ਅਧਿਆਇ ਇਕ
ਕੀ ਪਰਿਵਾਰਕ ਖ਼ੁਸ਼ੀ ਦਾ ਇਕ ਰਾਜ਼ ਹੈ?
1. ਮਾਨਵ ਸਮਾਜ ਵਿਚ ਮਜ਼ਬੂਤ ਪਰਿਵਾਰ ਕਿਉਂ ਮਹੱਤਵਪੂਰਣ ਹਨ?
ਪਰਿਵਾਰ ਧਰਤੀ ਉੱਤੇ ਸਭ ਤੋਂ ਪੁਰਾਣੀ ਵਿਵਸਥਾ ਹੈ, ਅਤੇ ਇਹ ਮਾਨਵ ਸਮਾਜ ਵਿਚ ਇਕ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਪੂਰੇ ਇਤਿਹਾਸ ਦੇ ਦੌਰਾਨ, ਮਜ਼ਬੂਤ ਪਰਿਵਾਰਾਂ ਨੇ ਮਜ਼ਬੂਤ ਸਮਾਜ ਬਣਾਉਣ ਵਿਚ ਯੋਗਦਾਨ ਦਿੱਤਾ ਹੈ। ਬੱਚਿਆਂ ਨੂੰ ਪ੍ਰੌੜ੍ਹ ਬਾਲਗਾਂ ਦੇ ਤੌਰ ਤੇ ਵੱਡੇ ਕਰਨ ਲਈ ਪਰਿਵਾਰ ਇਕ ਸਭ ਤੋਂ ਵਧੀਆ ਪ੍ਰਬੰਧ ਹੈ।
2-5. (ੳ) ਉਸ ਸੁਰੱਖਿਆ ਦਾ ਵਰਣਨ ਕਰੋ ਜੋ ਇਕ ਬੱਚਾ ਇਕ ਖ਼ੁਸ਼ ਪਰਿਵਾਰ ਵਿਚ ਮਹਿਸੂਸ ਕਰਦਾ ਹੈ। (ਅ) ਕੁਝ ਪਰਿਵਾਰਾਂ ਵਿਚ ਕਿਹੜੀਆਂ ਸਮੱਸਿਆਵਾਂ ਦੀ ਰਿਪੋਰਟ ਕੀਤੀ ਜਾਂਦੀ ਹੈ?
2 ਇਕ ਖ਼ੁਸ਼ ਪਰਿਵਾਰ ਬਚਾਉ ਅਤੇ ਸੁਰੱਖਿਆ ਦਾ ਇਕ ਪਨਾਹ ਹੈ। ਇਕ ਪਲ ਲਈ ਇਕ ਆਦਰਸ਼ਕ ਪਰਿਵਾਰ ਦੀ ਕਲਪਨਾ ਕਰੋ। ਆਪਣੇ ਸੰਧਿਆ ਭੋਜਨ ਦੇ ਦੌਰਾਨ, ਪਰਵਾਹ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਦਿਨ ਦੀਆਂ ਘਟਨਾਵਾਂ ਬਾਰੇ ਚਰਚਾ ਕਰਦੇ ਹਨ। ਬੱਚੇ ਜੋਸ਼ ਦੇ
ਨਾਲ ਗੱਲਾਂ ਕਰਦੇ ਹਨ ਜਿਉਂ ਹੀ ਉਹ ਆਪਣੇ ਮਾਤਾ-ਪਿਤਾ ਨੂੰ ਦੱਸਦੇ ਹਨ ਕਿ ਸਕੂਲ ਵਿਚ ਕੀ ਵਾਪਰਿਆ। ਇਕੱਠੇ ਗੁਜ਼ਾਰਿਆ ਗਿਆ ਇਹ ਆਰਾਮਦੇਹ ਸਮਾਂ ਸਾਰਿਆਂ ਨੂੰ ਬਾਹਰ ਦੇ ਸੰਸਾਰ ਵਿਚ ਇਕ ਹੋਰ ਦਿਨ ਬਤੀਤ ਕਰਨ ਲਈ ਤਾਜ਼ਾ ਕਰਦਾ ਹੈ।3 ਇਕ ਖ਼ੁਸ਼ ਪਰਿਵਾਰ ਵਿਚ, ਇਕ ਬੱਚਾ ਜਾਣਦਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਦੀ ਦੇਖ-ਭਾਲ ਕਰਨਗੇ ਜਦੋਂ ਉਹ ਬੀਮਾਰ ਹੋਵੇਗਾ, ਸ਼ਾਇਦ ਵਾਰੀ ਸਿਰ ਉਸ ਦੇ ਸਿਰਹਾਣੇ ਬੈਠ ਕੇ ਸਾਰੀ ਰਾਤ ਬਿਤਾਉਣਗੇ। ਉਹ ਜਾਣਦਾ ਹੈ ਕਿ ਉਹ ਆਪਣੇ ਮਾਤਾ ਜਾਂ ਪਿਤਾ ਕੋਲ ਆਪਣੀ ਜਵਾਨੀ ਦੀਆਂ ਸਮੱਸਿਆਵਾਂ ਲੈ ਜਾ ਕੇ ਸਲਾਹ ਅਤੇ ਸਮਰਥਨ ਪ੍ਰਾਪਤ ਕਰ ਸਕਦਾ ਹੈ। ਜੀ ਹਾਂ, ਬੱਚਾ ਸੁਰੱਖਿਅਤ ਮਹਿਸੂਸ ਕਰਦਾ ਹੈ, ਭਾਵੇਂ ਕਿ ਬਾਹਰ ਦਾ ਸੰਸਾਰ ਕਿੰਨਾ ਵੀ ਸਮੱਸਿਆ-ਭਰਿਆ ਕਿਉਂ ਨਾ ਹੋਵੇ।
4 ਜਦੋਂ ਬੱਚੇ ਜਵਾਨ ਹੋ ਜਾਂਦੇ ਹਨ, ਉਹ ਆਮ ਤੌਰ ਤੇ ਵਿਆਹ ਕਰਾ ਕੇ ਆਪਣਾ ਖ਼ੁਦ ਦਾ ਪਰਿਵਾਰ ਸਥਾਪਿਤ ਕਰਦੇ ਹਨ। “ਇਕ ਵਿਅਕਤੀ ਨੂੰ ਉਦੋਂ ਅਹਿਸਾਸ ਹੁੰਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਕਿੰਨਾ ਕਰਜ਼ਾਈ ਹੈ ਜਦੋਂ ਉਸ ਦਾ ਆਪਣਾ ਬੱਚਾ ਪੈਦਾ ਹੁੰਦਾ ਹੈ,” ਇਕ ਪੂਰਬੀ ਕਹਾਵਤ ਕਹਿੰਦੀ ਹੈ। ਸ਼ੁਕਰਗੁਜ਼ਾਰੀ ਅਤੇ ਪ੍ਰੇਮ ਦੀ ਗਹਿਰੀ ਭਾਵਨਾ ਦੇ ਨਾਲ, ਬਾਲਗ ਬੱਚੇ ਖ਼ੁਦ ਦਿਆਂ ਪਰਿਵਾਰਾਂ ਨੂੰ ਸੁਖੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਉਹ ਆਪਣੇ ਹੁਣ ਬਿਰਧ ਹੋ ਰਹੇ ਮਾਪਿਆਂ ਦੀ ਵੀ ਦੇਖ-ਭਾਲ ਕਰਦੇ ਹਨ, ਜੋ ਦੋਹਤਿਆਂ-ਪੋਤਿਆਂ ਦੀ ਸੰਗਤ ਦਾ ਆਨੰਦ ਮਾਣਦੇ ਹਨ।
5 ਤੁਸੀਂ ਸ਼ਾਇਦ ਇਸ ਮਕਾਮ ਤੇ ਸੋਚ ਰਹੇ ਹੋ: ‘ਖ਼ੈਰ, ਮੈਂ ਆਪਣੇ ਪਰਿਵਾਰ ਨਾਲ ਪ੍ਰੇਮ ਕਰਦਾ ਹਾਂ, ਪਰੰਤੂ ਉਹ ਹੁਣੇ ਹੀ ਵਰਣਨ ਕੀਤੇ ਗਏ ਪਰਿਵਾਰ ਵਰਗਾ ਨਹੀਂ ਹੈ। ਮੈਂ ਅਤੇ ਮੇਰੀ ਪਤਨੀ ਵੱਖਰੇ-ਵੱਖਰੇ ਸਮਿਆਂ ਤੇ ਕੰਮ ਕਰਦੇ ਹਾਂ ਅਤੇ ਮਸਾਂ ਹੀ ਇਕ ਦੂਜੇ ਨੂੰ ਮਿਲਦੇ ਹਾਂ। ਅਸੀਂ ਜ਼ਿਆਦਾਤਰ ਪੈਸਿਆਂ ਦੀਆਂ ਹੀ ਸਮੱਸਿਆਵਾਂ ਬਾਰੇ ਗੱਲਾਂ ਕਰਦੇ ਹਾਂ।’ ਜਾਂ ਕੀ ਤੁਸੀਂ ਕਹਿੰਦੇ ਹੋ, ‘ਮੇਰੇ ਬੱਚੇ ਅਤੇ ਦੋਹਤੇ-ਪੋਤੇ ਦੂਜੇ ਸ਼ਹਿਰ ਵਿਚ ਰਹਿੰਦੇ ਹਨ, ਅਤੇ ਮੈਨੂੰ ਉਹ ਕਦੀ ਵੀ ਨਹੀਂ ਮਿਲਦੇ ਹਨ?’ ਜੀ ਹਾਂ, ਅਕਸਰ ਸ਼ਾਮਲ ਵਿਅਕਤੀਆਂ ਦੇ ਵਸ ਤੋਂ ਬਾਹਰ ਕਾਰਨਾਂ ਕਰਕੇ, ਕਾਫ਼ੀ ਪਰਿਵਾਰਕ ਜੀਵਨ ਆਦਰਸ਼ਕ ਨਹੀਂ ਹਨ। ਤਾਂ ਵੀ, ਕੁਝ ਲੋਕ ਸੁਖੀ ਪਰਿਵਾਰਕ ਜੀਵਨ ਬਿਤਾਉਂਦੇ ਹਨ। ਕਿਵੇਂ? ਕੀ ਪਰਿਵਾਰਕ ਖ਼ੁਸ਼ੀ ਦਾ ਇਕ ਰਾਜ਼ ਹੈ? ਜਵਾਬ ਹੈ ਜੀ ਹਾਂ। ਪਰੰਤੂ ਇਸ ਤੇ ਚਰਚਾ ਕਰਨ ਤੋਂ ਪਹਿਲਾਂ ਕਿ ਉਹ ਕੀ ਹੈ, ਸਾਨੂੰ ਇਕ ਮਹੱਤਵਪੂਰਣ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ।
ਪਰਿਵਾਰ ਕੀ ਹੈ?
6. ਇਸ ਪੁਸਤਕ ਵਿਚ ਕਿਸ ਤਰ੍ਹਾਂ ਦੇ ਪਰਿਵਾਰਾਂ ਬਾਰੇ ਚਰਚਾ ਕੀਤੀ ਜਾਵੇਗੀ?
6 ਪੱਛਮੀ ਦੇਸ਼ਾਂ ਵਿਚ, ਜ਼ਿਆਦਾਤਰ ਪਰਿਵਾਰਾਂ ਵਿਚ ਇਕ ਪਿਤਾ, ਇਕ ਮਾਤਾ, ਅਤੇ ਬੱਚੇ ਸ਼ਾਮਲ ਹੁੰਦੇ ਹਨ। ਦਾਦਾ-ਦਾਦੀ ਸ਼ਾਇਦ ਉਦੋਂ ਤਕ ਆਪਣੇ ਖ਼ੁਦ ਦੇ ਗ੍ਰਹਿਸਥ ਵਿਚ ਰਹਿਣ ਜਦ ਤਕ ਉਹ ਰਹਿ ਸਕਦੇ ਹਨ। ਭਾਵੇਂ ਕਿ ਜ਼ਿਆਦਾ ਦੂਰ ਦੇ ਸਾਕ-ਸੰਬੰਧੀਆਂ ਦੇ ਨਾਲ ਸੰਪਰਕ ਕਾਇਮ ਰੱਖਿਆ ਜਾਂਦਾ ਹੈ, ਇਨ੍ਹਾਂ ਦੇ ਪ੍ਰਤੀ ਕਰਤੱਵ ਸੀਮਿਤ ਹੁੰਦੇ ਹਨ। ਮੂਲ ਤੌਰ ਤੇ, ਇਹੀ ਪਰਿਵਾਰ ਹੈ ਜਿਸ ਦੀ ਅਸੀਂ ਇਸ ਪੁਸਤਕ ਵਿਚ ਚਰਚਾ ਕਰਾਂਗੇ। ਪਰੰਤੂ, ਹਾਲ ਹੀ ਦੇ ਸਾਲਾਂ ਵਿਚ ਦੂਜੇ ਪਰਿਵਾਰ ਵਧਦੀ ਮਾਤਰਾ ਵਿਚ ਆਮ ਬਣ ਗਏ ਹਨ—ਇਕ-ਮਾਪਾ ਪਰਿਵਾਰ, ਮਤਰੇਆ ਪਰਿਵਾਰ, ਅਤੇ ਉਹ ਪਰਿਵਾਰ ਜਿਸ ਵਿਚ ਮਾਂ-ਪਿਉ ਕਿਸੇ-ਨਾ-ਕਿਸੇ ਕਾਰਨ ਇਕੱਠੇ ਨਹੀਂ ਰਹਿ ਰਹੇ ਹਨ।
7. ਵਿਸਤ੍ਰਿਤ ਪਰਿਵਾਰ ਕੀ ਹੈ?
7 ਕੁਝ ਸਭਿਆਚਾਰਾਂ ਵਿਚ ਵਿਸਤ੍ਰਿਤ ਪਰਿਵਾਰ ਸਾਧਾਰਣ ਹੈ। ਇਸ ਪ੍ਰਬੰਧ ਵਿਚ, ਜੇਕਰ ਮੁਮਕਿਨ ਹੋਵੇ, ਤਾਂ ਦਾਦਾ-ਦਾਦੀ ਦੀ ਨਿੱਤ-ਕਰਮ ਤੌਰ ਤੇ ਆਪਣੇ ਬੱਚਿਆਂ ਦੁਆਰਾ ਦੇਖ-ਭਾਲ ਕੀਤੀ ਜਾਂਦੀ ਹੈ, ਅਤੇ ਨਜ਼ਦੀਕੀ ਸੰਬੰਧ ਅਤੇ ਜ਼ਿੰਮੇਵਾਰੀਆਂ ਦੂਰ ਦੇ ਰਿਸ਼ਤੇਦਾਰਾਂ ਤਕ ਪਹੁੰਚਦੀਆਂ ਹਨ। ਉਦਾਹਰਣ ਲਈ, ਪਰਿਵਾਰਕ ਸਦੱਸ ਸ਼ਾਇਦ ਭਤੀਜੇ-ਭਤੀਜੀਆਂ, ਜਾਂ ਜ਼ਿਆਦਾ ਦੂਰ ਦਿਆਂ ਰਿਸ਼ਤੇਦਾਰਾਂ ਦਾ ਭਾਰ ਚੁੱਕਣ, ਪਰਵਰਿਸ਼ ਕਰਨ, ਅਤੇ ਇੱਥੋਂ ਤਕ ਕਿ ਉਨ੍ਹਾਂ ਦੀ ਸਿੱਖਿਆ ਦਾ ਖ਼ਰਚਾ ਚੁੱਕਣ ਵਿਚ ਵੀ ਮਦਦ ਕਰਦੇ ਹਨ। ਇਸ ਪ੍ਰਕਾਸ਼ਨ ਵਿਚ ਚਰਚਾ ਕੀਤੇ ਜਾਣ ਵਾਲੇ ਸਿਧਾਂਤ ਵਿਸਤ੍ਰਿਤ ਪਰਿਵਾਰਾਂ ਨੂੰ ਵੀ ਲਾਗੂ ਹੁੰਦੇ ਹਨ।
ਦਬਾਉ ਦੇ ਹੇਠ ਪਰਿਵਾਰ
8, 9. ਕੁਝ ਦੇਸ਼ਾਂ ਵਿਚ ਕਿਹੜੀਆਂ ਸਮੱਸਿਆਵਾਂ ਪ੍ਰਦਰਸ਼ਿਤ ਕਰਦੀਆਂ ਹਨ ਕਿ ਪਰਿਵਾਰ ਬਦਲ ਰਿਹਾ ਹੈ?
8 ਅੱਜ ਪਰਿਵਾਰ ਬਦਲ ਰਿਹਾ ਹੈ—ਅਫ਼ਸੋਸ ਦੀ ਗੱਲ ਹੈ ਕਿ ਬਿਹਤਰੀ ਲਈ ਨਹੀਂ। ਇਕ ਮਿਸਾਲ ਭਾਰਤ ਵਿਚ ਦੇਖੀ ਜਾਂਦੀ ਹੈ, ਜਿੱਥੇ ਇਕ ਪਤਨੀ ਸ਼ਾਇਦ ਆਪਣੇ ਪਤੀ ਦੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਘਰ ਵਿਚ ਆਪਣੇ ਸਹੁਰਿਆਂ ਦੇ ਨਿਰਦੇਸ਼ਨ ਅਧੀਨ ਕੰਮ ਕਰਦੀ ਹੈ। ਪਰੰਤੂ ਅੱਜ-ਕੱਲ੍ਹ, ਭਾਰਤੀ ਪਤਨੀਆਂ ਲਈ ਘਰ ਤੋਂ ਬਾਹਰ ਰੁਜ਼ਗਾਰ ਭਾਲਣਾ ਅਸਾਧਾਰਣ ਨਹੀਂ ਹੈ। ਤਾਂ ਵੀ ਜ਼ਾਹਰਾ ਤੌਰ ਤੇ ਉਨ੍ਹਾਂ ਤੋਂ ਘਰ ਵਿਚ ਆਪਣੀ ਰਿਵਾਜੀ ਭੂਮਿਕਾਵਾਂ ਅਦਾ ਕਰਨ ਦੀ ਫਿਰ ਵੀ ਆਸ ਰੱਖੀ ਜਾਂਦੀ ਹੈ। ਅਨੇਕ ਦੇਸ਼ਾਂ ਵਿਚ ਪੁੱਛਿਆ ਗਿਆ ਸਵਾਲ ਇਹ ਹੈ ਕਿ, ਪਰਿਵਾਰ ਦੇ ਦੂਜਿਆਂ ਸਦੱਸਾਂ ਦੀ ਤੁਲਨਾ ਵਿਚ, ਇਕ ਬਾਹਰ
ਨੌਕਰੀ ਕਰਦੀ ਔਰਤ ਤੋਂ ਘਰ ਵਿਚ ਕਿੰਨਾ-ਕੁ ਕੰਮ ਕਰਨ ਦੀ ਆਸ ਰੱਖੀ ਜਾਣੀ ਚਾਹੀਦੀ ਹੈ?9 ਪੂਰਬੀ ਸਮਾਜਾਂ ਵਿਚ, ਮਜ਼ਬੂਤ ਵਿਸਤ੍ਰਿਤ-ਪਰਿਵਾਰਕ ਸੰਬੰਧ ਰਿਵਾਜੀ ਹਨ। ਮਗਰ, ਪੱਛਮੀ-ਸ਼ੈਲੀ ਦੇ ਵਿਅਕਤੀਵਾਦ ਦੇ ਪ੍ਰਭਾਵ ਅਤੇ ਆਰਥਿਕ ਸਮੱਸਿਆਵਾਂ ਦੇ ਦਬਾਉ ਹੇਠ, ਰਿਵਾਜੀ ਵਿਸਤ੍ਰਿਤ ਪਰਿਵਾਰ ਕਮਜ਼ੋਰ ਹੋ ਰਿਹਾ ਹੈ। ਇਸ ਲਈ, ਅਨੇਕ ਲੋਕ ਬਿਰਧ ਪਰਿਵਾਰਕ ਸਦੱਸਾਂ ਦੀ ਦੇਖ-ਭਾਲ ਨੂੰ ਕਰਤੱਵ ਜਾਂ ਵਿਸ਼ੇਸ਼-ਸਨਮਾਨ ਵਿਚਾਰਨ ਦੀ ਬਜਾਇ ਇਸ ਨੂੰ ਇਕ ਬੋਝ ਸਮਝਦੇ ਹਨ। ਕੁਝ ਬਿਰਧ ਮਾਪਿਆਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਸੱਚ-ਮੁੱਚ ਹੀ, ਬਿਰਧ ਵਿਅਕਤੀਆਂ ਨਾਲ ਬਦਸਲੂਕੀ ਅਤੇ ਉਨ੍ਹਾਂ ਦੀ ਅਣਗਹਿਲੀ ਅੱਜ ਅਨੇਕ ਦੇਸ਼ਾਂ ਵਿਚ ਪਾਈ ਜਾਂਦੀ ਹੈ।
10, 11. ਕਿਹੜੀਆਂ ਹਕੀਕਤਾਂ ਪ੍ਰਦਰਸ਼ਿਤ ਕਰਦੀਆਂ ਹਨ ਕਿ ਯੂਰਪੀ ਦੇਸ਼ਾਂ ਵਿਚ ਪਰਿਵਾਰ ਬਦਲ ਰਿਹਾ ਹੈ?
10 ਤਲਾਕ ਵਧਦੀ ਗਿਣਤੀ ਵਿਚ ਸਾਧਾਰਣ ਬਣਦਾ ਜਾ ਰਿਹਾ ਹੈ। ਸਪੇਨ ਵਿਚ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਆਰੰਭ ਤਕ, ਤਲਾਕ ਦਰ 8 ਵਿਆਹਾਂ ਵਿੱਚੋਂ 1 ਤਲਾਕ ਤਕ ਵੱਧ ਗਈ—ਕੇਵਲ 25 ਸਾਲ ਪਹਿਲਾਂ ਹੀ 100 ਵਿਆਹਾਂ ਵਿੱਚੋਂ 1 ਤਲਾਕ ਤੋਂ ਕਿਤੇ ਹੀ ਵੱਧ। ਬਰਤਾਨੀਆ, ਜਿਸ ਦੀਆਂ ਰਿਪੋਰਟਾਂ ਦੇ ਅਨੁਸਾਰ ਯੂਰਪ ਵਿਚ ਸਭ ਤੋਂ ਵੱਡੀ ਤਲਾਕ ਦਰ ਹੈ (10 ਵਿੱਚੋਂ 4 ਵਿਆਹ ਅਸਫ਼ਲ ਹੋਣ ਦੀ ਆਸ ਹੈ), ਨੇ ਇਕੱਲੇ-ਮਾਪੇ ਪਰਿਵਾਰਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਅਨੁਭਵ ਕੀਤਾ ਹੈ।
11 ਜਰਮਨੀ ਵਿਚ ਅਨੇਕ ਵਿਅਕਤੀ ਰਿਵਾਜੀ ਪਰਿਵਾਰ ਨੂੰ ਬਿਲਕੁਲ ਹੀ ਤਿਆਗ ਰਹੇ ਜਾਪਦੇ ਹਨ। ਸੰਨ 1990 ਦੇ ਦਹਾਕੇ ਵਿਚ ਸਾਰੇ ਜਰਮਨ ਗ੍ਰਹਿਸਥਾਂ ਵਿੱਚੋਂ 35 ਫੀ ਸਦੀ ਗ੍ਰਹਿਸਥ ਇਕ ਵਿਅਕਤੀ, ਅਤੇ 31 ਫੀ ਸਦੀ ਕੇਵਲ ਦੋ ਹੀ ਵਿਅਕਤੀਆਂ ਨਾਲ ਬਣੇ ਹੋਏ ਸਨ। ਫਰਾਂਸੀਸੀ ਵੀ ਘੱਟ ਅਕਸਰ ਵਿਆਹ ਕਰ ਰਹੇ ਹਨ, ਅਤੇ ਜੋ ਵਿਆਹ ਕਰਦੇ ਹਨ ਉਹ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਅਕਸਰ ਅਤੇ ਜਲਦੀ ਤਲਾਕ ਲੈਂਦੇ ਹਨ। ਵਧਦੀ ਤਾਦਾਦ ਵਿਚ ਲੋਕ ਵਿਆਹ ਦੀਆਂ ਜ਼ਿੰਮੇਵਾਰੀਆਂ ਤੋਂ ਬਿਨਾਂ ਹੀ ਇਕੱਠੇ ਰਹਿਣਾ ਪਸੰਦ ਕਰਦੇ ਹਨ। ਸਮਾਨਾਂਤਰ ਝੁਕਾਉ ਵਿਸ਼ਵ ਭਰ ਵਿਚ ਦੇਖੇ ਜਾਂਦੇ ਹਨ।
12. ਆਧੁਨਿਕ ਪਰਿਵਾਰ ਵਿਚ ਤਬਦੀਲੀਆਂ ਦੇ ਕਾਰਨ ਬੱਚੇ ਕਿਵੇਂ ਕਸ਼ਟ ਪਾਉਂਦੇ ਹਨ?
12 ਬੱਚਿਆਂ ਬਾਰੇ ਕੀ? ਸੰਯੁਕਤ ਰਾਜ ਅਮਰੀਕਾ ਅਤੇ ਅਨੇਕ ਦੂਜੇ ਦੇਸ਼ਾਂ ਵਿਚ ਵਧਦੀ ਗਿਣਤੀ ਵਿਚ ਨਾਜਾਇਜ਼ ਬੱਚੇ ਪੈਦਾ ਹੁੰਦੇ ਹਨ, ਕੁਝ ਤਾਂ ਘੱਟ ਉਮਰ ਦੇ ਕਿਸ਼ੋਰਾਂ ਨੂੰ ਪੈਦਾ ਹੁੰਦੇ ਹਨ। ਬਹੁਤੇਰੀਆਂ ਕਿਸ਼ੋਰ ਕੁੜੀਆਂ ਨੂੰ ਵੱਖਰੇ-ਵੱਖਰੇ ਪਿਤਾ ਤੋਂ ਕਈ ਬੱਚੇ ਪੈਦਾ ਹੁੰਦੇ ਹਨ। ਸੰਸਾਰ ਭਰ ਤੋਂ ਰਿਪੋਰਟਾਂ, ਸੜਕਾਂ ਤੇ ਭਟਕ ਰਹੇ
ਲੱਖਾਂ ਹੀ ਬੇ-ਘਰ ਬੱਚਿਆਂ ਬਾਰੇ ਦੱਸਦੀਆਂ ਹਨ; ਬਹੁਤੇਰੇ ਬੱਚੇ ਅਜਿਹੇ ਘਰਾਂ ਤੋਂ ਭੱਜ ਰਹੇ ਹਨ ਜਿੱਥੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ ਹੈ ਜਾਂ ਉਨ੍ਹਾਂ ਪਰਿਵਾਰਾਂ ਦੁਆਰਾ ਬਾਹਰ ਕੱਢ ਦਿੱਤੇ ਗਏ ਹਨ ਜੋ ਹੁਣ ਉਨ੍ਹਾਂ ਦਾ ਭਾਰ ਨਹੀਂ ਚੁੱਕ ਸਕਦੇ ਹਨ।13. ਕਿਹੜੀਆਂ ਵਿਆਪਕ ਸਮੱਸਿਆਵਾਂ ਪਰਿਵਾਰਾਂ ਤੋਂ ਖ਼ੁਸ਼ੀ ਲੁੱਟ ਲੈਂਦੀਆਂ ਹਨ?
13 ਜੀ ਹਾਂ, ਪਰਿਵਾਰ ਸੰਕਟ-ਸਥਿਤੀ ਵਿਚ ਪਿਆ ਹੋਇਆ ਹੈ। ਉਸ ਤੋਂ ਇਲਾਵਾ ਜੋ ਪਹਿਲਾਂ ਹੀ ਜ਼ਿਕਰ ਕੀਤਾ ਗਿਆ ਹੈ, ਕਿਸ਼ੋਰ ਬਗਾਵਤ, ਬਾਲ ਦੁਰਵਿਹਾਰ, ਵਿਵਾਹਕ ਹਿੰਸਾ, ਨਸ਼ਈਪੁਣਾ, ਅਤੇ ਦੂਜੀਆਂ ਤਬਾਹਕੁਨ ਸਮੱਸਿਆਵਾਂ ਅਨੇਕ ਪਰਿਵਾਰਾਂ ਤੋਂ ਖ਼ੁਸ਼ੀ ਲੁੱਟ ਲੈਂਦੀਆਂ ਹਨ। ਵੱਡੀ ਤਾਦਾਦ ਵਿਚ ਬੱਚਿਆਂ ਅਤੇ ਬਾਲਗਾਂ ਲਈ ਪਰਿਵਾਰ ਨਿਸ਼ਚੇ ਹੀ ਇਕ ਪਨਾਹ ਨਹੀਂ ਹੈ।
14. (ੳ) ਕੁਝ ਵਿਅਕਤੀਆਂ ਦੇ ਅਨੁਸਾਰ, ਪਰਿਵਾਰਕ ਸੰਕਟ-ਸਥਿਤੀ ਦੇ ਕੀ ਕਾਰਨ ਹਨ? (ਅ) ਪਹਿਲੀ-ਸਦੀ ਦੇ ਇਕ ਵਕੀਲ ਨੇ ਅੱਜ ਦੇ ਸੰਸਾਰ ਨੂੰ ਕਿਵੇਂ ਵਰਣਨ ਕੀਤਾ, ਅਤੇ ਉਸ ਦੇ ਸ਼ਬਦਾਂ ਦੀ ਪੂਰਤੀ ਨੇ ਪਰਿਵਾਰਕ ਜੀਵਨ ਉੱਤੇ ਕੀ ਪ੍ਰਭਾਵ ਪਾਇਆ ਹੈ?
14 ਪਰਿਵਾਰਕ ਸੰਕਟ-ਸਥਿਤੀ ਕਿਉਂ? ਕੁਝ ਲੋਕ ਦੋਸ਼ ਲਾਉਂਦੇ ਹਨ ਕਿ ਵਰਤਮਾਨ-ਦਿਨ ਦੀ ਪਰਿਵਾਰਕ ਸੰਕਟ-ਸਥਿਤੀ ਔਰਤਾਂ ਦੇ ਨੌਕਰੀ-ਪੇਸ਼ੇ ਵਿਚ ਲੱਗਣ ਦੇ ਕਾਰਨ ਉਤਪੰਨ ਹੋਈ ਹੈ। ਦੂਜੇ ਲੋਕ ਅੱਜ ਦੀ ਨੈਤਿਕ ਵਿਗਾੜ ਵੱਲ ਇਸ਼ਾਰਾ ਕਰਦੇ ਹਨ। ਅਤੇ ਅਤਿਰਿਕਤ ਕਾਰਨ ਦਿੱਤੇ ਜਾਂਦੇ ਹਨ। ਲਗਭਗ ਦੋ ਹਜ਼ਾਰ ਸਾਲ ਪਹਿਲਾਂ, ਇਕ ਪ੍ਰਸਿੱਧ ਵਕੀਲ ਨੇ ਉਨ੍ਹਾਂ ਅਨੇਕ ਦਬਾਵਾਂ ਨੂੰ ਪੂਰਵ-ਸੂਚਿਤ ਕੀਤਾ ਜੋ ਪਰਿਵਾਰਾਂ ਨੂੰ ਪੀੜਿਤ ਕਰਨਗੇ, ਜਦੋਂ ਉਸ ਨੇ ਲਿਖਿਆ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:1-4) ਕੌਣ ਸ਼ੱਕ ਕਰੇਗਾ ਕਿ ਇਹ ਬਚਨ ਅੱਜ ਪੂਰੇ ਹੋ ਰਹੇ ਹਨ? ਅਜਿਹੇ ਹਾਲਾਤਾਂ ਵਾਲੇ ਸੰਸਾਰ ਵਿਚ, ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਬਹੁਤੇਰੇ ਪਰਿਵਾਰ ਸੰਕਟ-ਸਥਿਤੀ ਵਿਚ ਹਨ?
