ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ
ਅਧਿਆਇ 12
ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ
1. ਯਿਸੂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ ਜਦੋਂ ਉਸ ਨੇ ਦੁਸ਼ਟ ਆਤਮਾਵਾਂ ਦਾ ਸਾਮ੍ਹਣਾ ਕੀਤਾ?
ਆਪਣੇ ਬਪਤਿਸਮੇ ਤੋਂ ਤੁਰੰਤ ਬਾਅਦ, ਯਿਸੂ ਮਸੀਹ ਪ੍ਰਾਰਥਨਾ ਅਤੇ ਮਨਨ ਕਰਨ ਲਈ ਯਹੂਦਿਯਾ ਦੇ ਉਜਾੜ ਵਿਚ ਚਲਾ ਗਿਆ। ਉੱਥੇ ਸ਼ਤਾਨ ਅਰਥਾਤ ਇਬਲੀਸ ਨੇ ਉਸ ਤੋਂ ਪਰਮੇਸ਼ੁਰ ਦੇ ਨਿਯਮ ਦੀ ਉਲੰਘਣਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰੰਤੂ, ਯਿਸੂ ਨੇ ਇਬਲੀਸ ਦੇ ਪਰਤਾਵੇ ਨੂੰ ਰੱਦ ਕੀਤਾ ਅਤੇ ਉਸ ਦੇ ਫੰਦੇ ਵਿਚ ਨਹੀਂ ਫਸਿਆ। ਧਰਤੀ ਉੱਤੇ ਆਪਣੀ ਸੇਵਕਾਈ ਦੇ ਦੌਰਾਨ ਯਿਸੂ ਨੇ ਦੂਜੀਆਂ ਦੁਸ਼ਟ ਆਤਮਾਵਾਂ ਦਾ ਸਾਮ੍ਹਣਾ ਕੀਤਾ। ਤਾਂ ਵੀ, ਵਾਰ-ਵਾਰ, ਉਸ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਦਾ ਵਿਰੋਧ ਕੀਤਾ।—ਲੂਕਾ 4:1-13; 8:26-34; 9:37-43.
2. ਅਸੀਂ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?
2 ਉਨ੍ਹਾਂ ਟਾਕਰਿਆਂ ਨੂੰ ਵਰਣਨ ਕਰਨ ਵਾਲੇ ਬਾਈਬਲ ਬਿਰਤਾਂਤਾਂ ਨੂੰ ਸਾਨੂੰ ਕਾਇਲ ਕਰਨਾ ਚਾਹੀਦਾ ਹੈ ਕਿ ਦੁਸ਼ਟ ਆਤਮਿਕ ਸ਼ਕਤੀਆਂ ਸੱਚ-ਮੁੱਚ ਹੋਂਦ ਵਿਚ ਹਨ। ਉਹ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਮਗਰ, ਅਸੀਂ ਇਨ੍ਹਾਂ ਦੁਸ਼ਟ ਆਤਮਾਵਾਂ ਦਾ ਵਿਰੋਧ ਕਰ ਸਕਦੇ ਹਾਂ। ਪਰੰਤੂ ਦੁਸ਼ਟ ਆਤਮਾਵਾਂ ਦਾ ਮੁੱਢ ਕਿੱਥੋਂ ਦਾ ਹੈ? ਉਹ ਮਨੁੱਖਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਿਉਂ ਕਰਦੀਆਂ ਹਨ? ਅਤੇ ਆਪਣੇ ਲਕਸ਼ ਪੂਰੇ ਕਰਨ ਲਈ ਉਹ ਕਿਹੜੇ ਤਰੀਕੇ ਵਰਤਦੀਆਂ ਹਨ? ਅਜਿਹੇ ਸਵਾਲਾਂ ਦੇ ਜਵਾਬ ਲੱਭਣ ਨਾਲ ਤੁਹਾਨੂੰ ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰਨ ਵਿਚ ਮਦਦ ਮਿਲੇਗੀ।
ਦੁਸ਼ਟ ਆਤਮਾਵਾਂ—ਉਨ੍ਹਾਂ ਦਾ ਮੁੱਢ ਅਤੇ ਲਕਸ਼
3. ਸ਼ਤਾਨ ਅਰਥਾਤ ਇਬਲੀਸ ਕਿਵੇਂ ਬਣਿਆ?
3 ਯਹੋਵਾਹ ਪਰਮੇਸ਼ੁਰ ਨੇ ਮਨੁੱਖਾਂ ਨੂੰ ਸ੍ਰਿਸ਼ਟ ਕਰਨ ਤੋਂ ਕਾਫ਼ੀ ਸਮਾਂ ਪਹਿਲਾਂ ਆਤਮਿਕ ਪ੍ਰਾਣੀਆਂ ਨੂੰ ਬਹੁਸੰਖਿਆ ਵਿਚ ਬਣਾਇਆ ਸੀ। (ਅੱਯੂਬ 38:4, 7) ਜਿਵੇਂ ਅਧਿਆਇ 6 ਵਿਚ ਵਿਆਖਿਆ ਕੀਤੀ ਗਈ ਹੈ, ਇਨ੍ਹਾਂ ਵਿੱਚੋਂ ਇਕ ਦੂਤ ਵਿਚ ਇਹ ਇੱਛਾ ਵਿਕਸਿਤ ਹੋਈ ਕਿ ਮਨੁੱਖ ਯਹੋਵਾਹ ਦੀ ਬਜਾਇ ਉਸ ਦੀ ਉਪਾਸਨਾ ਕਰਨ। ਉਸ ਲਕਸ਼ ਦਾ ਪਿੱਛਾ ਕਰਦੇ ਹੋਏ, ਇਸ ਦੁਸ਼ਟ ਦੂਤ ਨੇ ਸ੍ਰਿਸ਼ਟੀਕਰਤਾ ਦਾ ਵਿਰੋਧ ਕੀਤਾ ਅਤੇ ਉਸ ਤੇ ਤੁਹਮਤ ਲਾਈ, ਇੱਥੋਂ ਤਕ ਕਿ ਉਸ ਨੇ ਪਹਿਲੀ ਔਰਤ ਨੂੰ ਇਹ ਵੀ ਸੰਕੇਤ ਕੀਤਾ ਕਿ ਪਰਮੇਸ਼ੁਰ ਇਕ ਝੂਠਾ ਹੈ। ਉਚਿਤ ਤੌਰ ਤੇ, ਫਿਰ, ਇਹ ਵਿਦਰੋਹੀ ਆਤਮਿਕ ਪ੍ਰਾਣੀ ਸ਼ਤਾਨ (ਵਿਰੋਧੀ) ਅਰਥਾਤ ਇਬਲੀਸ (ਤੁਹਮਤੀ) ਜਾਣਿਆ ਗਿਆ।—ਉਤਪਤ 3:1-5; ਅੱਯੂਬ 1:6.
4. ਨੂਹ ਦੇ ਦਿਨਾਂ ਵਿਚ ਕੁਝ ਦੂਤਾਂ ਨੇ ਕਿਵੇਂ ਪਾਪ ਕੀਤਾ?
