5. ਧਰਤੀ ਦੀ ਤਬਾਹੀ
5. ਧਰਤੀ ਦੀ ਤਬਾਹੀ
‘ਪਰਮੇਸ਼ੁਰ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਗਾ।’—ਪ੍ਰਕਾਸ਼ ਦੀ ਕਿਤਾਬ 11:18.
● ਪੀਰੀ ਨਾਂ ਦਾ ਇਕ ਆਦਮੀ ਨਾਈਜੀਰੀਆ ਦੇ ਕਪੋਰ ਪਿੰਡ ਵਿਚ ਰਹਿੰਦਾ ਹੈ। ਉਹ ਤਾੜੀ ਕੱਢਣ ਦਾ ਕੰਮ ਕਰਦਾ ਹੈ। ਪਰ ਜਦੋਂ ਤੋਂ ਨਾਈਜੀਰ ਡੈਲਟਾ ਵਿਚ ਤੇਲ ਦਾ ਰਿਸਾਅ ਹੋਇਆ ਹੈ, ਉਦੋਂ ਤੋਂ ਉਸ ਲਈ ਰੋਜ਼ੀ-ਰੋਟੀ ਕਮਾਉਣੀ ਬਹੁਤ ਔਖੀ ਹੋ ਗਈ ਹੈ। ਉਹ ਕਹਿੰਦਾ ਹੈ: “ਪਾਣੀ ਦੂਸ਼ਿਤ ਹੋ ਗਿਆ ਹੈ, ਮੱਛੀਆਂ ਮਰ ਰਹੀਆਂ ਹਨ, ਸਾਡੀ ਚਮੜੀ ਵੀ ਖ਼ਰਾਬ ਹੋ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਆਪਣੇ ਪਰਿਵਾਰ ਦਾ ਢਿੱਡ ਕਿੱਦਾਂ ਪਾਲਾਂ?”
ਅੰਕੜੇ ਕੀ ਦੱਸਦੇ ਹਨ? ਕੁਝ ਮਾਹਰਾਂ ਮੁਤਾਬਕ ਸਮੁੰਦਰ ਵਿਚ ਹਰ ਸਾਲ ਤਕਰੀਬਨ 65 ਲੱਖ ਟਨ ਕੂੜਾ ਸੁੱਟਿਆ ਜਾਂਦਾ ਹੈ, ਇਸ ਵਿੱਚੋਂ ਅੱਧਾ ਕੂੜਾ ਤਾਂ ਪਲਾਸਟਿਕ ਹੁੰਦਾ ਹੈ ਜਿਸ ਨੂੰ ਗਲ਼ਣ ਵਿਚ ਸੈਂਕੜੇ ਸਾਲ ਲੱਗ ਜਾਂਦੇ ਹਨ। ਧਰਤੀ ਨੂੰ ਦੂਸ਼ਿਤ ਕਰਨ ਤੋਂ ਇਲਾਵਾ ਕੁਦਰਤੀ ਚੀਜ਼ਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹ ਬਹੁਤ ਤੇਜ਼ੀ ਨਾਲ ਘੱਟਦੀਆਂ ਜਾ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਨਸਾਨ ਇਕ ਸਾਲ ਵਿਚ ਜਿੰਨੀਆਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦਾ ਹੈ, ਉਨ੍ਹਾਂ ਚੀਜ਼ਾਂ ਨੂੰ ਦੁਬਾਰਾ ਬਣਾਉਣ ਵਿਚ ਧਰਤੀ ਨੂੰ ਲਗਭਗ ਇਕ ਸਾਲ ਪੰਜ ਮਹੀਨੇ ਲੱਗ ਜਾਂਦੇ ਹਨ। ਆਸਟ੍ਰੇਲੀਆ ਦੇ ਇਕ ਮਸ਼ਹੂਰ ਅਖ਼ਬਾਰ ਵਿਚ ਲਿਖਿਆ ਸੀ: “ਜੇ ਆਬਾਦੀ ਇਸੇ ਤਰ੍ਹਾਂ ਵਧਦੀ ਗਈ ਅਤੇ ਇਸੇ ਤਰ੍ਹਾਂ ਚੀਜ਼ਾਂ ਦੀ ਵਰਤੋਂ ਹੁੰਦੀ ਗਈ, ਤਾਂ ਗੁਜ਼ਾਰਾ ਤੋਰਨਾ ਔਖਾ ਹੋ ਜਾਵੇਗਾ ਤੇ 2035 ਤਕ ਸਾਨੂੰ ਇਕ ਹੋਰ ਧਰਤੀ ਦੀ ਲੋੜ ਪਵੇਗੀ।”
