ਯਸਾਯਾਹ 10:1-34
10 ਹਾਇ ਉਨ੍ਹਾਂ ਉੱਤੇ ਜੋ ਨੁਕਸਾਨਦੇਹ ਨਿਯਮ ਬਣਾਉਂਦੇ ਹਨ,+ਜੋ ਸਿਤਮ ਢਾਹੁਣ ਵਾਲੇ ਫ਼ਰਮਾਨ ਜਾਰੀ ਕਰਦੇ ਰਹਿੰਦੇ ਹਨ
2 ਤਾਂਕਿ ਗ਼ਰੀਬ ਆਪਣੇ ਕਾਨੂੰਨੀ ਹੱਕਾਂ ਤੋਂ ਵਾਂਝੇ ਰਹਿ ਜਾਣ,ਤਾਂਕਿ ਮੇਰੀ ਪਰਜਾ ਦੇ ਲਾਚਾਰ ਲੋਕਾਂ ਨੂੰ ਨਿਆਂ ਨਾ ਮਿਲੇ।+
ਉਹ ਵਿਧਵਾਵਾਂ ਅਤੇ ਯਤੀਮਾਂ* ਨੂੰਆਪਣੇ ਲਈ ਲੁੱਟ ਦਾ ਮਾਲ ਬਣਾਉਂਦੇ ਹਨ!+
3 ਉਸ ਦਿਨ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਤੋਂ ਲੇਖਾ ਲਿਆ ਜਾਵੇਗਾ,*+ਜਦੋਂ ਬਰਬਾਦੀ ਦੂਰੋਂ ਆਵੇਗੀ?+
ਤੁਸੀਂ ਮਦਦ ਲਈ ਕਿਹਦੇ ਕੋਲ ਭੱਜੋਗੇ+ਅਤੇ ਤੁਸੀਂ ਆਪਣੀ ਦੌਲਤ* ਕਿੱਥੇ ਛੱਡ ਕੇ ਜਾਓਗੇ?
4 ਤੁਹਾਡੇ ਅੱਗੇ ਹੋਰ ਕੋਈ ਰਾਹ ਨਹੀਂ, ਸਿਵਾਇ ਇਸ ਦੇ ਕਿ ਤੁਸੀਂ ਕੈਦੀਆਂ ਵਿਚ ਝੁਕ ਕੇ ਬੈਠੇ ਰਹੋਜਾਂ ਵੱਢੇ ਹੋਇਆਂ ਵਿਚ ਡਿਗੋ।
ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+
5 “ਦੇਖੋ, ਅੱਸ਼ੂਰ!*+
ਉਹ ਮੇਰੇ ਕ੍ਰੋਧ ਦੀ ਸੋਟੀ ਹੈ+ਅਤੇ ਉਸ ਦੇ ਹੱਥ ਵਿਚਲੀ ਛਿਟੀ ਮੇਰਾ ਕਹਿਰ ਪ੍ਰਗਟਾਉਣ ਲਈ!
6 ਮੈਂ ਉਸ ਨੂੰ ਧਰਮ-ਤਿਆਗੀ ਕੌਮ ਖ਼ਿਲਾਫ਼ ਘੱਲਾਂਗਾ,+ਹਾਂ, ਉਸ ਪਰਜਾ ਖ਼ਿਲਾਫ਼ ਜਿਸ ਨੇ ਮੇਰਾ ਕ੍ਰੋਧ ਭੜਕਾਇਆ ਹੈ;ਮੈਂ ਉਸ ਨੂੰ ਹੁਕਮ ਦਿਆਂਗਾ ਕਿ ਉਹ ਬਹੁਤ ਸਾਰਾ ਮਾਲ ਲੁੱਟ ਲਵੇ,ਉਹ ਉਨ੍ਹਾਂ ਨੂੰ ਗਲੀਆਂ ਦੇ ਚਿੱਕੜ ਵਾਂਗ ਮਿੱਧ ਸੁੱਟੇ।+
7 ਪਰ ਉਸ ਦਾ ਅਜਿਹਾ ਝੁਕਾਅ ਨਹੀਂ ਹੋਵੇਗਾਅਤੇ ਉਸ ਦਾ ਦਿਲ ਇਹ ਸਾਜ਼ਸ਼ ਨਹੀਂ ਘੜੇਗਾ;ਕਿਉਂਕਿ ਉਸ ਦੇ ਦਿਲ ਵਿਚ ਹੈ ਕਿ ਉਹ ਨਾਸ਼ ਕਰੇ,ਕੁਝ ਕੁ ਕੌਮਾਂ ਨੂੰ ਨਹੀਂ, ਸਗੋਂ ਬਹੁਤ ਸਾਰੀਆਂ ਕੌਮਾਂ ਨੂੰ।
8 ਕਿਉਂਕਿ ਉਹ ਕਹਿੰਦਾ ਹੈ,‘ਕੀ ਮੇਰੇ ਸਾਰੇ ਹਾਕਮ ਰਾਜੇ ਨਹੀਂ ਹਨ?+
9 ਕੀ ਕਲਨੋ+ ਕਰਕਮਿਸ਼ ਵਾਂਗ ਨਹੀਂ?+
ਕੀ ਹਮਾਥ+ ਅਰਪਾਦ ਵਰਗਾ ਨਹੀਂ?+
ਕੀ ਸਾਮਰਿਯਾ+ ਦਮਿਸਕ ਵਰਗਾ ਨਹੀਂ?+
10 ਮੈਂ ਨਿਕੰਮੇ ਦੇਵੀ-ਦੇਵਤਿਆਂ ਦੇ ਰਾਜਾਂ ਨੂੰ ਆਪਣੀ ਮੁੱਠੀ ਵਿਚ ਕਰ ਲਿਆ ਹੈਜਿਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਯਰੂਸ਼ਲਮ ਅਤੇ ਸਾਮਰਿਯਾ ਨਾਲੋਂ ਜ਼ਿਆਦਾ ਸਨ!+
11 ਕੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤਾਂ ਦਾ ਵੀ ਉਹੀ ਹਸ਼ਰ ਨਹੀਂ ਕਰਾਂਗਾਜੋ ਮੈਂ ਸਾਮਰਿਯਾ ਅਤੇ ਉਸ ਦੇ ਨਿਕੰਮੇ ਦੇਵੀ-ਦੇਵਤਿਆਂ ਦਾ ਕੀਤਾ?’+
12 “ਜਦੋਂ ਯਹੋਵਾਹ ਸੀਓਨ ਪਹਾੜ ’ਤੇ ਅਤੇ ਯਰੂਸ਼ਲਮ ਵਿਚ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ, ਤਾਂ ਉਹ* ਅੱਸ਼ੂਰ ਦੇ ਰਾਜੇ ਨੂੰ ਉਸ ਦੇ ਢੀਠ ਦਿਲ, ਉਸ ਦੇ ਹੰਕਾਰ ਅਤੇ ਉਸ ਦੀਆਂ ਘਮੰਡ ਨਾਲ ਚੜ੍ਹੀਆਂ ਅੱਖਾਂ ਕਰਕੇ ਸਜ਼ਾ ਦੇਵੇਗਾ।+
13 ਕਿਉਂਕਿ ਉਹ ਕਹਿੰਦਾ ਹੈ,‘ਮੈਂ ਇਹ ਆਪਣੇ ਹੱਥ ਦੀ ਤਾਕਤਅਤੇ ਆਪਣੀ ਬੁੱਧ ਨਾਲ ਕਰਾਂਗਾ ਕਿਉਂਕਿ ਮੈਂ ਬੁੱਧੀਮਾਨ ਹਾਂ।
ਮੈਂ ਕੌਮਾਂ ਦੀਆਂ ਸਰਹੱਦਾਂ ਨੂੰ ਹਟਾ ਦਿਆਂਗਾ,+ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਵਾਂਗਾ+ਅਤੇ ਮੈਂ ਇਕ ਯੋਧੇ ਵਾਂਗ ਵਾਸੀਆਂ ਨੂੰ ਆਪਣੇ ਅਧੀਨ ਕਰ ਲਵਾਂਗਾ।+
14 ਜਿਵੇਂ ਇਕ ਆਦਮੀ ਆਲ੍ਹਣੇ ਵਿਚ ਹੱਥ ਪਾਉਂਦਾ ਹੈ,ਉਸੇ ਤਰ੍ਹਾਂ ਮੇਰਾ ਹੱਥ ਲੋਕਾਂ ਦੇ ਸਾਧਨ ਖੋਹ ਲਵੇਗਾ;ਅਤੇ ਜਿਵੇਂ ਕੋਈ ਲਾਵਾਰਸ ਆਂਡਿਆਂ ਨੂੰ ਇਕੱਠਾ ਕਰਦਾ ਹੈ,ਉਵੇਂ ਮੈਂ ਸਾਰੀ ਧਰਤੀ ਨੂੰ ਸਮੇਟ ਲਵਾਂਗਾ!
