ਅਧਿਆਇ ਗਿਆਰਾਂ
ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ
1. ਕੁਝ ਕਿਹੜੀਆਂ ਚੀਜ਼ਾਂ ਹਨ ਜੋ ਪਰਿਵਾਰਾਂ ਵਿਚ ਵਿਭਾਜਨ ਉਤਪੰਨ ਕਰ ਸਕਦੀਆਂ ਹਨ?
ਉਹ ਵਿਅਕਤੀ ਮੁਬਾਰਕ ਹਨ ਜੋ ਉਨ੍ਹਾਂ ਪਰਿਵਾਰਾਂ ਦੇ ਸਦੱਸ ਹਨ ਜਿਨ੍ਹਾਂ ਵਿਚ ਪ੍ਰੇਮ, ਸਮਝਦਾਰੀ, ਅਤੇ ਸ਼ਾਂਤੀ ਪਾਈ ਜਾਂਦੀ ਹੈ। ਉਮੀਦ ਹੈ ਕਿ ਤੁਹਾਡਾ ਵੀ ਇਕ ਅਜਿਹਾ ਹੀ ਪਰਿਵਾਰ ਹੈ। ਅਫ਼ਸੋਸ ਦੀ ਗੱਲ ਹੈ ਕਿ ਅਣਗਿਣਤ ਪਰਿਵਾਰ ਕਿਸੇ-ਨ-ਕਿਸੇ ਕਾਰਨ ਵਿਭਾਜਿਤ ਹਨ ਅਤੇ ਉਸ ਵਰਣਨ ਉੱਤੇ ਪੂਰੇ ਉਤਰਨ ਤੋਂ ਚੂਕ ਜਾਂਦੇ ਹਨ। ਗ੍ਰਹਿਸਥਾਂ ਨੂੰ ਕੀ ਵਿਭਾਜਿਤ ਕਰਦਾ ਹੈ? ਇਸ ਅਧਿਆਇ ਵਿਚ ਅਸੀਂ ਤਿੰਨ ਚੀਜ਼ਾਂ ਦੀ ਚਰਚਾ ਕਰਾਂਗੇ। ਕੁਝ ਪਰਿਵਾਰਾਂ ਵਿਚ, ਸਾਰਿਆਂ ਸਦੱਸਾਂ ਦਾ ਇੱਕੋ ਹੀ ਧਰਮ ਨਹੀਂ ਹੁੰਦਾ ਹੈ। ਦੂਜਿਆਂ ਵਿਚ, ਬੱਚਿਆਂ ਦੇ ਸ਼ਾਇਦ ਇੱਕੋ ਹੀ ਕੁਦਰਤੀ ਮਾਪੇ ਨਾ ਹੋਣ। ਹੋਰਨਾ ਵਿਚ, ਰੋਜ਼ੀ ਕਮਾਉਣ ਦਾ ਸੰਘਰਸ਼ ਜਾਂ ਹੋਰ ਭੌਤਿਕ ਚੀਜ਼ਾਂ ਲਈ ਇੱਛਾ ਪਰਿਵਾਰਕ ਸਦੱਸਾਂ ਨੂੰ ਵਿਭਾਜਿਤ ਕਰਦੀ ਹੈ। ਫਿਰ ਵੀ, ਉਹ ਹਾਲਾਤ ਜੋ ਇਕ ਗ੍ਰਹਿਸਥ ਨੂੰ ਵਿਭਾਜਿਤ ਕਰਦੇ ਹਨ ਉਹ ਸ਼ਾਇਦ ਹੋਰਨਾ ਨੂੰ ਨਾ ਪ੍ਰਭਾਵਿਤ ਕਰਨ। ਕਿਹੜੀ ਚੀਜ਼ ਫ਼ਰਕ ਪਾਉਂਦੀ ਹੈ?
2. ਕੁਝ ਵਿਅਕਤੀ ਪਰਿਵਾਰਕ ਜੀਵਨ ਲਈ ਕਿੱਥੋਂ ਮਾਰਗ-ਦਰਸ਼ਨ ਭਾਲਦੇ ਹਨ, ਪਰੰਤੂ ਅਜਿਹੀ ਮਾਰਗ-ਦਰਸ਼ਨ ਦਾ ਸਭ ਤੋਂ ਵਧੀਆ ਸ੍ਰੋਤ ਕੀ ਹੈ?
2 ਦ੍ਰਿਸ਼ਟੀਕੋਣ ਇਕ ਕਾਰਕ ਹੈ। ਜੇਕਰ ਤੁਸੀਂ ਸੁਹਿਰਦਤਾ ਦੇ ਨਾਲ ਦੂਜੇ ਵਿਅਕਤੀ ਦਾ ਦ੍ਰਿਸ਼ਟੀਕੋਣ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਇਹ ਭਾਂਪਣ ਦੇ ਜ਼ਿਆਦਾ ਲਾਇਕ ਹੋਵੋਗੇ ਕਿ ਇਕ ਸੰਯੁਕਤ ਗ੍ਰਹਿਸਥ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ। ਦੂਜਾ ਕਾਰਕ ਹੈ ਤੁਹਾਡੇ ਮਾਰਗ-ਦਰਸ਼ਨ ਦਾ ਸ੍ਰੋਤ। ਬਹੁਤੇਰੇ ਲੋਕ ਸਹਿਕਰਮੀਆਂ, ਗੁਆਂਢੀਆਂ, ਅਖ਼ਬਾਰ ਕਾਲਮਨਵੀਸਾਂ, ਜਾਂ ਹੋਰ ਮਾਨਵ ਮਾਰਗ-ਦਰਸ਼ਕਾਂ ਦੀ ਸਲਾਹ ਦੀ ਪੈਰਵੀ ਕਰਦੇ ਹਨ। ਪਰੰਤੂ, ਕੁਝ ਵਿਅਕਤੀਆਂ ਨੇ ਪਤਾ ਲਗਾਇਆ ਹੈ ਕਿ ਪਰਮੇਸ਼ੁਰ ਦਾ ਬਚਨ ਉਨ੍ਹਾਂ ਦੀ ਪਰਿਸਥਿਤੀ ਬਾਰੇ ਕੀ ਕਹਿੰਦਾ ਹੈ, ਅਤੇ ਫਿਰ ਜੋ ਉਨ੍ਹਾਂ ਨੇ ਸਿੱਖਿਆ ਹੈ ਉਸ ਨੂੰ ਲਾਗੂ ਕੀਤਾ ਹੈ। ਇਸ ਤਰ੍ਹਾਂ ਕਰਨਾ ਇਕ ਪਰਿਵਾਰ ਨੂੰ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖਣ ਵਿਚ ਕਿਵੇਂ ਮਦਦ ਕਰ ਸਕਦਾ ਹੈ?—2 ਤਿਮੋਥਿਉਸ 3:16, 17.
ਜੇਕਰ ਤੁਹਾਡੇ ਪਤੀ ਦਾ ਇਕ ਵੱਖਰਾ ਧਰਮ ਹੈ
3. (ੳ) ਇਕ ਵੱਖਰੇ ਧਰਮ ਦੇ ਵਿਅਕਤੀ ਦੇ ਨਾਲ ਵਿਆਹ ਕਰਨ ਦੇ ਸੰਬੰਧ ਵਿਚ ਬਾਈਬਲ ਦੀ ਕੀ ਸਲਾਹ ਹੈ? (ਅ) ਕੁਝ ਕਿਹੜੇ ਮੂਲ ਸਿਧਾਂਤ ਲਾਗੂ ਹੁੰਦੇ ਹਨ ਜੇਕਰ ਇਕ ਵਿਆਹੁਤਾ ਸਾਥੀ ਵਿਸ਼ਵਾਸੀ ਹੈ ਅਤੇ ਦੂਜਾ ਨਹੀਂ ਹੈ?
3 ਬਾਈਬਲ ਸਾਨੂੰ ਇਕ ਵੱਖਰੇ ਧਰਮ ਵਾਲੇ ਵਿਅਕਤੀ ਦੇ ਨਾਲ ਵਿਆਹ ਕਰਨ ਦੇ ਵਿਰੁੱਧ ਜ਼ੋਰਦਾਰ ਸਲਾਹ ਦਿੰਦੀ ਹੈ। (ਬਿਵਸਥਾ ਸਾਰ 7:3, 4; 1 ਕੁਰਿੰਥੀਆਂ 7:39) ਫਿਰ ਵੀ, ਹੋ ਸਕਦਾ ਹੈ ਕਿ ਤੁਸੀਂ ਆਪਣੇ ਵਿਆਹ ਤੋਂ ਬਾਅਦ ਹੀ ਬਾਈਬਲ ਦੀ ਸੱਚਾਈ ਸਿੱਖੀ ਹੋਵੇ, ਪਰੰਤੂ ਤੁਹਾਡੇ ਪਤੀ ਨੇ ਨਹੀਂ ਸਿੱਖੀ। ਫਿਰ ਉਦੋਂ ਕੀ? ਨਿਰਸੰਦੇਹ, ਵਿਆਹ ਦੀਆਂ ਪ੍ਰਤਿੱਗਿਆਵਾਂ ਫਿਰ ਵੀ ਜਾਇਜ਼ ਰਹਿੰਦੀਆਂ ਹਨ। (1 ਕੁਰਿੰਥੀਆਂ 7:10) ਬਾਈਬਲ ਵਿਆਹ ਬੰਧਨ ਦੇ ਸਥਾਈਪਣ ਉੱਤੇ ਜ਼ੋਰ ਦਿੰਦੀ ਹੈ ਅਤੇ ਵਿਵਾਹਿਤ ਲੋਕਾਂ ਨੂੰ ਆਪਣੇ ਮਤਭੇਦਾਂ ਤੋਂ ਭੱਜ ਜਾਣ ਦੀ ਬਜਾਇ ਉਨ੍ਹਾਂ ਨੂੰ ਸੁਲਝਾਉਣ ਲਈ ਉਤਸ਼ਾਹਿਤ ਕਰਦੀ ਹੈ। (ਅਫ਼ਸੀਆਂ 5:28-31; ਤੀਤੁਸ 2:4, 5) ਪਰ ਫਿਰ, ਉਦੋਂ ਕੀ ਜੇਕਰ ਤੁਹਾਡਾ ਪਤੀ, ਤੁਹਾਡੇ ਵੱਲੋਂ ਬਾਈਬਲ ਦੇ ਧਰਮ ਦਾ ਅਭਿਆਸ ਕਰਨ ਉੱਤੇ ਸਖ਼ਤ ਇਤਰਾਜ਼ ਕਰਦਾ ਹੈ? ਉਹ ਸ਼ਾਇਦ ਤੁਹਾਨੂੰ ਕਲੀਸਿਯਾ ਦੀਆਂ ਸਭਾਵਾਂ ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰੇ, ਜਾਂ ਉਹ ਸ਼ਾਇਦ ਕਹੇ ਕਿ ਉਹ ਨਹੀਂ ਚਾਹੁੰਦਾ ਹੈ ਕਿ ਉਸ ਦੀ ਪਤਨੀ ਧਰਮ ਬਾਰੇ ਪ੍ਰਚਾਰ ਕਰਦੀ ਹੋਈ ਘਰ-ਘਰ ਜਾਵੇ। ਤੁਸੀਂ ਕੀ ਕਰੋਗੇ?
