ਗਿਣਤੀ 33:1-56
33 ਇਹ ਇਜ਼ਰਾਈਲੀਆਂ ਦੇ ਸਫ਼ਰ ਦਾ ਬਿਓਰਾ ਹੈ ਜਦੋਂ ਉਹ ਮੂਸਾ ਅਤੇ ਹਾਰੂਨ ਦੀ ਅਗਵਾਈ ਅਧੀਨ+ ਆਪੋ-ਆਪਣੀਆਂ ਫ਼ੌਜੀ ਟੁਕੜੀਆਂ ਅਨੁਸਾਰ+ ਮਿਸਰ ਵਿੱਚੋਂ ਨਿਕਲੇ ਸਨ।+
2 ਯਹੋਵਾਹ ਦੇ ਹੁਕਮ ’ਤੇ ਮੂਸਾ ਉਨ੍ਹਾਂ ਸਾਰੀਆਂ ਥਾਵਾਂ ਦੀ ਸੂਚੀ ਬਣਾਉਂਦਾ ਰਿਹਾ ਜਿੱਥੇ-ਜਿੱਥੇ ਉਹ ਰੁਕੇ ਸਨ। ਉਹ ਜਿਹੜੀਆਂ ਥਾਵਾਂ ’ਤੇ ਰੁਕੇ,+ ਉਨ੍ਹਾਂ ਦੇ ਨਾਂ ਇਹ ਹਨ:
3 ਉਹ ਪਹਿਲੇ ਮਹੀਨੇ+ ਦੀ 15 ਤਾਰੀਖ਼ ਨੂੰ ਰਾਮਸੇਸ ਤੋਂ ਤੁਰੇ।+ ਪਸਾਹ ਮਨਾਉਣ ਤੋਂ ਬਾਅਦ+ ਉਸੇ ਦਿਨ ਇਜ਼ਰਾਈਲੀ ਦਲੇਰੀ ਨਾਲ ਸਾਰੇ ਮਿਸਰੀਆਂ ਦੀਆਂ ਨਜ਼ਰਾਂ ਸਾਮ੍ਹਣੇ ਉੱਥੋਂ ਤੁਰ ਪਏ।
4 ਉਸ ਦਿਨ ਮਿਸਰੀ ਆਪਣੇ ਜੇਠਿਆਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰ ਦਿੱਤਾ ਸੀ।+ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ।+
5 ਇਸ ਲਈ ਇਜ਼ਰਾਈਲੀ ਰਾਮਸੇਸ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸੁੱਕੋਥ ਵਿਚ ਤੰਬੂ ਲਾਏ।+
6 ਫਿਰ ਉਹ ਸੁੱਕੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਏਥਾਮ ਵਿਚ ਤੰਬੂ ਲਾਏ+ ਜੋ ਉਜਾੜ ਦੇ ਨੇੜੇ ਹੈ।
7 ਫਿਰ ਉਹ ਏਥਾਮ ਤੋਂ ਤੁਰ ਪਏ ਅਤੇ ਪਿੱਛੇ ਮੁੜ ਕੇ ਪੀਹਹੀਰੋਥ ਆ ਗਏ ਜੋ ਬਆਲ-ਸਫ਼ੋਨ ਦੇ ਸਾਮ੍ਹਣੇ ਹੈ+ ਅਤੇ ਉਨ੍ਹਾਂ ਨੇ ਮਿਗਦੋਲ ਦੇ ਸਾਮ੍ਹਣੇ ਤੰਬੂ ਲਾਏ।+
8 ਇਸ ਤੋਂ ਬਾਅਦ ਉਹ ਪੀਹਹੀਰੋਥ ਤੋਂ ਤੁਰ ਪਏ ਅਤੇ ਸਮੁੰਦਰ ਵਿੱਚੋਂ ਦੀ ਲੰਘ ਕੇ+ ਉਜਾੜ ਵਿਚ ਆ ਗਏ।+ ਉਹ ਏਥਾਮ ਦੀ ਉਜਾੜ+ ਵਿਚ ਤਿੰਨ ਦਿਨ ਸਫ਼ਰ ਕਰਦੇ ਰਹੇ ਅਤੇ ਉਨ੍ਹਾਂ ਨੇ ਮਾਰਾਹ ਵਿਚ ਤੰਬੂ ਲਾਏ।+
9 ਫਿਰ ਉਹ ਮਾਰਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਏਲੀਮ ਵਿਚ ਤੰਬੂ ਲਾਏ। ਏਲੀਮ ਵਿਚ ਪਾਣੀ ਦੇ 12 ਚਸ਼ਮੇ ਅਤੇ ਖਜੂਰ ਦੇ 70 ਦਰਖ਼ਤ ਸਨ। ਇਸ ਲਈ ਉਨ੍ਹਾਂ ਨੇ ਉੱਥੇ ਤੰਬੂ ਲਾਏ।+
10 ਫਿਰ ਉਹ ਏਲੀਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਲਾਲ ਸਮੁੰਦਰ ਕੋਲ ਤੰਬੂ ਲਾਏ।
11 ਇਸ ਤੋਂ ਬਾਅਦ ਉਹ ਲਾਲ ਸਮੁੰਦਰ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸੀਨ ਦੀ ਉਜਾੜ ਵਿਚ ਤੰਬੂ ਲਾਏ।+
12 ਫਿਰ ਉਹ ਸੀਨ ਦੀ ਉਜਾੜ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਦਾਫਕਾਹ ਵਿਚ ਤੰਬੂ ਲਾਏ।
13 ਬਾਅਦ ਵਿਚ ਉਹ ਦਾਫਕਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਆਲੂਸ਼ ਵਿਚ ਤੰਬੂ ਲਾਏ।