ਕੋਈ ਵੀ ਆਪਣੇ ਖੰਭ ਨਹੀਂ ਫੜਫੜਾਏਗਾ, ਨਾ ਆਪਣਾ ਮੂੰਹ ਖੋਲ੍ਹੇਗਾ ਤੇ ਨਾ ਹੀ ਚੀਂ-ਚੀਂ ਕਰੇਗਾ।’”
15 ਕੀ ਕੁਹਾੜੀ ਆਪਣੇ ਚਲਾਉਣ ਵਾਲੇ ਨਾਲੋਂ ਖ਼ੁਦ ਨੂੰ ਉੱਚਾ ਚੁੱਕ ਸਕਦੀ ਹੈ?
ਕੀ ਆਰੀ ਆਪਣੇ ਚਲਾਉਣ ਵਾਲੇ ਨਾਲੋਂ ਖ਼ੁਦ ਨੂੰ ਉੱਚਾ ਚੁੱਕ ਸਕਦੀ ਹੈ?
ਕੀ ਲਾਠੀ+ ਆਪਣੇ ਚਲਾਉਣ ਵਾਲੇ ਨੂੰ ਹਿਲਾ ਸਕਦੀ ਹੈ?
ਕੀ ਇਕ ਛਿਟੀ ਉਸ ਨੂੰ ਉੱਪਰ ਚੁੱਕ ਸਕਦੀ ਹੈ ਜੋ ਲੱਕੜ ਦਾ ਨਹੀਂ ਬਣਿਆ?
16 ਇਸ ਲਈ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹਉਸ ਦੇ ਮੋਟੇ ਆਦਮੀਆਂ ਨੂੰ ਮਰੀਅਲ ਬਣਾ ਦੇਵੇਗਾ+ਅਤੇ ਉਸ ਦੀ ਸ਼ਾਨੋ-ਸ਼ੌਕਤ ਥੱਲੇ ਉਹ ਅਜਿਹੀ ਅੱਗ ਬਾਲ਼ੇਗਾ ਜੋ ਸਾੜ ਕੇ ਸੁਆਹ ਕਰ ਦਿੰਦੀ ਹੈ।+
17 ਇਜ਼ਰਾਈਲ ਦਾ ਚਾਨਣ+ ਅੱਗ ਬਣ ਜਾਵੇਗਾ+ਅਤੇ ਉਸ ਦਾ ਪਵਿੱਤਰ ਪਰਮੇਸ਼ੁਰ ਇਕ ਲਾਟ;ਉਹ ਮੱਚ ਉੱਠੇਗੀ ਅਤੇ ਉਸ ਦੀਆਂ ਜੰਗਲੀ-ਬੂਟੀਆਂ ਅਤੇ ਕੰਡਿਆਲ਼ੀਆਂ ਝਾੜੀਆਂ ਨੂੰ ਇਕ ਦਿਨ ਵਿਚ ਹੀ ਭਸਮ ਕਰ ਦੇਵੇਗੀ।
18 ਉਹ ਉਸ ਦੇ ਜੰਗਲ ਅਤੇ ਉਸ ਦੇ ਫਲਾਂ ਦੇ ਬਾਗ਼ ਦੀ ਸ਼ਾਨ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ;ਇਹ ਸ਼ਾਨ ਇਵੇਂ ਹੋ ਜਾਵੇਗੀ ਜਿਵੇਂ ਕਿਸੇ ਰੋਗੀ ਦਾ ਸਰੀਰ ਨਸ਼ਟ ਹੁੰਦਾ ਜਾਂਦਾ ਹੈ।+
19 ਉਸ ਦੇ ਜੰਗਲ ਦੇ ਬਚੇ ਹੋਏ ਦਰਖ਼ਤਾਂਦੀ ਗਿਣਤੀ ਇੰਨੀ ਘੱਟ ਜਾਵੇਗੀ ਕਿ ਇਕ ਛੋਟਾ ਜਿਹਾ ਮੁੰਡਾ ਵੀ ਉਨ੍ਹਾਂ ਨੂੰ ਗਿਣ ਲਵੇਗਾ।
20 ਉਸ ਦਿਨ ਇਜ਼ਰਾਈਲ ਦੇ ਬਾਕੀ ਬਚੇਅਤੇ ਯਾਕੂਬ ਦੇ ਘਰਾਣੇ ਦੇ ਜੀਉਂਦੇ ਬਚੇ ਲੋਕਅੱਗੇ ਤੋਂ ਉਸ ਦਾ ਸਹਾਰਾ ਨਹੀਂ ਲੈਣਗੇ ਜਿਸ ਨੇ ਉਨ੍ਹਾਂ ਨੂੰ ਮਾਰਿਆ ਸੀ;+ਪਰ ਉਹ ਵਫ਼ਾਦਾਰੀ ਨਾਲ ਯਹੋਵਾਹ ਦਾ ਸਹਾਰਾ ਲੈਣਗੇ,ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ।