4. ਇਕ ਪਤਨੀ ਕਿਸ ਤਰੀਕੇ ਵਿਚ ਸਮਾਨ-ਅਨੁਭੂਤੀ ਪ੍ਰਦਰਸ਼ਿਤ ਕਰ ਸਕਦੀ ਹੈ ਜੇਕਰ ਉਸ ਦੇ ਪਤੀ ਦਾ ਧਰਮ ਵੱਖਰਾ ਹੈ?
4 ਖ਼ੁਦ ਨੂੰ ਪੁੱਛੋ, ‘ਮੇਰਾ ਪਤੀ ਇਵੇਂ ਕਿਉਂ ਮਹਿਸੂਸ ਕਰਦਾ ਹੈ?’ (ਕਹਾਉਤਾਂ 16:20, 23) ਜੇਕਰ ਉਹ ਵਾਸਤਵ ਵਿਚ ਉਸ ਨੂੰ ਨਹੀਂ ਸਮਝਦਾ ਹੈ ਜੋ ਤੁਸੀਂ ਕਰ ਰਹੇ ਹੋ, ਤਾਂ ਉਹ ਸ਼ਾਇਦ ਤੁਹਾਡੇ ਬਾਰੇ ਫ਼ਿਕਰ ਕਰੇ। ਜਾਂ ਉਹ ਸ਼ਾਇਦ ਰਿਸ਼ਤੇਦਾਰਾਂ ਵੱਲੋਂ ਦਬਾਉ ਅਨੁਭਵ ਕਰ ਰਿਹਾ ਹੈ ਕਿਉਂਕਿ ਤੁਸੀਂ ਹੁਣ ਉਨ੍ਹਾਂ ਖ਼ਾਸ ਰਿਵਾਜਾਂ ਵਿਚ ਹਿੱਸਾ ਨਹੀਂ ਲੈਂਦੇ ਹੋ ਜੋ ਉਨ੍ਹਾਂ ਲਈ ਮਹੱਤਵਪੂਰਣ ਹਨ। “ਘਰ ਵਿਚ ਇਕੱਲਾ ਬੈਠਾ, ਮੈਂ ਤਿਆਗਿਆ ਮਹਿਸੂਸ ਕਰਦਾ ਸੀ,” ਇਕ ਪਤੀ ਨੇ ਕਿਹਾ। ਇਸ ਆਦਮੀ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਪਤਨੀ ਨੂੰ ਇਕ ਧਰਮ ਦੇ ਲਪੇਟ ਵਿਚ ਖੋਹ ਰਿਹਾ ਸੀ। ਪਰੰਤੂ ਘਮੰਡ ਨੇ ਉਸ ਨੂੰ ਇਹ ਸਵੀਕਾਰ ਕਰਨ ਤੋਂ ਰੋਕਿਆ ਕਿ ਉਹ ਇਕੱਲਤਾ ਮਹਿਸੂਸ ਕਰਦਾ ਸੀ। ਤੁਹਾਡੇ ਪਤੀ ਨੂੰ ਸ਼ਾਇਦ ਇਸੇ ਭਰੋਸੇ ਦੀ ਜ਼ਰੂਰਤ ਹੋਵੇ ਕਿ ਯਹੋਵਾਹ ਲਈ ਤੁਹਾਡੇ ਪ੍ਰੇਮ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਆਪਣੇ ਪਤੀ ਨੂੰ ਹੁਣ ਪਹਿਲਾਂ ਨਾਲੋਂ ਘੱਟ ਪ੍ਰੇਮ ਕਰਦੇ ਹੋ। ਉਸ ਦੇ ਨਾਲ ਸਮਾਂ ਬਤੀਤ ਕਰਨਾ ਨਿਸ਼ਚਿਤ ਕਰੋ।
5. ਉਸ ਪਤਨੀ ਦੁਆਰਾ ਕੀ ਸੰਤੁਲਨ ਰੱਖਿਆ ਜਾਣਾ ਚਾਹੀਦਾ ਹੈ ਜਿਸ ਦਾ ਪਤੀ ਵੱਖਰੇ ਧਰਮ ਦਾ ਹੈ?
ਕੁਲੁੱਸੀਆਂ 3:18) ਇਸ ਤਰ੍ਹਾਂ, ਇਹ ਸੁਤੰਤਰਤਾ ਦੀ ਮਨੋਬਿਰਤੀ ਦੇ ਵਿਰੁੱਧ ਚੇਤਾਵਨੀ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਕਹਿੰਦਿਆਂ ਕਿ “ਜਿਵੇਂ ਪ੍ਰਭੁ ਵਿੱਚ ਜੋਗ ਹੈ,” ਇਹ ਸ਼ਾਸਤਰਵਚਨ ਸੰਕੇਤ ਕਰਦਾ ਹੈ ਕਿ ਆਪਣੇ ਪਤੀ ਦੇ ਪ੍ਰਤੀ ਅਧੀਨਗੀ ਦੇ ਨਾਲ-ਨਾਲ, ਪ੍ਰਭੂ ਦੇ ਪ੍ਰਤੀ ਅਧੀਨਗੀ ਦਾ ਵੀ ਲਿਹਾਜ਼ ਰੱਖਣਾ ਚਾਹੀਦਾ ਹੈ। ਇਕ ਸੰਤੁਲਨ ਹੋਣਾ ਚਾਹੀਦਾ ਹੈ।
5 ਪਰੰਤੂ, ਇਕ ਹੋਰ ਵੀ ਮਹੱਤਵਪੂਰਣ ਚੀਜ਼ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਪਰਿਸਥਿਤੀ ਦੇ ਨਾਲ ਬੁੱਧੀਮਤਾ ਵਿਚ ਨਿਪਟਣਾ ਹੈ। ਪਰਮੇਸ਼ੁਰ ਦਾ ਬਚਨ ਪਤਨੀਆਂ ਨੂੰ ਜ਼ੋਰ ਦਿੰਦਾ ਹੈ: “ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਵਿੱਚ ਜੋਗ ਹੈ।” (6. ਇਕ ਮਸੀਹੀ ਪਤਨੀ ਦੁਆਰਾ ਕਿਹੜੇ ਸਿਧਾਂਤ ਧਿਆਨ ਵਿਚ ਰੱਖੇ ਜਾਣੇ ਚਾਹੀਦੇ ਹਨ?
6 ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਦੂਜਿਆਂ ਨੂੰ ਆਪਣੇ ਬਾਈਬਲ-ਆਧਾਰਿਤ ਨਿਹਚੇ ਬਾਰੇ ਗਵਾਹੀ ਦੇਣੀ, ਇਕ ਮਸੀਹੀ ਵਾਸਤੇ ਸੱਚੀ ਉਪਾਸਨਾ ਦੀਆਂ ਉਹ ਮਹੱਤਵਪੂਰਣ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਜਾਣੀ ਚਾਹੀਦੀ ਹੈ। (ਰੋਮੀਆਂ 10:9, 10, 14; ਇਬਰਾਨੀਆਂ 10:24, 25) ਫਿਰ, ਤੁਸੀਂ ਕੀ ਕਰੋਗੇ ਜੇਕਰ ਇਕ ਮਾਨਵ ਸਿੱਧੇ ਤੌਰ ਤੇ ਤੁਹਾਨੂੰ ਪਰਮੇਸ਼ੁਰ ਦੇ ਇਕ ਵਿਸ਼ਿਸ਼ਟ ਮੰਗ ਨੂੰ ਨਾ ਪੂਰਾ ਕਰਨ ਦਾ ਹੁਕਮ ਦਿੰਦਾ ਹੈ? ਯਿਸੂ ਮਸੀਹ ਦੇ ਰਸੂਲਾਂ ਨੇ ਘੋਸ਼ਿਤ ਕੀਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਉਨ੍ਹਾਂ ਦੀ ਮਿਸਾਲ ਇਕ ਪੂਰਵਉਦਾਹਰਣ ਪ੍ਰਦਾਨ ਕਰਦੀ ਹੈ ਜੋ ਜੀਵਨ ਦੀਆਂ ਅਨੇਕ ਪਰਿਸਥਿਤੀਆਂ ਵਿਚ ਲਾਗੂ ਹੁੰਦਾ ਹੈ। ਕੀ ਯਹੋਵਾਹ ਲਈ ਪ੍ਰੇਮ ਤੁਹਾਨੂੰ ਉਸ ਨੂੰ ਉਹ ਭਗਤੀ ਅਦਾ ਕਰਨ ਲਈ ਉਤੇਜਿਤ ਕਰੇਗਾ ਜੋ ਉਚਿਤ ਤੌਰ ਤੇ ਉਸ ਦਾ ਹੱਕ ਹੈ? ਇਸ ਦੇ ਨਾਲ ਹੀ, ਕੀ ਆਪਣੇ ਪਤੀ ਲਈ ਆਪਣੇ ਪ੍ਰੇਮ ਅਤੇ ਆਦਰ ਦੇ ਕਾਰਨ, ਤੁਸੀਂ ਇਹ ਉਸ ਤਰੀਕੇ ਵਿਚ ਕਰਨ ਦੀ ਕੋਸ਼ਿਸ਼ ਕਰੋਗੇ ਜੋ ਉਸ ਨੂੰ ਸਵੀਕ੍ਰਿਤ ਹੋਵੇ?—ਮੱਤੀ 4:10; 1 ਯੂਹੰਨਾ 5:3.
7. ਇਕ ਮਸੀਹੀ ਪਤਨੀ ਕੋਲ ਕੀ ਦ੍ਰਿੜ੍ਹਤਾ ਹੋਣੀ ਚਾਹੀਦੀ ਹੈ?