14 ਫਿਰ ਉਹ ਆਲੂਸ਼ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਫੀਦੀਮ ਵਿਚ ਤੰਬੂ ਲਾਏ।+ ਰਫੀਦੀਮ ਵਿਚ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
15 ਫਿਰ ਉਹ ਰਫੀਦੀਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸੀਨਈ ਦੀ ਉਜਾੜ ਵਿਚ ਤੰਬੂ ਲਾਏ।+
16 ਫਿਰ ਉਹ ਸੀਨਈ ਦੀ ਉਜਾੜ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਕਿਬਰੋਥ-ਹੱਤਵਾਹ ਵਿਚ ਤੰਬੂ ਲਾਏ।+
17 ਫਿਰ ਉਹ ਕਿਬਰੋਥ-ਹੱਤਵਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹਸੇਰੋਥ ਵਿਚ ਤੰਬੂ ਲਾਏ।+
18 ਇਸ ਤੋਂ ਬਾਅਦ ਉਹ ਹਸੇਰੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਿਥਮਾਹ ਵਿਚ ਤੰਬੂ ਲਾਏ।
19 ਫਿਰ ਉਹ ਰਿਥਮਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਿੰਮੋਨ-ਪਰਸ ਵਿਚ ਤੰਬੂ ਲਾਏ।
20 ਫਿਰ ਉਹ ਰਿੰਮੋਨ-ਪਰਸ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਲਿਬਨਾਹ ਵਿਚ ਤੰਬੂ ਲਾਏ।
21 ਫਿਰ ਉਹ ਲਿਬਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਰਿਸਾਹ ਵਿਚ ਤੰਬੂ ਲਾਏ।
22 ਫਿਰ ਉਹ ਰਿਸਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਕਹੇਲਾਥਾਹ ਵਿਚ ਤੰਬੂ ਲਾਏ।
23 ਫਿਰ ਉਹ ਕਹੇਲਾਥਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸ਼ਾਫਰ ਪਹਾੜ ਕੋਲ ਤੰਬੂ ਲਾਏ।
24 ਇਸ ਤੋਂ ਬਾਅਦ ਉਹ ਸ਼ਾਫਰ ਪਹਾੜ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹਰਾਦਾਹ ਵਿਚ ਤੰਬੂ ਲਾਏ।
25 ਫਿਰ ਉਹ ਹਰਾਦਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮਕਹੇਲੋਥ ਵਿਚ ਤੰਬੂ ਲਾਏ।
26 ਫਿਰ ਉਹ ਮਕਹੇਲੋਥ ਤੋਂ ਤੁਰ ਪਏ+ ਅਤੇ ਉਨ੍ਹਾਂ ਨੇ ਤਾਹਥ ਵਿਚ ਤੰਬੂ ਲਾਏ।
27 ਇਸ ਤੋਂ ਬਾਅਦ ਉਹ ਤਾਹਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਤਾਰਹ ਵਿਚ ਤੰਬੂ ਲਾਏ।
28 ਫਿਰ ਉਹ ਤਾਰਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮਿਥਕਾਹ ਵਿਚ ਤੰਬੂ ਲਾਏ।
29 ਬਾਅਦ ਵਿਚ ਉਹ ਮਿਥਕਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹਸ਼ਮੋਨਾਹ ਵਿਚ ਤੰਬੂ ਲਾਏ।
30 ਫਿਰ ਉਹ ਹਸ਼ਮੋਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮੋਸੇਰੋਥ ਵਿਚ ਤੰਬੂ ਲਾਏ।
