Skip to content

Skip to table of contents

ਵੈੱਬਸਾਈਟ ਇਸਤੇਮਾਲ ਕਰਨ ਲਈ ਸੁਝਾਅ

ਵੈੱਬਸਾਈਟ ਇਸਤੇਮਾਲ ਕਰਨ ਲਈ ਸੁਝਾਅ

ਵੈੱਬਸਾਈਟ ਦੇ ਮੁੱਖ ਪੰਨੇ ʼਤੇ ਆਏ ਲੇਖ ਕਿਵੇਂ ਲੱਭੀਏ?

ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ jw.org/pa ਦੇ ਮੁੱਖ ਪੰਨੇ ʼਤੇ ਜਿਨ੍ਹਾਂ ਲੇਖਾਂ ਬਾਰੇ ਦੱਸਿਆ ਜਾਂਦਾ ਹੈ, ਉਹ ਪ੍ਰਚਾਰ ਵਿਚ ਸਾਡੇ ਬਹੁਤ ਕੰਮ ਆਉਂਦੇ ਹਨ। ਇਹ ਲੇਖ ਆਸਾਨੀ ਨਾਲ ਦੂਜਿਆਂ ਨੂੰ ਫ਼ੋਨ ਜਾਂ ਟੈਬਲੇਟ ʼਤੇ ਭੇਜੇ ਜਾ ਸਕਦੇ ਹਨ। ਇਨ੍ਹਾਂ ਲੇਖਾਂ ਵਿਚ ਅਕਸਰ ਸਮਝਾਇਆ ਜਾਂਦਾ ਹੈ ਕਿ ਅੱਜ ਹੋ ਰਹੀਆਂ ਘਟਨਾਵਾਂ ਤੋਂ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। ਇਕ ਭਰਾ ਨੇ ਲਿਖਿਆ ਕਿ ਮੁੱਖ ਪੰਨੇ ʼਤੇ ਆਉਣ ਵਾਲੇ ਲੇਖ “ਅੱਜ-ਕੱਲ੍ਹ ਪ੍ਰਚਾਰ ਕਰਨ ਲਈ ਬਿਲਕੁਲ ਸਹੀ ਹਨ।”

ਪਰ ਮੁੱਖ ਪੰਨੇ ʼਤੇ ਆਉਣ ਵਾਲੇ ਲੇਖ ਬਦਲਦੇ ਰਹਿੰਦੇ ਹਨ। ਤਾਂ ਫਿਰ ਅਸੀਂ ਇਹ ਲੇਖ ਕਿਵੇਂ ਲੱਭ ਸਕਦੇ ਹਾਂ ਜਿਹੜੇ ਪਹਿਲਾਂ ਆਏ ਸਨ, ਪਰ ਹੁਣ ਮੁੱਖ ਪੰਨੇ ʼਤੇ ਨਹੀਂ ਹਨ?

  • jw.org/pa ਦੇ ਮੁੱਖ ਪੰਨੇ ਉੱਪਰ “ਹੋਰ ਲੇਖ ਦੇਖੋ” ਲਿੰਕ ʼਤੇ ਕਲਿੱਕ ਕਰੋ। ਇਹ ਲਿੰਕ ਤੁਹਾਨੂੰ “ਹਾਲ ਹੀ ਵਿਚ ਮੁੱਖ ਪੰਨੇ ʼਤੇ ਆਏ ਲੇਖ” ਨਾਂ ਦੇ ਪੇਜ ʼਤੇ ਲੈ ਜਾਵੇਗਾ। ਇੱਥੇ ਤੁਸੀਂ ਉਹ ਲੇਖ ਦੇਖ ਸਕੋਗੇ ਜੋ ਮੁੱਖ ਪੰਨੇ ʼਤੇ ਪਹਿਲਾਂ ਆਏ ਸਨ।

  • jw.org/pa ਜਾਂ JW ਲਾਇਬ੍ਰੇਰੀ ਵਿਚ “ਲਾਇਬ੍ਰੇਰੀ” ʼਤੇ ਕਲਿੱਕ ਕਰੋ, ਫਿਰ “ਲੜੀਵਾਰ ਲੇਖ” ʼਤੇ ਕਲਿੱਕ ਕਰੋ ਅਤੇ ਉਸ ਵਿਚ “ਹੋਰ ਵਿਸ਼ੇ” ਦੇਖੋ। ਇਸ ਭਾਗ ਵਿਚ ਤੁਹਾਨੂੰ ਅਜਿਹੇ ਵਿਸ਼ੇ ਮਿਲਣਗੇ ਜਿਨ੍ਹਾਂ ਬਾਰੇ ਵੈੱਬਸਾਈਟ ਦੇ ਮੁੱਖ ਪੰਨੇ ʼਤੇ ਦੱਸਿਆ ਗਿਆ ਸੀ।