7 ਯਿਸੂ ਨੇ ਨੋਟ ਕੀਤਾ ਕਿ ਇਹ ਹਮੇਸ਼ਾ ਹੀ ਸੰਭਵ ਨਹੀਂ ਹੋਵੇਗਾ। ਉਸ ਨੇ ਚੇਤਾਵਨੀ ਦਿੱਤੀ ਕਿ ਸੱਚੀ ਉਪਾਸਨਾ ਦੇ ਖ਼ਿਲਾਫ਼ ਵਿਰੋਧਤਾ ਦੇ ਕਾਰਨ, ਕੁਝ ਪਰਿਵਾਰਾਂ ਦੇ ਨਿਹਚਾਵਾਨ ਸਦੱਸ ਅਲਹਿਦਾ ਮਹਿਸੂਸ ਕਰਨਗੇ, ਜਿਵੇਂ ਕਿ ਉਨ੍ਹਾਂ ਅਤੇ ਬਾਕੀ ਦੇ ਪਰਿਵਾਰ ਦੇ ਵਿਚਕਾਰ ਇਕ ਤਲਵਾਰ ਚਲਾਈ ਗਈ ਹੋਵੇ। (ਮੱਤੀ 10:34-36) ਜਪਾਨ ਵਿਚ ਇਕ ਇਸਤਰੀ ਦੇ ਨਾਲ ਇਹ ਤਜਰਬਾ ਹੋਇਆ। ਗਿਆਰਾਂ ਸਾਲਾਂ ਲਈ ਉਸ ਦੇ ਪਤੀ ਨੇ ਉਸ ਦਾ ਵਿਰੋਧ ਕੀਤਾ। ਉਸ ਨੇ ਉਸ ਦੇ ਨਾਲ ਸਖ਼ਤ ਬਦਸਲੂਕੀ ਕੀਤੀ ਅਤੇ ਅਕਸਰ ਉਸ ਨੂੰ ਘਰੋਂ ਬਾਹਰ ਕੱਢ ਕੇ ਤਾਲਾ ਮਾਰ ਦਿੰਦਾ ਸੀ। ਪਰੰਤੂ ਉਹ ਦ੍ਰਿੜ੍ਹ ਰਹੀ। ਮਸੀਹੀ ਕਲੀਸਿਯਾ ਵਿਚ ਮਿੱਤਰਾਂ-ਦੋਸਤਾਂ ਨੇ ਉਸ ਦੀ ਮਦਦ ਕੀਤੀ। ਉਸ ਨੇ ਲਗਾਤਾਰ ਪ੍ਰਾਰਥਨਾ ਕੀਤੀ ਅਤੇ 1 ਪਤਰਸ 2:20 ਤੋਂ ਕਾਫ਼ੀ ਹੌਸਲਾ ਪ੍ਰਾਪਤ ਕੀਤਾ। ਇਹ ਮਸੀਹੀ ਇਸਤਰੀ ਕਾਇਲ ਸੀ ਕਿ ਜੇਕਰ ਉਹ ਦ੍ਰਿੜ੍ਹ ਰਹੀ, ਤਾਂ ਇਕ ਦਿਨ ਉਸ ਦਾ ਪਤੀ ਉਸ ਦੇ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਸ਼ਾਮਲ ਹੋਵੇਗਾ। ਅਤੇ ਉਹ ਸ਼ਾਮਲ ਹੋਇਆ।
8, 9. ਇਕ ਪਤਨੀ ਨੂੰ ਆਪਣੇ ਪਤੀ ਦੇ ਰਾਹ ਵਿਚ ਬੇਲੋੜ ਰੁਕਾਵਟਾਂ ਪਾਉਣ ਤੋਂ ਪਰਹੇਜ਼ ਕਰਨ ਲਈ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ?
8 ਕਾਫ਼ੀ ਵਿਵਹਾਰਕ ਚੀਜ਼ਾਂ ਹਨ ਜੋ ਤੁਸੀਂ ਆਪਣੇ ਸਾਥੀ ਦੇ ਰਵੱਈਏ ਨੂੰ ਪ੍ਰਭਾਵਿਤ ਕਰਨ ਲਈ ਕਰ ਸਕਦੇ ਹੋ। ਉਦਾਹਰਣ ਲਈ, ਜੇਕਰ ਤੁਹਾਡਾ ਪਤੀ ਤੁਹਾਡੇ ਧਰਮ ਬਾਰੇ ਇਤਰਾਜ਼ ਕਰਦਾ ਹੈ, ਤਾਂ ਦੂਜਿਆਂ ਮਾਮਲਿਆਂ ਵਿਚ ਉਸ ਨੂੰ ਸ਼ਿਕਾਇਤ ਕਰਨ ਦੇ ਕੋਈ ਵੀ ਜਾਇਜ਼ ਕਾਰਨ ਨਾ ਦਿਓ। ਘਰ ਨੂੰ ਸਾਫ਼ ਰੱਖੋ। ਆਪਣੀ ਨਿੱਜੀ ਦਿੱਖ ਉੱਤੇ ਧਿਆਨ ਦਿਓ। ਪ੍ਰੇਮ ਅਤੇ ਕਦਰ ਦੇ ਪ੍ਰਗਟਾਵਿਆਂ ਵਿਚ ਉਦਾਰ ਹੋਵੋ। ਨੁਕਤਾਚੀਨੀ ਕਰਨ ਦੀ ਥਾਂ, ਸਮਰਥਕ ਹੋਵੋ। ਇਹ ਪ੍ਰਦਰਸ਼ਿਤ ਕਰੋ ਕਿ ਤੁਸੀਂ ਉਸ ਤੋਂ ਸਰਦਾਰੀ ਕਰਨ ਦੀ ਉਮੀਦ ਰੱਖਦੇ ਹੋ। ਬਦਲਾ ਨਾ 1 ਪਤਰਸ 2:21, 23) ਮਾਨਵ ਅਪੂਰਣਤਾ ਦਾ ਲਿਹਾਜ਼ ਕਰੋ, ਅਤੇ ਜੇਕਰ ਝਗੜਾ ਉਤਪੰਨ ਹੋਵੇ, ਤਾਂ ਨਿਮਰਤਾਸਹਿਤ ਮਾਫ਼ੀ ਮੰਗਣ ਵਿਚ ਪਹਿਲ ਕਰੋ।—ਅਫ਼ਸੀਆਂ 4:26.
ਲਵੋ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ। (9 ਸਭਾਵਾਂ ਵਿਚ ਆਪਣੀ ਹਾਜ਼ਰੀ ਨੂੰ, ਉਸ ਦੇ ਭੋਜਨ ਵਿਚ ਦੇਰੀ ਹੋਣ ਦਾ ਇਕ ਕਾਰਨ ਨਾ ਬਣਨ ਦਿਓ। ਤੁਸੀਂ ਮਸੀਹੀ ਸੇਵਕਾਈ ਵਿਚ ਸ਼ਾਇਦ ਉਸ ਸਮੇਂ ਹਿੱਸਾ ਲੈਣਾ ਚੁਣੋ ਜਦੋਂ ਤੁਹਾਡਾ ਪਤੀ ਘਰ ਨਾ ਹੋਵੇ। ਇਕ ਮਸੀਹੀ ਪਤਨੀ ਲਈ ਆਪਣੇ ਪਤੀ ਨੂੰ ਪ੍ਰਚਾਰ ਕਰਨ ਤੋਂ ਪਰਹੇਜ਼ ਕਰਨਾ ਬੁੱਧੀਮਤਾ ਹੈ ਜਦੋਂ ਇਹ ਅਣਚਾਹਿਆ ਹੁੰਦਾ ਹੈ। ਇਸ ਦੀ ਬਜਾਇ, ਉਹ ਰਸੂਲ ਪਤਰਸ ਦੀ ਸਲਾਹ ਦੀ ਪੈਰਵੀ ਕਰਦੀ ਹੈ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” (1 ਪਤਰਸ 3:1, 2) ਮਸੀਹੀ ਪਤਨੀਆਂ ਪਰਮੇਸ਼ੁਰ ਦੀ ਆਤਮਾ ਦੇ ਫਲਾਂ ਨੂੰ ਹੋਰ ਪੂਰੀ ਤਰ੍ਹਾਂ ਨਾਲ ਪ੍ਰਗਟ ਕਰਨ ਵਿਚ ਮਿਹਨਤ ਕਰਦੀਆਂ ਹਨ।—ਗਲਾਤੀਆਂ 5:22, 23.
ਜਦੋਂ ਪਤਨੀ ਇਕ ਅਭਿਆਸੀ ਮਸੀਹੀ ਨਹੀਂ ਹੁੰਦੀ
10. ਇਕ ਨਿਹਚਾਵਾਨ ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ ਜੇਕਰ ਉਹ ਇਕ ਵੱਖਰੇ ਧਰਮ ਦੀ ਹੈ?
10 ਉਦੋਂ ਕੀ ਜੇਕਰ ਇਕ ਪਤੀ ਅਭਿਆਸੀ ਮਸੀਹੀ ਹੁੰਦਾ ਹੈ ਅਤੇ ਪਤਨੀ ਨਹੀਂ ਹੁੰਦੀ ਹੈ? ਬਾਈਬਲ ਅਜਿਹੀਆਂ ਪਰਿਸਥਿਤੀਆਂ ਲਈ ਨਿਰਦੇਸ਼ਨ ਦਿੰਦੀ ਹੈ। ਉਹ ਕਹਿੰਦੀ ਹੈ: “ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ।” (1 ਕੁਰਿੰਥੀਆਂ 7:12) ਇਹ ਪਤੀਆਂ ਨੂੰ ਉਪਦੇਸ਼ ਵੀ ਦਿੰਦੀ ਹੈ: “ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ।”—ਕੁਲੁੱਸੀਆਂ 3:19.
11. ਇਕ ਪਤੀ ਸਿਆਣਪ ਕਿਵੇਂ ਦਿਖਾ ਸਕਦਾ ਹੈ ਅਤੇ ਆਪਣੀ ਪਤਨੀ ਦੇ ਪ੍ਰਤੀ ਢੰਗਪੂਰਣ ਸਰਦਾਰੀ ਕਿਵੇਂ ਚਲਾ ਸਕਦਾ ਹੈ ਜੇਕਰ ਉਹ ਇਕ ਅਭਿਆਸੀ ਮਸੀਹੀ ਨਾ ਹੋਵੇ?
11 ਜੇਕਰ ਤੁਸੀਂ ਆਪਣੇ ਨਾਲੋਂ ਇਕ ਵੱਖਰੇ ਧਰਮ ਵਾਲੀ ਇਕ ਪਤਨੀ ਦੇ ਪਤੀ ਹੋ, ਤਾਂ ਆਪਣੀ ਪਤਨੀ ਲਈ ਆਦਰ ਅਤੇ ਉਸ ਦਿਆਂ ਜਜ਼ਬਾਤਾਂ ਲਈ ਲਿਹਾਜ਼ ਪ੍ਰਦਰਸ਼ਿਤ ਕਰਨ ਲਈ ਖ਼ਾਸ ਤੌਰ ਤੇ ਸਚੇਤ ਹੋਵੋ। ਇਕ ਬਾਲਗ ਵਜੋਂ, ਉਹ ਕੁਝ ਹੱਦ ਤਕ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਅਭਿਆਸ ਕਰਨ ਲਈ ਸੁਤੰਤਰਤਾ ਕੁਲੁੱਸੀਆਂ 3:12-14; 1 ਪਤਰਸ 3:8, 9.
