ਯਸਾਯਾਹ 12:1-6
12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ:
“ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+
2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+
ਮੈਂ ਉਸ ’ਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+
3 ਮੁਕਤੀ ਦੇ ਸੋਮਿਆਂ ਵਿੱਚੋਂਤੁਸੀਂ ਖ਼ੁਸ਼ੀ-ਖ਼ੁਸ਼ੀ ਪਾਣੀ ਭਰੋਗੇ।+
4 ਉਸ ਦਿਨ ਤੁਸੀਂ ਕਹੋਗੇ:
“ਯਹੋਵਾਹ ਦਾ ਧੰਨਵਾਦ ਕਰੋ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+
ਦੱਸੋ ਕਿ ਉਸ ਦਾ ਨਾਂ ਬੁਲੰਦ ਹੈ।+
5 ਯਹੋਵਾਹ ਦਾ ਗੁਣਗਾਨ ਕਰੋ*+ ਕਿਉਂਕਿ ਉਸ ਨੇ ਸ਼ਾਨਦਾਰ ਕੰਮ ਕੀਤੇ ਹਨ।+
ਇਸ ਬਾਰੇ ਸਾਰੀ ਧਰਤੀ ’ਤੇ ਦੱਸਿਆ ਜਾਵੇ।
6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।”
ਫੁਟਨੋਟ
^ “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਜਾਂ, “ਸੰਗੀਤ ਵਜਾਓ।”
^ ਇੱਥੇ ਸਾਰੇ ਲੋਕਾਂ ਨੂੰ ਇਕ ਔਰਤ ਕਿਹਾ ਗਿਆ ਹੈ।