6. ਮਰਨ ਤੋਂ ਬਾਅਦ ਕੀ ਹੁੰਦਾ ਹੈ?
1 ਇਨਸਾਨ ਦੀ ਮੌਤ ਹੋਣ ’ਤੇ ਉਸ ਦਾ ਜੀਵਨ ਖ਼ਤਮ ਹੋ ਜਾਂਦਾ ਹੈ
“ਮੋਏ ਕੁਝ ਵੀ ਨਹੀਂ ਜਾਣਦੇ।”—ਉਪਦੇਸ਼ਕ ਦੀ ਪੋਥੀ 9:5
ਮਰਨ ਤੋਂ ਬਾਅਦ ਕੀ ਹੁੰਦਾ ਹੈ?
ਜ਼ਬੂਰ 146:3, 4; ਉਪਦੇਸ਼ਕ ਦੀ ਪੋਥੀ 9:6,10
ਮਰਨ ਤੋਂ ਬਾਅਦ ਅਸੀਂ ਨਾ ਕੁਝ ਦੇਖ ਸਕਦੇ ਹਾਂ, ਨਾ ਸੁਣ ਸਕਦੇ ਹਾਂ ਅਤੇ ਨਾ ਹੀ ਕੁਝ ਸੋਚ ਸਕਦੇ ਹਾਂ।
-
ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ।
2 ਯਹੋਵਾਹ ਨੇ ਕਦੀ ਨਹੀਂ ਚਾਹਿਆ ਕਿ ਇਨਸਾਨ ਮਰਨ
“ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”—ਉਤਪਤ 2:17
ਅਸੀਂ ਕਿਉਂ ਮਰਦੇ ਹਾਂ?
-
ਸ਼ੈਤਾਨ ਨੇ ਝੂਠ ਬੋਲਿਆ ਕਿ ਜੇ ਹੱਵਾਹ ਪਰਮੇਸ਼ੁਰ ਦਾ ਹੁਕਮ ਤੋੜੇਗੀ, ਤਾਂ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਆਦਮ ਤੇ ਹੱਵਾਹ ਨੇ ਯਹੋਵਾਹ ਦਾ ਹੁਕਮ ਤੋੜ ਕੇ ਪਾਪ ਕੀਤਾ ਅਤੇ ਅਖ਼ੀਰ ਉਹ ਮਰ ਗਏ।
-
ਆਦਮ ਦੀ ਮੌਤ ਤੋਂ ਬਾਅਦ ਉਸ ਦਾ ਜੀਵਨ ਪੂਰੀ ਤਰ੍ਹਾਂ ਖ਼ਤਮ ਹੋ ਗਿਆ।
-
ਜਿਵੇਂ ਇਕ ਬੱਚੇ ਨੂੰ ਆਪਣੇ ਮਾਂ-ਬਾਪ ਤੋਂ ਕੋਈ ਜਾਨਲੇਵਾ ਬੀਮਾਰੀ ਲੱਗਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਪਹਿਲੇ ਮਾਂ-ਬਾਪ ਤੋਂ ਵਿਰਸੇ ਵਿਚ ਪਾਪ ਮਿਲਿਆ ਹੈ। ਇਸ ਲਈ ਅਸੀਂ ਸਾਰੇ ਪਾਪੀ ਪੈਦਾ ਹੁੰਦੇ ਹਾਂ ਅਤੇ ਮਰ ਜਾਂਦੇ ਹਾਂ।
-
ਬਾਈਬਲ ਮੌਤ ਨੂੰ ਸਾਡੀ ਦੁਸ਼ਮਣ ਕਹਿੰਦੀ ਹੈ।
3 ਮੌਤ ਬਾਰੇ ਸੱਚਾਈ ਜਾਣ ਕੇ ਅਸੀਂ ਆਜ਼ਾਦ ਹੁੰਦੇ ਹਾਂ
“ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? . . . ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ।”—ਅੱਯੂਬ 14:14
ਮੌਤ ਬਾਰੇ ਸੱਚਾਈ ਜਾਣ ਕੇ ਅਸੀਂ ਗ਼ਲਤ ਵਿਚਾਰਾਂ ਤੋਂ ਆਜ਼ਾਦ ਕਿਵੇਂ ਹੁੰਦੇ ਹਾਂ?
-
ਨਰਕ ਦੀ ਸਿੱਖਿਆ ਯਹੋਵਾਹ ਦਾ ਅਪਮਾਨ ਕਰਦੀ ਹੈ। ਉਹ ਕਦੇ ਵੀ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਤੜਫ਼ਾਉਂਦਾ।
-
ਕਈ ਲੋਕ ਮਰੇ ਹੋਇਆਂ ਤੋਂ ਡਰਦੇ ਹਨ। ਇਸ ਲਈ ਉਹ ਯਹੋਵਾਹ ਦੀ ਬਜਾਇ ਉਨ੍ਹਾਂ ਦੀ ਭਗਤੀ ਕਰਦੇ ਹਨ। ਪਰ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ।