ਬੁੱਧ
ਸੱਚੀ ਬੁੱਧ ਪਾਉਣ ਲਈ ਕੀ ਜ਼ਰੂਰੀ ਹੈ?
ਸੱਚੀ ਬੁੱਧ ਸਾਨੂੰ ਕਿੱਥੋਂ ਮਿਲ ਸਕਦੀ ਹੈ?
ਕੀ ਬੁੱਧ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸਹੀ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
2 ਇਤਿ 1:8-12—ਨੌਜਵਾਨ ਰਾਜਾ ਸੁਲੇਮਾਨ ਨੇ ਇਜ਼ਰਾਈਲ ʼਤੇ ਚੰਗੀ ਤਰ੍ਹਾਂ ਰਾਜ ਕਰਨ ਲਈ ਯਹੋਵਾਹ ਤੋਂ ਬੁੱਧ ਮੰਗੀ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਸੁਲੇਮਾਨ ਦੀ ਇੱਛਾ ਪੂਰੀ ਕੀਤੀ
-
ਕਹਾ 2:1-5—ਬੁੱਧ, ਸਮਝ ਅਤੇ ਸੂਝ-ਬੂਝ ਦੀ ਤੁਲਨਾ ਗੁਪਤ ਖ਼ਜ਼ਾਨੇ ਨਾਲ ਕੀਤੀ ਗਈ ਹੈ। ਜੇ ਅਸੀਂ ਇਨ੍ਹਾਂ ਦੀ ਖੋਜ ਕਰਨ ਲਈ ਮਿਹਨਤ ਕਰਾਂਗੇ, ਤਾਂ ਯਹੋਵਾਹ ਸਾਡੀ ਮਦਦ ਕਰੇਗਾ
-
ਯਹੋਵਾਹ ਸਾਨੂੰ ਬੁੱਧ ਕਿਵੇਂ ਦਿੰਦਾ ਹੈ?
ਯਸਾ 11:2; 1 ਕੁਰਿੰ 1:24, 30; 2:13; ਅਫ਼ 1:17; ਕੁਲੁ 2:2, 3
-
ਬਾਈਬਲ ਵਿੱਚੋਂ ਮਿਸਾਲਾਂ:
-
ਕਹਾ 8:1-3, 22-31—ਬੁੱਧ ਨੂੰ ਇਕ ਇਨਸਾਨ ਦੀ ਤਰ੍ਹਾਂ ਦਰਸਾਇਆ ਗਿਆ ਹੈ ਅਤੇ ਇਹ ਪਰਮੇਸ਼ੁਰ ਦਾ ਪੁੱਤਰ ਹੈ ਜਿਸ ਨੂੰ ਸਭ ਤੋਂ ਪਹਿਲਾਂ ਰਚਿਆ ਗਿਆ ਸੀ
-
ਮੱਤੀ 13:51-54—ਯਿਸੂ ਦੇ ਨੇੜੇ-ਤੇੜੇ ਰਹਿਣ ਵਾਲੇ ਬਹੁਤ ਸਾਰੇ ਲੋਕ ਸਮਝ ਨਹੀਂ ਸਕੇ ਕਿ ਉਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ ਸੀ
-
ਕਿਹੜੀਆਂ ਕੁਝ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪਰਮੇਸ਼ੁਰ ਦੀ ਬੁੱਧ ਮਿਲੀ ਹੈ?
ਜ਼ਬੂ 111:10; ਉਪ 8:1; ਯਾਕੂ 3:13-17
ਇਹ ਵੀ ਦੇਖੋ: ਜ਼ਬੂ 107:43; ਕਹਾ 1:1-5
ਬੁੱਧ ਕਿਵੇਂ ਜ਼ਿੰਦਗੀ ਵਿਚ ਸਾਨੂੰ ਸੇਧ ਦਿੰਦੀ ਹੈ ਤੇ ਸਾਡੀ ਰਾਖੀ ਕਰਦੀ ਹੈ?
ਇਹ ਵੀ ਦੇਖੋ: ਕਹਾ 7:2-5; ਉਪ 7:12
ਪਰਮੇਸ਼ੁਰ ਤੋਂ ਮਿਲੀ ਬੁੱਧ ਕਿੰਨੀ ਕੁ ਅਨਮੋਲ ਹੈ?
ਇਹ ਵੀ ਦੇਖੋ: ਅੱਯੂ 28:18
-
ਬਾਈਬਲ ਵਿੱਚੋਂ ਮਿਸਾਲਾਂ:
-
ਅੱਯੂ 28:12, 15-19—ਭਾਵੇਂ ਅੱਯੂਬ ਨੇ ਗਮ, ਨੁਕਸਾਨ ਅਤੇ ਦੁੱਖ ਝੱਲੇ, ਫਿਰ ਵੀ ਉਹ ਪਰਮੇਸ਼ੁਰ ਤੋਂ ਮਿਲੀ ਬੁੱਧ ਲਈ ਅਹਿਸਾਨਮੰਦ ਸੀ
-
ਜ਼ਬੂ 19:7-9—ਰਾਜਾ ਦਾਊਦ ਨੇ ਕਿਹਾ ਕਿ ਚਾਹੇ ਇਕ ਵਿਅਕਤੀ ਨਾਤਜਰਬੇਕਾਰ ਹੋਵੇ, ਪਰ ਯਹੋਵਾਹ ਦਾ ਕਾਨੂੰਨ ਅਤੇ ਉਸ ਦੀ ਨਸੀਹਤ ਉਸ ਨੂੰ ਬੁੱਧੀਮਾਨ ਬਣਾ ਸਕਦੀ ਹੈ
-
ਪਰਮੇਸ਼ੁਰ ਨੂੰ ਨਜ਼ਰਅੰਦਾਜ਼ ਕਰਨ ਵਾਲੀ ਦੁਨੀਆਂ ਦੀ ਬੁੱਧ ਮੁਤਾਬਕ ਜੀਉਣਾ ਕਿਉਂ ਖ਼ਤਰਨਾਕ ਹੋ ਸਕਦਾ ਹੈ?
1 ਕੁਰਿੰ 1:19, 20; 3:19; ਕੁਲੁ 2:8; 1 ਤਿਮੋ 6:20
ਇਹ ਵੀ ਦੇਖੋ: ਉਪ 12:11, 12; ਰੋਮੀ 1:22, 23