ਮੁੱਖ ਪੰਨੇ ਤੋਂ | ਜੀਉਣ ਦਾ ਕੀ ਫ਼ਾਇਦਾ?
ਕਿਉਂਕਿ ਉਮੀਦ ਹੈ
“ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11.
ਬਾਈਬਲ ਕਹਿੰਦੀ ਹੈ ਕਿ ਸਾਡਾ ਜੀਵਨ “ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਅੱਜ ਹਰ ਇਨਸਾਨ ਕਿਸੇ-ਨਾ-ਕਿਸੇ ਦੁੱਖ ਦਾ ਸਾਮ੍ਹਣਾ ਜ਼ਰੂਰ ਕਰ ਰਿਹਾ ਹੈ। ਪਰ ਕੁਝ ਲੋਕ ਜ਼ਿੰਦਗੀ ਤੋਂ ਅੱਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਸ਼ਾ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਨਾਲੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਵਧੀਆ ਭਵਿੱਖ ਕਦੇ ਹੋ ਹੀ ਨਹੀਂ ਸਕਦਾ। ਕੀ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਯਕੀਨ ਰੱਖੋ ਕਿ ਬਾਈਬਲ ਨਾ ਸਿਰਫ਼ ਤੁਹਾਨੂੰ, ਸਗੋਂ ਸਾਨੂੰ ਸਾਰਿਆਂ ਨੂੰ ਇਕ ਸੁਨਹਿਰੇ ਭਵਿੱਖ ਦੀ ਉਮੀਦ ਦਿੰਦੀ ਹੈ। ਮਿਸਾਲ ਲਈ:
-
ਬਾਈਬਲ ਸਿਖਾਉਂਦੀ ਹੈ ਕਿ ਅੱਜ ਦੀ ਜ਼ਿੰਦਗੀ ਨਾਲੋਂ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ।—ਉਤਪਤ 1:28.
-
ਯਹੋਵਾਹ ਪਰਮੇਸ਼ੁਰ ਨੇ ਠਾਣਿਆ ਹੈ ਕਿ ਉਹ ਪੂਰੀ ਧਰਤੀ ਨੂੰ ਖ਼ੂਬਸੂਰਤ ਬਣਾ ਦੇਵੇਗਾ।—ਯਸਾਯਾਹ 65:21-25.
-
ਉਸ ਦਾ ਇਹ ਵਾਅਦਾ ਪੱਕਾ ਹੈ। ਪ੍ਰਕਾਸ਼ ਦੀ ਕਿਤਾਬ 21:3, 4 ਵਿਚ ਲਿਖਿਆ ਹੈ:
“ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”
ਬਾਈਬਲ ਵਿਚ ਦਿੱਤੀ ਇਹ ਉਮੀਦ ਕੋਈ ਸੁਪਨਾ ਨਹੀਂ ਹੈ, ਸਗੋਂ ਇਹ ਭਰੋਸੇ ਦੇ ਲਾਇਕ ਹੈ। ਯਹੋਵਾਹ ਪਰਮੇਸ਼ੁਰ ਆਪਣੇ ਮਕਸਦਾਂ ਨੂੰ ਹਕੀਕਤ ਵਿਚ ਬਦਲ ਦੇਵੇਗਾ ਕਿਉਂਕਿ ਉਸ ਕੋਲ ਇੱਦਾਂ ਕਰਨ ਦੀ ਤਾਕਤ ਅਤੇ ਇੱਛਾ ਵੀ ਹੈ। ਜਦ ਲੋਕ ਕਹਿੰਦੇ ਹਨ ਕਿ “ਜੀਉਣ ਦਾ ਕੀ ਫ਼ਾਇਦਾ?” ਤਾਂ ਬਾਈਬਲ ਇਸ ਸਵਾਲ ਦਾ ਵਧੀਆ ਜਵਾਬ ਦਿੰਦੀ ਹੈ। ▪ (g14 04-E)
ਯਾਦ ਰੱਖੋ: ਜਿੱਦਾਂ ਤੂਫ਼ਾਨੀ ਸਮੁੰਦਰ ਵਿਚ ਕਿਸ਼ਤੀ ਇੱਧਰ-ਉੱਧਰ ਡੋਲਦੀ ਹੈ, ਉੱਦਾਂ ਹੀ ਤੁਹਾਡੇ ਜਜ਼ਬਾਤ ਹੋ ਸਕਦੇ ਹਨ। ਬਾਈਬਲ ਵਿਚ ਦਿੱਤੀ ਉਮੀਦ ਇਕ ਲੰਗਰ ਦੀ ਤਰ੍ਹਾਂ ਹੈ ਜੋ ਤੁਹਾਨੂੰ ਸ਼ਾਂਤ ਕਰਦੀ ਹੈ ਅਤੇ ਡਾਵਾਂ-ਡੋਲ ਨਹੀਂ ਹੋਣ ਦਿੰਦੀ।
ਹੁਣੇ ਕਦਮ ਚੁੱਕੋ: ਬਾਈਬਲ ਵਿੱਚੋਂ ਸੋਹਣੇ ਭਵਿੱਖ ਦੀ ਉਮੀਦ ਬਾਰੇ ਪੜ੍ਹੋ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ। ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ ਉਨ੍ਹਾਂ ਦੀ ਵੈੱਬਸਾਈਟ jw.org/pa ਤੋਂ ਜਾਣਕਾਰੀ ਪਾਓ। *