ਚੇਲੇ ਬਣਾਉਣੇ
ਪਾਠ 10
ਇਰਾਦੇ ਦੇ ਪੱਕੇ ਰਹੋ
ਅਸੂਲ: ‘ਤੁਹਾਡੇ ਨਾਲ ਬਹੁਤ ਪਿਆਰ ਹੋਣ ਕਰਕੇ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਹੀ ਨਹੀਂ, ਸਗੋਂ ਤੁਹਾਡੇ ਲਈ ਆਪਣੀਆਂ ਜਾਨਾਂ ਵੀ ਵਾਰਨ ਲਈ ਤਿਆਰ ਸੀ।’—1 ਥੱਸ. 2:8.
ਯਿਸੂ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਯੂਹੰਨਾ 3:1, 2 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
-
ੳ. ਤੁਹਾਡੇ ਖ਼ਿਆਲ ਵਿਚ ਨਿਕੁਦੇਮੁਸ ਰਾਤ ਨੂੰ ਯਿਸੂ ਕੋਲ ਕਿਉਂ ਆਇਆ ਹੋਣਾ?—ਯੂਹੰਨਾ 12:42, 43 ਦੇਖੋ।
-
ਅ. ਯਿਸੂ ਨੇ ਨਿਕੁਦੇਮੁਸ ਨੂੰ ਰਾਤ ਨੂੰ ਮਿਲ ਕੇ ਕਿਵੇਂ ਦਿਖਾਇਆ ਕਿ ਚੇਲੇ ਬਣਾਉਣ ਦਾ ਉਸ ਦਾ ਇਰਾਦਾ ਪੱਕਾ ਸੀ?
ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
2. ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਉਨ੍ਹਾਂ ਦੀ ਚੇਲੇ ਬਣਨ ਵਿਚ ਮਦਦ ਕਰਾਂਗੇ।
ਯਿਸੂ ਦੀ ਰੀਸ ਕਰੋ
3. ਦੇਖੋ ਕਿ ਵਿਦਿਆਰਥੀ ਕਦੋਂ ਤੇ ਕਿੱਥੇ ਸਟੱਡੀ ਕਰਨੀ ਚਾਹੁੰਦਾ ਹੈ। ਹੋ ਸਕਦਾ ਹੈ ਕਿ ਉਸ ਨੂੰ ਹਫ਼ਤੇ ਦੇ ਕਿਸੇ ਖ਼ਾਸ ਦਿਨ ਜਾਂ ਸਮੇਂ ਤੇ ਸਟੱਡੀ ਕਰਨੀ ਸੌਖੀ ਲੱਗੇ। ਉਸ ਲਈ ਸਟੱਡੀ ਕਰਨੀ ਕਿੱਥੇ ਸੌਖੀ ਰਹੇਗੀ—ਉਸ ਦੀ ਕੰਮ ਦੀ ਥਾਂ ʼਤੇ, ਉਸ ਦੇ ਘਰ ਜਾਂ ਕਿਸੇ ਹੋਰ ਥਾਂ? ਜਿੱਥੋਂ ਤਕ ਹੋ ਸਕੇ, ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਆਪਣੇ ਸ਼ਡਿਉਲ ਵਿਚ ਫੇਰ-ਬਦਲ ਕਰੋ।
4. ਹਰ ਹਫ਼ਤੇ ਸਟੱਡੀ ਕਰਾਓ। ਜੇ ਤੁਹਾਨੂੰ ਕਿਤੇ ਜਾਣਾ ਪਵੇ, ਤਾਂ ਉਸ ਹਫ਼ਤੇ ਸਟੱਡੀ ਵਿਚ ਨਾਗਾ ਨਾ ਪਾਓ। ਇਸ ਦੀ ਬਜਾਇ ਸੋਚੋ:
5. ਸਹੀ ਨਜ਼ਰੀਆ ਰੱਖਣ ਲਈ ਪ੍ਰਾਰਥਨਾ ਕਰੋ। ਜੇ ਵਿਦਿਆਰਥੀ ਲਗਾਤਾਰ ਸਟੱਡੀ ਨਹੀਂ ਕਰਦਾ ਜਾਂ ਉਸ ਨੂੰ ਬਾਈਬਲ ਦੀ ਕੋਈ ਸਲਾਹ ਲਾਗੂ ਕਰਨੀ ਔਖੀ ਲੱਗਦੀ ਹੈ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਆਪਣੇ ਇਰਾਦੇ ਦੇ ਪੱਕੇ ਰਹਿ ਸਕੋ। (ਫ਼ਿਲਿ. 2:13) ਤੁਹਾਡੇ ਵਿਦਿਆਰਥੀ ਵਿਚ ਜ਼ਰੂਰ ਵਧੀਆ ਗੁਣ ਹੋਣੇ। ਪ੍ਰਾਰਥਨਾ ਕਰੋ ਕਿ ਤੁਸੀਂ ਉਨ੍ਹਾਂ ਗੁਣਾਂ ʼਤੇ ਧਿਆਨ ਲਾ ਸਕੋ।