ਦੇ ਯੋਗ ਹੈ, ਭਾਵੇਂ ਕਿ ਤੁਸੀਂ ਉਨ੍ਹਾਂ ਨਾਲ ਅਸਹਿਮਤ ਹੋ। ਪਹਿਲੀ ਵਾਰੀ ਜਦੋਂ ਤੁਸੀਂ ਉਸ ਦੇ ਨਾਲ ਆਪਣੇ ਧਰਮ ਬਾਰੇ ਗੱਲ ਕਰਦੇ ਹੋ, ਤਾਂ ਉਸ ਤੋਂ ਕੁਝ ਨਵੀਨ ਚੀਜ਼ ਦੀ ਪੱਖ ਵਿਚ ਆਪਣੇ ਪੁਰਾਣੇ ਵਿਸ਼ਵਾਸਾਂ ਨੂੰ ਤਿਆਗਣ ਦੀ ਉਮੀਦ ਨਾ ਰੱਖੋ। ਅਚਾਨਕ ਹੀ ਇਹ ਬਿਆਨ ਕਰਨ ਦੀ ਬਜਾਇ ਕਿ ਜਿਨ੍ਹਾਂ ਅਭਿਆਸਾਂ ਨੂੰ ਉਹ ਅਤੇ ਉਸ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਪ੍ਰਿਯ ਸਮਝਦੇ ਆਏ ਹਨ ਝੂਠੇ ਹਨ, ਸ਼ਾਂਤੀਪੂਰਵਕ ਉਸ ਦੇ ਨਾਲ ਸ਼ਾਸਤਰ ਤੋਂ ਤਰਕ ਕਰਨ ਦਾ ਜਤਨ ਕਰੋ। ਇਹ ਸੰਭਵ ਹੈ ਕਿ ਉਹ ਅਣਗੌਲਿਆ ਮਹਿਸੂਸ ਕਰਦੀ ਹੋਵੇ ਜੇਕਰ ਤੁਸੀਂ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਕਾਫ਼ੀ ਸਮਾਂ ਬਤੀਤ ਕਰਦੇ ਹੋ। ਉਹ ਸ਼ਾਇਦ ਯਹੋਵਾਹ ਦੀ ਸੇਵਾ ਕਰਨ ਦੇ ਤੁਹਾਡੇ ਜਤਨਾਂ ਦਾ ਵਿਰੋਧ ਕਰੇ, ਪਰੰਤੂ ਸ਼ਾਇਦ ਮੂਲ ਸੰਦੇਸ਼ ਸਿਰਫ਼ ਇਹ ਹੀ ਹੋਵੇ: “ਮੈਨੂੰ ਤੁਹਾਡਾ ਹੋਰ ਵਕਤ ਚਾਹੀਦਾ ਹੈ!” ਧੀਰਜ ਰੱਖੋ। ਤੁਹਾਡੇ ਪ੍ਰੇਮਮਈ ਲਿਹਾਜ਼ ਦੇ ਨਾਲ, ਸਮਾਂ ਬੀਤਣ ਤੇ ਸ਼ਾਇਦ ਸੱਚੀ ਉਪਾਸਨਾ ਅਪਣਾਉਣ ਵਿਚ ਉਸ ਦੀ ਮਦਦ ਕੀਤੀ ਜਾ ਸਕਦੀ ਹੈ।—ਬੱਚਿਆਂ ਨੂੰ ਸਿਖਲਾਈ ਦੇਣਾ
12. ਜੇਕਰ ਇਕ ਪਤੀ ਅਤੇ ਉਸ ਦੀ ਪਤਨੀ ਵੱਖਰੇ ਧਰਮਾਂ ਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਦੀ ਸਿਖਲਾਈ ਵਿਚ ਸ਼ਾਸਤਰ ਸੰਬੰਧੀ ਸਿਧਾਂਤ ਕਿਵੇਂ ਲਾਗੂ ਕੀਤੇ ਜਾਣੇ ਚਾਹੀਦੇ ਹਨ?
12 ਇਕ ਗ੍ਰਹਿਸਥ ਜੋ ਉਪਾਸਨਾ ਵਿਚ ਸੰਯੁਕਤ ਨਹੀਂ ਹੈ, ਉਸ ਵਿਚ ਬੱਚਿਆਂ ਦੀ ਧਾਰਮਿਕ ਹਿਦਾਇਤ ਕਦੇ-ਕਦਾਈਂ ਇਕ ਵਾਦ-ਵਿਸ਼ਾ ਬਣ ਜਾਂਦਾ ਹੈ। ਸ਼ਾਸਤਰ ਸੰਬੰਧੀ ਸਿਧਾਂਤ ਕਿਵੇਂ ਲਾਗੂ ਕੀਤੇ ਜਾਣੇ ਚਾਹੀਦੇ ਹਨ? ਬਾਈਬਲ ਬੱਚਿਆਂ ਨੂੰ ਹਿਦਾਇਤ ਦੇਣ ਦੀ ਪ੍ਰਮੁੱਖ ਜ਼ਿੰਮੇਵਾਰੀ ਪਿਤਾ ਨੂੰ ਸੌਂਪਦੀ ਹੈ, ਪਰੰਤੂ ਮਾਂ ਕੋਲ ਵੀ ਅਦਾ ਕਰਨ ਲਈ ਇਕ ਮਹੱਤਵਪੂਰਣ ਭੂਮਿਕਾ ਹੁੰਦੀ ਹੈ। (ਕਹਾਉਤਾਂ 1:8; ਤੁਲਨਾ ਕਰੋ ਉਤਪਤ 18:19; ਬਿਵਸਥਾ ਸਾਰ 11:18, 19) ਭਾਵੇਂ ਕਿ ਉਹ ਮਸੀਹ ਦੀ ਸਰਦਾਰੀ ਨਹੀਂ ਵੀ ਸਵੀਕਾਰ ਕਰਦਾ ਹੋਵੇ, ਪਿਤਾ ਫਿਰ ਵੀ ਪਰਿਵਾਰਕ ਸਿਰ ਹੁੰਦਾ ਹੈ।
13, 14. ਜੇਕਰ ਪਤੀ ਆਪਣੀ ਪਤਨੀ ਨੂੰ ਬੱਚਿਆਂ ਨੂੰ ਮਸੀਹੀ ਸਭਾਵਾਂ ਤੇ ਲੈ ਜਾਣ ਜਾਂ ਉਨ੍ਹਾਂ ਦੇ ਨਾਲ ਅਧਿਐਨ ਕਰਨ ਤੋਂ ਵਰਜਦਾ ਹੈ, ਤਾਂ ਉਹ ਕੀ ਕਰ ਸਕਦੀ ਹੈ?
13 ਕੁਝ ਅਵਿਸ਼ਵਾਸੀ ਪਿਤਾ ਇਤਰਾਜ਼ ਨਹੀਂ ਕਰਦੇ ਹਨ ਜੇਕਰ ਮਾਂ ਬੱਚਿਆਂ ਨੂੰ ਧਾਰਮਿਕ ਮਾਮਲਿਆਂ ਬਾਰੇ ਹਿਦਾਇਤ ਕਰਦੀ ਹੈ। ਦੂਜੇ ਇਤਰਾਜ਼ ਕਰਦੇ ਹਨ। ਉਦੋਂ ਕੀ ਜੇਕਰ ਤੁਹਾਡਾ ਪਤੀ ਤੁਹਾਨੂੰ ਬੱਚਿਆਂ ਨੂੰ ਕਲੀਸਿਯਾ ਦੀਆਂ ਸਭਾਵਾਂ ਤੇ ਲੈ ਜਾਣ ਲਈ ਇਜਾਜ਼ਤ ਨਹੀਂ ਦਿੰਦਾ ਹੈ ਜਾਂ ਇੱਥੋਂ ਤਕ ਕਿ ਉਨ੍ਹਾਂ ਦੇ ਨਾਲ ਘਰ ਵਿਚ ਬਾਈਬਲ ਅਧਿਐਨ ਕਰਨ ਤੋਂ ਵੀ ਤੁਹਾਨੂੰ ਵਰਜਦਾ ਹੈ? ਹੁਣ ਤੁਹਾਨੂੰ
ਕਈ ਫ਼ਰਜ਼ਾਂ ਨੂੰ ਸੰਤੁਲਿਤ ਕਰਨਾ ਪਵੇਗਾ—ਯਹੋਵਾਹ ਪਰਮੇਸ਼ੁਰ ਦੇ ਪ੍ਰਤੀ, ਤੁਹਾਡੇ ਪਤੀ-ਯੋਗ ਸਿਰ ਦੇ ਪ੍ਰਤੀ, ਅਤੇ ਤੁਹਾਡੇ ਪ੍ਰਿਯ ਬੱਚਿਆਂ ਦੇ ਪ੍ਰਤੀ ਤੁਹਾਡਾ ਫ਼ਰਜ਼। ਤੁਸੀਂ ਇਨ੍ਹਾਂ ਨੂੰ ਕਿਵੇਂ ਅਨੁਕੂਲ ਬਣਾ ਸਕਦੇ ਹੋ?14 ਨਿਸ਼ਚੇ ਹੀ ਤੁਸੀਂ ਮਾਮਲੇ ਬਾਰੇ ਪ੍ਰਾਰਥਨਾ ਕਰੋਗੇ। (ਫ਼ਿਲਿੱਪੀਆਂ 4:6, 7; 1 ਯੂਹੰਨਾ 5:14) ਪਰੰਤੂ ਆਖ਼ਰਕਾਰ, ਤੁਹਾਨੂੰ ਹੀ ਫ਼ੈਸਲਾ ਕਰਨਾ ਪੈਣਾ ਹੈ ਕਿ ਕਿਹੜਾ ਰਾਹ ਲੈਣਾ ਹੈ। ਜੇਕਰ ਤੁਸੀਂ ਆਪਣੇ ਪਤੀ ਨੂੰ ਇਹ ਸਪੱਸ਼ਟ ਕਰਦੇ ਹੋਏ ਕਿ ਤੁਸੀਂ ਉਸ ਦੀ ਸਰਦਾਰੀ ਨੂੰ ਚੁਣੌਤੀ ਨਹੀਂ ਦੇ ਰਹੇ ਹੋ, ਢੰਗ ਨਾਲ ਆਰੰਭ ਕਰੋ, ਤਾਂ ਸ਼ਾਇਦ ਉਸ ਦੀ ਵਿਰੋਧਤਾ ਆਖ਼ਰਕਾਰ ਘੱਟ ਜਾਵੇ। ਜੇਕਰ ਤੁਹਾਡਾ ਪਤੀ ਤੁਹਾਨੂੰ ਆਪਣਿਆਂ ਬੱਚਿਆਂ ਨੂੰ ਸਭਾਵਾਂ ਤੇ ਲੈ ਜਾਣ ਜਾਂ ਉਨ੍ਹਾਂ ਦੇ ਨਾਲ ਇਕ ਰਸਮੀ ਬਾਈਬਲ ਅਧਿਐਨ ਕਰਨ ਤੋਂ ਵੀ ਵਰਜਦਾ ਹੈ, ਫਿਰ ਵੀ ਤੁਸੀਂ ਉਨ੍ਹਾਂ ਨੂੰ ਸਿੱਖਿਆ ਦੇ ਸਕਦੇ ਹੋ। ਆਪਣੇ ਰੋਜ਼ਾਨਾ ਦੇ ਵਾਰਤਾਲਾਪ ਅਤੇ ਆਪਣੇ ਅੱਛੇ ਉਦਾਹਰਣ ਦੁਆਰਾ, ਉਨ੍ਹਾਂ ਵਿਚ ਕਿਸੇ ਹੱਦ ਤਕ ਯਹੋਵਾਹ ਲਈ ਪ੍ਰੇਮ, ਉਸ ਦੇ ਬਚਨ ਵਿਚ ਨਿਹਚਾ, ਮਾਪਿਆਂ ਲਈ ਆਦਰ—ਜਿਨ੍ਹਾਂ ਵਿਚ ਉਨ੍ਹਾਂ ਦਾ ਪਿਤਾ ਵੀ ਸ਼ਾਮਲ ਹੈ—ਦੂਜੇ ਲੋਕਾਂ ਦੇ ਲਈ ਪ੍ਰੇਮਮਈ ਖ਼ਿਆਲ, ਅਤੇ ਕੰਮ-ਕਾਰ ਦੀਆਂ ਨੇਕਨੀਅਤ ਆਦਤਾਂ ਲਈ ਕਦਰ ਵਿਕਸਿਤ ਕਰਨ ਦਾ ਜਤਨ ਕਰੋ। ਸਮਾਂ ਬੀਤਣ ਨਾਲ, ਪਿਤਾ ਸ਼ਾਇਦ ਅੱਛੇ ਪਰਿਣਾਮਾਂ ਨੂੰ ਦੇਖੇ ਅਤੇ ਤੁਹਾਡੇ ਜਤਨਾਂ ਦੀ ਕਦਰ ਪਾਵੇ।—ਕਹਾਉਤਾਂ 23:24.
15. ਬੱਚਿਆਂ ਦੀ ਸਿੱਖਿਆ ਵਿਚ ਇਕ ਨਿਹਚਾਵਾਨ ਪਿਤਾ ਦੀ ਕੀ ਜ਼ਿੰਮੇਵਾਰੀ ਹੈ?
15 ਜੇਕਰ ਤੁਸੀਂ ਇਕ ਅਜਿਹੇ ਪਤੀ ਹੋ ਜੋ ਕਿ ਨਿਹਚਾਵਾਨ ਹੋ ਅਤੇ ਤੁਹਾਡੀ ਪਤਨੀ ਨਹੀਂ ਹੈ, ਫਿਰ ਤੁਹਾਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਆਪਣੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। (ਅਫ਼ਸੀਆਂ 6:4) ਇਹ ਕਰਦੇ ਹੋਏ, ਨਿਸ਼ਚੇ ਹੀ, ਤੁਹਾਨੂੰ ਆਪਣੀ ਪਤਨੀ ਦੇ ਨਾਲ ਵਰਤਾਉ ਕਰਦੇ ਸਮੇਂ ਦਿਆਲੂ, ਪ੍ਰੇਮਮਈ, ਅਤੇ ਤਰਕਸੰਗਤ ਹੋਣਾ ਚਾਹੀਦਾ ਹੈ।
ਜੇਕਰ ਤੁਹਾਡਾ ਧਰਮ ਤੁਹਾਡੇ ਮਾਪਿਆਂ ਵਾਲਾ ਨਹੀਂ ਹੈ
16, 17. ਜੇਕਰ ਬੱਚੇ ਆਪਣੇ ਮਾਪਿਆਂ ਤੋਂ ਇਕ ਵੱਖਰਾ ਧਰਮ ਅਪਣਾਉਂਦੇ ਹਨ ਤਾਂ ਉਨ੍ਹਾਂ ਨੂੰ ਕਿਹੜੇ ਬਾਈਬਲ ਸਿਧਾਂਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ?
16 ਨਾਬਾਲਗ ਬੱਚਿਆਂ ਦੇ ਲਈ ਵੀ ਹੁਣ ਕੋਈ ਅਸਾਧਾਰਣ ਗੱਲ ਨਹੀਂ ਹੈ ਕਿ ਉਹ ਅਜਿਹੇ ਧਾਰਮਿਕ ਦ੍ਰਿਸ਼ਟੀਕੋਣ ਅਪਣਾਉਣ ਜੋ ਕਿ ਉਨ੍ਹਾਂ ਦਿਆਂ ਮਾਪਿਆਂ ਤੋਂ ਵੱਖਰੇ ਹਨ। ਕੀ ਤੁਸੀਂ ਇੰਜ ਕੀਤਾ ਹੈ? ਜੇਕਰ ਕੀਤਾ ਹੈ, ਤਾਂ ਬਾਈਬਲ ਵਿਚ ਤੁਹਾਡੇ ਲਈ ਸਲਾਹ ਪਾਈ ਜਾਂਦੀ ਹੈ।
ਅਫ਼ਸੀਆਂ 6:1, 2) ਇਸ ਵਿਚ ਮਾਪਿਆਂ ਨੂੰ ਗੁਣਕਾਰੀ ਆਦਰ ਦੇਣਾ ਸ਼ਾਮਲ ਹੈ। ਪਰੰਤੂ, ਜਦ ਕਿ ਮਾਪਿਆਂ ਦੇ ਪ੍ਰਤੀ ਆਗਿਆਕਾਰਤਾ ਮਹੱਤਵਪੂਰਣ ਹੈ, ਇਸ ਨੂੰ ਸੱਚੇ ਪਰਮੇਸ਼ੁਰ ਦੀ ਪਰਵਾਹ ਕੀਤੇ ਬਿਨਾਂ ਨਹੀਂ ਅਦਾ ਕਰਨਾ ਚਾਹੀਦਾ ਹੈ। ਜਦੋਂ ਇਕ ਬੱਚਾ ਨਿਰਣੇ ਕਰਨ ਦੀ ਉਮਰ ਤੇ ਪਹੁੰਚਦਾ ਹੈ, ਤਾਂ ਉਹ ਆਪਣੀਆਂ ਕਾਰਵਾਈਆਂ ਦੇ ਲਈ ਜ਼ਿਆਦਾ ਜਵਾਬਦੇਹ ਬਣਦਾ ਹੈ। ਇਹ ਕੇਵਲ ਸੰਸਾਰਕ ਨਿਯਮ ਦੇ ਸੰਬੰਧ ਵਿਚ ਹੀ ਨਹੀਂ, ਪਰੰਤੂ ਖ਼ਾਸ ਕਰਕੇ ਈਸ਼ਵਰੀ ਨਿਯਮ ਦੇ ਸੰਬੰਧ ਵਿਚ ਵੀ ਸੱਚ ਹੈ। “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ,” ਬਾਈਬਲ ਆਖਦੀ ਹੈ।—ਰੋਮੀਆਂ 14:12.
17 ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ।” (18, 19. ਜੇਕਰ ਬੱਚਿਆਂ ਦਾ ਧਰਮ ਉਨ੍ਹਾਂ ਦੇ ਮਾਪਿਆਂ ਤੋਂ ਵੱਖਰਾ ਹੈ, ਤਾਂ ਉਹ ਆਪਣੇ ਮਾਪਿਆਂ ਨੂੰ ਆਪਣੇ ਧਰਮ ਨੂੰ ਬਿਹਤਰ ਸਮਝਣ ਵਿਚ ਕਿਵੇਂ ਮਦਦ ਕਰ ਸਕਦੇ ਹਨ?
18 ਜੇਕਰ ਤੁਹਾਡੇ ਵਿਸ਼ਵਾਸ ਤੁਹਾਨੂੰ ਆਪਣੇ ਜੀਵਨ ਵਿਚ ਤਬਦੀਲੀਆਂ ਲਿਆਉਣ ਲਈ ਪ੍ਰੇਰਿਤ ਕਰਨ, ਤਾਂ ਆਪਣੇ ਮਾਪਿਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਸੰਭਵ ਹੈ ਕਿ ਉਹ ਪ੍ਰਸੰਨ ਹੋਣਗੇ, ਜੇਕਰ ਬਾਈਬਲ ਸਿੱਖਿਆਵਾਂ ਸਿੱਖਣ ਅਤੇ ਲਾਗੂ ਕਰਨ ਦੇ ਸਿੱਟੇ ਵਜੋਂ, ਤੁਸੀਂ ਜ਼ਿਆਦਾ ਆਦਰਪੂਰਣ ਬਣੋ, ਜ਼ਿਆਦਾ ਆਗਿਆਕਾਰ ਹੋਵੋ, ਅਤੇ ਜੋ ਉਹ ਤੁਹਾਡੇ ਤੋਂ ਲੋੜਦੇ ਹਨ ਉਸ ਵਿਚ ਜ਼ਿਆਦਾ ਉੱਦਮੀ ਬਣ ਜਾਂਦੇ ਹੋ। ਪਰੰਤੂ, ਜੇਕਰ ਤੁਹਾਡਾ ਨਵੀਨ ਧਰਮ ਤੁਹਾਡੇ ਵੱਲੋਂ ਉਨ੍ਹਾਂ ਵਿਸ਼ਵਾਸਾਂ ਅਤੇ ਰਿਵਾਜਾਂ ਨੂੰ ਰੱਦ ਕਰਨ ਦਾ ਕਾਰਨ ਵੀ ਬਣਦਾ ਹੈ ਜੋ ਉਹ ਨਿੱਜੀ ਤੌਰ ਤੇ ਪ੍ਰਿਯ ਸਮਝਦੇ ਹਨ, ਤਾਂ ਉਹ ਸ਼ਾਇਦ ਇਹ ਮਹਿਸੂਸ ਕਰਨ ਕਿ ਤੁਸੀਂ ਉਸ ਵਿਰਾਸਤ ਨੂੰ ਠੁਕਰਾ ਰਹੇ ਹੋ ਜੋ ਉਨ੍ਹਾਂ ਨੇ ਤੁਹਾਨੂੰ ਦੇਣ ਦਾ ਜਤਨ ਕੀਤਾ ਹੈ। ਉਹ ਸ਼ਾਇਦ ਤੁਹਾਡੀ ਕਲਿਆਣ ਲਈ ਵੀ ਚਿੰਤਾਤੁਰ ਹੋਣ, ਜੇਕਰ ਉਹ ਜੋ ਕੁਝ ਤੁਸੀਂ ਕਰ ਰਹੇ ਹੋ ਸਮਾਜ ਵਿਚ ਲੋਕਪ੍ਰਿਯ ਨਹੀਂ ਹੈ ਜਾਂ ਜੇਕਰ ਇਹ ਤੁਹਾਡੇ ਧਿਆਨ ਨੂੰ ਉਨ੍ਹਾਂ ਕਿੱਤਿਆਂ ਤੋਂ ਮੋੜਦਾ ਹੈ ਜੋ ਉਹ ਮਹਿਸੂਸ ਕਰਦੇ ਹਨ ਤੁਹਾਨੂੰ ਭੌਤਿਕ ਤੌਰ ਤੇ ਸਫ਼ਲ ਹੋਣ ਵਿਚ ਮਦਦ ਕਰ ਸਕਦੇ ਹਨ। ਘਮੰਡ ਵੀ ਇਕ ਰੁਕਾਵਟ ਹੋ ਸਕਦੀ ਹੈ। ਉਹ ਸ਼ਾਇਦ ਇਹ ਮਹਿਸੂਸ ਕਰਨ ਕਿ ਤੁਸੀਂ ਅਸਲ ਵਿਚ, ਇਹ ਕਹਿ ਰਹੇ ਹੋ ਕਿ ਤੁਸੀਂ ਸਹੀ ਹੋ ਅਤੇ ਉਹ ਗ਼ਲਤ ਹਨ।
19 ਇਸ ਕਰਕੇ, ਜਿੰਨਾ ਛੇਤੀ ਸੰਭਵ ਹੋਵੇ, ਇਹ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਮਾਪੇ ਸਥਾਨਕ ਕਲੀਸਿਯਾ ਵਿੱਚੋਂ ਕੁਝ ਬਜ਼ੁਰਗਾਂ ਜਾਂ ਦੂਜੇ ਪ੍ਰੌੜ੍ਹ ਰੋਮੀਆਂ 12:17, 18) ਸਭ ਤੋਂ ਮਹੱਤਵਪੂਰਣ, ਪਰਮੇਸ਼ੁਰ ਦੇ ਨਾਲ ਸ਼ਾਂਤੀ ਜਾਰੀ ਰੱਖੋ।
ਗਵਾਹਾਂ ਦੇ ਨਾਲ ਮੁਲਾਕਾਤ ਕਰਨ। ਆਪਣੇ ਮਾਪਿਆਂ ਨੂੰ ਰਾਜ ਗ੍ਰਹਿ ਤੇ ਜਾ ਕੇ ਖ਼ੁਦ ਲਈ ਸੁਣਨ ਦਾ ਹੌਸਲਾ ਦਿਓ ਕਿ ਕੀ ਚਰਚਾ ਕੀਤੀ ਜਾਂਦੀ ਹੈ ਅਤੇ ਕਿ ਉਹ ਆਪਣੀ ਅੱਖੀਂ ਡਿੱਠਣ ਕਿ ਯਹੋਵਾਹ ਦੇ ਗਵਾਹ ਕਿਸ ਪ੍ਰਕਾਰ ਦੇ ਲੋਕ ਹਨ। ਸਮਾਂ ਬੀਤਣ ਨਾਲ ਤੁਹਾਡੇ ਮਾਪਿਆਂ ਦਾ ਰਵੱਈਆ ਸ਼ਾਇਦ ਨਰਮ ਹੋ ਜਾਏ। ਜਦੋਂ ਕਿ ਮਾਪੇ ਸਖ਼ਤ ਵਿਰੋਧਮਈ ਵੀ ਹੁੰਦੇ ਹਨ, ਬਾਈਬਲ ਸਾਹਿੱਤ ਨੂੰ ਨਸ਼ਟ ਕਰਦੇ ਹਨ, ਅਤੇ ਬੱਚਿਆਂ ਨੂੰ ਮਸੀਹੀ ਸਭਾਵਾਂ ਵਿਚ ਜਾਣ ਤੋਂ ਵਰਜਿਤ ਕਰਦੇ ਹਨ, ਤਾਂ ਵੀ ਆਮ ਤੌਰ ਤੇ ਕਿਸੇ ਹੋਰ ਸਥਾਨ ਜਾ ਕੇ ਪੜ੍ਹਨ, ਸਾਥੀ ਮਸੀਹੀਆਂ ਦੇ ਨਾਲ ਗੱਲਾਂ ਕਰਨ, ਅਤੇ ਦੂਜਿਆਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਅਤੇ ਮਦਦ ਦੇਣ ਦੇ ਮੌਕੇ ਹੁੰਦੇ ਹਨ। ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਵੀ ਕਰ ਸਕਦੇ ਹੋ। ਇਸ ਤੋਂ ਜ਼ਿਆਦਾ ਕੁਝ ਕਰ ਸਕਣ ਦੇ ਲਈ ਕੁਝ ਨੌਜਵਾਨਾਂ ਨੂੰ ਉਦੋਂ ਤਕ ਉਡੀਕ ਕਰਨੀ ਪੈਂਦੀ ਹੈ ਜਦ ਤਕ ਕਿ ਉਹ ਪਰਿਵਾਰਕ ਘਰ ਤੋਂ ਬਾਹਰ ਰਹਿਣ ਦੀ ਉਮਰ ਦੇ ਨਾ ਹੋ ਜਾਣ। ਫਿਰ ਵੀ, ਘਰ ਵਿਚ ਜੋ ਮਰਜ਼ੀ ਪਰਿਸਥਿਤੀ ਹੋਵੇ, “ਆਪਣੇ ਮਾਂ ਪਿਉ ਦਾ ਆਦਰ [ਕਰਨਾ]” ਨਾ ਭੁੱਲੋ। ਘਰ ਦੀ ਸ਼ਾਂਤੀ ਵਿਚ ਆਪਣੇ ਹਿੱਸੇ ਨੂੰ ਯੋਗਦਾਨ ਕਰੋ। (ਇਕ ਮਤਰੇਈ ਮਾਤਾ ਜਾਂ ਪਿਤਾ ਹੋਣ ਦੀ ਚੁਣੌਤੀ
20. ਬੱਚਿਆਂ ਦੇ ਕੀ ਜਜ਼ਬਾਤ ਹੋ ਸਕਦੇ ਹਨ ਜੇਕਰ ਉਨ੍ਹਾਂ ਦਾ ਪਿਤਾ ਜਾਂ ਮਾਤਾ ਮਤਰੇਈ ਹੈ?
20 ਬਹੁਤੇਰਿਆਂ ਘਰਾਂ ਵਿਚ ਉਹ ਪਰਿਸਥਿਤੀ ਜੋ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰਦੀ ਹੈ ਧਾਰਮਿਕ ਨਹੀਂ ਪਰੰਤੂ ਮਤਰੇਏ ਪਰਿਵਾਰ ਸੰਬੰਧੀ ਹੁੰਦੀ ਹੈ। ਅੱਜ ਅਨੇਕ ਗ੍ਰਹਿਸਥਾਂ ਵਿਚ ਇਕ ਜਾਂ ਦੋਹਾਂ ਮਾਪਿਆਂ ਦੇ ਪੂਰਬਲੇ ਵਿਆਹਾਂ ਤੋਂ ਜੰਮੇ ਬੱਚੇ ਸ਼ਾਮਲ ਹੁੰਦੇ ਹਨ। ਇਕ ਅਜਿਹੇ ਪਰਿਵਾਰ ਵਿਚ, ਬੱਚੇ ਸ਼ਾਇਦ ਈਰਖਾ ਅਤੇ ਰੋਸਾ ਜਾਂ ਸ਼ਾਇਦ ਨਿਸ਼ਠਾ ਦੀਆਂ ਵਿਰੋਧੀ ਭਾਵਨਾਵਾਂ ਅਨੁਭਵ ਕਰਨ। ਨਤੀਜੇ ਵਜੋਂ, ਉਹ ਇਕ ਮਤਰੇਈ ਮਾਤਾ ਜਾਂ ਪਿਤਾ ਦੇ ਇਕ ਅੱਛੀ ਮਾਤਾ ਜਾਂ ਪਿਤਾ ਬਣਨ ਦੇ ਸੁਹਿਰਦ ਜਤਨਾਂ ਨੂੰ ਠੁਕਰਾ ਸਕਦੇ ਹਨ। ਇਕ ਮਤਰੇਏ ਪਰਿਵਾਰ ਨੂੰ ਕਿਹੜੀ ਚੀਜ਼ ਸਫ਼ਲ ਬਣਾ ਸਕਦੀ ਹੈ?
21. ਉਨ੍ਹਾਂ ਦੀਆਂ ਵਿਸ਼ੇਸ਼ ਹਾਲਾਤ ਦੇ ਬਾਵਜੂਦ, ਮਤਰੇਏ ਮਾਪਿਆਂ ਨੂੰ ਮਦਦ ਲਈ ਬਾਈਬਲ ਵਿਚ ਪਾਏ ਜਾਂਦੇ ਸਿਧਾਂਤਾਂ ਵੱਲ ਕਿਉਂ ਦੇਖਣਾ ਚਾਹੀਦਾ ਹੈ?
21 ਇਹ ਅਹਿਸਾਸ ਕਰੋ ਕਿ ਵਿਸ਼ੇਸ਼ ਹਾਲਾਤ ਦੇ ਬਾਵਜੂਦ ਵੀ, ਉਹ ਬਾਈਬਲ ਸਿਧਾਂਤ ਜੋ ਦੂਜੇ ਗ੍ਰਹਿਸਥਾਂ ਵਿਚ ਸਫ਼ਲਤਾ ਲਿਆਉਂਦੇ ਹਨ ਇੱਥੇ ਵੀ ਲਾਗੂ ਹੁੰਦੇ ਹਨ। ਅਸਥਾਈ ਸਮੇਂ ਲਈ ਉਨ੍ਹਾਂ ਸਿਧਾਂਤਾਂ ਨੂੰ ਅਣਡਿੱਠ ਕਰਨਾ ਇਕ ਸਮੱਸਿਆ ਜ਼ਬੂਰ 127:1; ਕਹਾਉਤਾਂ 29:15) ਬੁੱਧ ਅਤੇ ਸਿਆਣਪ ਨੂੰ ਵਿਕਸਿਤ ਕਰੋ—ਬੁੱਧ, ਇਸ ਲਈ ਕਿ ਚਿਰਕਾਲੀ ਫ਼ਾਇਦਿਆਂ ਨੂੰ ਮਨ ਵਿਚ ਰੱਖਦਿਆਂ ਈਸ਼ਵਰੀ ਸਿਧਾਂਤਾਂ ਨੂੰ ਲਾਗੂ ਕਰੀਏ, ਅਤੇ ਸਿਆਣਪ, ਇਹ ਪਛਾਣਨ ਲਈ ਕਿ ਪਰਿਵਾਰਕ ਸਦੱਸ ਖ਼ਾਸ ਚੀਜ਼ਾਂ ਕਿਉਂ ਕਹਿੰਦੇ ਅਤੇ ਕਰਦੇ ਹਨ। ਸਮਾਨ-ਅਨੁਭੂਤੀ ਦੀ ਵੀ ਜ਼ਰੂਰਤ ਹੈ।—ਕਹਾਉਤਾਂ 16:21; 24:3; 1 ਪਤਰਸ 3:8.
ਤੋਂ ਛੁਟਕਾਰਾ ਦਿੰਦਾ ਜਾਪੇ, ਪਰੰਤੂ ਸੰਭਵ ਹੈ ਬਾਅਦ ਵਿਚ ਇਹ ਇਕ ਦਿਲ ਦੀ ਪੀੜ ਵਿਚ ਪਰਿਣਿਤ ਹੋਵੇਗਾ। (22. ਬੱਚਿਆਂ ਨੂੰ ਇਕ ਮਤਰੇਈ ਮਾਤਾ ਜਾਂ ਪਿਤਾ ਨੂੰ ਸਵੀਕਾਰ ਕਰਨਾ ਕਿਉਂ ਕਠਿਨ ਲੱਗ ਸਕਦਾ ਹੈ?
22 ਜੇਕਰ ਤੁਸੀਂ ਇਕ ਮਤਰੇਈ ਮਾਤਾ ਜਾਂ ਪਿਤਾ ਹੋ, ਤਾਂ ਤੁਸੀਂ ਸ਼ਾਇਦ ਯਾਦ ਕਰੋ ਕਿ ਪਰਿਵਾਰ ਦੇ ਇਕ ਮਿੱਤਰ ਦੇ ਵਜੋਂ, ਤੁਹਾਡਾ ਬੱਚਿਆਂ ਦੁਆਰਾ ਸੁਆਗਤ ਕੀਤਾ ਜਾਂਦਾ ਸੀ। ਪਰੰਤੂ ਜਦੋਂ ਤੁਸੀਂ ਇਕ ਮਤਰੇਈ ਮਾਤਾ ਜਾਂ ਪਿਤਾ ਬਣ ਗਏ, ਤਾਂ ਸ਼ਾਇਦ ਉਨ੍ਹਾਂ ਦਾ ਰਵੱਈਆ ਬਦਲ ਗਿਆ ਹੋਵੇ। ਆਪਣੀ ਅਸਲੀ ਮਾਤਾ ਜਾਂ ਪਿਤਾ ਨੂੰ ਯਾਦ ਕਰਦਿਆਂ ਜੋ ਹੁਣ ਉਨ੍ਹਾਂ ਦੇ ਨਾਲ ਨਹੀਂ ਰਹਿ ਰਹੇ ਹਨ, ਬੱਚੇ ਨਿਸ਼ਠਾ ਦੀਆਂ ਵਿਰੋਧੀ ਭਾਵਨਾਵਾਂ ਨਾਲ ਸੰਘਰਸ਼ ਕਰ ਰਹੇ ਹੋ ਸਕਦੇ ਹਨ, ਸ਼ਾਇਦ ਇਹ ਮਹਿਸੂਸ ਕਰਦਿਆਂ ਕਿ ਤੁਸੀਂ ਉਹ ਸਨੇਹ ਲੈਣਾ ਚਾਹੁੰਦੇ ਹੋ ਜੋ ਉਹ ਗ਼ੈਰ-ਹਾਜ਼ਰ ਮਾਤਾ ਜਾਂ ਪਿਤਾ ਲਈ ਰੱਖਦੇ ਹਨ। ਸਮੇਂ-ਸਮੇਂ ਤੇ, ਉਹ ਸ਼ਾਇਦ ਤੁਹਾਨੂੰ ਰੁੱਖੇ ਢੰਗ ਨਾਲ ਯਾਦ ਦਿਲਾਉਣ ਕਿ ਤੁਸੀਂ ਉਨ੍ਹਾਂ ਦੇ ਪਿਤਾ ਜਾਂ ਉਨ੍ਹਾਂ ਦੀ ਮਾਤਾ ਨਹੀਂ ਹੋ। ਅਜਿਹੇ ਕਥਨ ਠੇਸ ਪਹੁੰਚਾਉਂਦੇ ਹਨ। ਫਿਰ ਵੀ, “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ।” (ਉਪਦੇਸ਼ਕ ਦੀ ਪੋਥੀ 7:9) ਬੱਚਿਆਂ ਦੇ ਜਜ਼ਬਾਤਾਂ ਦੇ ਨਾਲ ਨਿਪਟਣ ਲਈ ਸਿਆਣਪ ਅਤੇ ਸਮਾਨ-ਅਨੁਭੂਤੀ ਜ਼ਰੂਰੀ ਹੁੰਦੀਆਂ ਹਨ।
23. ਮਤਰੇਏ ਬੱਚਿਆਂ ਵਾਲੇ ਇਕ ਪਰਿਵਾਰ ਵਿਚ ਅਨੁਸ਼ਾਸਨ ਕਿਵੇਂ ਦਿੱਤਾ ਜਾ ਸਕਦਾ ਹੈ?
23 ਅਨੁਸ਼ਾਸਨ ਦੇਣ ਦੇ ਸਮੇਂ ਇਹ ਗੁਣ ਅਨਿਵਾਰੀ ਹੁੰਦੇ ਹਨ। ਅਡੋਲ ਅਨੁਸ਼ਾਸਨ ਅਤਿ-ਮਹੱਤਵਪੂਰਣ ਹੁੰਦਾ ਹੈ। (ਕਹਾਉਤਾਂ 6:20; 13:1) ਅਤੇ ਇਹ ਦੇਖਦੇ ਹੋਏ ਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਹਨ, ਅਨੁਸ਼ਾਸਨ ਇਕ ਨਾਲੋਂ ਦੂਜੇ ਲਈ ਵੱਖਰਾ ਹੋ ਸਕਦਾ ਹੈ। ਕੁਝ ਮਤਰੇਏ ਮਾਪੇ ਇਹ ਪਾਉਂਦੇ ਹਨ ਕਿ ਅਸਲੀ ਮਾਤਾ ਜਾਂ ਪਿਤਾ ਲਈ, ਘਟੋ-ਘੱਟ ਪਹਿਲਾਂ-ਪਹਿਲ, ਮਾਂ-ਪਿਉਪਣ ਦੇ ਇਸ ਪਹਿਲੂ ਨਾਲ ਨਿਪਟਣਾ ਸ਼ਾਇਦ ਬਿਹਤਰ ਹੋਵੇਗਾ। ਪਰ ਫਿਰ, ਇਹ ਲਾਜ਼ਮੀ ਹੈ ਕਿ ਦੋਵੇਂ ਮਾਪੇ ਮਤਰੇਏ ਬੱਚੇ ਨਾਲੋਂ ਕੁਦਰਤੀ ਸੰਤਾਨ ਦੀ ਤਰਫ਼ਦਾਰੀ ਨਾ ਕਰਦਿਆਂ, ਅਨੁਸ਼ਾਸਨ ਬਾਰੇ ਸਹਿਮਤ ਹੋਣ ਅਤੇ ਉਹ ਨੂੰ ਸਮਰਥਨ ਦੇਣ। (ਕਹਾਉਤਾਂ 24:23) ਆਗਿਆਕਾਰਤਾ ਮਹੱਤਵਪੂਰਣ ਹੈ, ਪਰੰਤੂ ਅਪੂਰਣਤਾ ਦਾ ਲਿਹਾਜ਼ ਰੱਖਣ ਦੀ ਜ਼ਰੂਰਤ ਹੈ। ਅਤਿ ਪ੍ਰਤਿਕ੍ਰਿਆ ਨਾ ਦਿਖਾਓ। ਪ੍ਰੇਮ ਵਿਚ ਅਨੁਸ਼ਾਸਨ ਦਿਓ।—ਕੁਲੁੱਸੀਆਂ 3:21.
24. ਇਕ ਮਤਰੇਏ ਪਰਿਵਾਰ ਵਿਚ ਵਿਪਰੀਤ ਲਿੰਗ ਦੇ ਸਦੱਸਾਂ ਵਿਚਕਾਰ ਨੈਤਿਕ ਸਮੱਸਿਆਵਾਂ ਨੂੰ ਟਾਲਣ ਲਈ ਕਿਹੜੀਆਂ ਚੀਜ਼ਾਂ ਮਦਦ ਕਰ ਸਕਦੀਆਂ ਹਨ?
24 ਪਰਿਵਾਰਕ ਚਰਚੇ ਮੁਸੀਬਤਾਂ ਨੂੰ ਰੋਕਣ ਵਿਚ ਕਾਫ਼ੀ ਮਦਦ ਕਰ ਸਕਦੇ ਹਨ। ਇਹ ਪਰਿਵਾਰ ਨੂੰ ਜੀਵਨ ਦੇ ਸਭ ਤੋਂ ਮਹੱਤਵਪੂਰਣ ਮਾਮਲਿਆਂ ਉੱਤੇ ਧਿਆਨ ਇਕਾਗਰ ਕਰਨ ਵਿਚ ਮਦਦ ਕਰ ਸਕਦੇ ਹਨ। (ਤੁਲਨਾ ਕਰੋ ਫ਼ਿਲਿੱਪੀਆਂ 1:9-11.) ਚਰਚੇ ਹਰੇਕ ਨੂੰ ਇਹ ਵੀ ਦੇਖਣ ਵਿਚ ਮਦਦ ਕਰ ਸਕਦੇ ਹਨ ਕਿ ਉਹ ਪਰਿਵਾਰਕ ਟੀਚਿਆਂ ਨੂੰ ਹਾਸਲ ਕਰਨ ਵਿਚ ਕਿਵੇਂ ਯੋਗਦਾਨ ਦੇ ਸਕਦਾ ਹੈ। ਇਸ ਤੋਂ ਇਲਾਵਾ, ਸਾਫ਼-ਗੋ ਪਰਿਵਾਰਕ ਚਰਚੇ, ਨੈਤਿਕ ਸਮੱਸਿਆਵਾਂ ਨੂੰ ਟਾਲ ਸਕਦੇ ਹਨ। ਕੁੜੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੱਪੜੇ ਕਿਵੇਂ ਸੰਜਮ ਨਾਲ ਪਹਿਨੀਦੇ ਹਨ ਅਤੇ ਆਪਣੇ ਮਤਰੇਏ ਪਿਤਾ ਜਾਂ ਕੋਈ ਮਤਰੇਏ ਭਰਾਵਾਂ ਦੇ ਸਾਮ੍ਹਣੇ ਕੀ ਵਤੀਰਾ ਰੱਖਣਾ ਚਾਹੀਦਾ ਹੈ, ਅਤੇ ਮੁੰਡਿਆਂ ਨੂੰ ਆਪਣੀ ਮਤਰੇਈ ਮਾਤਾ ਜਾਂ ਕੋਈ ਮਤਰੇਈ ਭੈਣਾਂ ਦੇ ਪ੍ਰਤੀ ਠੀਕ ਆਚਰਣ ਬਾਰੇ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ।—1 ਥੱਸਲੁਨੀਕੀਆਂ 4:3-8.
25. ਇਕ ਮਤਰੇਏ ਪਰਿਵਾਰ ਵਿਚ ਕਿਹੜੇ ਗੁਣ ਸ਼ਾਂਤੀ ਰੱਖਣ ਲਈ ਮਦਦ ਕਰ ਸਕਦੇ ਹਨ?
25 ਇਕ ਮਤਰੇਈ ਮਾਤਾ ਜਾਂ ਪਿਤਾ ਹੋਣ ਦੀ ਵਿਸ਼ੇਸ਼ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ, ਧੀਰਜਵਾਨ ਬਣੋ। ਨਵੇਂ ਰਿਸ਼ਤਿਆਂ ਨੂੰ ਵਿਕਸਿਤ ਕਰਨ ਵਿਚ ਸਮਾਂ ਲੱਗਦਾ ਹੈ। ਉਨ੍ਹਾਂ ਬੱਚਿਆਂ ਦਾ ਪ੍ਰੇਮ ਅਤੇ ਆਦਰ ਹਾਸਲ ਕਰਨਾ ਜਿਨ੍ਹਾਂ ਦੇ ਨਾਲ ਤੁਹਾਡਾ ਕੋਈ ਕੁਦਰਤੀ ਰਿਸ਼ਤਾ ਨਹੀਂ ਹੈ ਇਕ ਔਖਾ ਕੰਮ ਹੋ ਸਕਦਾ ਹੈ। ਪਰੰਤੂ ਇਹ ਸੰਭਵ ਹੈ। ਇਕ ਬੁੱਧਵਾਨ ਅਤੇ ਸਿਆਣਪ ਵਾਲਾ ਦਿਲ, ਅਤੇ ਨਾਲ ਹੀ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਇਕ ਤੇਜ਼ ਇੱਛਾ, ਇਕ ਮਤਰੇਏ ਪਰਿਵਾਰ ਵਿਚ ਸ਼ਾਂਤੀ ਦੀ ਕੁੰਜੀ ਹੈ। (ਕਹਾਉਤਾਂ 16:20) ਅਜਿਹੇ ਗੁਣ ਤੁਹਾਨੂੰ ਦੂਜੀਆਂ ਪਰਿਸਥਿਤੀਆਂ ਨਾਲ ਨਿਭਣ ਵਿਚ ਵੀ ਮਦਦ ਕਰ ਸਕਦੇ ਹਨ।
ਕੀ ਭੌਤਿਕ ਕੰਮ-ਧੰਦੇ ਤੁਹਾਡੇ ਪਰਿਵਾਰ ਨੂੰ ਵਿਭਾਜਿਤ ਕਰਦੇ ਹਨ?
26. ਭੌਤਿਕ ਚੀਜ਼ਾਂ ਦੇ ਸੰਬੰਧ ਵਿਚ ਸਮੱਸਿਆਵਾਂ ਅਤੇ ਰਵੱਈਏ ਕਿਨ੍ਹਾਂ ਤਰੀਕਿਆਂ ਤੋਂ ਇਕ ਪਰਿਵਾਰ ਨੂੰ ਵਿਭਾਜਿਤ ਕਰ ਸਕਦੇ ਹਨ?
