ਯਸਾਯਾਹ 11:1-16
11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ।
2 ਯਹੋਵਾਹ ਦੀ ਸ਼ਕਤੀ ਉਸ ਉੱਤੇ ਰਹੇਗੀ,+ਇਸ ਲਈ ਉਹ ਬੁੱਧੀਮਾਨ+ ਅਤੇ ਸਮਝਦਾਰ ਹੋਵੇਗਾ,ਉਹ ਵਧੀਆ ਸਲਾਹਕਾਰ ਅਤੇ ਤਾਕਤਵਰ ਹੋਵੇਗਾ,+ਉਸ ਕੋਲ ਬਹੁਤ ਸਾਰਾ ਗਿਆਨ ਹੋਵੇਗਾ ਅਤੇ ਉਹ ਯਹੋਵਾਹ ਦਾ ਡਰ ਮੰਨੇਗਾ।
3 ਯਹੋਵਾਹ ਦਾ ਡਰ ਮੰਨਣ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।+
ਉਹ ਨਾ ਆਪਣੀਆਂ ਅੱਖਾਂ ਦੇ ਦੇਖਣ ਅਨੁਸਾਰ ਨਿਆਂ ਕਰੇਗਾ,ਨਾ ਹੀ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਸੁਧਾਰੇਗਾ।+
4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ।
ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+
5 ਉਸ ਦੇ ਲੱਕ ਦੁਆਲੇ ਧਾਰਮਿਕਤਾ ਦਾ ਕਮਰਬੰਦਅਤੇ ਵਫ਼ਾਦਾਰੀ ਦਾ ਪਟਾ ਹੋਵੇਗਾ।+
6 ਬਘਿਆੜ ਲੇਲੇ ਨਾਲ ਰਹੇਗਾ*+ਅਤੇ ਚੀਤਾ ਮੇਮਣੇ ਨਾਲ ਲੇਟੇਗਾ,ਵੱਛਾ, ਸ਼ੇਰ ਅਤੇ ਪਲ਼ਿਆ ਹੋਇਆ ਪਸ਼ੂ, ਸਾਰੇ ਇਕੱਠੇ ਰਹਿਣਗੇ;*+ਅਤੇ ਇਕ ਛੋਟਾ ਮੁੰਡਾ ਉਨ੍ਹਾਂ ਨੂੰ ਲਈ ਫਿਰੇਗਾ।
7 ਗਾਂ ਅਤੇ ਰਿੱਛਣੀ ਇਕੱਠੀਆਂ ਚਰਨਗੀਆਂਅਤੇ ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ।
ਸ਼ੇਰ ਬਲਦ ਵਾਂਗ ਘਾਹ-ਫੂਸ ਖਾਵੇਗਾ।+
8 ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਜ਼ਹਿਰੀਲੇ ਨਾਗ ਦੀ ਵਰਮੀ ਉੱਤੇ ਰੱਖੇਗਾ।
9 ਮੇਰੇ ਸਾਰੇ ਪਵਿੱਤਰ ਪਰਬਤ ’ਤੇ+ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ+ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।+
10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+
ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ।
11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+
