ਗ਼ਲਤ ਕੰਮ
ਮਸੀਹੀਆਂ ਨੂੰ ਕਿਹੜੇ ਗ਼ਲਤ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
ਗਾਲ਼ੀ-ਗਲੋਚ
ਮੱਤੀ 5:22; 1 ਕੁਰਿੰ 6:9, 10; ਅਫ਼ 4:31
ਇਹ ਵੀ ਦੇਖੋ: ਕੂਚ 22:28; ਉਪ 10:20; ਯਹੂ 8
-
ਬਾਈਬਲ ਵਿੱਚੋਂ ਮਿਸਾਲਾਂ:
-
2 ਸਮੂ 16:5-8; 1 ਰਾਜ 2:8, 9, 44, 46—ਸ਼ਿਮਈ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਨੂੰ ਬੁਰਾ-ਭਲਾ ਕਿਹਾ ਜਿਸ ਦੇ ਉਸ ਨੂੰ ਬੁਰੇ ਅੰਜਾਮ ਭੁਗਤਣੇ ਪਏ
-
ਰਿਸ਼ਵਤ ਲੈਣੀ ਜਾਂ ਦੇਣੀ
ਕੂਚ 23:8; ਜ਼ਬੂ 26:9, 10; ਕਹਾ 17:23
ਇਹ ਵੀ ਦੇਖੋ: ਬਿਵ 10:17; 16:19; ਜ਼ਬੂ 15:1, 5
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 8:1-5—ਸਮੂਏਲ ਨਬੀ ਦੇ ਮੁੰਡੇ ਉਸ ਦੀ ਚੰਗੀ ਮਿਸਾਲ ʼਤੇ ਚੱਲਣ ਦੀ ਬਜਾਇ ਰਿਸ਼ਵਤ ਲੈਂਦੇ ਸਨ ਤੇ ਗ਼ਲਤ ਫ਼ੈਸਲੇ ਸੁਣਾ ਕੇ ਬੇਇਨਸਾਫ਼ੀ ਕਰਦੇ ਸਨ
-
ਨਹ 6:10-13—ਵਿਰੋਧੀਆਂ ਨੇ ਸ਼ਮਾਯਾਹ ਨੂੰ ਭਾੜੇ ʼਤੇ ਰੱਖਿਆ ਤਾਂਕਿ ਉਹ ਰਾਜਪਾਲ ਨਹਮਯਾਹ ਨੂੰ ਡਰਾਉਣ ਲਈ ਝੂਠੀ ਭਵਿੱਖਬਾਣੀ ਕਰੇ ਅਤੇ ਯਹੋਵਾਹ ਦਾ ਕੰਮ ਅੱਗੇ ਨਾ ਵਧੇ
-
ਸ਼ੇਖ਼ੀਆਂ ਮਾਰਨੀਆਂ
ਦੇਖੋ: “ਸ਼ੇਖ਼ੀਆਂ ਮਾਰਨੀਆਂ”
ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ; ਗੰਦ-ਮੰਦ; ਹਰਾਮਕਾਰੀ; ਨਾਜਾਇਜ਼ ਸੰਬੰਧ
ਦੇਖੋ: “ਹਰਾਮਕਾਰੀ”
ਮੁਕਾਬਲੇਬਾਜ਼ੀ
-
ਬਾਈਬਲ ਵਿੱਚੋਂ ਮਿਸਾਲਾਂ:
-
ਮਰ 9:33-37; 10:35-45—ਯਿਸੂ ਨੇ ਵਾਰ-ਵਾਰ ਆਪਣੇ ਰਸੂਲਾਂ ਨੂੰ ਸੁਧਾਰਿਆ ਕਿ ਉਹ ਵੱਡੀਆਂ-ਵੱਡੀਆਂ ਪਦਵੀਆਂ ਪਾਉਣ ਲਈ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ਨਾ ਕਰਨ
-
3 ਯੂਹੰ 9, 10—ਦਿਉਤ੍ਰਿਫੇਸ ਆਪਣੇ ਭਰਾਵਾਂ ਵਿਚ “ਚੌਧਰ ਕਰਨੀ” ਯਾਨੀ ਸਭ ਤੋਂ ਵੱਡਾ ਬਣਨਾ ਚਾਹੁੰਦਾ ਸੀ
-
ਫੁੱਟ ਪਾਉਣੀ; ਧੜੇ ਬਣਾਉਣੇ
ਰੋਮੀ 16:17; ਗਲਾ 5:19, 20; ਤੀਤੁ 3:10, 11; 2 ਪਤ 2:1
ਇਹ ਵੀ ਦੇਖੋ: ਰਸੂ 20:29, 30; 1 ਕੁਰਿੰ 1:10-12; ਪ੍ਰਕਾ 2:6, 15
ਸ਼ਰਾਬੀਪੁਣਾ; ਹੱਦੋਂ ਵੱਧ ਸ਼ਰਾਬ ਪੀਣੀ
ਕਹਾ 20:1; 23:20, 29-35; 1 ਕੁਰਿੰ 5:11; 6:9, 10
ਇਹ ਵੀ ਦੇਖੋ: ਅਫ਼ 5:18; 1 ਤਿਮੋ 3:8; ਤੀਤੁ 2:3; 1 ਪਤ 4:3
ਇਹ ਵੀ ਦੇਖੋ: “ਸ਼ਰਾਬ ਪੀਣੀ”
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 9:20-25—ਨੂਹ ਬਹੁਤ ਨਸ਼ੇ ਵਿਚ ਸੀ ਜਿਸ ਕਰਕੇ ਉਸ ਦੇ ਪੁੱਤਰ ਹਾਮ ਅਤੇ ਉਸ ਦੇ ਪੋਤੇ ਕਨਾਨ ਨੂੰ ਗੰਭੀਰ ਪਾਪ ਕਰਨ ਦਾ ਮੌਕਾ ਮਿਲ ਗਿਆ
-
ਦਾਨੀ 5:1-6, 30—ਦਾਖਰਸ ਦੇ ਨਸ਼ੇ ਵਿਚ ਰਾਜੇ ਬੇਲਸ਼ੱਸਰ ਨੇ ਯਹੋਵਾਹ ਦੀ ਬੇਇੱਜ਼ਤੀ ਕੀਤੀ ਜਿਸ ਕਰਕੇ ਉਹ ਆਪਣੀ ਜਾਨ ਅਤੇ ਰਾਜ ਤੋਂ ਹੱਥ ਧੋ ਬੈਠਾ
-
ਲੁੱਟ-ਖਸੁੱਟ
ਜ਼ਬੂ 62:10; 1 ਕੁਰਿੰ 5:10, 11; 6:9, 10
-
ਬਾਈਬਲ ਵਿੱਚੋਂ ਮਿਸਾਲਾਂ:
-
ਯਿਰ 22:11-17—ਯਹੋਵਾਹ ਨੇ ਸ਼ਲੂਮ (ਯਹੋਆਹਾਜ਼) ਦੀ ਨਿੰਦਿਆ ਕੀਤੀ ਕਿਉਂਕਿ ਉਸ ਨੇ ਲੁੱਟ-ਖਸੁੱਟ ਅਤੇ ਹੋਰ ਕਈ ਗੰਭੀਰ ਪਾਪ ਕੀਤੇ ਸਨ
-
ਲੂਕਾ 19:2, 8—ਟੈਕਸ ਵਸੂਲਣ ਵਾਲਿਆਂ ਦਾ ਮੁਖੀ ਜ਼ੱਕੀ ਲੋਕਾਂ ਤੋਂ ਪੈਸੇ ਲੁੱਟਦਾ ਸੀ। ਪਰ ਉਸ ਨੇ ਤੋਬਾ ਕੀਤੀ ਅਤੇ ਲੋਕਾਂ ਨੂੰ ਪੈਸੇ ਵਾਪਸ ਮੋੜਨ ਦਾ ਵਾਅਦਾ ਕੀਤਾ
-
ਰਸੂ 24:26, 27—ਰਾਜਪਾਲ ਫ਼ੇਸਤੁਸ ਪੌਲੁਸ ਰਸੂਲ ਤੋਂ ਰਿਸ਼ਵਤ ਦੀ ਆਸ ਰੱਖਦਾ ਸੀ, ਪਰ ਪੌਲੁਸ ਨੇ ਰਿਸ਼ਵਤ ਨਹੀਂ ਦਿੱਤੀ
-
ਚਾਪਲੂਸੀ ਕਰਨੀ
ਅੱਯੂ 32:21, 22; ਜ਼ਬੂ 5:9; 12:2, 3; ਕਹਾ 26:24-28; 29:5
ਇਹ ਵੀ ਦੇਖੋ: ਕਹਾ 28:23; 1 ਥੱਸ 2:3-6
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 18:18, 19—ਯਿਸੂ ਨੇ ‘ਚੰਗਾ ਗੁਰੂ’ ਕਹਾਉਣ ਤੋਂ ਇਨਕਾਰ ਕਰ ਦਿੱਤਾ
-
ਰਸੂ 12:21-23—ਲੋਕਾਂ ਨੇ ਰਾਜਾ ਹੇਰੋਦੇਸ ਅਗ੍ਰਿੱਪਾ ਦੀ ਚਾਪਲੂਸੀ ਕਰਦਿਆਂ ਉਸ ਨੂੰ ਦੇਵਤਾ ਕਿਹਾ। ਉਸ ਨੇ ਲੋਕਾਂ ਨੂੰ ਇੱਦਾਂ ਕਰਨ ਤੋਂ ਰੋਕਿਆ ਨਹੀਂ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਮਿਲੀ
-
ਪੇਟੂ ਹੋਣਾ
ਇਹ ਵੀ ਦੇਖੋ: ਲੂਕਾ 21:34, 35
ਚੁਗ਼ਲੀਆਂ ਕਰਨੀਆਂ; ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਣੀ
ਕਹਾ 25:23; 1 ਥੱਸ 4:11; 2 ਥੱਸ 3:11; 1 ਪਤ 4:15
ਇਹ ਵੀ ਦੇਖੋ: ਕਹਾ 20:19; 1 ਤਿਮੋ 5:13
ਮੂਰਤੀ-ਪੂਜਾ
ਦੇਖੋ: “ਮੂਰਤੀ-ਪੂਜਾ”
ਝੂਠ ਬੋਲਣਾ; ਵਾਅਦੇ ਕਰ ਕੇ ਤੋੜਨੇ
ਦੇਖੋ: “ਝੂਠ”
ਝੂਠ ਬੋਲਣਾ; ਬਦਨਾਮ ਕਰਨਾ
ਦੇਖੋ: “ਝੂਠ”
ਖ਼ੂਨ ਦੀ ਗ਼ਲਤ ਵਰਤੋਂ
ਉਤ 9:4; ਬਿਵ 12:16, 23; ਰਸੂ 15:28, 29
ਇਹ ਵੀ ਦੇਖੋ: ਲੇਵੀ 3:17; 7:26
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 14:32-34—ਇਜ਼ਰਾਈਲੀਆਂ ਨੇ ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਕੀਤਾ
-
ਖ਼ੂਨ ਕਰਨਾ; ਕਤਲ ਕਰਨਾ
ਕੂਚ 20:13; ਮੱਤੀ 15:19; 1 ਪਤ 4:15
ਇਹ ਵੀ ਦੇਖੋ: ਮੱਤੀ 5:21, 22; ਮਰ 7:21
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 4:4-16—ਯਹੋਵਾਹ ਨੇ ਪਿਆਰ ਨਾਲ ਕਾਇਨ ਨੂੰ ਸਮਝਾਇਆ, ਪਰ ਉਸ ਨੇ ਆਪਣੇ ਧਰਮੀ ਭਰਾ ਹਾਬਲ ਦਾ ਖ਼ੂਨ ਕਰ ਦਿੱਤਾ
-
1 ਰਾਜ 21:1-26; 2 ਰਾਜ 9:26—ਦੁਸ਼ਟ ਰਾਜੇ ਅਹਾਬ ਅਤੇ ਰਾਣੀ ਈਜ਼ਬਲ ਨੇ ਲਾਲਚ ਕਰਕੇ ਨਾਬੋਥ ਅਤੇ ਉਸ ਦੇ ਪੁੱਤਰਾਂ ਦਾ ਕਤਲ ਕਰਵਾ ਦਿੱਤਾ
-
ਬੁੜ-ਬੁੜ ਕਰਨੀ
1 ਕੁਰਿੰ 10:10; ਫ਼ਿਲਿ 2:14; ਯਹੂ 16
ਇਹ ਵੀ ਦੇਖੋ: ਗਿਣ 11:1
-
ਬਾਈਬਲ ਵਿੱਚੋਂ ਮਿਸਾਲਾਂ:
-
ਗਿਣ 14:1-11, 26-30—ਇਜ਼ਰਾਈਲੀ ਮੂਸਾ ਅਤੇ ਹਾਰੂਨ ਖ਼ਿਲਾਫ਼ ਬੁੜ-ਬੁੜ ਕਰ ਰਹੇ ਸਨ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਉਸ ਖ਼ਿਲਾਫ਼ ਬੁੜ-ਬੁੜ ਕਰ ਰਹੇ ਸਨ
-
ਯੂਹੰ 6:41-69—ਯਹੂਦੀ ਯਿਸੂ ਖ਼ਿਲਾਫ਼ ਬੁੜਬੁੜਾਉਣ ਲੱਗ ਪਏ। ਉਸ ਦੇ ਕੁਝ ਚੇਲੇ ਵੀ ਉਸ ਨੂੰ ਛੱਡ ਕੇ ਚਲੇ ਗਏ
-
ਅਸ਼ਲੀਲ ਗੱਲਾਂ ਜਾਂ ਗੰਦੇ ਮਜ਼ਾਕ
ਗੰਦੀਆਂ ਤਸਵੀਰਾਂ ਅਤੇ ਵੀਡੀਓ
ਦੇਖੋ: “ਗੰਦੀਆਂ ਤਸਵੀਰਾਂ ਅਤੇ ਵੀਡੀਓ”
ਲੜਾਈ-ਝਗੜਾ, ਬਹਿਸਬਾਜ਼ੀ
ਦੇਖੋ: “ਲੜਾਈ-ਝਗੜਾ, ਬਹਿਸਬਾਜ਼ੀ”
ਮਖੌਲ ਉਡਾਉਣਾ
ਇਹ ਵੀ ਦੇਖੋ: ਕਹਾ 17:5; 22:10; 2 ਪਤ 3:3, 4
-
ਬਾਈਬਲ ਵਿੱਚੋਂ ਮਿਸਾਲਾਂ:
-
2 ਇਤਿ 36:15-21—ਪਰਮੇਸ਼ੁਰ ਦੇ ਲੋਕਾਂ ਨੇ ਉਸ ਦੇ ਸੰਦੇਸ਼ ਦੇਣ ਵਾਲਿਆਂ ਦਾ ਅਤੇ ਨਬੀਆਂ ਦਾ ਮਖੌਲ ਉਡਾਇਆ ਜਿਸ ਕਰਕੇ ਉਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਮਿਲੀ
-
ਅੱਯੂ 12:4; 17:2; 21:3; 34:7—ਧਰਮੀ ਅੱਯੂਬ ਦਾ ਮਖੌਲ ਉਡਾਇਆ ਗਿਆ ਜਦੋਂ ਉਹ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਿਹਾ ਸੀ
-
ਚੋਰੀ
ਦੇਖੋ: “ਚੋਰੀ”
ਝਗੜਾ; ਹਿੰਸਾ
ਇਹ ਵੀ ਦੇਖੋ: 1 ਤਿਮੋ 3:2, 3; ਤੀਤੁ 1:7
-
ਬਾਈਬਲ ਵਿੱਚੋਂ ਮਿਸਾਲਾਂ:
-
ਕੂਚ 21:22-27—ਮੂਸਾ ਦੇ ਕਾਨੂੰਨ ਮੁਤਾਬਕ ਉਸ ਵਿਅਕਤੀ ਨੂੰ ਸਜ਼ਾ ਮਿਲਦੀ ਸੀ ਜੋ ਲੜਦੇ-ਲੜਦੇ ਕਿਸੇ ਨੂੰ ਸੱਟ-ਚੋਟ ਪਹੁੰਚਾ ਦਿੰਦਾ ਸੀ ਜਾਂ ਉਸ ਕਰਕੇ ਕਿਸੇ ਦੀ ਮੌਤ ਹੋ ਜਾਂਦੀ ਸੀ
-
ਡਰਾਉਣਾ-ਧਮਕਾਉਣਾ
ਇਹ ਵੀ ਦੇਖੋ: ਜ਼ਬੂ 10:4, 7; 73:3, 8
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 4:15-21—ਮਹਾਸਭਾ ਨੇ ਯਿਸੂ ਦੇ ਚੇਲਿਆਂ ਨੂੰ ਡਰਾਇਆ-ਧਮਕਾਇਆ ਤਾਂਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ
-
ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ
ਰੋਮੀ 13:13; ਗਲਾ 5:19, 21; 1 ਪਤ 4:3
ਇਹ ਵੀ ਦੇਖੋ: ਕਹਾ 20:1; 1 ਕੁਰਿੰ 10:31
-
ਬਾਈਬਲ ਵਿੱਚੋਂ ਮਿਸਾਲਾਂ:
-
ਦਾਨੀ 5:1-4, 30—ਰਾਜਾ ਬੇਲਸ਼ੱਸਰ ਨੇ ਇਕ “ਵੱਡੀ ਦਾਅਵਤ” ਰੱਖੀ ਜਿਸ ਵਿਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਯਹੋਵਾਹ ਦੀ ਨਿੰਦਿਆ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ
-