ਜ਼ਬੂਰ 37:1-40
ਦਾਊਦ ਦਾ ਜ਼ਬੂਰ।
א [ਅਲਫ਼]
37 ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋ*ਬੁਰੇ ਕੰਮ ਕਰਨ ਵਾਲਿਆਂ ਨਾਲ ਈਰਖਾ ਨਾ ਕਰ।+
2 ਉਹ ਘਾਹ ਵਾਂਗ ਝੱਟ ਮੁਰਝਾ ਜਾਣਗੇ+ਅਤੇ ਹਰੇ ਘਾਹ ਵਾਂਗ ਕੁਮਲ਼ਾ ਜਾਣਗੇ।
ב [ਬੇਥ]
3 ਯਹੋਵਾਹ ’ਤੇ ਭਰੋਸਾ ਰੱਖ ਅਤੇ ਸਹੀ ਕੰਮ ਕਰ;+ਧਰਤੀ ਉੱਤੇ* ਵੱਸ ਅਤੇ ਵਫ਼ਾਦਾਰੀ ਨਾਲ ਚੱਲ।+
4 ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾਅਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ।
ג [ਗਿਮਲ]
5 ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ;+ਉਸ ਉੱਤੇ ਭਰੋਸਾ ਰੱਖ ਅਤੇ ਉਹ ਤੇਰੀ ਖ਼ਾਤਰ ਕਦਮ ਚੁੱਕੇਗਾ।+
6 ਉਹ ਤੇਰੀ ਨੇਕੀ ਨੂੰ ਸਵੇਰ ਦੇ ਚਾਨਣ ਵਾਂਗਅਤੇ ਤੇਰਾ ਇਨਸਾਫ਼ ਦੁਪਹਿਰ ਦੀ ਧੁੱਪ ਵਾਂਗ ਚਮਕਾਵੇਗਾ।
ד [ਦਾਲਥ]
7 ਯਹੋਵਾਹ ਸਾਮ੍ਹਣੇ ਚੁੱਪ ਰਹਿ+ਅਤੇ ਧੀਰਜ ਨਾਲ ਉਸ ਦੀ ਉਡੀਕ ਕਰ।
ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।+
ה [ਹੇ]
8 ਗੁੱਸਾ ਕਰਨੋਂ ਹਟ ਜਾ ਅਤੇ ਕ੍ਰੋਧ ਨੂੰ ਛੱਡ ਦੇ;+ਗੁੱਸੇ ਵਿਚ ਆ ਕੇ ਬੁਰਾ ਕੰਮ ਨਾ ਕਰ।*
9 ਕਿਉਂਕਿ ਦੁਸ਼ਟਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ,+ਪਰ ਜਿਹੜੇ ਯਹੋਵਾਹ ’ਤੇ ਉਮੀਦ ਲਾਉਂਦੇ ਹਨ, ਉਹ ਧਰਤੀ ਦੇ ਵਾਰਸ ਬਣਨਗੇ।+
ו [ਵਾਉ]
10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ’ਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+
11 ਪਰ ਹਲੀਮ* ਲੋਕ ਧਰਤੀ ਦੇ ਵਾਰਸ ਬਣਨਗੇ+ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।+
ז [ਜ਼ਾਇਨ]
12 ਦੁਸ਼ਟ ਇਨਸਾਨ ਧਰਮੀ ਦੇ ਖ਼ਿਲਾਫ਼ ਸਾਜ਼ਸ਼ਾਂ ਘੜਦਾ ਹੈ;+ਉਹ ਗੁੱਸੇ ਵਿਚ ਉਸ ਉੱਤੇ ਦੰਦ ਪੀਂਹਦਾ ਹੈ।