ਪਰਿਵਾਰਕ ਖ਼ੁਸ਼ੀ ਦਾ ਰਾਜ਼
15-17. ਇਸ ਪੁਸਤਕ ਵਿਚ, ਪਰਿਵਾਰਕ ਖ਼ੁਸ਼ੀ ਦੇ ਰਾਜ਼ ਦੇ ਸ੍ਰੋਤ ਵਜੋਂ ਕਿਸ ਪ੍ਰਮਾਣ-ਪੁਸਤਕ ਵੱਲ ਸੰਕੇਤ ਕੀਤਾ ਜਾਵੇਗਾ?
15 ਪਰਿਵਾਰ ਵਿਚ ਕਿਵੇਂ ਖ਼ੁਸ਼ੀ ਹਾਸਲ ਕਰਨੀ ਹੈ, ਦੇ ਸੰਬੰਧ ਵਿਚ ਸਾਰਿਆਂ
ਪਾਸਿਆਂ ਤੋਂ ਸਲਾਹ ਪੇਸ਼ ਕੀਤੀ ਜਾਂਦੀ ਹੈ। ਪੱਛਮ ਵਿਚ, ਸਵੈ-ਸਹਾਇਤਾ ਪੁਸਤਕਾਂ ਅਤੇ ਰਸਾਲਿਆਂ ਦੀ ਅਮੁੱਕ ਧਾਰਾ ਸਲਾਹ ਪੇਸ਼ ਕਰਦੀ ਹੈ। ਸਮੱਸਿਆ ਇਹ ਹੈ ਕਿ ਮਾਨਵ ਸਲਾਹਕਾਰ ਇਕ ਦੂਜੇ ਦਾ ਵਿਰੋਧ ਕਰਦੇ ਹਨ, ਅਤੇ ਜੋ ਅੱਜ ਪ੍ਰਚਲਿਤ ਸਲਾਹ ਹੈ, ਉਹ ਕੱਲ੍ਹ ਨੂੰ ਸ਼ਾਇਦ ਅਵਿਵਹਾਰਕ ਵਿਚਾਰੀ ਜਾ ਸਕਦੀ ਹੈ।16 ਤਾਂ ਫਿਰ, ਅਸੀਂ ਭਰੋਸੇਯੋਗ ਪਰਿਵਾਰਕ ਨਿਰਦੇਸ਼ਨ ਲਈ ਕਿੱਥੇ ਭਾਲ ਕਰ ਸਕਦੇ ਹਾਂ? ਖ਼ੈਰ, ਕੀ ਤੁਸੀਂ ਕੁਝ 1,900 ਸਾਲ ਪਹਿਲਾਂ ਪੂਰੀ ਕੀਤੀ ਗਈ ਇਕ ਪੁਸਤਕ ਵੱਲ ਆਸ ਰੱਖੋਗੇ? ਜਾਂ ਕੀ ਤੁਸੀਂ ਇਹ ਮਹਿਸੂਸ ਕਰੋਗੇ ਕਿ ਇਸ ਤਰ੍ਹਾਂ ਦੀ ਪੁਸਤਕ ਬਿਲਕੁਲ ਹੀ ਅਪ੍ਰਚਲਿਤ ਹੋਵੇਗੀ? ਸੱਚਾਈ ਤਾਂ ਇਹ ਹੈ ਕਿ ਪਰਿਵਾਰਕ ਸੁਖ ਦਾ ਰਾਜ਼ ਅਜਿਹੇ ਹੀ ਇਕ ਸ੍ਰੋਤ ਵਿਚ ਪਾਇਆ ਜਾਂਦਾ ਹੈ।
17 ਉਹ ਸ੍ਰੋਤ ਬਾਈਬਲ ਹੈ। ਸਾਰੇ ਸਬੂਤ ਦੇ ਅਨੁਸਾਰ, ਇਹ ਖ਼ੁਦ ਪਰਮੇਸ਼ੁਰ ਦੁਆਰਾ ਪ੍ਰੇਰਿਤ ਕੀਤੀ ਗਈ ਸੀ। ਬਾਈਬਲ ਵਿਚ ਅਸੀਂ ਨਿਮਨਲਿਖਿਤ ਬਿਆਨ ਪਾਉਂਦੇ ਹਾਂ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਇਸ ਪ੍ਰਕਾਸ਼ਨ ਵਿਚ ਅਸੀਂ ਤੁਹਾਨੂੰ ਗੌਰ ਕਰਨ ਲਈ ਉਤਸ਼ਾਹਿਤ ਕਰਾਂਗੇ ਕਿ ਅੱਜ ਪਰਿਵਾਰਾਂ ਦਾ ਸਾਮ੍ਹਣਾ ਕਰ ਰਹੇ ਦਬਾਵਾਂ ਅਤੇ ਸਮੱਸਿਆਵਾਂ ਨੂੰ ਨਿਭਣ ਦੇ ਸਮੇਂ ਬਾਈਬਲ ਕਿਵੇਂ ਤੁਹਾਨੂੰ ਮਾਮਲੇ ਨੂੰ “ਸੁਧਾਰਨ” ਵਿਚ ਮਦਦ ਕਰ ਸਕਦੀ ਹੈ।
18. ਬਾਈਬਲ ਨੂੰ ਵਿਆਹ ਸਲਾਹਕਾਰੀ ਵਿਚ ਇਕ ਪ੍ਰਮਾਣ-ਪੁਸਤਕ ਦੇ ਤੌਰ ਤੇ ਸਵੀਕਾਰ ਕਰਨਾ ਤਰਕਸੰਗਤ ਕਿਉਂ ਹੈ?
18 ਜੇਕਰ ਤੁਸੀਂ ਇਸ ਸੰਭਾਵਨਾ ਨੂੰ ਰੱਦ ਕਰਨ ਵੱਲ ਰੁਝਾਨ ਰੱਖਦੇ ਹੋ ਕਿ ਬਾਈਬਲ ਪਰਿਵਾਰਾਂ ਨੂੰ ਸੁਖੀ ਬਣਾ ਸਕਦੀ ਹੈ, ਤਾਂ ਇਸ ਉੱਤੇ ਗੌਰ ਕਰੋ: ਜਿਸ ਵਿਅਕਤੀ ਨੇ ਬਾਈਬਲ ਨੂੰ ਪ੍ਰੇਰਿਤ ਕੀਤਾ ਉਹ ਵਿਆਹ ਪ੍ਰਬੰਧ ਦਾ ਆਰੰਭਕਰਤਾ ਹੈ। (ਉਤਪਤ 2:18-25) ਬਾਈਬਲ ਕਹਿੰਦੀ ਹੈ ਕਿ ਉਸ ਦਾ ਨਾਂ ਯਹੋਵਾਹ ਹੈ। (ਜ਼ਬੂਰ 83:18) ਉਹ ਸ੍ਰਿਸ਼ਟੀਕਰਤਾ ਅਤੇ ‘ਪਿਤਾ ਹੈ ਜਿਸ ਤੋਂ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।’ (ਅਫ਼ਸੀਆਂ 3:14, 15) ਯਹੋਵਾਹ ਨੇ ਮਨੁੱਖਜਾਤੀ ਦੇ ਆਰੰਭ ਤੋਂ ਪਰਿਵਾਰਕ ਜੀਵਨ ਉੱਤੇ ਧਿਆਨ ਲਗਾਇਆ ਹੈ। ਉਹ ਜਾਣਦਾ ਹੈ ਜੋ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਉਸ ਨੇ ਉਨ੍ਹਾਂ ਨੂੰ ਸੁਲਝਾਉਣ ਲਈ ਸਲਾਹ ਦਿੱਤੀ ਹੈ। ਪੂਰੇ ਇਤਿਹਾਸ ਦੇ ਦੌਰਾਨ, ਜਿਨ੍ਹਾਂ ਵਿਅਕਤੀਆਂ ਨੇ ਨੇਕ ਦਿਲ ਨਾਲ ਬਾਈਬਲ ਸਿਧਾਂਤਾਂ ਨੂੰ ਆਪਣੇ ਪਰਿਵਾਰਕ ਜੀਵਨ ਵਿਚ ਲਾਗੂ ਕੀਤਾ, ਉਨ੍ਹਾਂ ਨੇ ਜ਼ਿਆਦਾ ਖ਼ੁਸ਼ੀ ਹਾਸਲ ਕੀਤੀ ਹੈ।
19-21. ਕਿਹੜੇ ਆਧੁਨਿਕ ਅਨੁਭਵ ਵਿਆਹ-ਸੰਬੰਧੀ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਬਾਈਬਲ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦੇ ਹਨ?
19 ਮਿਸਾਲ ਲਈ, ਇੰਡੋਨੇਸ਼ੀਆ ਵਿਚ ਇਕ ਸੁਆਣੀ ਇਕ ਅਵੱਸ਼ਕਾਰੀ ਜੁਆਰੀ ਸੀ। ਕਈ ਸਾਲਾਂ ਲਈ ਉਸ ਨੇ ਆਪਣੇ ਤਿੰਨ ਬੱਚਿਆਂ ਨੂੰ ਅਣਗੌਲਿਆ ਕੀਤਾ ਅਤੇ ਬਾਕਾਇਦਾ ਆਪਣੇ ਪਤੀ ਦੇ ਨਾਲ ਝਗੜਾ ਕੀਤਾ। ਫਿਰ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਆਰੰਭ ਕੀਤਾ। ਹੌਲੀ-ਹੌਲੀ ਉਹ ਔਰਤ ਬਾਈਬਲ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਈ। ਜਦੋਂ ਉਸ ਨੇ ਇਸ ਦੀ ਸਲਾਹ ਨੂੰ ਲਾਗੂ ਕੀਤਾ, ਤਾਂ ਉਹ ਇਕ ਬਿਹਤਰ ਪਤਨੀ ਬਣ ਗਈ। ਬਾਈਬਲ ਸਿਧਾਂਤਾਂ ਉੱਤੇ ਆਧਾਰਿਤ ਉਸ ਦੇ ਜਤਨਾਂ ਨੇ ਉਸ ਦੇ ਸਮੁੱਚੇ ਪਰਿਵਾਰ ਨੂੰ ਖ਼ੁਸ਼ੀ ਲਿਆਂਦੀ।
20 ਸਪੇਨ ਵਿਚ ਇਕ ਸੁਆਣੀ ਕਹਿੰਦੀ ਹੈ: “ਸਾਡੇ ਵਿਆਹ ਨੂੰ ਕੇਵਲ ਇਕ ਸਾਲ ਹੀ ਹੋਇਆ ਸੀ ਕਿ ਗੰਭੀਰ ਸਮੱਸਿਆਵਾਂ ਆਉਣ ਲੱਗੀਆਂ।” ਉਸ ਦੇ ਅਤੇ ਉਸ ਦੇ ਪਤੀ ਦੇ ਵਿਚਕਾਰ ਬਹੁਤੇਰੀ ਸਾਂਝ ਨਹੀਂ ਸੀ, ਅਤੇ ਝਗੜੇ ਦੇ ਇਲਾਵਾ ਉਹ ਘੱਟ ਹੀ ਗੱਲ-ਬਾਤ ਕਰਦੇ ਸਨ। ਇਕ ਛੋਟੀ ਬੱਚੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਇਕ ਕਾਨੂੰਨੀ ਅਲਹਿਦਗੀ ਲੈਣ ਦਾ ਨਿਰਣਾ ਕਰ ਲਿਆ। ਪਰੰਤੂ, ਇਹ ਹੋਣ ਤੋਂ ਪਹਿਲਾਂ, ਉਨ੍ਹਾਂ ਨੂੰ ਬਾਈਬਲ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਨੇ ਵਿਵਾਹਿਤ ਪੁਰਸ਼ ਅਤੇ ਇਸਤਰੀਆਂ ਲਈ ਇਸ ਦੀ ਸਲਾਹ ਨੂੰ ਅਧਿਐਨ ਕਰ ਕੇ ਉਸ ਨੂੰ ਲਾਗੂ ਕਰਨਾ ਆਰੰਭ ਕੀਤਾ। ਥੋੜ੍ਹੇ ਹੀ ਸਮੇਂ ਬਾਅਦ, ਉਹ ਸ਼ਾਂਤੀ ਨਾਲ ਸੰਚਾਰ ਕਰਨ ਦੇ ਯੋਗ ਬਣੇ, ਅਤੇ ਉਨ੍ਹਾਂ ਦਾ ਛੋਟਾ ਪਰਿਵਾਰ ਖ਼ੁਸ਼ੀ ਵਿਚ ਇਕ ਹੋ ਗਿਆ।