4 ਬਾਅਦ ਵਿਚ, ਦੂਜੇ ਦੂਤਾਂ ਨੇ ਸ਼ਤਾਨ ਅਰਥਾਤ ਇਬਲੀਸ ਦਾ ਪੱਖ ਲਿਆ। ਧਰਮੀ ਮਨੁੱਖ ਨੂਹ ਦੇ ਦਿਨਾਂ ਵਿਚ ਇਨ੍ਹਾਂ ਵਿੱਚੋਂ ਕਈਆਂ ਨੇ ਸਵਰਗ ਵਿਚ ਆਪਣੀ ਸੇਵਾ ਨੂੰ ਤਿਆਗਿਆ ਅਤੇ ਪਾਰਥਿਵ ਔਰਤਾਂ ਨਾਲ ਲਿੰਗੀ ਰਿਸ਼ਤੇ ਰੱਖਣ ਦੀ ਆਪਣੀ ਕਾਮ-ਵਾਸ਼ਨਾ ਨੂੰ ਸੰਤੁਸ਼ਟ ਕਰਨ ਲਈ ਸਰੀਰਕ ਦੇਹ ਧਾਰ ਲਏ। ਇਹ ਅਵੱਗਿਆਕਾਰ ਮਾਰਗ ਅਪਣਾਉਣ ਲਈ ਨਿਰਸੰਦੇਹ ਸ਼ਤਾਨ ਨੇ ਉਨ੍ਹਾਂ ਦੂਤਾਂ ਉੱਤੇ ਪ੍ਰਭਾਵ ਪਾਇਆ। ਇਸ ਵਜੋਂ ਉਨ੍ਹਾਂ ਨੇ ਨੈਫ਼ਲਿਮ ਅਖਵਾਉਣ ਵਾਲੇ ਦੁਜਾਤੀ ਬੱਚਿਆਂ ਨੂੰ ਜਨਮ ਦਿੱਤਾ, ਜਿਹੜੇ ਹਿੰਸਕ ਧੌਂਸੀਏ ਬਣੇ। ਜਦੋਂ ਯਹੋਵਾਹ ਨੇ ਮਹਾਂ ਜਲ-ਪਰਲੋ ਲਿਆਂਦੀ, ਤਾਂ ਉਸ ਨੇ ਭ੍ਰਿਸ਼ਟ ਹੋਈ ਮਨੁੱਖਜਾਤੀ ਅਤੇ ਅਵੱਗਿਆਕਾਰ ਦੂਤਾਂ ਦੀ ਇਸ ਗੈਰ-ਕੁਦਰਤੀ ਵੰਸ਼ ਨੂੰ ਨਸ਼ਟ ਕਰ ਦਿੱਤਾ। ਵਿਦਰੋਹੀ ਦੂਤ ਆਪਣੀਆਂ ਸਰੀਰਕ ਦੇਹਾਂ ਨੂੰ ਅਭੌਤਿਕ ਬਣਾ ਕੇ ਆਤਮਿਕ ਲੋਕ ਵਿਚ ਵਾਪਸ ਚਲੇ ਜਾਣ ਦੇ ਦੁਆਰਾ ਉਸ ਨਾਸ਼ ਤੋਂ ਬਚ ਗਏ। ਪਰੰਤੂ ਪਰਮੇਸ਼ੁਰ ਨੇ ਇਨ੍ਹਾਂ ਪਿਸ਼ਾਚਾਂ ਦੇ ਨਾਲ ਆਤਮਿਕ ਹਨੇਰੇ ਵਿਚ ਵਸਣ ਵਾਲੇ ਛੇਕੇ ਵਿਅਕਤੀਆਂ ਦੇ ਤੌਰ ਤੇ ਸਲੂਕ ਕਰ ਕੇ ਉਨ੍ਹਾਂ ਉੱਤੇ ਰੋਕ ਲਾਈ। (ਉਤਪਤ 6:1-7, 17; ਯਹੂਦਾਹ 6) ਸ਼ਤਾਨ, ਅਰਥਾਤ “ਭੂਤਾਂ ਦੇ ਸਰਦਾਰ” ਅਤੇ ਉਸ ਦੇ ਦੁਸ਼ਟ ਦੂਤਾਂ ਨੇ ਤਾਂ ਵੀ ਆਪਣੀ ਬਗਾਵਤ ਨੂੰ ਜਾਰੀ ਰੱਖਿਆ ਹੈ। (ਲੂਕਾ 11:15) ਉਨ੍ਹਾਂ ਦਾ ਲਕਸ਼ ਕੀ ਹੈ?
5. ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਦਾ ਕੀ ਲਕਸ਼ ਹੈ, ਅਤੇ ਉਹ ਲੋਕਾਂ ਨੂੰ ਫਸਾਉਣ ਲਈ ਕੀ ਇਸਤੇਮਾਲ ਕਰਦੇ ਹਨ?
5 ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਦਾ ਦੁਸ਼ਟ ਲਕਸ਼ ਹੈ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਕਰਨਾ। ਇਸ ਕਰਕੇ, ਮਾਨਵ ਇਤਿਹਾਸ ਦੇ ਦੌਰਾਨ ਇਹ ਦੁਸ਼ਟ ਪ੍ਰਾਣੀ, ਲੋਕਾਂ ਨੂੰ ਭਰਮਾਉਂਦੇ, ਡਰਾਉਂਦੇ, ਅਤੇ ਉਨ੍ਹਾਂ ਉੱਤੇ ਹਮਲਾ ਕਰਦੇ ਆਏ ਹਨ। (ਪਰਕਾਸ਼ ਦੀ ਪੋਥੀ 12:9) ਆਧੁਨਿਕ ਦਿਨਾਂ ਦੇ ਉਦਾਹਰਣ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਹੁਣ ਪਿਸ਼ਾਚੀ ਹਮਲਾ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਕਰੂਰ ਹੈ। ਲੋਕਾਂ ਨੂੰ ਫਸਾਉਣ ਲਈ, ਪਿਸ਼ਾਚ ਅਕਸਰ ਪ੍ਰੇਤਵਾਦ ਦੇ ਹਰ ਰੂਪ ਦਾ ਇਸਤੇਮਾਲ ਕਰਦੇ ਹਨ। ਪਿਸ਼ਾਚ ਇਸ ਚੋਗ਼ੇ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹਨ, ਅਤੇ ਤੁਸੀਂ ਆਪਣੀ ਸੁਰੱਖਿਆ ਕਿਸ ਤਰ੍ਹਾਂ ਕਰ ਸਕਦੇ ਹੋ?
ਦੁਸ਼ਟ ਆਤਮਾਵਾਂ ਤੁਹਾਨੂੰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ
6. ਪ੍ਰੇਤਵਾਦ ਕੀ ਹੈ, ਅਤੇ ਉਸ ਦੇ ਕੁਝ ਰੂਪ ਕੀ ਹਨ?
6 ਪ੍ਰੇਤਵਾਦ ਕੀ ਹੈ? ਇਹ ਪਿਸ਼ਾਚਾਂ, ਜਾਂ ਦੁਸ਼ਟ ਆਤਮਾਵਾਂ ਦੇ ਨਾਲ, ਭਾਵੇਂ ਸਿੱਧੇ ਤੌਰ ਤੇ ਜਾਂ ਇਕ ਮਾਨਵੀ ਮਾਧਿਅਮ ਦੁਆਰਾ, ਸੰਬੰਧ ਰੱਖਣਾ ਹੈ। ਪ੍ਰੇਤਵਾਦ, ਪਿਸ਼ਾਚਾਂ ਲਈ ਉਹੀ ਕੰਮ ਕਰਦਾ ਹੈ ਜੋ ਕੰਮ ਸ਼ਿਕਾਰੀਆਂ ਲਈ ਚੋਗ਼ਾ ਕਰਦਾ ਹੈ: ਉਹ ਸ਼ਿਕਾਰ ਨੂੰ ਲੁਭਾਉਂਦਾ ਹੈ। ਅਤੇ ਜਿਵੇਂ ਇਕ ਸ਼ਿਕਾਰੀ ਪਸ਼ੂਆਂ ਨੂੰ ਆਪਣੇ ਫੰਦੇ ਵਿਚ ਫਸਾਉਣ ਲਈ ਵਿਭਿੰਨ ਪ੍ਰਕਾਰ ਦੇ ਚੋਗ਼ਿਆਂ ਨੂੰ ਇਸਤੇਮਾਲ ਕਰਦਾ ਹੈ, ਇਸੇ ਤਰ੍ਹਾਂ ਦੁਸ਼ਟ ਆਤਮਾਵਾਂ ਮਨੁੱਖਾਂ ਨੂੰ ਆਪਣੇ ਵਸ ਵਿਚ ਕਰਨ ਲਈ ਪ੍ਰੇਤਵਾਦ ਦੇ ਅਨੇਕ ਰੂਪਾਂ ਨੂੰ ਉਤਸ਼ਾਹਿਤ ਕਰਦੀਆਂ ਹਨ। (ਤੁਲਨਾ ਕਰੋ ਜ਼ਬੂਰ 119:110.) ਇਨ੍ਹਾਂ ਵਿੱਚੋਂ ਕੁਝ ਰੂਪ ਹਨ, ਫਾਲ ਪਾਉਣਾ, ਜਾਦੂ, ਸ਼ਗਨ ਭਾਲਣਾ, ਟੂਣਾ, ਮੰਤਰਾਂ ਦੁਆਰਾ ਵਸ ਵਿਚ ਕਰਨਾ, ਪ੍ਰੇਤ-ਮਾਧਿਅਮਾਂ ਤੋਂ ਮਸ਼ਵਰੇ ਲੈਣਾ, ਅਤੇ ਮਰੇ ਹੋਇਆਂ ਤੋਂ ਪੁੱਛ-ਗਿੱਛ ਕਰਨਾ।
7. ਪ੍ਰੇਤਵਾਦ ਕਿੰਨਾ ਵਿਆਪਕ ਹੈ, ਅਤੇ ਇਹ ਅਖਾਉਤੀ ਮਸੀਹੀ ਦੇਸ਼ਾਂ ਵਿਚ ਵੀ ਕਿਉਂ ਫਲਦਾ-ਫੁੱਲਦਾ ਹੈ?
7 ਇਹ ਚੋਗ਼ਾ ਅਸਰਦਾਰ ਹੈ, ਕਿਉਂਕਿ ਪ੍ਰੇਤਵਾਦ ਸੰਸਾਰ ਭਰ ਵਿਚ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਜੰਗਲ ਦਿਆਂ ਪਿੰਡਾਂ ਦੇ ਨਿਵਾਸੀ ਜਾਦੂ-ਟੂਣਾ ਕਰਨ ਵਾਲਿਆਂ ਕੋਲ ਜਾਂਦੇ ਹਨ, ਅਤੇ ਸ਼ਹਿਰਾਂ ਵਿਚ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਲੋਕ ਜੋਤਸ਼ੀਆਂ ਕੋਲ ਮਸ਼ਵਰਿਆਂ ਲਈ ਜਾਂਦੇ ਹਨ। ਪ੍ਰੇਤਵਾਦ ਅਖਾਉਤੀ ਮਸੀਹੀ ਦੇਸ਼ਾਂ ਵਿਚ ਵੀ ਫਲਦਾ-ਫੁੱਲਦਾ ਹੈ। ਅਨੁਸੰਧਾਨ ਸੰਕੇਤ ਕਰਦਾ ਹੈ ਕਿ ਕੇਵਲ ਅਮਰੀਕਾ ਵਿਚ ਹੀ ਕੁਝ 30 ਰਸਾਲੇ, ਜਿਨ੍ਹਾਂ ਦਾ ਮਿਲਵਾਂ ਪ੍ਰਸਾਰ 1,00,00,000 ਤੋਂ ਜ਼ਿਆਦਾ ਹੈ, ਪ੍ਰੇਤਵਾਦ ਦੇ ਵਿਭਿੰਨ ਰੂਪਾਂ ਨੂੰ ਸਮਰਪਿਤ ਹਨ। ਬ੍ਰਾਜ਼ੀਲੀ ਲੋਕ ਪ੍ਰੇਤਵਾਦੀ ਵਸਤੂਆਂ ਉੱਤੇ ਹਰ ਸਾਲ 50 ਕਰੋੜ ਡਾਲਰਾਂ ਤੋਂ ਜ਼ਿਆਦਾ ਪੈਸਾ ਖਰਚ ਕਰਦੇ ਹਨ। ਹਾਲਾਂਕਿ, ਉਸ ਦੇਸ਼ ਵਿਚ ਪ੍ਰੇਤਵਾਦੀ ਉਪਾਸਨਾ ਕੇਂਦਰਾਂ ਵਿਚ ਜਾਣ ਵਾਲੇ 80 ਫੀ ਸਦੀ ਲੋਕ, ਬਪਤਿਸਮਾ-ਪ੍ਰਾਪਤ ਕੈਥੋਲਿਕ ਹਨ, ਜੋ ਯੂਖਾਰਿਸਤ ਉਤਸਵ ਤੇ ਵੀ ਹਾਜ਼ਰ ਹੁੰਦੇ ਹਨ। ਕਿਉਂ ਜੋ ਕੁਝ ਪਾਦਰੀ ਪ੍ਰੇਤਵਾਦ ਦਾ ਅਭਿਆਸ ਕਰਦੇ ਹਨ, ਬਹੁਤੇਰੇ ਧਾਰਮਿਕ ਲੋਕ ਸੋਚਦੇ ਹਨ ਕਿ ਇਸ ਦਾ ਅਭਿਆਸ ਕਰਨਾ ਪਰਮੇਸ਼ੁਰ ਨੂੰ ਸਵੀਕਾਰਯੋਗ ਹੈ। ਪਰੰਤੂ ਕੀ ਇਹ ਸਵੀਕਾਰਯੋਗ ਹੈ?
ਬਾਈਬਲ ਪ੍ਰੇਤਵਾਦ ਦੇ ਅਭਿਆਸ ਨੂੰ ਕਿਉਂ ਰੱਦ ਕਰਦੀ ਹੈ
8. ਪ੍ਰੇਤਵਾਦ ਬਾਰੇ ਸ਼ਾਸਤਰ ਸੰਬੰਧੀ ਵਿਚਾਰ ਕੀ ਹੈ?
8 ਜੇਕਰ ਤੁਹਾਨੂੰ ਸਿਖਾਇਆ ਗਿਆ ਹੈ ਕਿ ਪ੍ਰੇਤਵਾਦ ਦੇ ਕੁਝ ਰੂਪ ਅੱਛੀਆਂ ਆਤਮਾਵਾਂ ਨਾਲ ਸੰਪਰਕ ਕਰਨ ਦੇ ਜ਼ਰੀਏ ਹਨ, ਤਾਂ ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਲੇਵੀਆਂ 19:31; 20:6, 27) ਬਾਈਬਲ ਦੀ ਪਰਕਾਸ਼ ਦੀ ਪੋਥੀ ਚੇਤਾਵਨੀ ਦਿੰਦੀ ਹੈ ਕਿ “ਜਾਦੂਗਰਾਂ” ਦਾ ਹਿੱਸਾ “ਓਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਈ [ਸਦੀਪਕ] ਮੌਤ ਹੈ।” (ਪਰਕਾਸ਼ ਦੀ ਪੋਥੀ 21:8; 22:15) ਪ੍ਰੇਤਵਾਦ ਦੇ ਸਾਰੇ ਰੂਪ ਯਹੋਵਾਹ ਪਰਮੇਸ਼ੁਰ ਦੁਆਰਾ ਅਪ੍ਰਵਾਨ ਕੀਤੇ ਜਾਂਦੇ ਹਨ। (ਬਿਵਸਥਾ ਸਾਰ 18:10-12) ਇਸ ਤਰ੍ਹਾਂ ਕਿਉਂ ਹੈ?
ਹੋਵੋਗੇ ਕਿ ਬਾਈਬਲ ਪ੍ਰੇਤਵਾਦ ਬਾਰੇ ਕੀ ਕਹਿੰਦੀ ਹੈ। ਯਹੋਵਾਹ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ: “ਤੁਸੀਂ ਉਨ੍ਹਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ।” (ਟੇਢੇ ਟਾਈਪ ਸਾਡੇ) (9. ਅਸੀਂ ਇਹ ਸਿੱਟਾ ਕਿਉਂ ਕੱਢ ਸਕਦੇ ਹਾਂ ਕਿ ਆਤਮਿਕ ਲੋਕ ਤੋਂ ਵਰਤਮਾਨ-ਦਿਨ ਦੇ ਸੰਦੇਸ਼ ਯਹੋਵਾਹ ਤੋਂ ਨਹੀਂ ਹਨ?
9 ਬਾਈਬਲ ਪੂਰੀ ਹੋਣ ਤੋਂ ਪਹਿਲਾਂ ਯਹੋਵਾਹ ਨੇ ਅੱਛੀਆਂ ਆਤਮਾਵਾਂ, ਜਾਂ ਧਰਮੀ ਦੂਤਾਂ ਨੂੰ ਕਈ ਮਨੁੱਖਾਂ ਨਾਲ ਸੰਚਾਰ ਕਰਨ ਲਈ ਭੇਜਿਆ ਸੀ। ਇਸ ਦੀ ਪੂਰਤੀ ਨਾਲ, ਪਰਮੇਸ਼ੁਰ ਦੇ ਬਚਨ ਨੇ ਮਨੁੱਖਾਂ ਨੂੰ ਯਹੋਵਾਹ ਦੀ ਪ੍ਰਵਾਨਯੋਗ ਤਰੀਕੇ ਨਾਲ ਸੇਵਾ ਕਰਨ ਲਈ ਲੋੜੀਂਦਾ ਨਿਰਦੇਸ਼ਨ ਮੁਹੱਈਆ ਕੀਤਾ ਹੈ। (2 ਤਿਮੋਥਿਉਸ 3:16, 17; ਇਬਰਾਨੀਆਂ 1:1, 2) ਉਹ ਪ੍ਰੇਤ-ਮਾਧਿਅਮਾਂ ਨੂੰ ਸੰਦੇਸ਼ ਦੇ ਕੇ ਆਪਣੇ ਪਵਿੱਤਰ ਬਚਨ ਦੀ ਅਣਗਹਿਲੀ ਨਹੀਂ ਕਰਦਾ ਹੈ। ਆਤਮਿਕ ਲੋਕ ਤੋਂ ਆਏ ਅਜਿਹੇ ਸਾਰੇ ਵਰਤਮਾਨ-ਦਿਨ ਦੇ ਸੰਦੇਸ਼ ਦੁਸ਼ਟ ਆਤਮਾਵਾਂ ਤੋਂ ਆਉਂਦੇ ਹਨ। ਪ੍ਰੇਤਵਾਦ ਦੇ ਅਭਿਆਸ ਦਾ ਨਤੀਜਾ ਪਿਸ਼ਾਚਾਂ ਦੁਆਰਾ ਪਰੇਸ਼ਾਨੀ ਜਾਂ ਦੁਸ਼ਟ ਆਤਮਾਵਾਂ ਦਾ ਚਿੰਬੜਨਾ ਵੀ ਹੋ ਸਕਦਾ ਹੈ। ਇਸ ਕਰਕੇ, ਪਰਮੇਸ਼ੁਰ ਸਾਨੂੰ ਪ੍ਰੇਮ ਦੇ ਨਾਲ ਚੇਤਾਵਨੀ ਦਿੰਦਾ ਹੈ ਕਿ ਅਸੀਂ ਕਿਸੇ ਵੀ ਪ੍ਰੇਤਵਾਦੀ ਅਭਿਆਸਾਂ ਵਿਚ ਸ਼ਾਮਲ ਨਾ ਹੋਈਏ। (ਬਿਵਸਥਾ ਸਾਰ 18:14; ਗਲਾਤੀਆਂ 5:19-21) ਇਸ ਤੋਂ ਇਲਾਵਾ, ਜੇਕਰ ਅਸੀਂ ਯਹੋਵਾਹ ਦੀ ਦ੍ਰਿਸ਼ਟੀ ਜਾਣਨ ਤੋਂ ਬਾਅਦ ਵੀ ਪ੍ਰੇਤਵਾਦ ਦਾ ਅਭਿਆਸ ਜਾਰੀ ਰੱਖੀਏ, ਤਾਂ ਅਸੀਂ ਉਨ੍ਹਾਂ ਵਿਦਰੋਹੀ ਦੁਸ਼ਟ ਆਤਮਾਵਾਂ ਦਾ ਪੱਖ ਲੈ ਰਹੇ ਹੋਵਾਂਗੇ ਅਤੇ ਪਰਮੇਸ਼ੁਰ ਦੇ ਦੁਸ਼ਮਣ ਠਹਿਰਾਂਗੇ।—1 ਸਮੂਏਲ 15:23; 1 ਇਤਹਾਸ 10:13, 14; ਜ਼ਬੂਰ 5:4.
10. ਫਾਲ ਪਾਉਣਾ ਕੀ ਹੈ, ਅਤੇ ਸਾਨੂੰ ਇਸ ਤੋਂ ਕਿਉਂ ਪਰੇ ਰਹਿਣਾ ਚਾਹੀਦਾ ਹੈ?
10 ਪ੍ਰੇਤਵਾਦ ਦਾ ਇਕ ਪ੍ਰਚਲਿਤ ਰੂਪ ਫਾਲ ਪਾਉਣਾ ਹੈ—ਅਰਥਾਤ, ਆਤਮਾਵਾਂ ਦੀ ਮਦਦ ਦੇ ਨਾਲ ਭਵਿੱਖ ਜਾਂ ਅਗਿਆਤ ਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਨਾ। ਫਾਲ ਪਾਉਣ ਦੇ ਕੁਝ ਰੂਪ ਹਨ ਜੋਤਸ਼-ਵਿੱਦਿਆ, ਬਲੌਰ ਉਪਰ ਟਿਕਟਿਕੀ ਲਾ ਕੇ ਦੇਖਣਾ, ਸੁਪਨਿਆਂ ਦਾ ਅਰਥ-ਨਿਰੂਪਣ, ਹਸਤ-ਰੇਖਾ ਵਿੱਦਿਆ, ਅਤੇ ਤਾਸ਼ ਪਤਿਆਂ ਦੁਆਰਾ ਜੋਤਸ਼ ਕਰਨਾ। ਬਹੁਤੇਰੇ ਲੋਕ ਫਾਲ ਪਾਉਣ ਨੂੰ ਨੁਕਸਾਨ ਰਹਿਤ ਮਨ-ਪਰਚਾਵਾ ਸਮਝਦੇ ਹਨ, ਰਸੂਲਾਂ ਦੇ ਕਰਤੱਬ 16:16-19 ਇਕ “ਭੇਤ ਬੁਝਣ ਦੀ ਰੂਹ” ਦਾ ਜ਼ਿਕਰ ਕਰਦੀ ਹੈ ਜਿਸ ਨੇ ਇਕ ਖ਼ਾਸ ਲੜਕੀ ਨੂੰ ‘ਟੇਵੇ ਲਾਉਣ’ ਦੀ ਯੋਗਤਾ ਦਿੱਤੀ। ਪਰ ਫਿਰ, ਉਸ ਦੀ ਭਵਿੱਖ ਦੱਸਣ ਦੀ ਯੋਗਤਾ ਖ਼ਤਮ ਹੋ ਗਈ ਜਦੋਂ ਪਿਸ਼ਾਚ ਨੂੰ ਕੱਢ ਦਿੱਤਾ ਗਿਆ। ਸਪੱਸ਼ਟ ਤੌਰ ਤੇ, ਫਾਲ ਪਾਉਣਾ ਇਕ ਚੋਗ਼ਾ ਹੈ ਜਿਸ ਨੂੰ ਲੋਕਾਂ ਨੂੰ ਆਪਣੇ ਫੰਦੇ ਵਿਚ ਫਸਾਉਣ ਲਈ ਪਿਸ਼ਾਚ ਇਸਤੇਮਾਲ ਕਰਦੇ ਹਨ।
ਪਰੰਤੂ ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਜੋਤਸ਼ੀਆਂ ਅਤੇ ਦੁਸ਼ਟ ਆਤਮਾਵਾਂ ਦੋਵੇਂ ਨਜ਼ਦੀਕੀ ਸੰਬੰਧ ਰੱਖਦੇ ਹਨ। ਮਿਸਾਲ ਲਈ,11. ਮਰੇ ਹੋਇਆਂ ਦੇ ਨਾਲ ਸੰਚਾਰ ਕਰਨ ਦੇ ਜਤਨ ਇਕ ਫੰਦੇ ਵਿਚ ਕਿਉਂ ਲੈ ਜਾਂਦੇ ਹਨ?
