ਸਾਡੇ ਪਾਠਕਾਂ ਵੱਲੋਂ
ਸਾਡੇ ਪਾਠਕਾਂ ਵੱਲੋਂ
ਨੌਜਵਾਨ ਪੁੱਛਦੇ ਹਨ ਨੌਜਵਾਨ ਪੁੱਛਦੇ ਹਨ . . . “ਅਸਫ਼ਲਤਾ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ”? (ਜਨਵਰੀ-ਮਾਰਚ 2005) ਨਾਂ ਦੇ ਲੇਖ ਲਈ ਤੁਹਾਡਾ ਬਹੁਤ ਧੰਨਵਾਦ। ਐਨਾ ਵਾਂਗ ਮੈਨੂੰ ਲੱਗਦਾ ਸੀ ਕਿ ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗਿਰ ਗਈ ਸੀ ਅਤੇ ਉਹ ਮੈਨੂੰ ਕਦੀ ਮਾਫ਼ ਨਹੀਂ ਕਰੇਗਾ। ਪਰ ਲੇਖ ਵਿਚ ਸਮਝਾਇਆ ਗਿਆ ਸੀ ਕਿ ਯਹੋਵਾਹ ਨੇ ਦਾਊਦ ਨੂੰ ਮਾਫ਼ ਕੀਤਾ ਅਤੇ ਉਸ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਉਸ ਦਾ ਸਾਥ ਨਹੀਂ ਛੱਡਿਆ। ਸਾਡੇ ਦਿਲ ਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਭਾਵੇਂ ਅਸੀਂ ਗਿਰ ਵੀ ਜਾਈਏ ਯਹੋਵਾਹ ਸਾਨੂੰ ਖੜ੍ਹੇ ਹੋਣ ਵਿਚ ਮਦਦ ਦੇਵੇਗਾ!
ਜੀ. ਸੀ., ਇਟਲੀ
ਗਲਾਤੀਆਂ 6:4 ਦੇ ਹਵਾਲੇ ਨੇ ਮੇਰੀ ਬਹੁਤ ਹੀ ਮਦਦ ਕੀਤੀ। ਮੈਨੂੰ ਪਤਾ ਲੱਗਾ ਕਿ ਮੈਂ ਹਮੇਸ਼ਾ ਆਪਣੀ ਤੁਲਨਾ ਕਲਾਸ ਦੇ ਸਭ ਤੋਂ ਵਧੀਆ ਵਿਦਿਆਰਥੀਆਂ ਨਾਲ ਕਰਦੀ ਰਹਿੰਦੀ ਸੀ। ਇਸ ਲੇਖ ਤੋਂ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਨ ਨਾਲ ਮੈਂ ਆਪਣੇ ਆਪ ਨੂੰ ਦੁਖੀ ਕਰ ਰਹੀ ਹਾਂ।
ਸੀ. ਪੀ., ਫਰਾਂਸ (g05 9/8)
ਸਕੂਲ ਵਿਚ ਗਵਾਹੀ ਦੇਣੀ “ਨੌਜਵਾਨ ਜੋ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਹਨ” ਨਾਂ ਦੇ ਲੇਖ ਨੇ ਮੇਰੇ ਜੀਵਨ ਤੇ ਕਾਫ਼ੀ ਅਸਰ ਪਾਇਆ। (ਅਕਤੂਬਰ-ਦਸੰਬਰ 2004) ਸਕੂਲ ਵਿਚ ਟੀਚਰਾਂ ਜਾਂ ਵਿਦਿਆਰਥੀਆਂ ਨਾਲ ਆਪਣੇ ਵਿਸ਼ਵਾਸ ਬਾਰੇ ਗੱਲ ਕਰਨ ਵਿਚ ਹਾਲੀ, ਜੈਸੀਕਾ ਅਤੇ ਮਲਿਸਾ ਦੇ ਤਜਰਬਿਆਂ ਨੇ ਮੇਰੀ ਬਹੁਤ ਮਦਦ ਕੀਤੀ। ਪਹਿਲਾਂ-ਪਹਿਲਾਂ ਮੈਂ ਸਕੂਲ ਵਿਚ ਦੂਸਰਿਆਂ ਨਾਲ ਪਰਮੇਸ਼ੁਰ ਬਾਰੇ ਗੱਲ ਕਰਨ ਤੋਂ ਬਹੁਤ ਡਰਦਾ ਸੀ, ਪਰ ਹੁਣ ਮੈਂ ਹੋਰਾਂ ਨਾਲ ਗੱਲ ਕਰਨ ਤੋਂ ਨਹੀਂ ਝਿਜਕਦਾ।
