“ਇਕ ਬਹੁਤ ਪੁਰਾਣੀ ਕਿਤਾਬ” ਨੇ ਇਲਾਜ ਕੀਤਾ
“ਇਕ ਬਹੁਤ ਪੁਰਾਣੀ ਕਿਤਾਬ” ਨੇ ਇਲਾਜ ਕੀਤਾ
◼ ਬ੍ਰਾਜ਼ੀਲ, ਦੱਖਣੀ ਅਮਰੀਕਾ ਵਿਚ ਯਹੋਵਾਹ ਦੀ ਇਕ ਗਵਾਹ ਘਰ-ਘਰ ਪ੍ਰਚਾਰ ਕਰ ਰਹੀ ਸੀ। ਉਸ ਨੂੰ ਇਕ ਔਰਤ ਮਿਲੀ ਜਿਸ ਨੇ ਦੱਸਿਆ ਕਿ ਇਕ ਕਿਤਾਬ ਨੇ ਉਸ ਦੀ ਸੱਸ ਦਾ ਇਲਾਜ ਕੀਤਾ ਸੀ। ਹੈਰਾਨ ਹੋ ਕਿ ਗਵਾਹ ਨੇ ਉਸ ਨੂੰ ਪੁੱਛਿਆ ਕਿ ਉਹ ਕਿਹੜੀ ਕਿਤਾਬ ਸੀ। ਔਰਤ ਨੇ ਜਵਾਬ ਦਿੱਤਾ: “ਇਹ ਇਕ ਬਹੁਤ ਪੁਰਾਣੀ ਕਿਤਾਬ ਹੈ।” ਫਿਰ ਉਸ ਨੇ ਆਪਣੇ ਮੁੰਡੇ ਦੀ ਫਟੀ ਹੋਈ ਪੁਰਾਣੀ ਕਿਤਾਬ ਉਸ ਨੂੰ ਦਿਖਾਈ ਜਿਸ ਦਾ ਵਿਸ਼ਾ ਸੀ ਬਾਈਬਲ ਕਹਾਣੀਆਂ ਦੀ ਕਿਤਾਬ।
ਔਰਤ ਨੇ ਸਮਝਾਇਆ ਕਿ ਉਸ ਦੀ ਸੱਸ ਨੂੰ ਡਿਪਰੈਸ਼ਨ ਹੁੰਦਾ ਸੀ ਅਤੇ ਉਹ ਹਨੇਰੇ ਅਤੇ ਮੌਤ ਤੋਂ ਇੰਨਾ ਡਰਦੀ ਸੀ ਕਿ ਉਹ ਆਪਣੇ ਬਿਸਤਰੇ ਤੋਂ ਬਾਹਰ ਨਹੀਂ ਨਿਕਲਦੀ ਸੀ। ਔਰਤ ਦਾ ਮੁੰਡਾ ਆਪਣੀ ਦਾਦੀ ਨੂੰ ਬਾਈਬਲ ਕਹਾਣੀਆਂ ਦੀ ਕਿਤਾਬ ਵਿੱਚੋਂ ਕਹਾਣੀਆਂ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਇਨ੍ਹਾਂ ਨੂੰ ਸੁਣ ਕੇ ਦਾਦੀ ਨੂੰ ਬਹੁਤ ਹੌਸਲਾ ਮਿਲਿਆ ਅਤੇ ਉਹ ਹੌਲੀ-ਹੌਲੀ ਠੀਕ ਹੋ ਗਈ।
ਜਦੋਂ ਗਵਾਹ ਨੇ ਔਰਤ ਨੂੰ ਦੱਸਿਆ ਕਿ ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਹੈ ਅਤੇ ਉਹ ਉਸ ਲਈ ਨਵੀਂ ਕਾਪੀ ਲਿਆ ਸਕਦੀ ਹੈ, ਤਾਂ ਉਸ ਨੇ ਦੋ ਕਾਪੀਆਂ ਮੰਗੀਆਂ—ਇਕ ਆਪਣੇ ਲਈ ਅਤੇ ਇਕ ਆਪਣੀ ਸੱਸ ਲਈ। ਜਦੋਂ ਉਹ ਕਿਤਾਬਾਂ ਲੈ ਕੇ ਵਾਪਸ ਆਈ, ਤਾਂ ਔਰਤ ਨੇ ਹੋਰ ਕਿਤਾਬਾਂ ਮੰਗੀਆਂ। ਅਖ਼ੀਰ ਵਿਚ ਉਸ ਨੇ ਹੋਰਨਾਂ ਲਈ 16 ਹੋਰ ਕਾਪੀਆਂ ਲਈਆਂ।
ਤੁਸੀਂ ਵੀ ਬਾਈਬਲ ਕਹਾਣੀਆਂ ਦੀ ਕਿਤਾਬ ਦੀ ਕਾਪੀ ਲੈ ਸਕਦੇ ਹੋ। ਇਸ ਕਿਤਾਬ ਵਿਚ ਉਨ੍ਹਾਂ ਲੋਕਾਂ ਅਤੇ ਘਟਨਾਵਾਂ ਬਾਰੇ 116 ਕਹਾਣੀਆਂ ਹਨ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਆਉਂਦਾ ਹੈ। ਇਹ ਕਿਤਾਬ 30 ਸਾਲ ਪਹਿਲਾਂ ਛਾਪੀ ਗਈ ਸੀ ਅਤੇ ਹੁਣ ਤਕ 7 ਕਰੋੜ, 20 ਲੱਖ ਕਾਪੀਆਂ ਛਾਪੀਆਂ ਗਈਆਂ ਹਨ। ਜੇ ਤੁਸੀਂ ਇਸ ਕਿਤਾਬ ਦੀ ਕਾਪੀ ਲੈਣੀ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ। (g08 12)
□ ਮੈਨੂੰ ਇਸ ਕਿਤਾਬ ਦੀ ਕਾਪੀ ਚਾਹੀਦੀ ਹੈ।
□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।