ਨਹੀਂ ਕਰ ਸਕਦੇ ਹਨ। ਆਪਣੀ ਵੰਸ਼ਾਵਲੀ ਜਾਰੀ ਰੱਖਣ ਲਈ ਅਬਰਾਹਾਮ ਨੂੰ ਬਥੂਏਲ ਦੀ ਮਦਦ ਦੀ ਲੋੜ ਸੀ। ਆਪਣੀ ਲਾਸ਼ ਕਨਾਨ ਵਿਚ ਲੈ ਜਾਣ ਵਾਸਤੇ ਯਾਕੂਬ ਨੂੰ ਯੂਸੁਫ਼ ਦੀ ਮਦਦ ਦੀ ਲੋੜ ਸੀ। ਅਤੇ ਇਕ ਵਾਰਸ ਪੈਦਾ ਕਰਨ ਲਈ ਨਾਓਮੀ ਨੂੰ ਰੂਥ ਦੀ ਲੋੜ ਸੀ। ਅਬਰਾਹਾਮ, ਯਾਕੂਬ, ਅਤੇ ਨਾਓਮੀ ਮਦਦ ਤੋਂ ਬਿਨਾਂ ਇਹ ਕੰਮ ਪੂਰੇ ਨਹੀਂ ਕਰ ਸਕਦੇ ਸਨ। ਅੱਜ ਵੀ ਪ੍ਰੇਮ-ਭਰੀ-ਦਇਆ ਖ਼ਾਸ ਕਰਕੇ ਲੋੜਵੰਦਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ। (ਕਹਾਉਤਾਂ 19:17) ਸਾਨੂੰ ਅੱਯੂਬ ਦੀ ਰੀਸ ਕਰਨੀ ਚਾਹੀਦੀ ਹੈ ਜਿਸ ਨੇ ‘ਮਸਕੀਨ ਨੂੰ ਛੁਡਾਇਆ ਜਦ ਉਹ ਨੇ ਦੁਹਾਈ ਦਿੱਤੀ, ਅਤੇ ਯਤੀਮ ਨੂੰ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ,’ ਅਤੇ ਜਿਸ ਨੇ “ਨਾਸ ਹੋਣ ਵਾਲੇ ਦੀ” ਮਦਦ ਕੀਤੀ। ਅੱਯੂਬ ਦੇ ਕਾਰਨ ‘ਵਿਧਵਾ ਦਾ ਦਿਲ ਵੀ ਜੈਕਾਰਾ ਗਜਾਉਂਦਾ ਸੀ’ ਅਤੇ ਉਹ ‘ਅੰਨ੍ਹਿਆਂ ਲਈ ਅੱਖਾਂ, ਅਤੇ ਲੰਗੜਿਆਂ ਲਈ ਲੱਤਾਂ’ ਵੀ ਸਾਬਤ ਹੋਇਆ ਸੀ।—ਅੱਯੂਬ 29:12-15.
20, 21. ਸਾਡੀ ਪ੍ਰੇਮ-ਭਰੀ-ਦਇਆ ਦੀ ਕਿਨ੍ਹਾਂ ਨੂੰ ਲੋੜ ਹੈ, ਅਤੇ ਸਾਨੂੰ ਸਾਰਿਆਂ ਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
20 ਦਰਅਸਲ ਹਰ ਮਸੀਹੀ ਕਲੀਸਿਯਾ ਵਿਚ ‘ਮਸਕੀਨ ਲੋਕ ਹਨ ਜੋ ਦੁਹਾਈ ਦਿੰਦੇ ਹਨ।’ ਸ਼ਾਇਦ ਇਸ ਦੁਹਾਈ ਦਾ ਕਾਰਨ ਇਕੱਲਾਪਣ, ਨਿਰਾਸ਼ਾ, ਆਪਣੇ ਆਪ ਨੂੰ ਬੇਕਾਰ ਸਮਝਣਾ, ਦੂਸਰਿਆਂ ਦੀਆਂ ਕਮਜ਼ੋਰੀਆਂ, ਬੀਮਾਰੀ, ਜਾਂ ਕਿਸੇ ਪਿਆਰੇ ਦੀ ਮੌਤ ਹੋਵੇ। ਚਾਹੇ ਇਸ ਦਾ ਕਾਰਨ ਜੋ ਮਰਜ਼ੀ ਹੋਵੇ, ਇਨ੍ਹਾਂ ਪਿਆਰਿਆਂ ਭੈਣਾਂ-ਭਰਾਵਾਂ ਨੂੰ ਮਦਦ ਦੀ ਲੋੜ ਹੈ ਅਤੇ ਸਾਨੂੰ ਪ੍ਰੇਮ-ਭਰੀ-ਦਇਆ ਕਰ ਕੇ ਖ਼ੁਸ਼ੀ ਨਾਲ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।—1 ਥੱਸਲੁਨੀਕੀਆਂ 5:14.