13 ਪਰ ਯਹੋਵਾਹ ਉਸ ਉੱਤੇ ਹੱਸੇਗਾਕਿਉਂਕਿ ਉਹ* ਜਾਣਦਾ ਹੈ ਕਿ ਦੁਸ਼ਟ ਦੇ ਨਾਸ਼ ਹੋਣ ਦਾ ਦਿਨ ਜ਼ਰੂਰ ਆਵੇਗਾ।+
ח [ਹੇਥ]
14 ਦੁਸ਼ਟ ਆਪਣੀਆਂ ਤਲਵਾਰਾਂ ਕੱਢਦੇ ਹਨ ਅਤੇ ਕਮਾਨਾਂ ਕੱਸਦੇ ਹਨਤਾਂਕਿ ਉਹ ਦੱਬੇ-ਕੁਚਲੇ ਅਤੇ ਗ਼ਰੀਬ ਲੋਕਾਂ ਨੂੰ ਖ਼ਤਮ ਕਰ ਦੇਣਅਤੇ ਨੇਕੀ ਦੇ ਰਾਹ ’ਤੇ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਦੇਣ।
15 ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਆਪਣੇ ਦਿਲਾਂ ਨੂੰ ਹੀ ਵਿੰਨ੍ਹਣਗੀਆਂ+ਅਤੇ ਉਨ੍ਹਾਂ ਦੀਆਂ ਕਮਾਨਾਂ ਤੋੜ ਦਿੱਤੀਆਂ ਜਾਣਗੀਆਂ।
ט [ਟੇਥ]
16 ਬਹੁਤ ਸਾਰੇ ਦੁਸ਼ਟਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਾਲੋਂਇਕ ਧਰਮੀ ਦੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਚੰਗੀਆਂ ਹਨ।+
17 ਦੁਸ਼ਟਾਂ ਦੀਆਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ,ਪਰ ਯਹੋਵਾਹ ਧਰਮੀਆਂ ਦਾ ਸਹਾਰਾ ਬਣੇਗਾ।
י [ਯੋਧ]
18 ਯਹੋਵਾਹ ਜਾਣਦਾ ਹੈ ਕਿ ਨਿਰਦੋਸ਼ ਲੋਕਾਂ ਨੂੰ ਕੀ ਕੁਝ ਸਹਿਣਾ ਪੈਂਦਾ ਹੈ*ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਲਈ ਰਹੇਗੀ।+
19 ਬਿਪਤਾ ਵੇਲੇ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;ਕਾਲ਼ ਵੇਲੇ ਉਨ੍ਹਾਂ ਕੋਲ ਖਾਣ ਲਈ ਬਹੁਤ ਭੋਜਨ ਹੋਵੇਗਾ।
כ [ਕਾਫ਼]
20 ਪਰ ਦੁਸ਼ਟ ਖ਼ਤਮ ਹੋ ਜਾਣਗੇ;+ਯਹੋਵਾਹ ਦੇ ਦੁਸ਼ਮਣ ਹਰੇ ਘਾਹ ਵਾਂਗ ਮਿਟ ਜਾਣਗੇ;ਉਹ ਧੂੰਏਂ ਵਾਂਗ ਗਾਇਬ ਹੋ ਜਾਣਗੇ।
ל [ਲਾਮਦ]
21 ਦੁਸ਼ਟ ਉਧਾਰ ਲੈਂਦਾ ਹੈ ਅਤੇ ਵਾਪਸ ਨਹੀਂ ਮੋੜਦਾ,ਪਰ ਧਰਮੀ ਖੁੱਲ੍ਹੇ ਦਿਲ ਵਾਲਾ* ਹੁੰਦਾ ਹੈ ਅਤੇ ਦੂਸਰਿਆਂ ਨੂੰ ਦਿੰਦਾ ਹੈ।+
22 ਜਿਨ੍ਹਾਂ ਨੂੰ ਪਰਮੇਸ਼ੁਰ ਬਰਕਤ ਦਿੰਦਾ ਹੈ, ਉਹ ਧਰਤੀ ਦੇ ਵਾਰਸ ਹੋਣਗੇ,ਪਰ ਜਿਨ੍ਹਾਂ ਨੂੰ ਪਰਮੇਸ਼ੁਰ ਸਰਾਪ ਦਿੰਦਾ ਹੈ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ।+
מ [ਮੀਮ]
23 ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+
24 ਭਾਵੇਂ ਉਹ ਡਿਗ ਵੀ ਪਵੇ, ਪਰ ਉਹ ਡਿਗਿਆ ਨਹੀਂ ਰਹੇਗਾ+ਕਿਉਂਕਿ ਯਹੋਵਾਹ ਹੱਥ ਵਧਾ ਕੇ ਉਸ ਨੂੰ ਚੁੱਕੇਗਾ।+
נ [ਨੂਣ]
25 ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ,ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ+ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ* ਲਈ ਹੱਥ ਫੈਲਾਉਂਦੇ ਦੇਖਿਆ ਹੈ।+
26 ਉਹ ਹਮੇਸ਼ਾ ਖੁੱਲ੍ਹੇ ਦਿਲ ਨਾਲ ਉਧਾਰ ਦਿੰਦਾ ਹੈ,+ਉਸ ਦੇ ਬੱਚਿਆਂ ਨੂੰ ਬਰਕਤਾਂ ਮਿਲਣਗੀਆਂ।
ס [ਸਾਮਕ]
27 ਬੁਰਾਈ ਕਰਨੋਂ ਹਟ ਜਾ ਅਤੇ ਨੇਕੀ ਕਰ,+ਤਾਂ ਤੂੰ ਹਮੇਸ਼ਾ ਜੀਉਂਦਾ ਰਹੇਂਗਾ
28 ਕਿਉਂਕਿ ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ,ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਦੀ ਨਹੀਂ ਤਿਆਗੇਗਾ।+
ע [ਆਇਨ]
ਉਨ੍ਹਾਂ ਦੀ ਹਮੇਸ਼ਾ ਰੱਖਿਆ ਕੀਤੀ ਜਾਵੇਗੀ;+ਪਰ ਦੁਸ਼ਟਾਂ ਦੀ ਔਲਾਦ ਨੂੰ ਖ਼ਤਮ ਕੀਤਾ ਜਾਵੇਗਾ।+
29 ਧਰਮੀ ਧਰਤੀ ਦੇ ਵਾਰਸ ਬਣਨਗੇ+ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।+
פ [ਪੇ]
30 ਧਰਮੀ ਦੇ ਮੂੰਹੋਂ ਬੁੱਧ ਦੀਆਂ ਗੱਲਾਂ ਨਿਕਲਦੀਆਂ ਹਨ*ਅਤੇ ਉਸ ਦੀ ਜ਼ਬਾਨ ਨਿਆਂ ਦੀਆਂ ਗੱਲਾਂ ਕਰਦੀ ਹੈ।+
31 ਉਸ ਦੇ ਪਰਮੇਸ਼ੁਰ ਦਾ ਕਾਨੂੰਨ ਉਸ ਦੇ ਦਿਲ ਵਿਚ ਹੈ;+ਉਸ ਦੇ ਕਦਮ ਨਹੀਂ ਲੜਖੜਾਉਣਗੇ।+
צ [ਸਾਦੇ]
32 ਦੁਸ਼ਟ ਇਨਸਾਨ ਧਰਮੀ ਉੱਤੇ ਨਜ਼ਰ ਰੱਖਦਾ ਹੈਤਾਂਕਿ ਉਸ ਨੂੰ ਜਾਨੋਂ ਮਾਰ ਦੇਵੇ।
33 ਪਰ ਯਹੋਵਾਹ ਉਸ ਨੂੰ ਦੁਸ਼ਟ ਦੇ ਹੱਥ ਵਿਚ ਨਹੀਂ ਛੱਡੇਗਾ+ਅਤੇ ਨਿਆਂ ਕਰਨ ਵੇਲੇ ਉਸ ਨੂੰ ਦੋਸ਼ੀ ਨਹੀਂ ਠਹਿਰਾਏਗਾ।+
