ਜਾਗਰੂਕ ਬਣੋ! ਨੰ. 3 2017 | ਜ਼ਿੰਦਗੀ ਦੀ ਦੌੜ-ਭੱਜ
ਅੱਜ ਜ਼ਿਆਦਾਤਰ ਲੋਕ ਬਹੁਤ ਜ਼ਿਆਦਾ ਰੁੱਝੇ ਹੋਏ ਹਨ ਜਿਸ ਕਰਕੇ ਕਈ ਵਾਰ ਉਨ੍ਹਾਂ ਦੇ ਰਿਸ਼ਤੇ ਦੀਆਂ ਤੰਦਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੁੱਖ ਭੋਗਦੇ ਹਨ।
ਅਸੀਂ ਆਪਣੇ ਸਮੇਂ ਨੂੰ ਵਧੀਆ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ?
ਇਕ ਵਾਰ ਇਕ ਸਮਝਦਾਰ ਆਦਮੀ ਨੇ ਲਿਖਿਆ: “ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।”—ਉਪਦੇਸ਼ਕ ਦੀ ਪੋਥੀ 4:6.
“ਜਾਗਰੂਕ ਬਣੋ!” ਦੇ ਇਸ ਅੰਕ ਵਿਚ ਸਮੇਂ ਨੂੰ ਸਮਝਦਾਰੀ ਨਾਲ ਵਰਤਣ ਅਤੇ ਜ਼ਰੂਰੀ ਚੀਜ਼ਾਂ ਨੂੰ ਪਹਿਲ ਦੇਣ ਸੰਬੰਧੀ ਵਧੀਆ ਸੁਝਾਅ ਦਿੱਤੇ ਗਏ ਹਨ।
ਮੁੱਖ ਪੰਨੇ ਤੋਂ
ਕੀ ਤੁਹਾਨੂੰ ਦੌੜ-ਭੱਜ ਲੱਗੀ ਰਹਿੰਦੀ ਹੈ?
ਬਹੁਤ ਲੋਕਾਂ ਨੂੰ ਘਰ ਅਤੇ ਕੰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਔਖੀਆਂ ਲੱਗਦੀਆਂ ਹਨ। ਕਿਉਂ? ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
ਕਮਾਲ ਦਾ ਸਮੁੰਦਰੀ ਪੰਛੀ
ਇਹ ਮੰਨਿਆ ਜਾਂਦਾ ਸੀ ਕਿ ਸਮੁੰਦਰੀ ਪੰਛੀ ਆਰਕਟਿਕ ਤੋਂ ਐਂਟਾਰਕਟਿਕਾ ਮਹਾਂਦੀਪ ਤਕ ਜਾਣ ਅਤੇ ਫਿਰ ਵਾਪਸ ਆਉਣ ਲਈ 22,000 ਮੀਲ ਦਾ ਸਫ਼ਰ ਤੈਅ ਕਰਦੇ ਹਨ। ਪਰ ਇਸ ਪੰਛੀ ਬਾਰੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਹੈ।
‘ਵੱਡੇ ਧਨ ਨਾਲੋਂ ਨੇਕ ਨਾਮੀ ਚੰਗੀ ਹੈ’
ਨੇਕਨਾਮੀ ਖੱਟਣੀ ਅਤੇ ਦੂਜਿਆਂ ਤੋਂ ਆਦਰ ਪਾਉਣਾ ਸੰਭਵ ਹੈ। ਪਰ ਕਿਵੇਂ?
ਪਰਿਵਾਰ ਦੀ ਮਦਦ ਲਈ
ਜਦੋਂ ਬੱਚੇ ਘਰੋਂ ਚਲੇ ਜਾਣ
ਜਦੋਂ ਬੱਚੇ ਵੱਡੇ ਹੋ ਕੇ ਘਰੋਂ ਚਲੇ ਜਾਂਦੇ ਹਨ, ਤਾਂ ਕੁਝ ਮਾਪਿਆਂ ਲਈ ਇਹ ਵੱਡੀ ਚੁਣੌਤੀ ਹੁੰਦੀ ਹੈ। ਆਪਣੇ ਖਾਲੀ ਘਰ ਵਿਚ ਖ਼ੁਸ਼ ਰਹਿਣ ਲਈ ਉਹ ਕੀ ਕਰ ਸਕਦੇ ਹਨ?
ਇੰਟਰਵਿਊ
ਦਿਮਾਗ਼ ਦਾ ਖੋਜਕਾਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ
ਪ੍ਰੋਫ਼ੈਸਰ ਰਾਜੇਸ਼ ਕਲਾਰੀਆ ਨੇ ਆਪਣੇ ਕੰਮ ਅਤੇ ਵਿਸ਼ਵਾਸਾਂ ਬਾਰੇ ਗੱਲ ਕੀਤੀ। ਕਿਹੜੀ ਗੱਲ ਨੇ ਵਿਗਿਆਨ ਵਿਚ ਉਸ ਦੀ ਦਿਲਚਸਪੀ ਜਗਾਈ? ਜ਼ਿੰਦਗੀ ਦੀ ਸ਼ੁਰੂਆਤ ਬਾਰੇ ਉਸ ਦੇ ਮਨ ਵਿਚ ਸਵਾਲ ਕਿਉਂ ਖੜ੍ਹਾ ਹੋਇਆ?
ਬਾਈਬਲ ਕੀ ਕਹਿੰਦੀ ਹੈ?
ਪਰੀਖਿਆ
ਪਰੀਖਿਆ ਵਿਚ ਪੈਣ ਕਰਕੇ ਵਿਆਹ ਟੁੱਟ ਜਾਂਦੇ ਹਨ, ਸਿਹਤ ਖ਼ਰਾਬ ਰਹਿੰਦੀ ਹੈ ਅਤੇ ਜ਼ਮੀਰ ਲਾਹਨਤਾਂ ਪਾਉਂਦੀ ਹੈ। ਪਰੀਖਿਆ ਵਿਚ ਪੈਣ ਦੇ ਇਹ ਸਿਰਫ਼ ਕੁਝ ਹੀ ਨਤੀਜੇ ਹਨ। ਪਰ ਅਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ?
ਇਹ ਕਿਸ ਦਾ ਕਮਾਲ ਹੈ?
ਗੂੜ੍ਹੇ ਨੀਲੇ ਰੰਗ ਦੀ ਰਸਭਰੀ
ਇਸ ਰਸਭਰੀ ਵਿਚ ਨੀਲੇ ਰੰਗ ਦਾ ਕੋਈ ਪਦਾਰਥ ਨਹੀਂ ਹੁੰਦਾ, ਪਰ ਇਸ ਤਰ੍ਹਾਂ ਦਾ ਗੂੜ੍ਹੇ ਰੰਗ ਦਾ ਫਲ ਹੋਰ ਕਿਸੇ ਵੀ ਪੌਦੇ ’ਤੇ ਨਹੀਂ ਪਾਇਆ ਜਾਂਦਾ। ਇਸ ਨੀਲੇ ਰੰਗ ਪਿੱਛੇ ਕੀ ਰਾਜ਼ ਹੈ?