ਮਾਫ਼ੀ
ਯਹੋਵਾਹ ਕਿੰਨੀ ਕੁ ਹੱਦ ਤਕ ਮਾਫ਼ ਕਰਦਾ ਹੈ?
ਜ਼ਬੂ 86:5; ਦਾਨੀ 9:9; ਮੀਕਾ 7:18
ਇਹ ਵੀ ਦੇਖੋ: 2 ਪਤ 3:9
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 78:40, 41; 106:36-46—ਯਹੋਵਾਹ ਨੇ ਵਾਰ-ਵਾਰ ਆਪਣੇ ਜ਼ਿੱਦੀ ਲੋਕਾਂ ਨੂੰ ਮਾਫ਼ ਕੀਤਾ, ਭਾਵੇਂ ਉਨ੍ਹਾਂ ਦੇ ਕੰਮਾਂ ਕਰਕੇ ਉਸ ਦਾ ਦਿਲ ਦੁਖੀ ਹੋਇਆ
-
ਲੂਕਾ 15:11-32—ਯਹੋਵਾਹ ਦੀ ਮਾਫ਼ੀ ਬਾਰੇ ਸਮਝਾਉਣ ਲਈ ਯਿਸੂ ਨੇ ਇਕ ਦਿਆਲੂ ਪਿਤਾ ਦੀ ਮਿਸਾਲ ਦਿੱਤੀ ਕਿ ਉਹ ਆਪਣੇ ਬਾਗ਼ੀ ਪੁੱਤਰ ਨਾਲ ਕਿਵੇਂ ਪੇਸ਼ ਆਇਆ ਜਿਸ ਨੇ ਪਾਪ ਕਰਨ ਤੋਂ ਬਾਅਦ ਤੋਬਾ ਕੀਤੀ ਸੀ
-
ਯਹੋਵਾਹ ਕਿਸ ਆਧਾਰ ʼਤੇ ਸਾਨੂੰ ਮਾਫ਼ ਕਰਦਾ ਹੈ?
ਯੂਹੰ 1:29; ਅਫ਼ 1:7; 1 ਯੂਹੰ 2:1, 2
-
ਬਾਈਬਲ ਵਿੱਚੋਂ ਮਿਸਾਲਾਂ:
-
ਇਬ 9:22-28—ਪੌਲੁਸ ਰਸੂਲ ਨੇ ਸਮਝਾਇਆ ਕਿ ਮਸੀਹ ਦਾ ਖ਼ੂਨ ਹੀ ਪਾਪਾਂ ਦੀ ਮਾਫ਼ੀ ਲਈ ਇੱਕੋ-ਇਕ ਪ੍ਰਬੰਧ ਹੈ
-
ਪ੍ਰਕਾ 7:9, 10, 14, 15—ਯੂਹੰਨਾ ਰਸੂਲ ਨੇ ਦਰਸ਼ਣ ਵਿਚ “ਇਕ ਵੱਡੀ ਭੀੜ” ਦੇਖੀ ਜੋ ਮਸੀਹ ਦੇ ਵਹਾਏ ਲਹੂ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਹੈ
-
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਦੂਜੇ ਸਾਡੇ ਖ਼ਿਲਾਫ਼ ਪਾਪ ਕਰਦੇ ਹਨ?