ਜੀ. ਓ., ਨਾਈਜੀਰੀਆ (g05 9/8)
ਫੁਲਬਹਿਰੀ “ਫੁਲਬਹਿਰੀ ਕੀ ਹੈ?” ਦੇ ਲੇਖ ਨੇ ਮੇਰੇ ਦਿਲ ਨੂੰ ਛੋਹਿਆ। (ਜਨਵਰੀ-ਮਾਰਚ 2005) ਮੈਂ 30 ਕੁ ਸਾਲਾਂ ਦੀ ਹਾਂ ਅਤੇ 9 ਸਾਲਾਂ ਦੀ ਉਮਰ ਤੋਂ ਮੈਨੂੰ ਫੁਲਬਿਹਰੀ ਦੀ ਬੀਮਾਰੀ ਹੈ। ਇਸ ਬੀਮਾਰੀ ਨੂੰ ਠੀਕ ਕਰਨ ਲਈ ਮੈਂ ਕਈ ਇਲਾਜ ਅਜ਼ਮਾ ਕੇ ਦੇਖੇ ਹਨ, ਪਰ ਕੋਈ ਫ਼ਰਕ ਨਹੀਂ ਪਿਆ। ਮੈਨੂੰ ਇਹ ਗੱਲ ਮੰਨਣੀ ਪਈ ਹੈ ਕਿ ਸਿਰਫ਼ ਨਵੀਂ ਦੁਨੀਆਂ ਵਿਚ ਮੈਂ ਪੂਰੀ ਤਰ੍ਹਾਂ ਠੀਕ ਹੋਵਾਂਗੀ। ਮੈਨੂੰ ਪਤਾ ਲੱਗਾ ਹੈ ਕਿ ਇਸ ਬੀਮਾਰੀ ਦੇ ਬਾਵਜੂਦ ਮੈਂ ਖ਼ੁਸ਼ ਹੋ ਸਕਦੀ ਹਾਂ। ਮੈਨੂੰ ਆਪਣੇ ਜੀਵਨ ਵਿਚ ਬਹੁਤ ਖ਼ੁਸ਼ੀਆਂ ਮਿਲੀਆਂ ਹਨ।
ਐੱਮ. ਐੱਸ., ਮੋਜ਼ਾਮਬੀਕ (g05 9/8)
“ਫੁਲਬਹਿਰੀ ਕੀ ਹੈ?” ਦੇ ਲੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। (ਜਨਵਰੀ-ਮਾਰਚ 2005) ਮੈਨੂੰ ਇਹ ਬੀਮਾਰੀ ਪੰਜ ਸਾਲਾਂ ਤੋਂ ਲੱਗੀ ਹੋਈ ਹੈ। ਪਰ ਇਹ ਲੇਖ ਪੜ੍ਹਨ ਤੋਂ ਬਾਅਦ ਮੈਂ ਇਸ ਨੂੰ ਹੁਣ ਸਹਿ ਸਕਦੀ ਹਾਂ। ਮੈਂ ਰੱਬ ਦਾ ਬਹੁਤ ਸ਼ੁਕਰ ਕਰਦੀ ਹਾਂ ਕਿ ਮੈਂ ਅਜਿਹੇ ਭਾਈਚਾਰੇ ਵਿਚ ਸ਼ਾਮਲ ਹਾਂ ਜੋ ਸੁਖ-ਦੁੱਖ ਵਿਚ ਇਕ-ਦੂਸਰੇ ਦਾ ਸਾਥ ਦਿੰਦਾ ਹੈ!
ਸੀ. ਐੱਚ., ਜਰਮਨੀ
ਪੱਚੀ ਸਾਲਾਂ ਤੋਂ ਮੈਂ ਫੁਲਬਹਿਰੀ ਦੀ ਬੀਮਾਰੀ ਸਹਿੰਦਾ ਆਇਆ ਹਾਂ। ਮੈਨੂੰ ਇਹ ਜਾਣ ਕੇ ਬਹੁਤ ਦਿਲਾਸਾ ਮਿਲਿਆ ਕਿ ਸਿਰਫ਼ ਮੈਂ ਇਸ ਬੀਮਾਰੀ ਦਾ ਸਾਮ੍ਹਣਾ ਨਹੀਂ ਕਰ ਰਿਹਾ। ਇਸ ਬੀਮਾਰੀ ਬਾਰੇ ਕਈ ਲੋਕਾਂ ਦੇ ਗ਼ਲਤ ਖ਼ਿਆਲ ਹਨ, ਪਰ ਇਹ ਲੇਖ ਪੜ੍ਹਨ ਤੋਂ ਬਾਅਦ ਲੋਕ ਇਸ ਬੀਮਾਰੀ ਬਾਰੇ ਸਹੀ-ਸਹੀ ਜਾਣਕਾਰੀ ਪਾ ਸਕਦੇ ਹਨ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਵਿਸ਼ੇ ਬਾਰੇ ਲਿਖਿਆ!