21 ਸਿਰਫ਼ ਬਚੇ ਹੋਏ ਵਾਪਸ ਮੁੜਨਗੇ,ਯਾਕੂਬ ਦੇ ਬਚੇ ਹੋਏ ਲੋਕ ਹੀ ਤਾਕਤਵਰ ਪਰਮੇਸ਼ੁਰ ਕੋਲ ਵਾਪਸ ਮੁੜਨਗੇ।+
22 ਹੇ ਇਜ਼ਰਾਈਲ, ਭਾਵੇਂ ਤੇਰੇ ਲੋਕਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੇ ਹਨ,ਪਰ ਉਨ੍ਹਾਂ ਵਿੱਚੋਂ ਸਿਰਫ਼ ਬਚੇ ਹੋਏ ਵਾਪਸ ਮੁੜਨਗੇ।+
ਨਾਸ਼ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ+ਅਤੇ ਸਜ਼ਾ* ਹੜ੍ਹ ਵਾਂਗ ਉਨ੍ਹਾਂ ’ਤੇ ਆ ਪਵੇਗੀ।+
23 ਜੀ ਹਾਂ, ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ ਵਿਨਾਸ਼ ਲਿਆਉਣ ਦਾ ਜੋ ਫ਼ੈਸਲਾ ਕੀਤਾ ਹੈ,ਉਹ ਵਿਨਾਸ਼ ਸਾਰੇ ਦੇਸ਼ ’ਤੇ ਆਵੇਗਾ।+
24 ਇਸ ਲਈ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਸੀਓਨ ਵਿਚ ਵੱਸਦੀ ਹੇ ਮੇਰੀ ਪਰਜਾ, ਅੱਸ਼ੂਰ* ਦੇ ਕਰਕੇ ਨਾ ਡਰ ਜੋ ਤੈਨੂੰ ਲਾਠੀ ਨਾਲ ਮਾਰਦਾ ਹੁੰਦਾ ਸੀ+ ਅਤੇ ਮਿਸਰ ਵਾਂਗ ਆਪਣਾ ਡੰਡਾ ਤੇਰੇ ਖ਼ਿਲਾਫ਼ ਚੁੱਕਦਾ ਸੀ।+
25 ਕਿਉਂਕਿ ਥੋੜ੍ਹੀ ਹੀ ਦੇਰ ਬਾਅਦ ਮੈਂ ਉਸ ਨੂੰ ਫਿਟਕਾਰਨਾ ਬੰਦ ਕਰ ਦਿਆਂਗਾ; ਮੇਰਾ ਗੁੱਸਾ ਉਸ ਨੂੰ ਨਾਸ਼ ਕਰਨ ਲਈ ਉਸ ਉੱਤੇ ਭੜਕ ਉੱਠੇਗਾ।+
26 ਸੈਨਾਵਾਂ ਦਾ ਯਹੋਵਾਹ ਉਸ ਨੂੰ ਕੋਰੜੇ ਨਾਲ ਮਾਰੇਗਾ,+ ਜਿਵੇਂ ਉਸ ਨੇ ਮਿਦਿਆਨ ਨੂੰ ਓਰੇਬ ਲਾਗੇ ਹਰਾਇਆ ਸੀ।+ ਉਸ ਦਾ ਡੰਡਾ ਸਮੁੰਦਰ ਉੱਪਰ ਹੋਵੇਗਾ ਅਤੇ ਉਹ ਉਸ ਨੂੰ ਚੁੱਕੇਗਾ, ਜਿਵੇਂ ਉਸ ਨੇ ਮਿਸਰ ਖ਼ਿਲਾਫ਼ ਚੁੱਕਿਆ ਸੀ।+