26 ਭੌਤਿਕ ਚੀਜ਼ਾਂ ਬਾਰੇ ਸਮੱਸਿਆਵਾਂ ਅਤੇ ਰਵੱਈਏ ਪਰਿਵਾਰਾਂ ਨੂੰ ਅਨੇਕ ਤਰੀਕਿਆਂ ਤੋਂ ਵਿਭਾਜਿਤ ਕਰ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਕੁਝ ਪਰਿਵਾਰ ਪੈਸਿਆਂ ਬਾਰੇ ਦਲੀਲਬਾਜ਼ੀਆਂ ਅਤੇ ਅਮੀਰ ਹੋਣ—ਘੱਟ ਤੋਂ ਘੱਟ ਥੋੜ੍ਹਾ ਜਿਹਾ ਹੋਰ ਅਮੀਰ ਹੋਣ—ਦੀ ਇੱਛਾ ਦੇ ਕਾਰਨ ਖੇਰੂੰ-ਖੇਰੂੰ ਹੋ ਜਾਂਦੇ ਹਨ। ਵਿਭਾਜਨ ਵਿਕਸਿਤ ਹੋ ਸਕਦੇ ਹਨ ਜਦੋਂ ਦੋਵੇਂ ਸਾਥੀ ਨੌਕਰੀਆਂ ਕਰਦੇ ਹਨ ਅਤੇ “ਮੇਰੇ ਪੈਸੇ, ਤੇਰੇ ਪੈਸੇ” ਦਾ ਰਵੱਈਆ ਅਪਣਾਉਂਦੇ ਹਨ। ਜੇਕਰ ਦਲੀਲਬਾਜ਼ੀਆਂ ਟਾਲੀਆਂ ਵੀ ਜਾਣ, ਤਾਂ ਵੀ ਜਦੋਂ ਦੋਵੇਂ ਸਾਥੀ ਨੌਕਰੀ ਕਰਦੇ ਹਨ ਤਾਂ ਉਨ੍ਹਾਂ ਦੀ ਅਨੁਸੂਚੀ ਅਜਿਹੀ ਹੋ ਸਕਦੀ ਹੈ ਕਿ ਉਨ੍ਹਾਂ ਕੋਲ ਇਕ ਦੂਜੇ ਲਈ ਥੋੜ੍ਹਾ ਹੀ ਸਮਾਂ ਬਚਦਾ ਹੈ। ਸੰਸਾਰ ਵਿਚ ਇਕ ਵੱਧ ਰਿਹਾ ਰੁਝਾਨ ਹੈ ਪਿਤਾਵਾਂ ਦਾ ਲੰਬੇ ਸਮੇਂ ਲਈ ਆਪਣਿਆਂ ਪਰਿਵਾਰਾਂ ਤੋਂ ਦੂਰ ਰਹਿਣਾ—ਮਹੀਨਿਆਂ ਜਾਂ ਸਾਲਾਂ ਲਈ ਵੀ—ਤਾਂਕਿ ਉਹ ਇੰਨਾ ਪੈਸਾ ਕਮਾਉਣ ਜਿੰਨਾ ਕਿ ਉਹ ਕਦੇ ਵੀ ਘਰ ਰਹਿੰਦਿਆਂ ਨਹੀਂ ਕਮਾ ਸਕਦੇ ਹਨ। ਇਹ ਬਹੁਤ ਗੰਭੀਰ ਸਮੱਸਿਆਵਾਂ ਵਿਚ ਪਰਿਣਿਤ ਹੋ ਸਕਦਾ ਹੈ।
27. ਕੁਝ ਸਿਧਾਂਤ ਕੀ ਹਨ ਜੋ ਮਾਇਕ ਦਬਾਉ ਹੇਠ ਆਏ ਇਕ ਪਰਿਵਾਰ ਨੂੰ ਮਦਦ ਕਰ ਸਕਦੇ ਹਨ?
27 ਅਜਿਹੀਆਂ ਪਰਿਸਥਿਤੀਆਂ ਨਾਲ ਨਿਪਟਣ ਲਈ ਕੋਈ ਵੀ ਅਸੂਲ ਨਹੀਂ ਸਥਾਪਿਤ ਕੀਤੇ ਜਾ ਸਕਦੇ ਹਨ, ਕਿਉਂਕਿ ਵੱਖ-ਵੱਖ ਪਰਿਵਾਰਾਂ ਨੂੰ ਵੱਖਰੇ-ਵੱਖਰੇ ਦਬਾਵਾਂ ਅਤੇ ਜ਼ਰੂਰਤਾਂ ਦੇ ਨਾਲ ਨਿਪਟਣਾ ਪੈਂਦਾ ਹੈ। ਫਿਰ ਵੀ, ਬਾਈਬਲ ਦੀ ਸਲਾਹ ਮਦਦ ਕਰ ਸਕਦੀ ਹੈ। ਉਦਾਹਰਣ ਵਜੋਂ, ਕਹਾਉਤਾਂ 13:10 (ਨਿਵ) ਸੰਕੇਤ ਕਰਦੀ ਹੈ ਕਿ ‘ਇਕੱਠੇ ਰਾਇ ਲੈ ਕੇ’ ਬੇਲੋੜ ਸੰਘਰਸ਼ ਨੂੰ ਕਦੇ-ਕਦਾਈਂ ਟਾਲਿਆ ਜਾ ਸਕਦਾ ਹੈ। ਇਸ ਵਿਚ ਕੇਵਲ ਖ਼ੁਦ ਦੇ ਵਿਚਾਰਾਂ ਨੂੰ ਬਿਆਨ ਕਰਨਾ ਹੀ ਨਹੀਂ ਪਰੰਤੂ ਸਲਾਹ ਭਾਲਣੀ ਅਤੇ ਇਹ ਪਤਾ ਕਰਨਾ ਵੀ ਸ਼ਾਮਲ ਹੈ ਕਿ ਦੂਜਾ ਵਿਅਕਤੀ ਮਾਮਲੇ ਨੂੰ ਕਿਵੇਂ ਵਿਚਾਰਦਾ ਹੈ। ਅੱਗੇ, ਇਕ ਯਥਾਰਥਕ ਬਜਟ ਬਣਾਉਣਾ ਪਰਿਵਾਰ ਦੇ ਜਤਨਾਂ ਨੂੰ ਇਕਮੁੱਠ ਕਰਨ ਵਿਚ ਮਦਦ ਕਰ ਸਕਦਾ ਹੈ। ਵਾਧੂ ਖ਼ਰਚਿਆਂ ਨੂੰ ਚੁੱਕਣ ਲਈ, ਖ਼ਾਸ ਕਰਕੇ ਜਦੋਂ ਬੱਚੇ ਜਾਂ ਹੋਰ ਨਿਰਭਰ ਵਿਅਕਤੀ ਹੁੰਦੇ ਹਨ, ਦੋਹਾਂ ਸਾਥੀਆਂ ਲਈ ਘਰੋਂ ਬਾਹਰ—ਸ਼ਾਇਦ ਅਸਥਾਈ ਤੌਰ ਤੇ—ਨੌਕਰੀ ਕਰਨੀ ਕਦੇ-ਕਦਾਈਂ ਜ਼ਰੂਰੀ ਹੁੰਦੀ ਹੈ। ਜਦੋਂ ਇਹ ਸਥਿਤੀ ਹੁੰਦੀ ਹੈ, ਤਾਂ ਪਤੀ ਆਪਣੀ ਪਤਨੀ ਨੂੰ ਭਰੋਸਾ ਦੇ ਸਕਦਾ ਹੈ ਕਿ ਉਸ ਦੇ ਕੋਲ ਹਾਲੇ ਵੀ ਉਸ ਲਈ ਸਮਾਂ ਹੈ। ਬੱਚਿਆਂ ਦੇ ਨਾਲ-ਨਾਲ ਪਤੀ ਉਨ੍ਹਾਂ ਕੁਝ-ਕੁ ਕੰਮਾਂ ਵਿਚ ਪ੍ਰੇਮਪੂਰਵਕ ਹੱਥ ਵਟਾ ਸਕਦਾ ਹੈ ਜੋ ਉਹ ਆਮ ਤੌਰ ਤੇ ਇਕੱਲੀ ਹੀ ਕਰਦੀ।—ਫ਼ਿਲਿੱਪੀਆਂ 2:1-4.
28. ਕਿਹੜੀਆਂ ਯਾਦ-ਦਹਾਨੀਆਂ, ਜੇਕਰ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ, ਇਕ ਪਰਿਵਾਰ ਨੂੰ ਏਕਤਾ ਵੱਲ ਮਿਹਨਤ ਕਰਨ ਵਿਚ ਮਦਦ ਕਰਨਗੀਆਂ?
28 ਪਰੰਤੂ, ਯਾਦ ਰੱਖੋ ਕਿ ਜਦੋਂ ਕਿ ਇਸ ਰੀਤੀ-ਵਿਵਸਥਾ ਵਿਚ ਪੈਸਾ ਇਕ ਆਵੱਸ਼ਕਤਾ ਹੈ, ਇਹ ਖ਼ੁਸ਼ੀ ਨਹੀਂ ਲਿਆਉਂਦਾ ਹੈ। ਨਿਸ਼ਚੇ ਹੀ ਇਹ ਜੀਵਨ ਨਹੀਂ ਦਿੰਦਾ ਹੈ। (ਉਪਦੇਸ਼ਕ ਦੀ ਪੋਥੀ 7:12) ਅਸਲ ਵਿਚ, ਭੌਤਿਕ ਚੀਜ਼ਾਂ ਉੱਤੇ ਬੇਹੱਦ ਧਿਆਨ ਦੇਣਾ ਅਧਿਆਤਮਿਕ ਅਤੇ ਨੈਤਿਕ ਬਰਬਾਦੀ ਲਿਆ ਸਕਦਾ ਹੈ। (1 ਤਿਮੋਥਿਉਸ 6:9-12) ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣਾ ਕਿੰਨਾ ਬਿਹਤਰ ਹੈ, ਇਸ ਭਰੋਸੇ ਨਾਲ ਕਿ ਜੀਵਨ ਦੀਆਂ ਜ਼ਰੂਰਤਾਂ ਨੂੰ ਹਾਸਲ ਕਰਨ ਦੇ ਸਾਡੇ ਜਤਨਾਂ ਉੱਤੇ ਉਸ ਦੀ ਬਰਕਤ ਹੋਵੇਗੀ! (ਮੱਤੀ 6:25-33; ਇਬਰਾਨੀਆਂ 13:5) ਅਧਿਆਤਮਿਕ ਰੁਚੀਆਂ ਨੂੰ ਪਹਿਲੀ ਥਾਂ ਦੇ ਕੇ ਅਤੇ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਨਾਲ ਸ਼ਾਂਤੀ ਨੂੰ ਭਾਲ ਕੇ, ਤੁਸੀਂ ਸ਼ਾਇਦ ਇਹ ਪਾਓਗੇ ਕਿ ਤੁਹਾਡਾ ਗ੍ਰਹਿਸਥ, ਭਾਵੇਂ ਕਿ ਸ਼ਾਇਦ ਖ਼ਾਸ ਹਾਲਾਤ ਦੁਆਰਾ ਵਿਭਾਜਿਤ ਹੈ, ਅਜਿਹਾ ਬਣ ਜਾਵੇਗਾ ਜੋ ਵਾਸਤਵ ਵਿਚ ਸਭ ਤੋਂ ਮਹੱਤਵਪੂਰਣ ਤਰੀਕਿਆਂ ਵਿਚ ਸੰਯੁਕਤ ਹੈ।