21 ਇਸ ਲਈ ਚਲੋ ਆਪਾਂ ਯਹੋਵਾਹ ਪਰਮੇਸ਼ੁਰ ਦੀ ਰੀਸ ਕਰਦੇ ਰਹੀਏ ਜੋ ‘ਪ੍ਰੇਮ-ਭਰੀ-ਦਇਆ ਨਾਲ ਭਰਪੂਰ ਹੈ।’ (ਕੂਚ 34:6; ਅਫ਼ਸੀਆਂ 5:1) ਅਸੀਂ ਖ਼ੁਸ਼ੀ ਨਾਲ ਕੁਝ ਜ਼ਰੂਰੀ ਕੰਮ ਕਰਨ ਦੁਆਰਾ ਇਸ ਤਰ੍ਹਾਂ ਕਰ ਸਕਦੇ ਹਾਂ, ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਹਰ ਮਨੁੱਖ ਉੱਤੇ ਪ੍ਰੇਮ-ਭਰੀ-ਦਇਆ ਕਰਨ’ ਨਾਲ ਅਸੀਂ ਯਹੋਵਾਹ ਦੇ ਨਾਂ ਦੀ ਵਡਿਆਈ ਕਰਾਂਗੇ ਅਤੇ ਬਹੁਤ ਹੀ ਖ਼ੁਸ਼ੀ ਮਹਿਸੂਸ ਕਰਾਂਗੇ।—ਜ਼ਕਰਯਾਹ 7:9.
[ਫੁਟਨੋਟ]
^ ਪੈਰਾ 11 ਇਹ ਜਾਣਨ ਲਈ ਕਿ ਇੱਥੇ ਕਿਹੋ ਜਿਹੇ ਵਿਆਹ ਬਾਰੇ ਗੱਲ ਕੀਤੀ ਗਈ ਹੈ, ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਇਨਸਾਈਟ ਔਨ ਦ ਸਕ੍ਰਿਪਚਰਸ ਖੰਡ 1, ਸਫ਼ਾ 370 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
• ਪ੍ਰੇਮ-ਭਰੀ-ਦਇਆ ਅਤੇ ਦਇਆ ਵਿਚ ਕੀ ਫ਼ਰਕ ਹੈ?
• ਬਥੂਏਲ, ਯੂਸੁਫ਼, ਅਤੇ ਰੂਥ ਨੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ?
• ਸਾਨੂੰ ਕਿਸ ਰਵੱਈਏ ਨਾਲ ਪ੍ਰੇਮ-ਭਰੀ-ਦਇਆ ਕਰਨੀ ਚਾਹੀਦੀ ਹੈ?
• ਸਾਡੀ ਪ੍ਰੇਮ-ਭਰੀ-ਦਇਆ ਦੀ ਕਿਨ੍ਹਾਂ ਨੂੰ ਲੋੜ ਹੈ?
[ਸਵਾਲ]
[ਸਫ਼ੇ 18 ਉੱਤੇ ਤਸਵੀਰ]
ਬਥੂਏਲ ਨੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ?
[ਸਫ਼ੇ 21 ਉੱਤੇ ਤਸਵੀਰ]
ਰੂਥ ਦੀ ਪ੍ਰੇਮ-ਭਰੀ-ਦਇਆ ਨਾਓਮੀ ਲਈ ਇਕ ਬਰਕਤ ਸੀ
[ਸਫ਼ੇ 23 ਉੱਤੇ ਤਸਵੀਰਾਂ]
ਪ੍ਰੇਮ-ਭਰੀ-ਦਇਆ ਖ਼ੁਸ਼ੀ ਨਾਲ ਕੀਤੀ ਜਾਂਦੀ ਹੈ, ਖ਼ਾਸ ਕੰਮਾਂ ਦੁਆਰਾ ਕੀਤੀ ਜਾਂਦੀ ਹੈ, ਅਤੇ ਲੋੜਵੰਦਾਂ ਉੱਤੇ ਕੀਤੀ ਜਾਂਦੀ ਹੈ