Skip to content

ਕੀ ਮਸੀਹੀਆਂ ਲਈ ਗਰਭ-ਨਿਰੋਧਕ ਵਰਤਣੇ ਸਹੀ ਹਨ?

ਕੀ ਮਸੀਹੀਆਂ ਲਈ ਗਰਭ-ਨਿਰੋਧਕ ਵਰਤਣੇ ਸਹੀ ਹਨ?

ਬਾਈਬਲ ਕਹਿੰਦੀ ਹੈ

 ਯਿਸੂ ਨੇ ਆਪਣੇ ਚੇਲਿਆਂ ਨੂੰ ਬੱਚੇ ਪੈਦਾ ਕਰਨ ਜਾਂ ਨਾ ਕਰਨ ਦਾ ਹੁਕਮ ਨਹੀਂ ਦਿੱਤਾ ਸੀ। ਨਾਲੇ ਨਾ ਹੀ ਯਿਸੂ ਦੇ ਕਿਸੇ ਚੇਲੇ ਨੇ ਇਸ ਤਰ੍ਹਾਂ ਦਾ ਕੋਈ ਹੁਕਮ ਦਿੱਤਾ ਸੀ। ਬਾਈਬਲ ਵਿਚ ਕਿਤੇ ਵੀ ਸਾਫ਼ ਸ਼ਬਦਾਂ ਵਿਚ ਨਿਰੋਧ ਵਰਤਣ ਦੀ ਨਿੰਦਿਆ ਨਹੀਂ ਕੀਤੀ ਗਈ। ਇਸ ਮਾਮਲੇ ਵਿਚ ਰੋਮੀਆਂ 4:12 ਦਾ ਅਸੂਲ ਲਾਗੂ ਹੁੰਦਾ ਹੈ: “ਅਸੀਂ ਸਾਰੇ ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦਿਆਂਗੇ।”

 ਇਸ ਲਈ ਵਿਆਹੇ ਜੋੜਿਆਂ ਨੂੰ ਇਹ ਫ਼ੈਸਲਾ ਖ਼ੁਦ ਕਰਨ ਦੀ ਲੋੜ ਹੈ ਕਿ ਉਹ ਬੱਚੇ ਪੈਦਾ ਕਰਨਗੇ ਜਾਂ ਨਹੀਂ। ਉਹ ਇਹ ਵੀ ਫ਼ੈਸਲਾ ਕਰ ਸਕਦੇ ਹਨ ਕਿ ਉਹ ਕਦੋਂ ਅਤੇ ਕਿੰਨੇ ਬੱਚੇ ਪੈਦਾ ਕਰਨਗੇ। ਜੇ ਪਤੀ-ਪਤਨੀ ਅਜਿਹਾ ਗਰਭ-ਨਿਰੋਧਕ ਵਰਤਣ ਦੀ ਚੋਣ ਕਰਨ ਜਿਸ ਦੁਆਰਾ ਗਰਭਪਾਤ ਨਹੀਂ ਹੁੰਦਾ, ਤਾਂ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਤੇ ਜ਼ਿੰਮੇਵਾਰੀ ਹੈ। ਕਿਸੇ ਨੂੰ ਵੀ ਉਨ੍ਹਾਂ ʼਤੇ ਦੋਸ਼ ਨਹੀਂ ਲਾਉਣਾ ਚਾਹੀਦਾ।—ਰੋਮੀਆਂ 14:4, 10-13.