12 ਉਹ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ ਅਤੇ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰੇਗਾ+ ਅਤੇ ਉਹ ਧਰਤੀ ਦੇ ਚਾਰਾਂ ਕੋਨਿਆਂ ਤੋਂ ਯਹੂਦਾਹ ਦੇ ਤਿੱਤਰ-ਬਿੱਤਰ ਹੋਇਆਂ ਨੂੰ ਇਕੱਠਾ ਕਰੇਗਾ।+
13 ਇਫ਼ਰਾਈਮ ਦੀ ਈਰਖਾ ਖ਼ਤਮ ਹੋ ਜਾਵੇਗੀ+ਅਤੇ ਯਹੂਦਾਹ ਨਾਲ ਵੈਰ ਰੱਖਣ ਵਾਲਿਆਂ ਨੂੰ ਮਿਟਾ ਦਿੱਤਾ ਜਾਵੇਗਾ।
ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਰੱਖੇਗਾਅਤੇ ਨਾ ਹੀ ਯਹੂਦਾਹ ਇਫ਼ਰਾਈਮ ਨਾਲ ਵੈਰ ਰੱਖੇਗਾ।+
14 ਉਹ ਪੱਛਮ ਵੱਲ ਫਲਿਸਤੀਆਂ ਦੀਆਂ ਢਲਾਣਾਂ* ’ਤੇ ਝਪੱਟਾ ਮਾਰਨਗੇ;ਉਹ ਪੂਰਬ ਦੇ ਲੋਕਾਂ ਨੂੰ ਮਿਲ ਕੇ ਲੁੱਟਣਗੇ।
ਉਹ ਅਦੋਮ ਅਤੇ ਮੋਆਬ ਖ਼ਿਲਾਫ਼ ਆਪਣਾ ਹੱਥ ਚੁੱਕਣਗੇ*+ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋ ਜਾਣਗੇ।+
15 ਯਹੋਵਾਹ ਮਿਸਰ ਦੇ ਸਮੁੰਦਰ ਦੀ ਖਾੜੀ* ਨੂੰ ਦੋ ਭਾਗਾਂ ਵਿਚ ਵੰਡ ਦੇਵੇਗਾ*+ਅਤੇ ਦਰਿਆ* ’ਤੇ ਆਪਣਾ ਹੱਥ ਹਿਲਾਵੇਗਾ।+
ਝੁਲ਼ਸਾ ਦੇਣ ਵਾਲੇ ਆਪਣੇ ਸਾਹ ਨਾਲ ਉਹ ਇਸ ਦੀਆਂ ਸੱਤ ਨਦੀਆਂ ਨੂੰ ਮਾਰੇਗਾ*ਅਤੇ ਉਹ ਲੋਕਾਂ ਨੂੰ ਜੁੱਤੀਆਂ ਪਹਿਨੀ ਪਾਰ ਲੰਘਾਵੇਗਾ।
16 ਉਸ ਦੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਅੱਸ਼ੂਰ ਤੋਂ ਇਕ ਰਾਜਮਾਰਗ ਹੋਵੇਗਾ,+ਜਿਵੇਂ ਇਜ਼ਰਾਈਲ ਲਈ ਸੀ ਜਿਸ ਦਿਨ ਉਹ ਮਿਸਰ ਦੇਸ਼ ਵਿੱਚੋਂ ਬਾਹਰ ਆਇਆ ਸੀ।
ਫੁਟਨੋਟ
^ ਜਾਂ, “ਸ਼ਾਂਤ ਸੁਭਾਅ ਦੇ।”
^ ਜਾਂ, “ਥੋੜ੍ਹੇ ਸਮੇਂ ਲਈ ਰਹੇਗਾ।”
^ ਜਾਂ ਸੰਭਵ ਹੈ, “ਵੱਛਾ ਅਤੇ ਸ਼ੇਰ ਇਕੱਠੇ ਚਰਨਗੇ।”
^ ਜਾਂ, “ਕੌਮਾਂ ਉਸ ਨੂੰ ਭਾਲਣਗੀਆਂ।”
^ ਯਾਨੀ, ਬੈਬੀਲੋਨੀਆ।
^ ਇਬ, “ਮੋਢੇ।”
^ ਜਾਂ, “ਉੱਤੇ ਆਪਣੀ ਤਾਕਤ ਵਧਾਉਣਗੇ।”
^ ਇਬ, “ਜੀਭ।”
^ ਜਾਂ ਸੰਭਵ ਹੈ, “ਸੁਕਾ ਦੇਵਾਗਾ।”
^ ਯਾਨੀ, ਫ਼ਰਾਤ ਦਰਿਆ।
^ ਜਾਂ ਸੰਭਵ ਹੈ, “ਇਸ ਨੂੰ ਮਾਰ ਕੇ ਸੱਤ ਨਦੀਆਂ ਵਿਚ ਵੰਡ ਦੇਵੇਗਾ।”