ਲੋਕ ਕੀ ਕਹਿੰਦੇ ਹਨ? ‘ਅੱਜ-ਕਲ੍ਹ ਤਕਨਾਲੋਜੀ ਬਹੁਤ ਵੱਧ ਗਈ ਹੈ, ਇਸ ਲਈ ਇਨਸਾਨ ਕਿਸੇ-ਨਾ-ਕਿਸੇ ਤਰੀਕੇ ਨਾਲ ਹਾਲਾਤ ਠੀਕ ਕਰ ਹੀ ਲੈਣਗੇ।’
ਕੀ ਇਹ ਗੱਲ ਸੱਚ ਹੈ? ਬਹੁਤ ਸਾਰੇ ਲੋਕ ਪ੍ਰਦੂਸ਼ਣ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪ੍ਰਦੂਸ਼ਣ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।
ਤੁਹਾਨੂੰ ਕੀ ਲੱਗਦਾ ਹੈ? ਕੀ ਹੁਣ ਰੱਬ ਹੀ ਇਸ ਧਰਤੀ ਨੂੰ ਬਚਾ ਸਕਦਾ ਹੈ?
ਇਨ੍ਹਾਂ ਪੰਜ ਭਵਿੱਖਬਾਣੀਆਂ ਤੋਂ ਇਲਾਵਾ ਬਾਈਬਲ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਕੁਝ ਚੰਗਾ ਵੀ ਹੋਵੇਗਾ। ਆਓ ਆਪਾਂ ਛੇਵੀਂ ਭਵਿੱਖਬਾਣੀ ’ਤੇ ਗੌਰ ਕਰੀਏ।
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
ਏਰਿਨ ਟੈਮਬਰ ਅਮਰੀਕਾ ਦੇ ਸਮੁੰਦਰੀ ਤਟ ਕੋਲ ਰਹਿੰਦੀ ਹੈ। ਸਾਲ 2010 ਵਿਚ ਮੈਕਸੀਕੋ ਦੀ ਖਾੜੀ ਵਿਚ ਹੋਏ ਤੇਲ ਦੇ ਰਿਸਾਅ ਤੋਂ ਬਾਅਦ ਉਸ ਨੇ ਕਿਹਾ: “ਮੇਰਾ ਘਰ ਇਕ ਬਹੁਤ ਸੋਹਣੀ ਜਗ੍ਹਾ ’ਤੇ ਸੀ, ਪਰ ਹੁਣ ਇਹ ਜਗ੍ਹਾ ਨਰਕ ਬਣ ਗਈ ਹੈ।”
[ਡੱਬੀ]
ਕੀ ਰੱਬ ਸਾਡੇ ’ਤੇ ਦੁੱਖ ਲਿਆਉਂਦਾ ਹੈ?
ਅੱਜ-ਕੱਲ੍ਹ ਦੇ ਮਾੜੇ ਹਾਲਾਤਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਇਨ੍ਹਾਂ ਪਿੱਛੇ ਰੱਬ ਦਾ ਹੱਥ ਹੈ? ਕੀ ਉਹ ਸਾਡੇ ’ਤੇ ਦੁੱਖ ਲਿਆਉਂਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 11ਵਾਂ ਅਧਿਆਇ ਦੇਖੋ।
[ਤਸਵੀਰ ਦੀ ਕ੍ਰੈਡਿਟ ਲਾਈਨ]
U.S. Coast Guard photo