Skip to content

Skip to table of contents

ਦੇਸ਼ ਅਤੇ ਲੋਕ

ਅਜ਼ਰਬਾਈਜਾਨ ਦਾ ਦੌਰਾ

ਅਜ਼ਰਬਾਈਜਾਨ ਦਾ ਦੌਰਾ

ਅਜ਼ਰਬਾਈਜਾਨ ਦੱਖਣੀ ਕੌਕੇਸਸ ਦੇ ਤਿੰਨ ਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਦੇਸ਼ ਹੈ। ਲਗਭਗ 1,000 ਸਾਲ ਪਹਿਲਾਂ ਤੁਰਕੀ ਕਬੀਲੇ ਦੇ ਬਹੁਤ ਸਾਰੇ ਲੋਕ ਇਸ ਇਲਾਕੇ ਵਿਚ ਆ ਕੇ ਵੱਸਣ ਲੱਗੇ। ਇਨ੍ਹਾਂ ਲੋਕਾਂ ਨੇ ਅਜ਼ੇਰੀ ਲੋਕਾਂ ਦੇ ਕੁਝ ਰੀਤ-ਰਿਵਾਜ ਅਪਣਾ ਲਏ ਤੇ ਅਜ਼ੇਰੀ ਲੋਕਾਂ ਨੇ ਤੁਰਕੀ ਲੋਕਾਂ ਦੇ ਕੁਝ ਰੀਤ-ਰਿਵਾਜ ਅਪਣਾ ਲਏ। ਇਸ ਲਈ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਜ਼ਰਬਾਈਜਾਨੀ ਭਾਸ਼ਾ ਤੁਰਕੀ ਅਤੇ ਤੁਰਕਮੈਨ ਭਾਸ਼ਾਵਾਂ ਨਾਲ ਮੇਲ ਖਾਂਦੀ ਹੈ।

ਅਜ਼ੇਰੀ ਲੋਕ ਰੌਣਕੀ ਤੇ ਹੱਸ-ਮੁੱਖ ਹੁੰਦੇ ਹਨ। ਇਨ੍ਹਾਂ ਦੇ ਪਰਿਵਾਰ ਮਜ਼ਬੂਤ ਹਨ ਤੇ ਮੁਸ਼ਕਲਾਂ ਆਉਣ ਤੇ ਰਿਸ਼ਤੇਦਾਰ ਇਕ-ਦੂਜੇ ਦੀ ਮਦਦ ਕਰਦੇ ਹਨ।

ਅਜ਼ੇਰੀ ਲੋਕਾਂ ਨੂੰ ਸੰਗੀਤ ਤੇ ਸ਼ਾਇਰੀ ਦਾ ਬਹੁਤ ਸ਼ੌਕ ਹੈ। ਇਕ ਕਿਸਮ ਦੇ ਸੰਗੀਤ ਨੂੰ ਮੈਗ਼ਾਮ ਕਿਹਾ ਜਾਂਦਾ ਹੈ। ਮੈਗ਼ਾਮ ਸੰਗੀਤ ਦੀ ਤਰਜ਼ ’ਤੇ ਗਾਉਣ ਵਾਲਾ ਵਿਅਕਤੀ ਅਜ਼ੇਰੀ ਸਭਿਆਚਾਰ ਨਾਲ ਸੰਬੰਧਿਤ ਕਵਿਤਾਵਾਂ ਗਾਉਂਦਾ ਹੈ। ਉਸ ਨੂੰ ਇਸ ਸੰਗੀਤ ਬਾਰੇ ਕਾਫ਼ੀ ਗਿਆਨ ਹੁੰਦਾ ਹੈ ਤੇ ਉਸ ਨੇ ਕਈ ਕਵਿਤਾਵਾਂ ਮੂੰਹ-ਜ਼ਬਾਨੀ ਯਾਦ ਕੀਤੀਆਂ ਹੁੰਦੀਆਂ ਹਨ। ਇਸ ਕਰਕੇ ਉਹ ਖੜ੍ਹੇ ਪੈਰ ਇਨ੍ਹਾਂ ਕਵਿਤਾਵਾਂ ਨੂੰ ਗਾ ਕੇ ਸੁਣਾ ਸਕਦਾ ਹੈ।