11 ਜੇਕਰ ਤੁਸੀਂ ਪਰਿਵਾਰ ਦੇ ਇਕ ਪਿਆਰੇ ਸਦੱਸ ਜਾਂ ਇਕ ਨਜ਼ਦੀਕੀ ਮਿੱਤਰ ਦੀ ਮੌਤ ਦਾ ਸੋਗ ਕਰ ਰਹੇ ਹੋ, ਤਾਂ ਤੁਸੀਂ ਸੌਖਿਆਂ ਹੀ ਇਕ ਹੋਰ ਚੋਗ਼ੇ ਦੁਆਰਾ ਭਰਮਾਏ ਜਾ ਸਕਦੇ ਹੋ। ਇਕ ਪ੍ਰੇਤ-ਮਾਧਿਅਮ ਸ਼ਾਇਦ ਤੁਹਾਨੂੰ ਵਿਸ਼ੇਸ਼ ਸੂਚਨਾ ਦੇਵੇ ਜਾਂ ਉਸ ਆਵਾਜ਼ ਵਿਚ ਬੋਲੇ ਜੋ ਉਸ ਮਰੇ ਹੋਏ ਵਿਅਕਤੀ ਦੀ ਜਾਪਦੀ ਹੋਵੇ। ਖ਼ਬਰਦਾਰ ਰਹੋ! ਮਰੇ ਹੋਇਆਂ ਦੇ ਨਾਲ ਸੰਚਾਰ ਕਰਨ ਦੇ ਜਤਨ ਇਕ ਫੰਦੇ ਵਿਚ ਲੈ ਜਾਂਦੇ ਹਨ। ਕਿਉਂ? ਕਿਉਂਕਿ ਮਰੇ ਹੋਏ ਬੋਲ ਨਹੀਂ ਸਕਦੇ ਹਨ। ਜਿਵੇਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਪਰਮੇਸ਼ੁਰ ਦਾ ਬਚਨ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ ਮੌਤ ਹੋਣ ਤੇ ਇਕ ਵਿਅਕਤੀ “ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।” ਮਰੇ ਹੋਏ ਵਿਅਕਤੀ “ਕੁਝ ਵੀ ਨਹੀਂ ਜਾਣਦੇ” ਹਨ। (ਜ਼ਬੂਰ 146:4; ਉਪਦੇਸ਼ਕ ਦੀ ਪੋਥੀ 9:5, 10) ਇਸ ਤੋਂ ਇਲਾਵਾ, ਇਹ ਜਾਣਿਆ ਗਿਆ ਹੈ ਕਿ ਅਸਲ ਵਿਚ ਪਿਸ਼ਾਚ ਹੀ ਹਨ ਜੋ ਮਰੇ ਹੋਏ ਵਿਅਕਤੀ ਦੀ ਆਵਾਜ਼ ਦੀ ਨਕਲ ਕਰਦੇ ਅਤੇ ਉਸ ਦੇ ਬਾਰੇ ਇਕ ਪ੍ਰੇਤ-ਮਾਧਿਅਮ ਨੂੰ ਸੂਚਨਾ ਦਿੰਦੇ ਹਨ। (1 ਸਮੂਏਲ 28:3-19) ਸੋ ਕੋਈ ਵੀ ਵਿਅਕਤੀ ਜੋ ‘ਮਰਿਆਂ ਹੋਇਆਂ ਤੋਂ ਪੁੱਛ-ਗਿੱਛ ਕਰਦਾ ਹੈ,’ ਦੁਸ਼ਟ ਆਤਮਾਵਾਂ ਦੇ ਫੰਦੇ ਵਿਚ ਫਸ ਰਿਹਾ ਹੈ ਅਤੇ ਯਹੋਵਾਹ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਕਾਰਜ ਕਰ ਰਿਹਾ ਹੈ।—ਬਿਵਸਥਾ ਸਾਰ 18:11, 12, ਨਿ ਵ; ਯਸਾਯਾਹ 8:19.
ਆਕਰਸ਼ਿਤ ਕਰਨ ਤੋਂ ਬਾਅਦ ਹਮਲਾ ਕਰਨਾ
12, 13. ਕੀ ਸਬੂਤ ਹੈ ਕਿ ਪਿਸ਼ਾਚ ਲੋਕਾਂ ਨੂੰ ਪਰਤਾਉਣ ਅਤੇ ਪਰੇਸ਼ਾਨ ਕਰਨ ਵਿਚ ਜੁਟੇ ਰਹਿੰਦੇ ਹਨ?
12 ਜਦੋਂ ਤੁਸੀਂ ਪ੍ਰੇਤਵਾਦ ਬਾਰੇ ਪਰਮੇਸ਼ੁਰ ਦੇ ਬਚਨ ਦੀ ਸਲਾਹ ਦੇ ਅਨੁਸਾਰ ਚਲਦੇ ਹੋ, ਤਾਂ ਤੁਸੀਂ ਪਿਸ਼ਾਚਾਂ ਦਿਆਂ ਚੋਗ਼ਿਆਂ ਨੂੰ ਰੱਦ ਕਰਦੇ ਹੋ। (ਤੁਲਨਾ ਕਰੋ ਜ਼ਬੂਰ 141:9, 10; ਰੋਮੀਆਂ 12:9.) ਕੀ ਇਸ ਦਾ ਇਹ ਅਰਥ ਹੈ ਕਿ ਦੁਸ਼ਟ ਆਤਮਾਵਾਂ ਤੁਹਾਨੂੰ ਕਾਬੂ ਕਰਨ ਦੇ ਜਤਨ ਕਰਨ ਤੋਂ ਰੁਕ ਜਾਣਗੀਆਂ? ਬਿਲਕੁਲ ਨਹੀਂ! ਯਿਸੂ ਨੂੰ ਤਿੰਨ ਵਾਰ ਪਰਤਾਉਣ ਤੋਂ ਬਾਅਦ, ਸ਼ਤਾਨ “ਕਿਸੇ ਹੋਰ ਉਪਯੁਕਤ ਮੌਕਾ ਮਿਲਣ ਤਕ ਉਸ ਕੋਲੋਂ ਚਲਿਆ ਗਿਆ।” (ਲੂਕਾ 4:13, ਨਿ ਵ) ਇਸੇ ਤਰ੍ਹਾਂ, ਹਠੀ ਆਤਮਾਵਾਂ ਲੋਕਾਂ ਨੂੰ ਕੇਵਲ ਆਕਰਸ਼ਿਤ ਹੀ ਨਹੀਂ, ਪਰੰਤੂ ਉਨ੍ਹਾਂ ਉੱਤੇ ਹਮਲਾ ਵੀ ਕਰਦੀਆਂ ਹਨ।
13 ਪਰਮੇਸ਼ੁਰ ਦੇ ਸੇਵਕ ਅੱਯੂਬ ਉੱਤੇ ਸ਼ਤਾਨ ਦੇ ਹਮਲੇ ਬਾਰੇ ਸਾਡੀ ਪਹਿਲਾਂ ਦੀ ਚਰਚਾ ਨੂੰ ਯਾਦ ਕਰੋ। ਇਬਲੀਸ ਉਸ ਦੇ ਸਾਰੇ ਪਸ਼ੂ-ਧਨ ਦੇ ਨੁਕਸਾਨ ਲਈ ਅਤੇ ਉਸ ਦੇ ਜ਼ਿਆਦਾਤਰ ਸੇਵਕਾਂ ਦੀ ਮੌਤ ਲਈ ਜ਼ਿੰਮੇਵਾਰ ਸੀ। ਸ਼ਤਾਨ ਨੇ ਅੱਯੂਬ ਦੇ ਬੱਚਿਆਂ ਨੂੰ ਵੀ ਮਾਰ ਦਿੱਤਾ। ਉਸ ਤੋਂ ਬਾਅਦ, ਉਸ ਨੇ ਖ਼ੁਦ ਅੱਯੂਬ ਉੱਤੇ ਇਕ ਦਰਦਨਾਕ ਬੀਮਾਰੀ ਲਿਆਂਦੀ। ਪਰੰਤੂ ਅੱਯੂਬ ਨੇ ਪਰਮੇਸ਼ੁਰ ਦੇ ਪ੍ਰਤੀ ਆਪਣੀ ਖਰਿਆਈ ਕਾਇਮ ਰੱਖੀ ਅਤੇ ਉਸ ਨੂੰ ਬਹੁਤ ਬਰਕਤਾਂ ਪ੍ਰਾਪਤ ਹੋਈਆਂ। (ਅੱਯੂਬ 1:7-19; 2:7, 8; 42:12) ਉਸ ਸਮੇਂ ਤੋਂ, ਪਿਸ਼ਾਚਾਂ ਨੇ ਕਈਆਂ ਲੋਕਾਂ ਨੂੰ ਗੁੰਗੇ ਜਾਂ ਅੰਨ੍ਹੇ ਬਣਾਇਆ ਹੈ ਅਤੇ ਉਹ ਮਨੁੱਖਾਂ ਦੇ ਕਸ਼ਟਾਂ ਵਿਚ ਆਨੰਦ ਮਾਣਦੇ ਆਏ ਹਨ। (ਮੱਤੀ 9:32, 33; 12:22; ਮਰਕੁਸ 5:2-5) ਅੱਜ, ਖ਼ਬਰਾਂ ਪ੍ਰਦਰਸ਼ਿਤ ਕਰਦੀਆਂ ਹਨ ਕਿ ਪਿਸ਼ਾਚ ਕਈ ਲੋਕਾਂ ਨੂੰ ਲਿੰਗੀ ਤੌਰ ਦੇ ਪਰੇਸ਼ਾਨ ਕਰਦੇ ਹਨ ਅਤੇ ਦੂਜਿਆਂ ਨੂੰ ਪਾਗਲ ਕਰ ਦਿੰਦੇ ਹਨ। ਇਸ ਤੋਂ ਇਲਾਵਾ, ਉਹ ਹੋਰਨਾਂ ਨੂੰ ਕਤਲ ਅਤੇ ਖੁਦਕਸ਼ੀ ਕਰਨ ਲਈ ਉਕਸਾਉਂਦੇ ਹਨ, ਜੋ ਕਿ ਪਰਮੇਸ਼ੁਰ ਦੇ ਵਿਰੁੱਧ ਪਾਪ ਹਨ। (ਬਿਵਸਥਾ ਸਾਰ 5:17; 1 ਯੂਹੰਨਾ 3:15) ਫਿਰ ਵੀ, ਇਨ੍ਹਾਂ ਦੁਸ਼ਟ ਆਤਮਾਵਾਂ ਦੇ ਫੰਦਿਆਂ ਵਿਚ ਇਕ ਸਮੇਂ ਤੇ ਫਸੇ ਹੋਏ ਹਜ਼ਾਰਾਂ ਹੀ ਲੋਕ ਸੁਤੰਤਰ ਹੋਣ ਵਿਚ ਸਫਲ ਹੋ ਗਏ ਹਨ। ਉਨ੍ਹਾਂ ਲਈ ਇਹ ਕਿਸ ਤਰ੍ਹਾਂ ਮੁਮਕਿਨ ਹੋਇਆ ਹੈ? ਉਨ੍ਹਾਂ ਨੇ ਅਤਿ-ਮਹੱਤਵਪੂਰਣ ਕਦਮ ਉਠਾ ਕੇ ਇਹ ਮੁਮਕਿਨ ਕੀਤਾ ਹੈ।
ਦੁਸ਼ਟ ਆਤਮਾਵਾਂ ਦਾ ਵਿਰੋਧ ਕਿਵੇਂ ਕਰਨਾ ਹੈ
14. ਪਹਿਲੀ-ਸਦੀ ਵਿਚ ਅਫ਼ਸੁਸ ਦੇ ਮਸੀਹੀਆਂ ਦੀ ਮਿਸਾਲ ਦੇ ਅਨੁਸਾਰ, ਤੁਸੀਂ ਦੁਸ਼ਟ ਆਤਮਾਵਾਂ ਦਾ ਕਿਵੇਂ ਵਿਰੋਧ ਕਰ ਸਕਦੇ ਹੋ?