ਕੇ. ਐੱਸ., ਜਪਾਨ
ਮੈਨੂੰ ਇਹ ਬੀਮਾਰੀ ਲੱਗਿਆਂ 30 ਕੁ ਸਾਲ ਹੋ ਗਏ ਹਨ। ਛੋਟੇ ਹੁੰਦਿਆਂ ਤੋਂ ਮੇਰੇ ਹਾਨੀ ਮੇਰਾ ਚਿਹਰਾ ਦੇਖ ਕੇ ਮਜ਼ਾਕ ਕਰਦੇ ਹੁੰਦੇ ਸਨ। ਪਰ, ਹੁਣ ਮੈਂ ਇਸ ਬੀਮਾਰੀ ਨਾਲ ਨਿਪਟਣਾ ਸਿੱਖ ਲਿਆ ਹੈ। ਸਿਬੋਂਗੀਲੇ ਦੀ ਤਰ੍ਹਾਂ ਮੈਂ ਦੂਸਰਿਆਂ ਨੂੰ ਬਾਈਬਲ ਵਿੱਚੋਂ ਯਹੋਵਾਹ ਦਾ ਵਾਅਦਾ ਦੱਸ ਕੇ ਹੌਸਲਾ ਦਿੰਦੀ ਹਾਂ ਕਿ ਇਕ ਦਿਨ ਉਹ ਸਾਰੀਆਂ ਬੀਮਾਰੀਆਂ ਅਤੇ ਦੁੱਖਾਂ ਨੂੰ ਖ਼ਤਮ ਕਰੇਗਾ।
ਜੇ. ਐੱਮ., ਚੈੱਕ ਗਣਰਾਜ
ਮੇਰੀ 19 ਸਾਲਾਂ ਦੀ ਬੈਠੀ ਨੂੰ ਇਹ ਬੀਮਾਰੀ ਹੈ। ਕੋਈ ਵੀ ਨਹੀਂ ਜਾਣਦਾ ਕਿ ਉਸ ਨੇ ਯਹੋਵਾਹ ਅੱਗੇ ਇਸ ਬੀਮਾਰੀ ਬਾਰੇ ਕਿੰਨੇ ਤਰਲੇ ਕੀਤੇ। ਉਹ ਯਹੋਵਾਹ ਨੂੰ ਬੇਹੱਦ ਪਿਆਰ ਕਰਦੀ ਹੈ ਅਤੇ ਉਹ ਹੁਣ ਆਪਣਾ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੀ ਹੈ। ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਜਿਹੇ ਲੇਖ ਛਾਪਦੇ ਹੋ। ਇਨ੍ਹਾਂ ਲੇਖਾਂ ਰਾਹੀਂ ਸਾਨੂੰ ਅਹਿਸਾਸ ਹੁੰਦਾ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ।
ਐੱਸ. ਐੱਸ., ਜਪਾਨ
ਫੁਲਬਹਿਰੀ ਦੀ ਬੀਮਾਰੀ ਨੂੰ ਸਹਿਣਾ ਕੋਈ ਸੌਖੀ ਗੱਲ ਨਹੀਂ ਹੈ। ਇਹ ਬੀਮਾਰੀ ਸਾਡੇ ਦਿਮਾਗ਼ ਅਤੇ ਸਾਡੀਆਂ ਜਜ਼ਬਾਤਾਂ ਤੇ ਗਹਿਰਾ ਅਸਰ ਪਾਉਂਦੀ ਹੈ। ਯਹੋਵਾਹ ਸਾਨੂੰ ਸਿਖਾ ਰਿਹਾ ਹੈ ਕਿ ਅਸੀਂ ਬਿਨਾਂ ਸੋਚੇ-ਸਮਝੇ ਇਕ-ਦੂਏ ਨੂੰ ਠੇਸ ਨਾ ਪਹੁੰਚਾਈਏ। ਮੈਂ ਉਸ ਵਕਤ ਨੂੰ ਉਡੀਕਦੀ ਹਾਂ ਜਦ ਇਹ ਬੀਮਾਰੀ ਨਾ ਹੋਣ ਕਰਕੇ ਮੇਰਾ ਰੰਗ ਠੀਕ ਹੋ ਜਾਵੇਗਾ।
ਬੀ, ਡਬਲਯੂ., ਅਮਰੀਕਾ (g05 7/8)