ਪਾਠ 25
ਕਿੰਗਡਮ ਹਾਲ ਕਿਉਂ ਅਤੇ ਕਿੱਦਾਂ ਬਣਾਏ ਜਾਂਦੇ ਹਨ?
ਕਿੰਗਡਮ ਹਾਲ ਵਿਚ ਪਰਮੇਸ਼ੁਰ ਦੇ ਰਾਜ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਸੀ।
ਕਿੰਗਡਮ ਹਾਲ ਵਿਚ ਸੱਚੀ ਭਗਤੀ ਕੀਤੀ ਜਾਂਦੀ ਹੈ। ਇੱਥੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਜਾਂਦਾ ਹੈ। (ਮੱਤੀ 24:14) ਕਿੰਗਡਮ ਹਾਲ ਵੱਖੋ-ਵੱਖਰੇ ਸਾਈਜ਼ ਅਤੇ ਡੀਜ਼ਾਈਨ ਦੇ ਹੁੰਦੇ ਹਨ, ਪਰ ਸਾਰੇ ਕਿੰਗਡਮ ਹਾਲ ਸਾਦੇ ਹੁੰਦੇ ਹਨ। ਕਈ ਕਿੰਗਡਮ ਹਾਲ ਇਕ ਤੋਂ ਜ਼ਿਆਦਾ ਮੰਡਲੀਆਂ ਦੁਆਰਾ ਵਰਤੇ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਅਸੀਂ ਹਜ਼ਾਰਾਂ ਹੀ (ਇਕ ਦਿਨ ਵਿਚ ਤਕਰੀਬਨ ਪੰਜ) ਨਵੇਂ ਕਿੰਗਡਮ ਹਾਲ ਬਣਾਏ ਹਨ ਕਿਉਂਕਿ ਮੰਡਲੀਆਂ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ। ਇੰਨੇ ਸਾਰੇ ਕਿੰਗਡਮ ਹਾਲ ਬਣਾਉਣੇ ਕਿੱਦਾਂ ਸੰਭਵ ਹਨ?
ਇਹ ਦਾਨ ਕੀਤੇ ਗਏ ਪੈਸੇ ਨਾਲ ਬਣਾਏ ਜਾਂਦੇ ਹਨ। ਇਸ ਵਿਚ ਪਾਇਆ ਗਿਆ ਸਾਰਾ ਦਾਨ ਬ੍ਰਾਂਚ ਆਫ਼ਿਸ ਨੂੰ ਭੇਜਿਆ ਜਾਂਦਾ ਹੈ ਤਾਂਕਿ ਉਹ ਪੈਸੇ ਉਨ੍ਹਾਂ ਮੰਡਲੀਆਂ ਨੂੰ ਦਿੱਤੇ ਜਾ ਸਕਣ ਜਿਨ੍ਹਾਂ ਨੂੰ ਕਿੰਗਡਮ ਹਾਲ ਬਣਾਉਣ ਜਾਂ ਇਸ ਦੀ ਮੁਰੰਮਤ ਕਰਨ ਦੀ ਲੋੜ ਹੈ।
ਵੱਖੋ-ਵੱਖਰੇ ਪਿਛੋਕੜਾਂ ਦੇ ਵਲੰਟੀਅਰ ਬਿਨਾਂ ਪੈਸਾ ਲਏ ਕਿੰਗਡਮ ਹਾਲ ਬਣਾਉਂਦੇ ਹਨ। ਕਈ ਦੇਸ਼ਾਂ ਵਿਚ ਕਿੰਗਡਮ ਹਾਲ ਉਸਾਰੀ ਗਰੁੱਪ ਬਣਾਏ ਗਏ ਹਨ। ਉਸਾਰੀ ਦਾ ਕੰਮ ਕਰਨ ਵਾਲੀਆਂ ਟੀਮਾਂ ਅਤੇ ਹੋਰ ਵਲੰਟੀਅਰ ਦੇਸ਼ ਦੀਆਂ ਵੱਖ-ਵੱਖ ਮੰਡਲੀਆਂ, ਇੱਥੋਂ ਤਕ ਕਿ ਦੂਰ-ਦੁਰਾਡੇ ਇਲਾਕਿਆਂ ਦੀਆਂ ਮੰਡਲੀਆਂ ਵਿਚ ਵੀ ਜਾਂਦੇ ਹਨ ਤਾਂਕਿ ਉਹ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਵਿਚ ਮਦਦ ਕਰ ਸਕਣ। ਹੋਰ ਦੇਸ਼ਾਂ ਵਿਚ ਕਾਬਲ ਭਰਾਵਾਂ ਨੂੰ ਭੇਜਿਆ ਜਾਂਦਾ ਹੈ ਜੋ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਕਿੰਗਡਮ ਹਾਲ ਦੀ ਉਸਾਰੀ ਜਾਂ ਮੁਰੰਮਤ ਦੇ ਕੰਮ ਦੀ ਦੇਖ-ਰੇਖ ਕਰਦੇ ਹਨ। ਹਾਲਾਂਕਿ ਕਈ ਕਾਰੀਗਰ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਇਸ ਕੰਮ ਵਿਚ ਮਦਦ ਕਰਦੇ ਹਨ, ਪਰ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ ਜ਼ਿਆਦਾਤਰ ਉੱਥੋਂ ਦੀ ਮੰਡਲੀ ਦੇ ਭੈਣ-ਭਰਾ ਹੁੰਦੇ ਹਨ। ਇਹ ਸਾਰਾ ਕੰਮ ਯਹੋਵਾਹ ਦੀ ਪਵਿੱਤਰ ਸ਼ਕਤੀ ਅਤੇ ਉਸ ਦੇ ਲੋਕਾਂ ਦੀ ਜੀ-ਜਾਨ ਨਾਲ ਕੀਤੀ ਮਿਹਨਤ ਸਦਕਾ ਪੂਰਾ ਕੀਤਾ ਜਾਂਦਾ ਹੈ।
-
ਦੁਨੀਆਂ ਭਰ ਵਿਚ ਕਿੰਗਡਮ ਹਾਲ ਕਿਵੇਂ ਬਣਾਏ ਜਾਂਦੇ ਹਨ?