ਸੋਚ-ਸਮਝ ਕੇ ਪੈਸੇ ਖ਼ਰਚੋ
ਕਈ ਲੋਕ ਮੰਨਦੇ ਹਨ ਕਿ ਬਾਈਬਲ ਮੁਤਾਬਕ “ਪੈਸਾ ਹਰ ਬੁਰਿਆਈ ਦੀ ਜੜ੍ਹ ਹੈ।” ਦਰਅਸਲ ਬਾਈਬਲ ਇਹ ਕਹਿੰਦੀ ਹੈ ਕਿ ‘ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਨ ਹੈ।’ (1 ਤਿਮੋਥਿਉਸ 6:10, ERV) ਕਈ ਲੋਕ ਪੈਸੇ ਦੇ ਪ੍ਰੇਮੀ ਹਨ ਅਤੇ ਅਮੀਰ ਹੋਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਕਈ ਲੋਕ ਪੈਸੇ ਦੇ ਗ਼ੁਲਾਮ ਬਣ ਗਏ ਹਨ ਜਿਸ ਕਰਕੇ ਉਨ੍ਹਾਂ ਉੱਤੇ ਵੱਡੀਆਂ-ਵੱਡੀਆਂ ਮੁਸ਼ਕਲਾਂ ਆਈਆਂ ਹਨ। ਇਹ ਸੱਚ ਹੈ ਕਿ ਸਾਨੂੰ ਪੈਸਿਆਂ ਦੀ ਲੋੜ ਹੈ। ਬਾਈਬਲ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਪੈਸੇ ਬਿਨਾਂ ਸਰਦਾ ਨਹੀਂ।
ਭਾਵੇਂ ਬਾਈਬਲ ਪੈਸੇ ਬਾਰੇ ਬਹੁਤ ਕੁਝ ਨਹੀਂ ਕਹਿੰਦੀ, ਪਰ ਇਸ ਦੀ ਸਲਾਹ ਤੁਹਾਨੂੰ ਸੋਚ-ਸਮਝ ਕੇ ਪੈਸੇ ਖ਼ਰਚਣ ਵਿਚ ਮਦਦ ਕਰੇਗੀ। ਪੈਸੇ ਬਾਰੇ ਸਲਾਹ ਦੇਣ ਵਾਲੇ ਮਾਹਰ ਅਗਲੇ ਕੁਝ ਸੁਝਾਅ ਦਿੰਦੇ ਹਨ ਜੋ ਸਦੀਆਂ ਪਹਿਲਾਂ ਲਿਖੇ ਬਾਈਬਲ ਦੇ ਅਸੂਲਾਂ ਨਾਲ ਮੇਲ ਖਾਂਦੇ ਹਨ।
ਯਾਦ ਰੱਖੋ ਕਿ ਤੁਹਾਡੀ ਕਮਾਈ ਕਿੰਨੀ ਹੈ ਤੇ ਇਸ ਤੋਂ ਘੱਟ ਖ਼ਰਚੋ
ਪੈਸਾ ਜੋੜੋ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਇਸਰਾਏਲੀਆਂ ਨੂੰ ਪੈਸੇ ਜੋੜਨ ਦੀ ਅਹਿਮੀਅਤ ਸਿਖਾਈ ਗਈ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਹਰ ਸਾਲ ਆਪਣੀ ਕਮਾਈ ਦਾ ਦਸਵਾਂ ਹਿੱਸਾ ਬਚਾ ਕੇ ਰੱਖਣ ਤਾਂਕਿ ਉਹ ਇਸ ਪੈਸੇ ਨਾਲ ਤਿਉਹਾਰ ਮਨਾ ਸਕਣ। (ਬਿਵਸਥਾ ਸਾਰ 14:22-27) ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਵੀ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਹਰ ਹਫ਼ਤੇ ਪੈਸਾ ਬਚਾ ਕੇ ਰੱਖਣ ਤਾਂਕਿ ਉਹ ਲੋੜਵੰਦ ਮਸੀਹੀਆਂ ਦੀ ਮਦਦ ਕਰ ਸਕਣ। (1 ਕੁਰਿੰਥੀਆਂ 16:1, 2) ਜ਼ਿਆਦਾਤਰ ਸਲਾਹਕਾਰ ਲੋਕਾਂ ਨੂੰ ਪੈਸਾ ਬਚਾਉਣ ਦੀ ਸਲਾਹ ਦਿੰਦੇ ਹਨ। ਪੈਸੇ ਬਚਾਉਣ ਦੀ ਆਦਤ ਪਾਓ। ਤਨਖ਼ਾਹ ਮਿਲਣ ’ਤੇ ਕੁਝ ਪੈਸੇ ਬੈਂਕ ਵਿਚ ਜਾਂ ਕਿਸੇ ਹੋਰ ਜਗ੍ਹਾ ਜਮ੍ਹਾ ਕਰੋ। ਇਸ ਤਰ੍ਹਾਂ ਕਰਨ ਨਾਲ ਪੈਸੇ ਤੁਹਾਡੇ ਹੱਥ ਵਿਚ ਨਹੀਂ ਹੋਣਗੇ ਤੇ ਤੁਸੀਂ ਪੈਸੇ ਨੂੰ ਖ਼ਰਚਣ ਤੋਂ ਬਚੋਗੇ।
