Skip to content

ਉਹ ਮਦਦ ਕਰਨ ਲਈ ਰੁਕੇ

ਉਹ ਮਦਦ ਕਰਨ ਲਈ ਰੁਕੇ

 ਬੌਬ ਅਲਬਰਟਾ, ਕੈਨੇਡਾ ਵਿਚ ਠੰਢ ਤੇ ਹਨੇਰੀ ਵਿਚ ਲਗਭਗ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਅਚਾਨਕ ਉਸ ਦੀ ਗੱਡੀ ਦੇ ਪਿਛਲੇ ਪਾਸੇ ਦਾ ਖੱਬਾ ਟਾਇਰ ਫੱਟ ਗਿਆ। ਪਹਿਲਾਂ-ਪਹਿਲ ਤਾਂ ਬੌਬ ਨੂੰ ਪਤਾ ਨਹੀਂ ਲੱਗਾ ਕਿ ਕੀ ਹੋਇਆ ਅਤੇ ਉਹ ਗੱਡੀ ਚਲਾਉਂਦਾ ਰਿਹਾ। ਉਸ ਦਾ ਘਰ ਪੰਜ ਕਿਲੋਮੀਟਰ (ਤਿੰਨ ਮੀਲ) ਦੀ ਦੂਰੀ ʼਤੇ ਸੀ।

 ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਦੇ ਪਤੇ ʼਤੇ ਚਿੱਠੀ ਲਿਖ ਕੇ ਬੌਬ ਨੇ ਦੱਸਿਆ ਕਿ ਅੱਗੇ ਕੀ ਹੋਇਆ। ਉਸ ਨੇ ਲਿਖਿਆ: “ਪੰਜ ਨੌਜਵਾਨਾਂ ਨੇ ਆਪਣੀ ਗੱਡੀ ਮੇਰੀ ਗੱਡੀ ਦੇ ਨੇੜੇ ਲਿਆਂਦੀ ਅਤੇ ਸ਼ੀਸ਼ਾ ਥੱਲੇ ਕਰ ਕੇ ਮੈਨੂੰ ਦੱਸਿਆ ਕਿ ਮੇਰੀ ਗੱਡੀ ਦਾ ਟਾਇਰ ਫੱਟ ਗਿਆ। ਅਸੀਂ ਗੱਡੀਆਂ ਰੋਕੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਮੇਰੀ ਗੱਡੀ ਦਾ ਟਾਇਰ ਬਦਲ ਦੇਣਗੇ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਮੇਰੇ ਕੋਲ ਵਾਧੂ ਟਾਇਰ ਅਤੇ ਸੰਦ ਸਨ ਜਾਂ ਨਹੀਂ। ਮੈਂ ਸੜਕ ਦੇ ਕਿਨਾਰੇ ਆਪਣੀ ਵੀਲ੍ਹਚੇਅਰ ʼਤੇ ਬੈਠ ਗਿਆ। ਉਨ੍ਹਾਂ ਨੇ ਗੱਡੀ ਦੇ ਥੱਲੇ ਜਾ ਕੇ ਵਾਧੂ ਟਾਇਰ ਤੇ ਸੰਦ ਲੱਭ ਲਏ ਤੇ ਟਾਇਰ ਬਦਲ ਦਿੱਤਾ। ਉਸ ਦਿਨ ਬਹੁਤ ਜ਼ਿਆਦਾ ਠੰਢ ਸੀ ਅਤੇ ਬਰਫ਼ ਪੈ ਰਹੀ ਸੀ। ਉਨ੍ਹਾਂ ਨੇ ਵਧੀਆ ਕੱਪੜੇ ਪਾਏ ਹੋਏ ਸਨ, ਫਿਰ ਵੀ ਉਨ੍ਹਾਂ ਨੇ ਇਹ ਕੰਮ ਕੀਤਾ ਅਤੇ ਮੈਂ ਆਪਣੇ ਘਰ ਚਲਾ ਗਿਆ। ਮੈਂ ਇਹ ਕੰਮ ਆਪਣੇ ਆਪ ਨਹੀਂ ਕਰ ਸਕਣਾ ਸੀ।

 “ਉਨ੍ਹਾਂ ਪੰਜ ਗਵਾਹਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਇਹ ਨੌਜਵਾਨ ਘਰ-ਘਰ ਪ੍ਰਚਾਰ ਕਰ ਰਹੇ ਸਨ। ਇਹ ਨੌਜਵਾਨ ਜੋ ਦੂਜੇ ਲੋਕਾਂ ਨੂੰ ਦੱਸਦੇ ਹਨ, ਉਨ੍ਹਾਂ ਮੁਤਾਬਕ ਚੱਲਦੇ ਵੀ ਹਨ। ਉਨ੍ਹਾਂ ਨੇ ਵਾਕਈ ਮੈਨੂੰ ਬਹੁਤ ਵੱਡੀ ਮੁਸ਼ਕਲ ਵਿੱਚੋਂ ਬਚਾ ਲਿਆ ਤੇ ਮੈਂ ਦਿਲੋਂ ਇਸ ਗੱਲ ਦੀ ਕਦਰ ਕਰਦਾ ਹਾਂ। ਕਿਸ ਨੂੰ ਪਤਾ ਸੀ ਕਿ ਉਸ ਦਿਨ ਰੱਬ ਨੇ ਸੜਕ ʼਤੇ ਇਨ੍ਹਾਂ ਨੌਜਵਾਨਾਂ ਨੂੰ ਦੂਤਾਂ ਵਜੋਂ ਭੇਜਿਆ ਸੀ?”