31 ਫਿਰ ਉਹ ਮੋਸੇਰੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਬਨੇ-ਯਾਕਾਨ ਵਿਚ ਤੰਬੂ ਲਾਏ।+
32 ਉਹ ਬਨੇ-ਯਾਕਾਨ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹੋਰ-ਹਾਗਿਦਗਾਦ ਵਿਚ ਤੰਬੂ ਲਾਏ।
33 ਫਿਰ ਉਹ ਹੋਰ-ਹਾਗਿਦਗਾਦ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਯਾਟਬਾਥਾਹ ਵਿਚ ਤੰਬੂ ਲਾਏ।+
34 ਬਾਅਦ ਵਿਚ ਉਹ ਯਾਟਬਾਥਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਅਬਰੋਨਾਹ ਵਿਚ ਤੰਬੂ ਲਾਏ।
35 ਫਿਰ ਉਹ ਅਬਰੋਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿਚ ਤੰਬੂ ਲਾਏ।+
36 ਇਸ ਤੋਂ ਬਾਅਦ ਉਹ ਅਸਯੋਨ-ਗਬਰ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ ਯਾਨੀ ਕਾਦੇਸ਼ ਵਿਚ ਤੰਬੂ ਲਾਏ।+
37 ਬਾਅਦ ਵਿਚ ਉਹ ਕਾਦੇਸ਼ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਹੋਰ ਨਾਂ ਦੇ ਪਹਾੜ ਕੋਲ ਤੰਬੂ ਲਾਏ+ ਜੋ ਕਿ ਅਦੋਮ ਦੇਸ਼ ਦੀ ਸਰਹੱਦ ’ਤੇ ਹੈ।
38 ਯਹੋਵਾਹ ਦੇ ਹੁਕਮ ਤੇ ਪੁਜਾਰੀ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਗਿਆ ਅਤੇ ਉੱਥੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋ ਗਈ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ 40ਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋਈ ਸੀ।+
39 ਜਦੋਂ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਮਰਿਆ, ਉਦੋਂ ਉਹ 123 ਸਾਲ ਦਾ ਸੀ।
40 ਉਸ ਵੇਲੇ ਅਰਾਦ ਦੇ ਕਨਾਨੀ ਰਾਜੇ+ ਨੇ ਇਜ਼ਰਾਈਲੀਆਂ ਦੇ ਆਉਣ ਬਾਰੇ ਸੁਣਿਆ ਜਿਹੜਾ ਕਨਾਨ ਦੇਸ਼ ਦੇ ਨੇਗੇਬ ਵਿਚ ਰਹਿੰਦਾ ਸੀ।
41 ਕੁਝ ਸਮੇਂ ਬਾਅਦ ਉਹ ਹੋਰ ਨਾਂ ਦੇ ਪਹਾੜ ਤੋਂ ਤੁਰ ਪਏ+ ਅਤੇ ਉਨ੍ਹਾਂ ਨੇ ਸਲਮੋਨਾਹ ਵਿਚ ਤੰਬੂ ਲਾਏ।
42 ਫਿਰ ਉਹ ਸਲਮੋਨਾਹ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਫੂਨੋਨ ਵਿਚ ਤੰਬੂ ਲਾਏ।
43 ਫਿਰ ਉਹ ਫੂਨੋਨ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਓਬੋਥ ਵਿਚ ਤੰਬੂ ਲਾਏ।+
44 ਫਿਰ ਉਹ ਓਬੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਇਯੇ-ਅਬਾਰੀਮ ਵਿਚ ਤੰਬੂ ਲਾਏ ਜੋ ਮੋਆਬ ਦੀ ਸਰਹੱਦ ’ਤੇ ਹੈ।+
45 ਬਾਅਦ ਵਿਚ ਉਹ ਈਯੇਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਦੀਬੋਨ-ਗਾਦ+ ਵਿਚ ਤੰਬੂ ਲਾਏ।