27 ਉਸ ਦਿਨ ਉਸ ਦਾ ਬੋਝ ਤੇਰੇ ਮੋਢੇ ਉੱਤੋਂ+ਅਤੇ ਉਸ ਦਾ ਜੂਲਾ ਤੇਰੀ ਗਰਦਨ ਤੋਂ ਚੁੱਕਿਆ ਜਾਵੇਗਾ+ਅਤੇ ਤੇਲ ਕਾਰਨ ਉਹ ਜੂਲਾ ਤੋੜ ਦਿੱਤਾ ਜਾਵੇਗਾ।+
28 ਉਹ ਅੱਯਾਥ+ ਆਇਆ ਹੈ;ਉਹ ਮਿਗਰੋਨ ਵਿੱਚੋਂ ਲੰਘਿਆ ਹੈ;ਉਸ ਨੇ ਮਿਕਮਾਸ਼+ ਵਿਚ ਆਪਣਾ ਸਾਮਾਨ ਛੱਡਿਆ ਹੈ।
29 ਉਨ੍ਹਾਂ ਨੇ ਘਾਟ ਪਾਰ ਕੀਤਾ ਹੈ;ਉਹ ਗਬਾ+ ਵਿਚ ਰਾਤ ਗੁਜ਼ਾਰਦੇ ਹਨ;ਰਾਮਾਹ ਕੰਬਦਾ ਹੈ, ਸ਼ਾਊਲ ਦਾ ਸ਼ਹਿਰ ਗਿਬਆਹ+ ਭੱਜ ਗਿਆ।+
30 ਹੇ ਗੱਲੀਮ ਦੀਏ ਧੀਏ, ਉੱਚੀ-ਉੱਚੀ ਰੋ ਅਤੇ ਚੀਕਾਂ ਮਾਰ!
ਹੇ ਲੈਸ਼ਾਹ, ਧਿਆਨ ਦੇ!
ਹਾਇ, ਬੇਚਾਰਾ ਅਨਾਥੋਥ!+
31 ਮਦਮੇਨਾਹ ਭੱਜ ਗਿਆ।
ਗੇਬੀਮ ਦੇ ਵਾਸੀਆਂ ਨੇ ਪਨਾਹ ਲੈ ਲਈ ਹੈ।
32 ਅੱਜ ਦੇ ਦਿਨ ਉਹ ਨੋਬ+ ਵਿਚ ਰੁਕੇਗਾ।
ਉਹ ਸੀਓਨ ਦੀ ਧੀ ਦੇ ਪਹਾੜ ਨੂੰ,ਹਾਂ, ਯਰੂਸ਼ਲਮ ਦੀ ਪਹਾੜੀ ਨੂੰ ਘਸੁੰਨ ਦਿਖਾਉਂਦਾ ਹੈ।
33 ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹਟਾਹਣੀਆਂ ਕੱਟ ਰਿਹਾ ਹੈ ਜਿਸ ਕਰਕੇ ਭਿਆਨਕ ਸ਼ੋਰ ਮੱਚ ਰਿਹਾ ਹੈ;+ਸਭ ਤੋਂ ਲੰਬੇ ਦਰਖ਼ਤ ਕੱਟੇ ਜਾ ਰਹੇ ਹਨਅਤੇ ਉੱਚਿਆਂ ਨੂੰ ਨੀਵਾਂ ਕੀਤਾ ਜਾ ਰਿਹਾ ਹੈ।
34 ਉਹ ਲੋਹੇ ਦੇ ਸੰਦ* ਨਾਲ ਜੰਗਲ ਦੀਆਂ ਸੰਘਣੀਆਂ ਝਾੜੀਆਂ ਕੱਟ ਦਿੰਦਾ ਹੈਅਤੇ ਲਬਾਨੋਨ ਇਕ ਯੋਧੇ ਦੇ ਹੱਥੋਂ ਡਿਗੇਗਾ।
ਫੁਟਨੋਟ
^ ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
^ ਜਾਂ, “ਤੁਹਾਨੂੰ ਸਜ਼ਾ ਮਿਲੇਗੀ।”
^ ਜਾਂ, “ਸ਼ਾਨੋ-ਸੌਕਤ।”
^ ਜਾਂ, “ਅੱਸ਼ੂਰੀ।”
^ ਇਬ, “ਮੈਂ।”
^ ਜਾਂ, “ਨਿਆਂ।”
^ ਜਾਂ, “ਅੱਸ਼ੂਰੀ।”
^ ਜਾਂ, “ਕੁਹਾੜੀ।”