ਮੱਤੀ 6:14, 15; ਮਰ 11:25; ਲੂਕਾ 17:3, 4; ਯਾਕੂ 2:13
-
ਬਾਈਬਲ ਵਿੱਚੋਂ ਮਿਸਾਲਾਂ:
-
ਅੱਯੂ 42:7-10—ਅੱਯੂਬ ਦੇ ਦੁੱਖ ਮਿਟਾਉਣ, ਉਸ ਦੀ ਸਿਹਤ ਠੀਕ ਕਰਨ ਅਤੇ ਉਸ ਦੀ ਖ਼ੁਸ਼ਹਾਲੀ ਮੋੜਨ ਤੋਂ ਪਹਿਲਾਂ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਤਿੰਨਾਂ ਸਾਥੀਆਂ ਲਈ ਪ੍ਰਾਰਥਨਾ ਕਰੇ ਜਿਹੜੇ ਉਸ ਖ਼ਿਲਾਫ਼ ਬੋਲੇ ਸਨ
-
ਮੱਤੀ 18:21-35—ਯਿਸੂ ਨੇ ਇਕ ਕਹਾਣੀ ਸੁਣਾ ਕੇ ਸਮਝਾਇਆ ਕਿ ਜੇ ਅਸੀਂ ਮਾਫ਼ੀ ਚਾਹੁੰਦੇ ਹਾਂ, ਤਾਂ ਦੂਜਿਆਂ ਨੂੰ ਮਾਫ਼ ਕਰਨਾ ਜ਼ਰੂਰੀ ਹੈ
-
ਆਪਣੇ ਪਾਪਾਂ ਨੂੰ ਕਬੂਲ ਕਰਨਾ ਤੇ ਤੋਬਾ ਕਰਨੀ ਕਿਉਂ ਜ਼ਰੂਰੀ ਹੈ?
ਰਸੂ 3:19; 26:20; 1 ਯੂਹੰ 1:8-10
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 32:1-5; 51:1, 2, 16, 17—ਆਪਣੇ ਗੰਭੀਰ ਪਾਪਾਂ ਕਰਕੇ ਰਾਜਾ ਦਾਊਦ ਪੂਰੀ ਤਰ੍ਹਾਂ ਟੁੱਟ ਗਿਆ ਤੇ ਦੁਖੀ ਹੋ ਗਿਆ ਅਤੇ ਫਿਰ ਉਸ ਨੇ ਦਿਲੋਂ ਤੋਬਾ ਕੀਤੀ
-
ਯਾਕੂ 5:14-16—ਯਾਕੂਬ ਨੇ ਸਮਝਾਇਆ ਕਿ ਜੇ ਸਾਡੇ ਤੋਂ ਕੋਈ ਵੱਡਾ ਪਾਪ ਹੋ ਜਾਂਦਾ ਹੈ, ਤਾਂ ਸਾਨੂੰ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ
-
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇ, ਤਾਂ ਸਾਨੂੰ ਕਿਹੜੇ ਬਦਲਾਅ ਕਰਨੇ ਪੈਣਗੇ?
-
ਬਾਈਬਲ ਵਿੱਚੋਂ ਮਿਸਾਲਾਂ:
-
1 ਰਾਜ 21:27-29; 2 ਇਤਿ 18:18-22, 33, 34; 19:1, 2—ਜਦੋਂ ਯਹੋਵਾਹ ਨੇ ਰਾਜਾ ਅਹਾਬ ਨੂੰ ਸਜ਼ਾ ਸੁਣਾਈ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਯਹੋਵਾਹ ਨੇ ਉਸ ʼਤੇ ਰਹਿਮ ਕੀਤਾ। ਪਰ ਉਸ ਨੇ ਕੋਈ ਸਬੂਤ ਨਹੀਂ ਦਿੱਤਾ ਕਿ ਉਸ ਨੇ ਦਿਲੋਂ ਤੋਬਾ ਕੀਤੀ ਸੀ। ਇਸ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਹਾਲੇ ਵੀ ਦੁਸ਼ਟ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ
-
2 ਇਤਿ 33:1-16—ਰਾਜਾ ਮਨੱਸ਼ਹ ਨੇ ਬਹੁਤ ਬੁਰੇ ਕੰਮ ਕੀਤੇ ਸਨ, ਪਰ ਦਿਲੋਂ ਤੋਬਾ ਕਰਨ ਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। ਮਨੱਸ਼ਹ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਮਿਟਾਉਣ ਦੀ ਕੋਸ਼ਿਸ਼ ਕਰ ਕੇ ਅਤੇ ਸੱਚੀ ਭਗਤੀ ਕਰਨ ਦੀ ਹੱਲਾਸ਼ੇਰੀ ਦੇ ਕੇ ਦਿਖਾਇਆ ਕਿ ਉਹ ਪੂਰੀ ਤਰ੍ਹਾਂ ਬਦਲ ਚੁੱਕਾ ਸੀ
-
ਯਹੋਵਾਹ ਸੱਚੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਕਿਸ ਹੱਦ ਤਕ ਮਾਫ਼ ਕਰਦਾ ਹੈ?