14 ਉਹ ਇਕ ਕਿਹੜਾ ਤਰੀਕਾ ਹੈ ਜਿਸ ਰਾਹੀਂ ਤੁਸੀਂ ਦੁਸ਼ਟ ਆਤਮਾਵਾਂ ਦਾ ਵਿਰੋਧ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਉਨ੍ਹਾਂ ਦੇ ਫੰਦਿਆਂ ਤੋਂ ਬਚਾ ਸਕਦੇ ਹੋ? ਅਫ਼ਸੁਸ ਵਿਚ ਪਹਿਲੀ-ਸਦੀ ਦੇ ਮਸੀਹੀਆਂ, ਜਿਨ੍ਹਾਂ ਨੇ ਵਿਸ਼ਵਾਸੀ ਹੋਣ ਤੋਂ ਪਹਿਲਾਂ ਪ੍ਰੇਤਵਾਦ ਦਾ ਅਭਿਆਸ ਕੀਤਾ ਸੀ, ਨੇ ਸਕਾਰਾਤਮਕ ਕਦਮ ਚੁੱਕੇ। ਅਸੀਂ ਪੜ੍ਹਦੇ ਹਾਂ ਕਿ “ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ।” (ਰਸੂਲਾਂ ਦੇ ਕਰਤੱਬ 19:19) ਜੇਕਰ ਤੁਸੀਂ ਪ੍ਰੇਤਵਾਦ ਦਾ ਅਭਿਆਸ ਨਹੀਂ ਵੀ ਕੀਤਾ ਹੈ, ਤਾਂ ਵੀ ਅਜਿਹੀਆਂ ਕਿਸੇ ਵੀ ਵਸਤੂਆਂ ਨੂੰ ਬਾਹਰ ਸੁੱਟੋ ਜੋ ਪ੍ਰੇਤਵਾਦੀ ਵਰਤੋਂ ਲਈ ਹਨ, ਜਾਂ ਜਿਨ੍ਹਾਂ ਤੋਂ ਪ੍ਰੇਤਵਾਦ ਦਾ ਗੁੱਝਾ ਸੰਕੇਤ ਮਿਲਦਾ ਹੈ। ਇਨ੍ਹਾਂ ਵਿਚ ਪੁਸਤਕਾਂ, ਰਸਾਲੇ, ਵਿਡਿਓ, ਪੋਸਟਰ, ਸੰਗੀਤ ਰੀਕਾਰਡਿੰਗਜ਼, ਅਤੇ ਪ੍ਰੇਤਵਾਦੀ ਮਕਸਦਾਂ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਵਸਤੂਆਂ ਸ਼ਾਮਲ ਹਨ। ਇਨ੍ਹਾਂ ਵਿਚ ਮੂਰਤੀਆਂ, ਤਵੀਤ ਅਤੇ ਸੁਰੱਖਿਆ ਲਈ ਪਹਿਨੀਆਂ ਜਾਂਦੀਆਂ ਅਨੇਕ ਵਸਤੂਆਂ, ਅਤੇ ਪ੍ਰੇਤਵਾਦ ਦਾ ਅਭਿਆਸ ਕਰਨ ਵਾਲੇ ਵਿਅਕਤੀਆਂ ਤੋਂ ਮਿਲੀਆਂ ਭੇਟਾਂ ਵੀ ਸ਼ਾਮਲ ਹਨ। (ਬਿਵਸਥਾ ਸਾਰ 7:25, 26; 1 ਕੁਰਿੰਥੀਆਂ 10:21) ਉਦਾਹਰਣ ਲਈ: ਥਾਈਲੈਂਡ ਵਿਚ ਇਕ ਵਿਆਹੁਤਾ ਜੋੜਾ ਕਾਫ਼ੀ ਸਮੇਂ ਲਈ ਪਿਸ਼ਾਚਾਂ ਦੁਆਰਾ ਪਰੇਸ਼ਾਨ ਕੀਤਾ ਗਿਆ ਸੀ। ਫਿਰ ਉਨ੍ਹਾਂ ਨੇ ਪ੍ਰੇਤਵਾਦ ਦੇ ਨਾਲ ਸੰਬੰਧਿਤ ਵਸਤੂਆਂ ਨੂੰ ਬਾਹਰ ਸੁੱਟ ਦਿੱਤਾ। ਇਸ ਦਾ ਕੀ ਨਤੀਜਾ ਹੋਇਆ? ਉਨ੍ਹਾਂ ਨੇ ਪਿਸ਼ਾਚੀ ਹਮਲਿਆਂ ਤੋਂ ਰਾਹਤ ਪ੍ਰਾਪਤ ਕੀਤੀ ਅਤੇ ਉਸ ਸਮੇਂ ਤੋਂ ਬਾਅਦ ਵਾਸਤਵਿਕ ਅਧਿਆਤਮਿਕ ਉੱਨਤੀ ਕੀਤੀ।
15. ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰਨ ਲਈ ਇਕ ਹੋਰ ਲੋੜਵੰਦ ਕਦਮ ਕੀ ਹੈ?
15 ਦੁਸ਼ਟ ਆਤਮਾਵਾਂ ਦਾ ਵਿਰੋਧ ਕਰਨ ਲਈ, ਇਕ ਹੋਰ ਲੋੜਵੰਦ ਕਦਮ ਹੈ ਕਿ ਰਸੂਲ ਪੌਲੁਸ ਦੀ ਸਲਾਹ ਨੂੰ ਲਾਗੂ ਕਰੀਏ ਜੋ ਕਹਿੰਦੀ ਹੈ ਕਿ ਪਰਮੇਸ਼ੁਰ-ਦਿੱਤ ਪੂਰੇ ਅਧਿਆਤਮਿਕ ਸ਼ਸਤ੍ਰ-ਬਸਤ੍ਰ ਨੂੰ ਪਹਿਨੋ। (ਅਫ਼ਸੀਆਂ 6:11-17) ਮਸੀਹੀਆਂ ਨੂੰ ਦੁਸ਼ਟ ਆਤਮਾਵਾਂ ਦੇ ਵਿਰੁੱਧ ਆਪਣੀ ਮੋਰਚਾਬੰਦੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਕਦਮ ਵਿਚ ਕੀ ਕੁਝ ਸ਼ਾਮਲ ਹੈ? “ਓਹਨਾਂ ਸਭਨਾਂ ਸਣੇ [“ਤੋਂ ਅਧਿਕ,” ਨਿ ਵ],” ਪੌਲੁਸ ਨੇ ਕਿਹਾ, “ਨਿਹਚਾ ਦੀ ਢਾਲ ਲਾਓ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕੋਗੇ।” ਸੱਚ-ਮੁੱਚ ਹੀ, ਜਿੰਨੀ ਜ਼ਿਆਦਾ ਮਜ਼ਬੂਤ ਤੁਹਾਡੀ ਨਿਹਚਾ ਹੋਵੇਗੀ, ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰਨ ਲਈ ਤੁਹਾਡੀ ਯੋਗਤਾ ਉੱਨੀ ਹੀ ਜ਼ਿਆਦਾ ਹੋਵੇਗੀ।—ਮੱਤੀ 17:14-20.
16. ਤੁਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹੋ?
16 ਤੁਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹੋ? ਬਾਈਬਲ ਦਾ ਅਧਿਐਨ ਜਾਰੀ ਰੱਖਣ ਅਤੇ ਆਪਣੇ ਜੀਵਨ ਵਿਚ ਉਸ ਦੀ ਸਲਾਹ ਨੂੰ ਲਾਗੂ ਕਰਨ ਦੇ ਦੁਆਰਾ। ਇਕ ਵਿਅਕਤੀ ਦੀ ਨਿਹਚਾ ਦੀ ਮਜ਼ਬੂਤੀ ਕਾਫ਼ੀ ਹੱਦ ਤਕ ਨਿਹਚਾ ਦੀ ਬੁਨਿਆਦ—ਅਰਥਾਤ, ਪਰਮੇਸ਼ੁਰ ਦੇ ਗਿਆਨ—ਦੀ ਸਥਿਰਤਾ ਤੇ ਨਿਰਭਰ ਕਰਦੀ ਹੈ। ਕੀ ਤੁਸੀਂ ਸਹਿਮਤ ਨਹੀਂ ਹੋ ਕਿ ਜੋ ਯਥਾਰਥ-ਗਿਆਨ ਤੁਸੀਂ ਬਾਈਬਲ ਦਾ ਅਧਿਐਨ ਕਰਨ ਦੁਆਰਾ ਪ੍ਰਾਪਤ ਕੀਤਾ ਅਤੇ ਸੰਜੀਦਗੀ ਨਾਲ ਗ੍ਰਹਿਣ ਕੀਤਾ ਹੈ, ਉਸ ਨੇ ਤੁਹਾਡੀ ਨਿਹਚਾ ਨੂੰ ਮਜ਼ਬੂਤ ਕੀਤਾ ਹੈ? (ਰੋਮੀਆਂ 10:10, 17) ਤਾਂ ਫਿਰ, ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਤੁਸੀਂ ਇਹ ਅਧਿਐਨ ਜਾਰੀ ਰੱਖਦੇ ਹੋ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਤੇ ਹਾਜ਼ਰ ਹੋਣਾ ਆਪਣਾ ਦਸਤੂਰ ਬਣਾਉਂਦੇ ਹੋ, ਤੁਹਾਡੀ ਨਿਹਚਾ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ। (ਰੋਮੀਆਂ 1:11, 12; ਕੁਲੁੱਸੀਆਂ 2:6, 7) ਪਿਸ਼ਾਚੀ ਹਮਲਿਆਂ ਦੇ ਵਿਰੁੱਧ ਇਹ ਇਕ ਸ਼ਕਤੀਸ਼ਾਲੀ ਸੁਰੱਖਿਆ ਹੋਵੇਗੀ।—1 ਯੂਹੰਨਾ 5:5.
17. ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰਨ ਲਈ ਹੋਰ ਕਿਹੜੇ ਕਦਮ ਸ਼ਾਇਦ ਜ਼ਰੂਰੀ ਹੋਣ?
ਅਫ਼ਸੀਆਂ 6:18) ਕਿਉਂਕਿ ਅਸੀਂ ਪਿਸ਼ਾਚ-ਗ੍ਰਸਤ ਸੰਸਾਰ ਵਿਚ ਰਹਿੰਦੇ ਹਾਂ, ਦੁਸ਼ਟ ਆਤਮਾਵਾਂ ਦਾ ਵਿਰੋਧ ਕਰਨ ਵਿਚ ਪਰਮੇਸ਼ੁਰ ਵੱਲੋਂ ਸੁਰੱਖਿਆ ਲਈ ਤੀਬਰਤਾ ਨਾਲ ਪ੍ਰਾਰਥਨਾ ਕਰਨਾ ਆਵੱਸ਼ਕ ਹੈ। (ਮੱਤੀ 6:13) ਇਸ ਸੰਬੰਧ ਵਿਚ ਮਸੀਹੀ ਕਲੀਸਿਯਾ ਦੇ ਨਿਯੁਕਤ ਬਜ਼ੁਰਗਾਂ ਦੀ ਅਧਿਆਤਮਿਕ ਮਦਦ ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸਹਾਇਕ ਹੁੰਦੀਆਂ ਹਨ।—ਯਾਕੂਬ 5:13-15.
17 ਇਕ ਵਿਅਕਤੀ ਜੋ ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰਨ ਲਈ ਦ੍ਰਿੜ੍ਹ ਹੈ, ਹੋਰ ਕਿਹੜੇ ਕਦਮ ਲੈ ਸਕਦਾ ਹੈ? ਅਫ਼ਸੁਸ ਦੇ ਮਸੀਹੀਆਂ ਨੂੰ ਸੁਰੱਖਿਆ ਦੀ ਜ਼ਰੂਰਤ ਸੀ ਕਿਉਂਕਿ ਉਹ ਪਿਸ਼ਾਚਵਾਦ ਨਾਲ ਭਰੇ ਹੋਏ ਸ਼ਹਿਰ ਵਿਚ ਰਹਿੰਦੇ ਸਨ। ਇਸ ਕਰਕੇ, ਪੌਲੁਸ ਨੇ ਉਨ੍ਹਾਂ ਨੂੰ ਦੱਸਿਆ: “ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।” (ਦੁਸ਼ਟ ਆਤਮਾਵਾਂ ਦੇ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖੋ
18, 19. ਕੀ ਕੀਤਾ ਜਾ ਸਕਦਾ ਹੈ ਅਗਰ ਪਿਸ਼ਾਚ ਫਿਰ ਤੋਂ ਇਕ ਵਿਅਕਤੀ ਨੂੰ ਪਰੇਸ਼ਾਨ ਕਰਨ?
