ਯਸਾਯਾਹ 18:1-7

  • ਇਥੋਪੀਆ ਖ਼ਿਲਾਫ਼ ਸੰਦੇਸ਼ (1-7)

18  ਕੀੜਿਆਂ ਦੇ ਭੀਂ-ਭੀਂ ਕਰਦੇ ਪਰਾਂ ਵਾਲੇ ਦੇਸ਼ ਉੱਤੇ ਹਾਇਜੋ ਇਥੋਪੀਆ ਦੀਆਂ ਨਦੀਆਂ ਦੇ ਇਲਾਕੇ ਵਿਚ ਹੈ!+   ਉਹ ਸੰਦੇਸ਼ ਦੇਣ ਵਾਲਿਆਂ ਨੂੰ ਸਮੁੰਦਰ ਰਾਹੀਂਸਰਕੰਡੇ ਦੀਆਂ ਕਿਸ਼ਤੀਆਂ ਵਿਚ ਪਾਣੀਆਂ ਦੇ ਪਾਰ ਇਹ ਕਹਿ ਕੇ ਘੱਲਦਾ ਹੈ: “ਹੇ ਫੁਰਤੀ ਨਾਲ ਸੰਦੇਸ਼ ਦੇਣ ਵਾਲਿਓ, ਜਾਓ,ਉੱਚੀ-ਲੰਮੀ ਤੇ ਮੁਲਾਇਮ ਚਮੜੀ ਵਾਲੀ ਕੌਮ ਕੋਲ ਜਾਓ,ਹਾਂ, ਉਨ੍ਹਾਂ ਲੋਕਾਂ ਕੋਲ ਜਿਨ੍ਹਾਂ ਦਾ ਹਰ ਪਾਸੇ ਡਰ ਛਾਇਆ ਹੋਇਆ ਹੈ,+ਉਸ ਕੌਮ ਕੋਲ ਜੋ ਤਾਕਤਵਰ ਹੈ ਤੇ ਜਿੱਤਾਂ ਹਾਸਲ ਕਰਦੀ ਹੈ,*ਜਿਸ ਦੇ ਦੇਸ਼ ਨੂੰ ਨਦੀਆਂ ਵਹਾ ਲੈ ਗਈਆਂ ਹਨ।”   ਦੇਸ਼-ਦੇਸ਼ ਦੇ ਸਾਰੇ ਵਾਸੀਓ ਅਤੇ ਧਰਤੀ ਉੱਤੇ ਰਹਿਣ ਵਾਲਿਓ,ਤੁਸੀਂ ਜੋ ਦੇਖੋਗੇ, ਉਹ ਪਹਾੜਾਂ ਉੱਤੇ ਇਕ ਝੰਡੇ ਵਾਂਗ ਹੋਵੇਗਾ,ਤੁਸੀਂ ਇਕ ਆਵਾਜ਼ ਸੁਣੋਗੇ ਜੋ ਨਰਸਿੰਗੇ ਦੀ ਆਵਾਜ਼ ਵਰਗੀ ਹੋਵੇਗੀ।   ਕਿਉਂਕਿ ਯਹੋਵਾਹ ਨੇ ਮੈਨੂੰ ਇਹ ਕਿਹਾ ਹੈ: “ਮੈਂ ਸ਼ਾਂਤ ਰਹਾਂਗਾ ਤੇ ਆਪਣੇ ਪੱਕੇ ਟਿਕਾਣੇ ਨੂੰ* ਦੇਖਾਂਗਾ,ਮਾਨੋ ਧੁੱਪ ਦੀ ਭਖਦੀ ਗਰਮੀ ਹੋਵੇ,ਮਾਨੋ ਵਾਢੀ ਦੀ ਗਰਮੀ ਵਿਚ ਤ੍ਰੇਲ ਦਾ ਬੱਦਲ ਹੋਵੇ।   ਵਾਢੀ ਤੋਂ ਪਹਿਲਾਂ ਹੀ,ਜਦੋਂ ਫੁੱਲ ਖਿੜ ਚੁੱਕੇ ਹੋਣਗੇ ਤੇ ਫਲ ਯਾਨੀ ਅੰਗੂਰ ਪੱਕ ਰਹੇ ਹੋਣਗੇ,ਟਾਹਣੀਆਂ ਨੂੰ ਦਾਤਾਂ ਨਾਲ ਵੱਢ ਸੁੱਟਿਆ ਜਾਵੇਗਾਅਤੇ ਵਲ਼ਦਾਰ ਸ਼ਾਖ਼ਾਂ ਨੂੰ ਵੱਢ ਕੇ ਇਕ ਪਾਸੇ ਸੁੱਟ ਦਿੱਤਾ ਜਾਵੇਗਾ।   ਉਨ੍ਹਾਂ ਸਾਰੀਆਂ ਨੂੰ ਪਹਾੜਾਂ ਦੇ ਸ਼ਿਕਾਰੀ ਪੰਛੀਆਂਅਤੇ ਧਰਤੀ ਦੇ ਜਾਨਵਰਾਂ ਲਈ ਛੱਡਿਆ ਜਾਵੇਗਾ। ਗਰਮੀਆਂ ਵਿਚ ਸ਼ਿਕਾਰੀ ਪੰਛੀ ਉਨ੍ਹਾਂ ਨੂੰ ਖਾਂਦੇ ਰਹਿਣਗੇਅਤੇ ਵਾਢੀ ਦੇ ਸਮੇਂ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਨਾਲ ਆਪਣਾ ਢਿੱਡ ਭਰਨਗੇ।   ਉਸ ਸਮੇਂ ਸੈਨਾਵਾਂ ਦੇ ਯਹੋਵਾਹ ਲਈ ਇਕ ਤੋਹਫ਼ਾ ਲਿਆਂਦਾ ਜਾਵੇਗਾ,ਇਹ ਉੱਚੀ-ਲੰਮੀ ਤੇ ਮੁਲਾਇਮ ਚਮੜੀ ਵਾਲੀ ਕੌਮ ਲਿਆਵੇਗੀ,ਉਹ ਲੋਕ ਜਿਨ੍ਹਾਂ ਦਾ ਹਰ ਪਾਸੇ ਡਰ ਛਾਇਆ ਹੋਇਆ ਹੈ,ਉਹ ਕੌਮ ਜੋ ਤਾਕਤਵਰ ਹੈ ਤੇ ਜਿੱਤਾਂ ਹਾਸਲ ਕਰਦੀ ਹੈ,*ਜਿਸ ਦੇ ਦੇਸ਼ ਨੂੰ ਨਦੀਆਂ ਵਹਾ ਲੈ ਗਈਆਂ ਹਨ। ਇਹ ਉਸ ਜਗ੍ਹਾ ਲਿਆਂਦਾ ਜਾਵੇਗਾ ਜੋ ਸੈਨਾਵਾਂ ਦੇ ਯਹੋਵਾਹ ਦੇ ਨਾਂ ਤੋਂ ਜਾਣੀ ਜਾਂਦੀ ਹੈ, ਹਾਂ, ਸੀਓਨ ਪਹਾੜ ਉੱਤੇ।”+

ਫੁਟਨੋਟ

ਜਾਂ, “ਫੌਲਾਦੀ ਤਾਕਤ ਵਾਲੀ ਕੌਮ ਜੋ ਮਿੱਧਦੀ ਹੈ।”
ਜਾਂ ਸੰਭਵ ਹੈ, “ਤੋਂ।”
ਜਾਂ, “ਫੌਲਾਦੀ ਤਾਕਤ ਵਾਲੀ ਕੌਮ ਜੋ ਮਿੱਧਦੀ ਹੈ।”