46 ਇਸ ਤੋਂ ਬਾਅਦ ਉਹ ਦੀਬੋਨ-ਗਾਦ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਅਲਮੋਨ-ਦਿਬਲਾਤੈਮ ਵਿਚ ਤੰਬੂ ਲਾਏ।
47 ਫਿਰ ਉਹ ਅਲਮੋਨ-ਦਿਬਲਾਤੈਮ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਨਬੋ+ ਸਾਮ੍ਹਣੇ ਅਬਾਰੀਮ ਪਹਾੜਾਂ+ ਵਿਚ ਤੰਬੂ ਲਾਏ।
48 ਅਖ਼ੀਰ ਵਿਚ ਉਹ ਅਬਾਰੀਮ ਪਹਾੜਾਂ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਤੰਬੂ ਲਾਏ ਅਤੇ ਦਰਿਆ ਦੇ ਦੂਸਰੇ ਪਾਸੇ ਯਰੀਹੋ ਸ਼ਹਿਰ ਸੀ।+
49 ਉਹ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਹੀ ਰਹੇ। ਉਨ੍ਹਾਂ ਨੇ ਬੈਤ-ਯਸ਼ੀਮੋਥ ਤੋਂ ਲੈ ਕੇ ਆਬੇਲ-ਸ਼ਿੱਟੀਮ+ ਤਕ ਤੰਬੂ ਲਾਏ ਸਨ।
50 ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ:
51 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਯਰਦਨ ਦਰਿਆ ਪਾਰ ਕਰ ਕੇ ਕਨਾਨ ਦੇਸ਼ ਵਿਚ ਜਾ ਰਹੇ ਹੋ।+
52 ਤੁਸੀਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਆਪਣੇ ਅੱਗਿਓਂ ਜ਼ਰੂਰ ਕੱਢ ਦੇਣਾ ਅਤੇ ਉਨ੍ਹਾਂ ਦੀਆਂ ਪੱਥਰ ਅਤੇ ਧਾਤ ਦੀਆਂ ਸਾਰੀਆਂ ਮੂਰਤਾਂ*+ ਨੂੰ ਤੋੜ ਦੇਣਾ ਅਤੇ ਭਗਤੀ ਦੀਆਂ ਸਾਰੀਆਂ ਉੱਚੀਆਂ ਥਾਵਾਂ ਢਹਿ-ਢੇਰੀ ਕਰ ਦੇਣਾ।+
53 ਤੁਸੀਂ ਉਸ ਦੇਸ਼ ’ਤੇ ਕਬਜ਼ਾ ਕਰੋਗੇ ਅਤੇ ਉੱਥੇ ਵੱਸੋਗੇ ਕਿਉਂਕਿ ਮੈਂ ਤੁਹਾਨੂੰ ਜ਼ਰੂਰ ਉਸ ਦੇਸ਼ ਦਾ ਮਾਲਕ ਬਣਾਵਾਂਗਾ।+
54 ਤੁਸੀਂ ਗੁਣੇ ਪਾ ਕੇ ਆਪਣੇ ਪਰਿਵਾਰਾਂ ਵਿਚ ਜ਼ਮੀਨ ਵੰਡਣੀ।+ ਤੁਸੀਂ ਵੱਡੇ ਸਮੂਹਾਂ ਨੂੰ ਵਿਰਾਸਤ ਵਿਚ ਜ਼ਿਆਦਾ ਜ਼ਮੀਨ ਦੇਣੀ ਅਤੇ ਛੋਟੇ ਸਮੂਹਾਂ ਨੂੰ ਘੱਟ ਜ਼ਮੀਨ ਦੇਣੀ।+ ਤੁਸੀਂ ਗੁਣੇ ਪਾ ਕੇ ਫ਼ੈਸਲਾ ਕਰਨਾ ਕਿ ਕਿਸ ਨੂੰ ਕਿੱਥੇ ਵਿਰਾਸਤ ਮਿਲੇਗੀ। ਤੁਹਾਨੂੰ ਆਪਣੇ ਪਿਉ-ਦਾਦਿਆਂ ਦੇ ਗੋਤਾਂ ਅਨੁਸਾਰ ਵਿਰਾਸਤ ਮਿਲੇਗੀ।+
55 “‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਆਪਣੇ ਅੱਗਿਓਂ ਨਹੀਂ ਕੱਢੋਗੇ,+ ਤਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਰਹਿਣ ਦਿਓਗੇ, ਉਹ ਤੁਹਾਡੀਆਂ ਅੱਖਾਂ ਵਿਚ ਰੜਕਣਗੇ ਅਤੇ ਤੁਹਾਡੀਆਂ ਵੱਖੀਆਂ ਵਿਚ ਕੰਢੇ ਵਾਂਗ ਚੁਭਣਗੇ ਅਤੇ ਤੁਹਾਨੂੰ ਉਸ ਦੇਸ਼ ਵਿਚ ਸਤਾਉਣਗੇ ਜਿਸ ਵਿਚ ਤੁਸੀਂ ਵੱਸੋਗੇ।+
56 ਅਤੇ ਮੈਂ ਤੁਹਾਡਾ ਉਹੀ ਹਸ਼ਰ ਕਰਾਂਗਾ ਜੋ ਮੈਂ ਉਨ੍ਹਾਂ ਦਾ ਕਰਨ ਬਾਰੇ ਸੋਚਿਆ ਸੀ।’”+
ਫੁਟਨੋਟ
^ ਜਾਂ, “ਢਾਲ਼ੀਆਂ ਹੋਈਆਂ ਮੂਰਤਾਂ।”