ਅਜ਼ਰਬਾਈਜਾਨੀ ਸਭਿਆਚਾਰ ਵਿਚ ਚਾਹ ਪੀਣੀ ਆਮ ਗੱਲ ਹੈ

ਅਜ਼ਰਬਾਈਜਾਨੀ ਸਭਿਆਚਾਰ ਵਿਚ ਚਾਹ ਪੀਣੀ ਆਮ ਗੱਲ ਹੈ। ਚਾਹ ਕੱਚ ਦੇ ਗਲਾਸਾਂ ਵਿਚ ਪਾ ਕੇ ਦਿੱਤੀ ਜਾਂਦੀ ਹੈ ਤੇ ਚਾਹ ਦੇ ਨਾਲ ਸ਼ੂਗਰ ਕਿਊਬ ਦਿੱਤੀ ਜਾਂਦੀ ਹੈ। ਕਦੇ-ਕਦਾਈਂ ਇਸ ਦੇ ਨਾਲ ਪਿਸਤਾ, ਬਦਾਮ ਤੇ ਸੌਗੀ ਵੀ ਦਿੱਤੀ ਜਾਂਦੀ ਹੈ। ਛੋਟੇ-ਛੋਟੇ ਕਸਬਿਆਂ ਵਿਚ ਵੀ ਚਾਹ ਦੀਆਂ ਦੁਕਾਨਾਂ ਹੁੰਦੀਆਂ ਹਨ।

ਦੇਸ਼ ਦੇ ਪੂਰਬ ਵੱਲ ਕੈਸਪੀਅਨ ਸਾਗਰ ਹੈ ਜਿੱਥੇ ਸਟਰਜਨ ਮੱਛੀ ਹੁੰਦੀ ਹੈ। ਬਲੂਗਾ ਸਟਰਜਨ ਨਾਂ ਦੀ ਮੱਛੀ 100 ਤੋਂ ਜ਼ਿਆਦਾ ਸਾਲ ਤਕ ਜੀਉਂਦੀ ਰਹਿ ਸਕਦੀ ਹੈ। ਇਕ ਬਲੂਗਾ ਸਟਰਜਨ ਮੱਛੀ ਫੜੀ ਗਈ ਜਿਸ ਦੀ ਲੰਬਾਈ 8.5 ਮੀਟਰ (28 ਫੁੱਟ) ਤੇ ਭਾਰ 1,297 ਕਿਲੋਗ੍ਰਾਮ (2,860 ਪੌਂਡ) ਸੀ! ਸਟਰਜਨ ਮੱਛੀਆਂ ਦੇ ਆਂਡੇ ਬਹੁਤ ਮਹਿੰਗੇ ਤੇ ਮਸ਼ਹੂਰ ਹੁੰਦੇ ਹਨ ਅਤੇ ਲੋਕ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਅਜ਼ੇਰੀ ਲੋਕ ਰੱਬ ਨੂੰ ਮੰਨਣ ਵਾਲੇ ਹਨ ਤੇ ਉਹ ਰੱਬ ਬਾਰੇ ਗੱਲਾਂ ਕਰਨੀਆਂ ਪਸੰਦ ਕਰਦੇ ਹਨ। ਭਾਵੇਂ ਕਿ ਜ਼ਿਆਦਾਤਰ ਲੋਕ ਮੁਸਲਿਮ ਹਨ, ਪਰ ਹੋਰ ਧਰਮਾਂ ਨੂੰ ਮੰਨਣ ਵਾਲੇ ਵੀ ਲੋਕ ਹਨ। ਮਿਸਾਲ ਲਈ, ਅਜ਼ੇਰੀ ਲੋਕਾਂ ਵਿੱਚੋਂ ਲਗਭਗ ਇਕ ਹਜ਼ਾਰ ਯਹੋਵਾਹ ਦੇ ਗਵਾਹ ਹਨ। (g13 07-E)

ਅਜ਼ੇਰੀ ਸੰਗੀਤਕਾਰ

ਕੀ ਤੁਹਾਨੂੰ ਪਤਾ ਹੈ?

ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਤੋਂ ਸਟੱਡੀ ਕਰਦੇ ਹਨ। ਇਹ ਕਿਤਾਬ 250 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਹੈ ਤੇ ਇਨ੍ਹਾਂ ਵਿੱਚੋਂ ਅਜ਼ਰਬਾਈਜਾਨੀ ਇਕ ਹੈ।