ਬਜਟ ਬਣਾਓ। ਬਜਟ ਬਣਾਉਣ ਨਾਲ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਪੈਸੇ ਕਿੱਥੋਂ ਆਉਂਦੇ ਹਨ ਤੇ ਕਿੱਥੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਖ਼ਰਚੇ ਨੂੰ ਕੰਟ੍ਰੋਲ ਵਿਚ ਰੱਖ ਸਕੋਗੇ। ਯਾਦ ਰੱਖੋ ਕਿ ਤੁਹਾਡੀ ਕਮਾਈ ਕਿੰਨੀ ਹੈ ਤੇ ਇਸ ਤੋਂ ਘੱਟ ਖ਼ਰਚੋ। ਇਸ ਬਾਰੇ ਸੋਚੋ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਕਿਸ ਦੀ ਨਹੀਂ। ਇਸ ਦੇ ਸੰਬੰਧ ਵਿਚ ਯਿਸੂ ਨੇ ਵੀ ਕਿਹਾ ਸੀ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ “ਖ਼ਰਚ ਦਾ ਲੇਖਾ” ਕਰੋ। (ਲੂਕਾ 14:28) ਬਾਈਬਲ ਸਲਾਹ ਦਿੰਦੀ ਹੈ ਕਿ ਬਿਨਾਂ ਵਜ੍ਹਾ ਕਰਜ਼ਾ ਨਾ ਲਓ।—ਕਹਾਉਤਾਂ 22:7.
ਅਗਾਹਾਂ ਬਾਰੇ ਸੋਚੋ। ਆਪਣੇ ਭਵਿੱਖ ਬਾਰੇ ਧਿਆਨ ਨਾਲ ਸੋਚੋ। ਮਿਸਾਲ ਲਈ, ਜੇ ਤੁਸੀਂ ਘਰ ਖ਼ਰੀਦਣਾ ਚਾਹੁੰਦੇ ਹੋ, ਤਾਂ ਕਹਾਉਤਾਂ 21:5, CL.
ਸ਼ਾਇਦ ਤੁਹਾਨੂੰ ਕਰਜ਼ਾ ਲੈਣਾ ਪਵੇ। ਕਰਜ਼ਾ ਲੈਣ ਲਈ ਤੁਸੀਂ ਤਾਂ ਹੀ ਤਿਆਰ ਹੋਵੋਗੇ ਜੇ ਤੁਸੀਂ ਕਿਸ਼ਤਾਂ ਰਾਹੀਂ ਉਸ ਕਰਜ਼ੇ ਨੂੰ ਮੋੜ ਸਕਦੇ ਹੋ। ਆਪਣੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ, ਸਿਹਤ, ਵਗੈਰਾ ਦਾ ਬੀਮਾ ਕਰਾਇਆ ਜਾ ਸਕਦਾ ਹੈ। ਤੁਹਾਨੂੰ ਸ਼ਾਇਦ ਆਪਣੀ ਰੀਟਾਇਰਮੈਂਟ ਲਈ ਵੀ ਕੁਝ ਪ੍ਰਬੰਧ ਕਰਨ ਦੀ ਲੋੜ ਪਵੇ। ਸਾਨੂੰ ਬਾਈਬਲ ਵਿਚ ਯਾਦ ਕਰਾਇਆ ਜਾਂਦਾ ਹੈ ਕਿ “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”—ਸੋਚੋ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਕਿਸ ਦੀ ਨਹੀਂ
ਸਿੱਖੋ। ਨਵੇਂ ਹੁਨਰ ਸਿੱਖੋ ਅਤੇ ਆਪਣੀ ਸਿਹਤ ਦਾ ਖ਼ਿਆਲ ਰੱਖੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਨੂੰ ਫ਼ਾਇਦਾ ਹੋਵੇਗਾ। ਹਮੇਸ਼ਾ ਸਿੱਖਦੇ ਰਹੋ। ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ “ਬੁੱਧੀ ਤੇ ਸੂਝ” ਨਾਲ ਚੱਲੀਏ।—ਕਹਾਉਤਾਂ 3:21, 22, CL; ਉਪਦੇਸ਼ਕ ਦੀ ਪੋਥੀ 10:10.