18 ਫਿਰ ਵੀ, ਇਹ ਬੁਨਿਆਦੀ ਕਦਮ ਲੈਣ ਤੋਂ ਬਾਅਦ ਵੀ, ਕੁਝ ਵਿਅਕਤੀ ਦੁਸ਼ਟ ਆਤਮਾਵਾਂ ਦੁਆਰਾ ਪਰੇਸ਼ਾਨ ਕੀਤੇ ਗਏ ਹਨ। ਮਿਸਾਲ ਲਈ, ਕੋਟ ਡਿਵੁਆਰ ਵਿਚ ਇਕ ਆਦਮੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕੀਤਾ ਅਤੇ ਆਪਣੇ ਸਾਰੇ ਤਵੀਤ ਨਸ਼ਟ ਕਰ ਦਿੱਤੇ। ਉਸ ਮਗਰੋਂ, ਉਸ ਨੇ ਅੱਛੀ ਤਰੱਕੀ ਕੀਤੀ, ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ, ਅਤੇ ਬਪਤਿਸਮਾ ਲਿਆ। ਪਰੰਤੂ ਉਸ ਦੇ ਬਪਤਿਸਮਾ ਤੋਂ ਇਕ ਹਫਤੇ ਬਾਅਦ, ਪਿਸ਼ਾਚ ਉਸ ਨੂੰ ਫਿਰ ਤੋਂ ਪਰੇਸ਼ਾਨ ਕਰਨ ਲੱਗ ਪਏ, ਅਤੇ ਆਵਾਜ਼ਾਂ ਨੇ ਉਸ ਨੂੰ ਉਸ ਦਾ ਨਵਾਂ-ਨਵਾਂ ਅਪਣਾਇਆ ਹੋਇਆ ਵਿਸ਼ਵਾਸ ਤਿਆਗਣ ਲਈ ਉਕਸਾਇਆ। ਜੇਕਰ ਤੁਹਾਡੇ ਨਾਲ ਇਹ ਹੁੰਦਾ, ਤਾਂ ਕੀ ਇਸ ਦਾ ਇਹ ਅਰਥ ਹੁੰਦਾ ਕਿ ਤੁਸੀਂ ਯਹੋਵਾਹ ਦੀ ਸੁਰੱਖਿਆ ਗੁਆ ਬੈਠੇ ਹੋ? ਇਹ ਜ਼ਰੂਰੀ ਨਹੀਂ ਹੈ।
19 ਭਾਵੇਂ ਕਿ ਸੰਪੂਰਣ ਮਨੁੱਖ ਯਿਸੂ ਮਸੀਹ ਨੂੰ ਈਸ਼ਵਰੀ ਸੁਰੱਖਿਆ ਪ੍ਰਾਪਤ ਸੀ, ਉਸ ਨੇ ਦੁਸ਼ਟ ਆਤਮਿਕ ਪ੍ਰਾਣੀ ਸ਼ਤਾਨ ਅਰਥਾਤ ਇਬਲੀਸ ਦੀ ਆਵਾਜ਼ ਸੁਣੀ। ਯਿਸੂ ਨੇ ਪ੍ਰਦਰਸ਼ਿਤ ਕੀਤਾ ਕਿ ਅਜਿਹੇ ਮਾਮਲੇ ਵਿਚ ਕੀ ਕਰਨਾ ਚਾਹੀਦਾ ਹੈ। ਉਸ ਨੇ ਇਬਲੀਸ ਨੂੰ ਕਿਹਾ: “ਹੇ ਸ਼ਤਾਨ ਚੱਲਿਆ ਜਾਹ!” (ਮੱਤੀ 4:3-10) ਇਸੇ ਤਰ੍ਹਾਂ, ਤੁਹਾਨੂੰ ਆਤਮਿਕ ਲੋਕ ਤੋਂ ਆ ਰਹੀਆਂ ਆਵਾਜ਼ਾਂ ਨੂੰ ਸੁਣਨ ਤੋਂ ਇਨਕਾਰ ਕਰਨਾ ਚਾਹੀਦਾ ਹੈ। ਯਹੋਵਾਹ ਨੂੰ ਮਦਦ ਲਈ ਪੁਕਾਰ ਕੇ ਦੁਸ਼ਟ ਆਤਮਾਵਾਂ ਦਾ ਵਿਰੋਧ ਕਰੋ। ਜੀ ਹਾਂ, ਪਰਮੇਸ਼ੁਰ ਦਾ ਨਾਂ ਇਸਤੇਮਾਲ ਕਰਦੇ ਹੋਏ, ਉੱਚੀ-ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰੋ। ਕਹਾਉਤਾਂ 18:10 ਕਹਿੰਦਾ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” ਕੋਟ ਡਿਵੁਆਰ ਵਿਚ ਉਸ ਮਸੀਹੀ ਆਦਮੀ ਨੇ ਇਹੋ ਹੀ ਕੀਤਾ, ਅਤੇ ਦੁਸ਼ਟ ਆਤਮਾਵਾਂ ਨੇ ਉਸ ਨੂੰ ਪਰੇਸ਼ਾਨ ਕਰਨਾ ਛੱਡ ਦਿੱਤਾ।—ਜ਼ਬੂਰ 124:8; 145:18.
20. ਸੰਖੇਪ ਵਿਚ, ਦੁਸ਼ਟ ਆਤਮਾਵਾਂ ਦਾ ਵਿਰੋਧ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
20 ਯਹੋਵਾਹ ਨੇ ਦੁਸ਼ਟ ਆਤਮਾਵਾਂ ਨੂੰ ਹੋਂਦ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਹੈ, ਪਰੰਤੂ ਉਹ ਆਪਣੀ ਸ਼ਕਤੀ ਪ੍ਰਦਰਸ਼ਿਤ ਕਰਦਾ ਹੈ, ਖ਼ਾਸ ਕਰਕੇ ਆਪਣੇ ਲੋਕਾਂ ਦੇ ਨਿਮਿੱਤ, ਅਤੇ ਉਸ ਦਾ ਨਾਂ ਸਾਰੀ ਧਰਤੀ ਵਿਚ ਐਲਾਨ ਕੀਤਾ ਜਾ ਰਿਹਾ ਹੈ। (ਕੂਚ 9:16) ਜੇਕਰ ਤੁਸੀਂ ਪਰਮੇਸ਼ੁਰ ਦੇ ਨਜ਼ਦੀਕ ਰਹੋ, ਤਾਂ ਤੁਹਾਨੂੰ ਦੁਸ਼ਟ ਆਤਮਾਵਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। (ਗਿਣਤੀ 23:21, 23; ਯਾਕੂਬ 4:7, 8; 2 ਪਤਰਸ 2:9) ਉਨ੍ਹਾਂ ਦੀ ਸ਼ਕਤੀ ਸੀਮਿਤ ਹੈ। ਉਨ੍ਹਾਂ ਨੂੰ ਨੂਹ ਦੇ ਦਿਨਾਂ ਵਿਚ ਸਜ਼ਾ ਦਿੱਤੀ ਗਈ ਸੀ, ਹਾਲ ਹੀ ਦੇ ਸਮਿਆਂ ਵਿਚ ਉਹ ਸਵਰਗ ਵਿੱਚੋਂ ਕੱਢੇ ਗਏ ਸਨ, ਅਤੇ ਹੁਣ ਉਹ ਆਖ਼ਰੀ ਨਿਆਉਂ ਦੀ ਉਡੀਕ ਕਰ ਰਹੇ ਹਨ। (ਯਹੂਦਾਹ 6; ਪਰਕਾਸ਼ ਦੀ ਪੋਥੀ 12:9; 20:1-3, 7-10, 14) ਅਸਲ ਵਿਚ, ਉਹ ਆਪਣੇ ਆਗਾਮੀ ਨਾਸ਼ ਤੋਂ ਭੈਭੀਤ ਹਨ। (ਯਾਕੂਬ 2:19) ਇਸ ਲਈ, ਭਾਵੇਂ ਕਿ ਦੁਸ਼ਟ ਆਤਮਾਵਾਂ ਤੁਹਾਨੂੰ ਕਿਸੇ ਪ੍ਰਕਾਰ ਦੇ ਚੋਗ਼ੇ ਨਾਲ ਆਕਰਸ਼ਿਤ ਕਰਨ ਜਾਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਹਮਲਾ ਕਰਨ ਦੀ ਕੋਸ਼ਿਸ਼ ਕਰਨ, ਤੁਸੀਂ ਉਨ੍ਹਾਂ ਦਾ ਵਿਰੋਧ ਕਰ ਸਕਦੇ ਹੋ। (2 ਕੁਰਿੰਥੀਆਂ 2:11) ਪ੍ਰੇਤਵਾਦ ਦੇ ਹਰ ਰੂਪਾਂ ਨੂੰ ਰੱਦ ਕਰੋ, ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਲਾਗੂ ਕਰੋ, ਅਤੇ ਯਹੋਵਾਹ ਦੀ ਪ੍ਰਵਾਨਗੀ ਨੂੰ ਭਾਲੋ। ਇਹ ਕਰਨ ਵਿਚ ਦੇਰੀ ਨਾ ਕਰੋ, ਕਿਉਂਕਿ ਤੁਹਾਡਾ ਜੀਵਨ ਇਨ੍ਹਾਂ ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰਨ ਉੱਤੇ ਨਿਰਭਰ ਕਰਦਾ ਹੈ!
ਆਪਣੇ ਗਿਆਨ ਨੂੰ ਪਰਖੋ
ਦੁਸ਼ਟ ਆਤਮਾਵਾਂ ਲੋਕਾਂ ਨੂੰ ਕਿਵੇਂ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ?
ਬਾਈਬਲ ਪ੍ਰੇਤਵਾਦ ਨੂੰ ਕਿਉਂ ਰੱਦ ਕਰਦੀ ਹੈ?
ਇਕ ਵਿਅਕਤੀ ਦੁਸ਼ਟ ਆਤਮਿਕ ਸ਼ਕਤੀਆਂ ਤੋਂ ਕਿਵੇਂ ਸੁਤੰਤਰ ਹੋ ਸਕਦਾ ਹੈ?
ਤੁਹਾਨੂੰ ਲਗਾਤਾਰ ਦੁਸ਼ਟ ਆਤਮਾਵਾਂ ਦਾ ਵਿਰੋਧ ਕਿਉਂ ਕਰਨਾ ਚਾਹੀਦਾ ਹੈ?
[ਸਵਾਲ]
[ਸਫ਼ੇ 110 ਉੱਤੇ ਤਸਵੀਰ]
ਤੁਸੀਂ ਪ੍ਰੇਤਵਾਦ ਦੇ ਅਨੇਕ ਰੂਪਾਂ ਨੂੰ ਕਿਵੇਂ ਵਿਚਾਰਦੇ ਹੋ?