21 ਬਾਈਬਲ ਵੱਧ ਉਮਰ ਦਿਆਂ ਲੋਕਾਂ ਦੀ ਵੀ ਮਦਦ ਕਰਦੀ ਹੈ। ਮਿਸਾਲ ਲਈ, ਇਕ ਖ਼ਾਸ ਜਪਾਨੀ ਜੋੜੇ ਦੇ ਅਨੁਭਵ ਉੱਤੇ ਵਿਚਾਰ ਕਰੋ। ਪਤੀ ਦਾ ਸੁਭਾਅ ਚਿੜਚਿੜਾ ਸੀ, ਅਤੇ ਕਈ ਵਾਰ ਉਹ ਹਿੰਸਕ ਵੀ ਹੁੰਦਾ ਸੀ। ਪਹਿਲਾਂ, ਜੋੜੇ ਦੀਆਂ ਧੀਆਂ ਨੇ, ਆਪਣੇ ਮਾਪਿਆਂ ਦੀ ਵਿਰੋਧਤਾ ਦੇ ਬਾਵਜੂਦ, ਬਾਈਬਲ ਦਾ ਅਧਿਐਨ ਆਰੰਭ ਕੀਤਾ। ਫਿਰ, ਪਤੀ ਆਪਣੀਆਂ ਧੀਆਂ ਦੇ ਨਾਲ ਮਿਲ ਗਿਆ, ਪਰੰਤੂ ਪਤਨੀ ਨੇ ਇਤਰਾਜ਼ ਕਰਨਾ ਜਾਰੀ ਰੱਖਿਆ। ਪਰੰਤੂ, ਸਾਲਾਂ ਦੇ ਦੌਰਾਨ ਉਸ ਨੇ ਆਪਣੇ ਪਰਿਵਾਰ ਉੱਤੇ ਬਾਈਬਲ ਸਿਧਾਂਤਾਂ ਦੇ ਅੱਛੇ ਪ੍ਰਭਾਵ ਨੂੰ ਦੇਖਿਆ। ਉਸ ਦੀਆਂ ਧੀਆਂ ਨੇ ਉਸ ਦੀ ਅੱਛੀ ਤਰ੍ਹਾਂ ਨਾਲ ਦੇਖ-ਭਾਲ ਕੀਤੀ, ਅਤੇ ਉਸ ਦਾ ਪੱਤੀ ਅੱਗੇ ਨਾਲੋਂ ਨਰਮ-ਦਿਲ ਹੋ ਗਿਆ। ਅਜਿਹੀਆਂ ਤਬਦੀਲੀਆਂ ਨੇ ਉਸ ਔਰਤ ਨੂੰ ਖ਼ੁਦ ਬਾਈਬਲ ਦੀ ਜਾਂਚ ਕਰਨ ਵਾਸਤੇ ਪ੍ਰੇਰਿਤ ਕੀਤਾ, ਅਤੇ ਇਸ ਨੇ ਉਸ ਉੱਤੇ
ਉਹੀ ਅੱਛਾ ਪ੍ਰਭਾਵ ਪਾਇਆ। ਇਸ ਬਿਰਧ ਔਰਤ ਨੇ ਵਾਰ-ਵਾਰ ਆਖਿਆ: “ਅਸੀਂ ਇਕ ਵਾਸਤਵਿਕ ਵਿਵਾਹਿਤ ਜੋੜਾ ਬਣ ਗਏ।”22, 23. ਬਾਈਬਲ ਕਿਵੇਂ ਸਭ ਰਾਸ਼ਟਰੀ ਪਿਛੋਕੜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਜੀਵਨ ਵਿਚ ਖ਼ੁਸ਼ੀ ਹਾਸਲ ਕਰਨ ਲਈ ਮਦਦ ਕਰਦੀ ਹੈ?
22 ਇਹ ਵਿਅਕਤੀ ਉਨ੍ਹਾਂ ਬਥੇਰਿਆਂ ਵਿੱਚੋਂ ਹਨ ਜਿਨ੍ਹਾਂ ਨੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਣ ਲਿਆ ਹੈ। ਉਨ੍ਹਾਂ ਨੇ ਬਾਈਬਲ ਦੀ ਸਲਾਹ ਨੂੰ ਸਵੀਕਾਰ ਕੀਤਾ ਹੈ ਅਤੇ ਉਸ ਨੂੰ ਲਾਗੂ ਕੀਤਾ ਹੈ। ਇਹ ਗੱਲ ਸੱਚ ਹੈ ਕਿ ਉਹ ਸਾਰਿਆਂ ਦੇ ਵਾਂਗ, ਉਹੀ ਹਿੰਸਕ, ਅਨੈਤਿਕ ਅਤੇ ਆਰਥਿਕ ਤੌਰ ਤੇ ਤਣਾਉ-ਗ੍ਰਸਤ ਸੰਸਾਰ ਵਿਚ ਵਸਦੇ ਹਨ। ਇਸ ਤੋਂ ਇਲਾਵਾ, ਉਹ ਅਪੂਰਣ ਹਨ, ਪਰੰਤੂ ਉਹ ਪਰਿਵਾਰਕ ਪ੍ਰਬੰਧ ਦੇ ਆਰੰਭਕਰਤਾ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਨ ਵਿਚ ਖ਼ੁਸ਼ੀ ਹਾਸਲ ਕਰਦੇ ਹਨ। ਜਿਵੇਂ ਬਾਈਬਲ ਕਹਿੰਦੀ ਹੈ, ਯਹੋਵਾਹ ਪਰਮੇਸ਼ੁਰ “ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ [ਹੈ], ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
23 ਭਾਵੇਂ ਕਿ ਬਾਈਬਲ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਪੂਰੀ ਕੀਤੀ ਗਈ ਸੀ, ਉਸ ਦੀ ਸਲਾਹ ਸੱਚ-ਮੁੱਚ ਹੀ ਆਧੁਨਿਕ ਹੈ। ਇਸ ਤੋਂ ਇਲਾਵਾ, ਇਹ ਸਾਰੇ ਲੋਕਾਂ ਲਈ ਲਿਖੀ ਗਈ ਸੀ। ਬਾਈਬਲ ਇਕ ਅਮਰੀਕੀ ਜਾਂ ਪੱਛਮੀ ਪੁਸਤਕ ਨਹੀਂ ਹੈ। ਯਹੋਵਾਹ “ਨੇ ਮਨੁੱਖਾਂ ਦੀ ਹਰੇਕ ਕੌਮ ਨੂੰ . . . ਇੱਕ ਤੋਂ ਰਚਿਆ,” ਅਤੇ ਉਹ ਹਰ ਜਗ੍ਹਾ ਦਿਆਂ ਮਨੁੱਖਾਂ ਦੀ ਬਣਤਰ ਜਾਣਦਾ ਹੈ। (ਰਸੂਲਾਂ ਦੇ ਕਰਤੱਬ 17:26) ਬਾਈਬਲ ਸਿਧਾਂਤ ਸਾਰਿਆਂ ਲਈ ਕੰਮ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਨੂੰ ਲਾਗੂ ਕਰੋ, ਤਾਂ ਤੁਸੀਂ ਵੀ ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਣ ਜਾਓਗੇ।