ਸੰਤੁਲਨ ਰੱਖੋ। ਪੈਸਾ ਸਭ ਕੁਝ ਨਹੀਂ ਹੈ। ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਪੈਸਿਆਂ ਤੋਂ ਵੱਧ ਲੋਕਾਂ ਨਾਲ ਪਿਆਰ ਕਰਨ ਵਾਲੇ ਇਨਸਾਨ ਜ਼ਿਆਦਾ ਖ਼ੁਸ਼ ਹੁੰਦੇ ਹਨ। ਕਈ ਲਾਲਚ ਕਾਰਨ ਆਪਣਾ ਸੰਤੁਲਨ ਗੁਆ ਬੈਠਦੇ ਹਨ। ਕਿਵੇਂ? ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਪੈਸਿਆਂ ਦਾ ਭੁੱਸ ਪਿਆ ਰਹਿੰਦਾ ਹੈ। ਪਰ ਰੋਟੀ, ਕੱਪੜੇ ਤੇ ਮਕਾਨ ਤੋਂ ਸਿਵਾਇ ਬੰਦੇ ਨੂੰ ਹੋਰ ਕੀ ਚਾਹੀਦਾ ਹੈ? ਇਸੇ ਲਈ ਬਾਈਬਲ ਦੇ ਇਕ ਲਿਖਾਰੀ ਨੇ ਕਿਹਾ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:8) ਜੇ ਅਸੀਂ ਸੰਤੁਸ਼ਟ ਰਹਿਣਾ ਸਿੱਖਾਂਗੇ, ਤਾਂ ਅਸੀਂ ਪੈਸੇ ਨਾਲ ਪਿਆਰ ਨਹੀਂ ਕਰਾਂਗੇ ਅਤੇ ਕਈ ਮੁਸ਼ਕਲਾਂ ਤੋਂ ਬਚਾਂਗੇ।
ਵਾਕਈ, ਪੈਸੇ ਨਾਲ ਪਿਆਰ ਹਰ ਬੁਰਿਆਈ ਦੀ ਜੜ੍ਹ ਹੈ। ਜੇ ਤੁਸੀਂ ਧਿਆਨ ਨਾ ਰੱਖਿਆ, ਤਾਂ ਪੈਸਾ ਤੁਹਾਡਾ ਮਾਲਕ ਬਣ ਸਕਦਾ ਹੈ। ਪਰ ਜੇ ਤੁਸੀਂ ਸੋਚ-ਸਮਝ ਕੇ ਪੈਸਾ ਖ਼ਰਚੋਗੇ, ਤਾਂ ਤੁਹਾਡੇ ਕੋਲ ਜ਼ਿੰਦਗੀ ਦੀਆਂ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ ਦਾ ਵੀ ਸਮਾਂ ਹੋਵੇਗਾ। ਮਿਸਾਲ ਲਈ, ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਰੱਬ ਦੇ ਨੇੜੇ ਰਹਿ ਸਕੋਗੇ। ਫਿਰ ਵੀ ਇਸ ਦੁਨੀਆਂ ਵਿਚ ਸਾਰਿਆਂ ਨੂੰ ਪੈਸੇ ਦੀ ਥੋੜ੍ਹੀ-ਬਹੁਤੀ ਚਿੰਤਾ ਤਾਂ ਹੁੰਦੀ ਹੈ। ਕੀ ਅਸੀਂ ਪੈਸੇ ਦੀ ਚਿੰਤਾ ਤੋਂ ਕਦੀ ਮੁਕਤ ਹੋਵਾਂਗੇ? ਕੀ ਗ਼ਰੀਬੀ ਖ਼ਤਮ ਹੋਣ ਦੀ ਵੀ ਕੋਈ ਉਮੀਦ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। (g09 03)
ਰੋਟੀ, ਕੱਪੜੇ ਤੇ ਮਕਾਨ ਤੋਂ ਸਿਵਾਇ ਬੰਦੇ ਨੂੰ ਹੋਰ ਕੀ ਚਾਹੀਦਾ ਹੈ?