ਜ਼ਬੂ 103:10-14; ਯਸਾ 1:18; 38:17; ਯਿਰ 31:34; ਮੀਕਾ 7:19
-
ਬਾਈਬਲ ਵਿੱਚੋਂ ਮਿਸਾਲਾਂ:
-
2 ਸਮੂ 12:13; 24:1; 1 ਰਾਜ 9:4, 5—ਭਾਵੇਂ ਰਾਜਾ ਦਾਊਦ ਨੇ ਬਹੁਤ ਗੰਭੀਰ ਪਾਪ ਕੀਤੇ, ਪਰ ਦਿਲੋਂ ਤੋਬਾ ਕਰਨ ਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ, ਇੱਥੋਂ ਤਕ ਕਿ ਬਾਅਦ ਵਿਚ ਉਸ ਨੂੰ ਖਰਾ ਇਨਸਾਨ ਵੀ ਕਿਹਾ
-
ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਵੀ ਯਹੋਵਾਹ ਵਾਂਗ ਮਾਫ਼ ਕਰਨ ਲਈ ਤਿਆਰ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 26:36, 40, 41—ਜਦੋਂ ਯਿਸੂ ਨੂੰ ਆਪਣੇ ਕਰੀਬੀ ਚੇਲਿਆਂ ਦੇ ਸਾਥ ਦੀ ਸਭ ਤੋਂ ਜ਼ਿਆਦਾ ਲੋੜ ਸੀ, ਤਾਂ ਉਹ ਸੌਂ ਗਏ। ਪਰ ਉਸ ਨੂੰ ਪਤਾ ਸੀ ਕਿ ਉਹ ਥੱਕੇ ਹੋਏ ਸਨ
-
ਮੱਤੀ 26:69-75; ਲੂਕਾ 24:33, 34; ਰਸੂ 2:37-41—ਪਤਰਸ ਨੇ ਤਿੰਨ ਵਾਰ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ, ਪਰ ਉਸ ਨੇ ਤੋਬਾ ਕੀਤੀ ਤੇ ਯਿਸੂ ਨੇ ਉਸ ਨੂੰ ਮਾਫ਼ ਕਰ ਦਿੱਤਾ। ਯਿਸੂ ਜੀਉਂਦਾ ਹੋਣ ਤੋਂ ਬਾਅਦ ਖ਼ੁਦ ਉਸ ਨੂੰ ਮਿਲਿਆ ਤੇ ਬਾਅਦ ਵਿਚ ਉਸ ਨੂੰ ਮੰਡਲੀ ਵਿਚ ਖ਼ਾਸ ਜ਼ਿੰਮੇਵਾਰੀਆਂ ਵੀ ਦਿੱਤੀਆਂ
-
ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਹਰ ਕਿਸੇ ਨੂੰ ਮਾਫ਼ ਨਹੀਂ ਕਰਦਾ?
ਮੱਤੀ 12:31; ਇਬ 10:26, 27; 1 ਯੂਹੰ 5:16, 17
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 23:29-33—ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਗ਼ਹੈਨਾ ਦੀ ਸਜ਼ਾ ਮਿਲੇਗੀ ਯਾਨੀ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ
-
ਯੂਹੰ 17:12, ਫੁਟਨੋਟ; ਮਰ 14:21—ਯਿਸੂ ਨੇ ਯਹੂਦਾ ਇਸਕਰਿਓਤੀ ਨੂੰ “ਵਿਨਾਸ਼ ਦਾ ਪੁੱਤਰ” ਕਿਹਾ। ਉਸ ਨੇ ਇਹ ਵੀ ਕਿਹਾ ਕਿ ਜੇ ਇਹ ਗੱਦਾਰ ਜੰਮਦਾ ਹੀ ਨਾ, ਤਾਂ ਚੰਗਾ ਹੁੰਦਾ
-
ਦੂਜਿਆਂ ਨੂੰ ਮਾਫ਼ ਕਰਨ ਲਈ ਕਿਹੜੀ ਗੱਲ ਸਾਨੂੰ ਉਤਸ਼ਾਹਿਤ ਕਰ ਸਕਦੀ ਹੈ?