ק [ਕੋਫ਼]
34 ਯਹੋਵਾਹ ’ਤੇ ਉਮੀਦ ਰੱਖ ਅਤੇ ਉਸ ਦੇ ਰਾਹ ’ਤੇ ਚੱਲ,ਉਹ ਤੈਨੂੰ ਉੱਚਾ ਕਰੇਗਾ ਅਤੇ ਤੂੰ ਧਰਤੀ ਦਾ ਵਾਰਸ ਬਣੇਂਗਾ।
ਤੂੰ ਦੁਸ਼ਟਾਂ ਨੂੰ ਨਾਸ਼ ਹੁੰਦਾ+ ਦੇਖੇਂਗਾ।+
ר [ਰੇਸ਼]
35 ਮੈਂ ਬੇਰਹਿਮ ਤੇ ਦੁਸ਼ਟ ਇਨਸਾਨ ਨੂੰ ਵਧਦੇ-ਫੁੱਲਦੇ ਦੇਖਿਆ ਹੈਜਿਵੇਂ ਇਕ ਹਰਿਆ-ਭਰਿਆ ਦਰਖ਼ਤ ਆਪਣੀ ਮਿੱਟੀ ਵਿਚ ਵਧਦਾ-ਫੁੱਲਦਾ ਹੈ।+
36 ਪਰ ਉਹ ਅਚਾਨਕ ਖ਼ਤਮ ਹੋ ਗਿਆ ਅਤੇ ਪੂਰੀ ਤਰ੍ਹਾਂ ਮਿਟ ਗਿਆ;+ਮੈਂ ਉਸ ਨੂੰ ਲੱਭਦਾ ਰਿਹਾ, ਪਰ ਉਹ ਕਿਤੇ ਨਾ ਲੱਭਾ।+
ש [ਸ਼ੀਨ]
37 ਨਿਰਦੋਸ਼ ਇਨਸਾਨ* ਵੱਲ ਧਿਆਨ ਦੇਅਤੇ ਨੇਕ ਇਨਸਾਨ+ ਉੱਤੇ ਨਜ਼ਰ ਟਿਕਾਈ ਰੱਖਕਿਉਂਕਿ ਉਸ ਇਨਸਾਨ ਦਾ ਭਵਿੱਖ ਸ਼ਾਂਤੀ ਭਰਿਆ ਹੋਵੇਗਾ।+
38 ਪਰ ਸਾਰੇ ਗੁਨਾਹਗਾਰਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ;ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੈ।+
ת [ਤਾਉ]
39 ਧਰਮੀਆਂ ਦਾ ਛੁਟਕਾਰਾ ਯਹੋਵਾਹ ਵੱਲੋਂ ਹੋਵੇਗਾ;+ਬਿਪਤਾ ਦੇ ਵੇਲੇ ਉਹ ਉਨ੍ਹਾਂ ਦਾ ਕਿਲਾ ਹੋਵੇਗਾ।+
40 ਯਹੋਵਾਹ ਧਰਮੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ।+
ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਬਚਾਵੇਗਾਕਿਉਂਕਿ ਉਨ੍ਹਾਂ ਨੇ ਉਸ ਕੋਲ ਪਨਾਹ ਲਈ ਹੈ।+
ਫੁਟਨੋਟ
^ ਜਾਂ, “ਗੁੱਸੇ ਵਿਚ ਨਾ ਆ।”
^ ਜਾਂ, “ਦੇਸ਼ ਵਿਚ।”
^ ਜਾਂ ਸੰਭਵ ਹੈ, “ਗੁੱਸਾ ਨਾ ਕਰੀਂ ਕਿਉਂਕਿ ਇਸ ਨਾਲ ਨੁਕਸਾਨ ਹੀ ਹੋਵੇਗਾ।”
^ ਜਾਂ, “ਸ਼ਾਂਤ ਸੁਭਾਅ ਦੇ।”
^ ਯਾਨੀ, ਪਰਮੇਸ਼ੁਰ।
^ ਇਬ, “ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ।”
^ ਜਾਂ, “ਮਿਹਰਬਾਨ।”
^ ਜਾਂ, “ਕਾਇਮ ਕਰਦਾ ਹੈ।”
^ ਜਾਂ, “ਭੋਜਨ।”
^ ਜਾਂ, “ਧੀਮੀ ਆਵਾਜ਼ ਵਿਚ ਬੁੱਧ ਦੀਆਂ ਗੱਲਾਂ ਕਰਦਾ ਹੈ।”
^ ਜਾਂ, “ਖਰਿਆਈ ਬਣਾਈ ਰੱਖਣ ਵਾਲੇ।”